Wednesday, December 14, 2016

ਸਮੂਹ ਮਨੁੱਖਤਾ ਦੇ ਏਕੇ ਲਈ ਸਰਗਰਮ ਠਾਕੁਰ ਦਲੀਪ ਸਿੰਘ

ਲੁਧਿਆਣਾ ਫੇਰੀ ਦੌਰਾਨ ਫਿਰ ਦਿੱਤਾ ਏਕੇ ਦਾ ਸੁਨੇਹਾ
ਕਿਹਾ-ਹਰ ਮਨੁੱਖ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਮਹਿਸੂਸ ਕਰੇ
ਲੁਧਿਆਣਾ: 13 ਦਸੰਬਰ 2016: (ਪੰਜਾਬ ਸਕਰੀਨ ਬਿਓਰੋ): ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
ਨਾਮਧਾਰੀਆਂ ਦੀ ਬਹੁਗਿਣਤੀ ਹੋਣ ਦਾ ਦਾਅਵਾ ਕਰਨ ਵਾਲੀ ਧਿਰ ਨਾਲ ਸਬੰਧਤ ਸਤਿਗੁਰੂ ਠਾਕੁਰ ਦਲੀਪ ਸਿੰਘ ਅੱਜ ਫਿਰ ਲੁਧਿਆਣਾ ਵਿੱਚ ਸਨ। ਨਾਮਧਾਰੀਆਂ ਦੇ ਨਾਲ ਨਾਲ ਸਿੱਖਾਂ ਦੇ ਸਭਨਾਂ ਧੜਿਆਂ ਅਤੇ ਹਿੰਦੂਆਂ ਨੂੰ ਇੱਕਜੁੱਟ ਕਰਨ ਵਿੱਚ ਸਰਗਰਮ ਠਾਕੁਰ ਦਲੀਪ ਸਿੰਘ ਨੇ ਅੱਜ ਫਿਰ ਏਕਤਾ ਦਾ ਸੁਨੇਹਾ ਦੇਂਦਿਆਂ ਕਿਹਾ ਕਿ ਏਕਤਾ ਵਿੱਚ ਬੜਾ ਪ੍ਰਤਾਪ ਹੁੰਦਾ ਹੈ। 
ਨਾਮਧਾਰੀ ਸੰਪਰਦਾ ਦੇ ਨਾਲ ਨਾਲ ਸਮੂਹ ਲੋਕਾਈ ਨੂੰ ਇੱਕ ਕਰਨ ਦੇ ਜਤਨਾਂ ਵਿੱਚ ਸਰਗਰਮ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਜੀ ਨੇ ਅੱਜ ਅਚਾਨਕ ਲੁਧਿਆਣਾ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਅੱਜ ਫੋਲਕ ਪੁਆਇੰਟ ਵਿੱਚ ਆਪਣੇ ਇੱਕ ਪੈਰੋਕਾਰ ਦੇ ਨਿਵਾਸ ਅਸਥਾਨ ਵਿਖੇ ਉਹਨਾਂ ਸੰਗਤਾਂ ਦੇ ਦਰਸ਼ਨਾਂ ਦੀ ਪਿਆਸ ਬੁਝਾਈ। ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਏਕਤਾ ਦੇ ਪ੍ਰਤਾਪ ਦੀ ਸ਼ਕਤੀ ਬਾਰੇ ਸਮਝਾਇਆ ਅਤੇ ਕਿਹਾ ਕਿ ਅੱਜ ਜਿਸ ਤਰਾਂ ਦਾ ਨਾਜ਼ੁਕ ਮਾਹੌਲ ਬਣ ਗਿਆ ਹੈ ਉਸ ਮਾਹੌਲ ਵਿੱਚ ਆਪਣੇ ਆਂਢ ਗੁਆਂਢ ਦੇ ਉਹਨਾਂ ਲੋਕਾਂ ਦਾ ਜ਼ਰੂਰ ਧਿਆਨ ਰੱਖੋ ਜਿਹੜੇ ਬਿਲਕੁਲ ਹੀ ਗਰੀਬ ਹਨ। ਉਹਨਾਂ ਕਿਹਾ ਕਿ ਹਰ ਨਾਮਧਾਰੀ ਘਟੋਘੱਟ ਇੱਕ ਗਰੀਬ ਵਿਅਕਤੀ ਨੂੰ ਹਰ ਰੋਜ਼ ਖਾਣਾ ਜ਼ਰੂਰ ਖੁਆਏ। ਜੇ ਖਾਣਾ ਨਹੀਂ ਖੁਆ ਸਕਦਾ ਤਾਂ ਚਾਹਟੇ ਦਾ ਗਿਲਾਸ ਜ਼ਰੂਰ ਪਿਆਵੇ। ਜੇ ਇਹ ਵੀ ਨਹੀਂ ਹੋ ਸਕਦਾ ਤਾਂ ਘਟੋਘੱਟ ਸਾਦੇ ਪਾਣੀ ਦਾ ਗਿਲਾਸ ਜ਼ਰੂਰ ਪਿਆਵੇ। ਠਾਕੁਰ ਜੀ ਦਾ ਮਕਸਦ ਅਮੀਰੀ ਗਰੀਬੀ ਦੇ ਫਰਕ ਨੂੰ ਦੂਰ ਕਰਨ ਅਤੇ ਸਮੂਹ ਮਨੁੱਖਾਂ ਵਿੱਚ ਆਪਸੀ ਭਾਈਚਾਰਾ ਵਧਾਉਣ ਵਾਲੀ ਭਾਵਨਾ ਪੈਦਾ ਕਰਨਾ ਸੀ।    ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
ਇਸ ਮੌਕੇ ਉਹਨਾਂ ਸੰਗਤਾਂ ਦੇ ਦੁੱਖ ਸੁੱਖ ਵੀ ਸੁਣੇ ਅਤੇ ਸੰਗਤ ਨੂੰ ਮਾਰਗਦਰਸ਼ਨ ਵੀ ਦਿੱਤਾ। ਉਹਨਾਂ ਕਿਹਾ ਕਿ ਔਖੇ ਵੇਲੇ ਸਭਨਾਂ ਨੂੰ ਇੱਕ ਹੋ ਕੇ ਔਖਾ ਵੇਲਾ ਲੰਘਾਉਣਾ ਚਾਹੀਦਾ ਹੈ ਅਤੇ ਖੁਸ਼ੀਆਂ ਵੇਲੇ ਵੀ ਖੁਸ਼ੀ ਸਭਨਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਏਕਤਾ ਰੱਖੋ ਪਰਮਾਤਮਾ ਭਲੀ ਕਰੇਗਾ।   ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 

No comments: