ਜੇ ਅਸੀਂ ਬੈਂਕ ਦੀਆਂ ਲਾਈਨਾਂ 'ਚ ਲੱਗੇ ਤਾਂ ਰੇਲਾਂ ਦਾ ਚੱਕ ਜਾਮ ਹੋਣਾ ਨਿਸਚਿਤ
ਨੋਟਬੰਦੀ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਅੱਜ ਰੇਲਵੇ ਮੁਲਾਜ਼ਮ ਵੀ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਸੜਕਾਂ 'ਤੇ ਉਤਰੇ। ਉਹਨਾਂ ਐਨ ਆਰ ਐਮ ਯੂ ਦੇ ਜਗਰਾਓਂ ਪੁਲ ਵਾਲੇ ਦਫਤਰ ਤੋਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਘੰਟਾਘਰ ਤੱਕ ਰੋਸ ਮਾਰਚ ਜਿਹੜਾ ਵਾਪਿਸ ਰੇਲਵੇ ਸਟੇਸ਼ਨ ਤੇ ਆਇਆ। ਰੇਲਵੇ ਸਟੇਸ਼ਨ ਤੇ ਭਰਵੀਂ ਰੋਸ ਰੈਲੀ ਕੀਤੀ ਗਈ ਅਤੇ ਸਪਸ਼ਟ ਕਿਹਾ ਗਿਆ ਕਿ ਅਸੀਂ ਆਪਣੀ ਤਨਖਾਹ ਨਗਦ ਲੈਣੀ ਹੈ। ਇਸਦੇ ਨਾਲ ਹੀ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਰਹੀਆਂ ਤਰੁਟੀਆਂ ਬਾਰੇ ਕੋਈ ਯੋਗ ਫੈਸਲਾ ਨਾ ਲੈਣ ਦੇ ਖਿਲਾਫ ਵੀ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਬੁਲਾਰਿਆਂ ਨੇ ਇਹ ਵੀ ਕਿਹਾ ਕਿ 11 ਜੁਲਾਈ ਵਾਲੀ ਹੜਤਾਲ ਮੁਲਤਵੀ ਕਰਨ ਵੇਲੇ ਬਣਾਈ ਗਈ ਵੱਲੋਂ ਪੰਜ ਮਹੀਨੇ ਬੀਤ ਜਾਣ ਤੇ ਵੀ ਆਪਣੀ ਰਿਪੋਰਟ ਨਹੀਂ ਦਿੱਤੀ ਗਈ ਜਦਕਿ ਵਾਅਦਾ ਚਾਰ ਮਹੀਨਿਆਂ ਦੇ ਵਿੱਚ ਵਿੱਚ ਰਿਪੋਰਟ ਦੇਣ ਦਾ ਸੀ। ਇਸ ਰੋਸ ਮਾਰਚ ਅਤੇ ਰੈਲੀ ਵਿੱਚ ਰੇਲ ਮੁਲਾਜ਼ਮ ਆਪੋ ਆਪਣੇ ਵਿਭਾਗਾਂ ਵਿੱਚੋਂ ਜੱਥੇ ਬਣਾ ਕੇ ਸ਼ਾਮਲ ਹੋਏ। ਰੈਲੀ ਦੀ ਅਗਵਾਈ ਸਾਥੀ ਘਣਸ਼ਾਮ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਸੀਨੀਅਰ ਆਗੂ ਕਾਮਰੇਡ ਪਰਮਜੀਤ ਸਿੰਘ ਨੇ ਕੀਤੀ।
No comments:
Post a Comment