Monday, October 17, 2016

ਫਿਲਮ ਲਕੀਰਾਂ ਵਿੱਚ ਕਿਸਮਤ ਤੋਂ ਜ਼ਿਆਦਾ ਭਾਰੂ ਹੋਵੇਗੀ ਕਰਮ ਸ਼ਕਤੀ ਦੀ ਗੱਲ

 ਫਿਲਮ ਯੂਨਿਟ ਨੇ ਮੀਡੀਆ ਨਾਲ ਗੱਲਬਾਤ ਕੀਤੀ ਲੁਧਿਆਣਾ ਵਿੱਚ 
                                                                                                              ਸਾਰੀਆਂ ਤਸਵੀਰਾਂ ਪੰਜਾਬ ਸਕਰੀਨ ਲਈ  ਰੈਕਟਰ  ਕਥੂਰੀਆ 
ਲੁਧਿਆਣਾ: 16 ਅਕਤੂਬਰ 2016: (ਪੰਜਾਬ ਸਕਰੀਨ ਬਿਓਰੋ): ਕਿਸਮਤ ਦੀਆਂ ਅਤੇ ਤਕਦੀਰਾਂ ਦੀਆਂ ਕਹਾਣੀਆਂ ਉੱਤੇ ਬੜੀਆਂ ਫ਼ਿਲਮਾਂ ਬਣ ਚੁੱਕੀਆਂ ਹਨ। ਹੁਣ ਨਵੀਂ ਪੰਜਾਬੀ ਫੀਮ ਦਾ ਨਾਮ ਵੀ ਲਕੀਰਾਂ ਹੈ।  ਇਸ ਵਿੱਚ ਕਿਸਮਤ, ਹੋਣੀ ਅਤੇ ਤਕਦੀਰਾਂ ਨੂੰ ਕੱਟੇ ਬਿਨਾ ਕਰਮ ਸ਼ਕਤੀ ਦੀ ਅਹਿਮੀਅਤ ਨੂੰ ਵੀ ਦਿਖਾਇਆ ਗਿਆ ਹੈ।  ਇਹ ਦਾਅਵਾ ਅੱਜ ਲੁਧਿਆਣਾ ਵਿੱਚ ਫਿਲਮ ਯੂਨਿਟ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। 
ਵੰਡਰਲੈਂਡ ਇਮਿਊਜ਼ਮੈਂਟ ਪਾਰਕਸ ਪ੍ਰਾਈਵੇਟ ਲਿਮਟਿਡ ਵੱਲੋਂ ਪ੍ਰੋਡਿਊਸ ਲਕੀਰਾਂ, ਪੰਜਾਬੀ ਰੋਮਾਂਟਿਕ ਡ੍ਰਾਮਾ ਆਉਣ ਵਾਲੀ 21ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿਚ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ ਅਤੇ ਗੁਰਿੰਦਰ ਰਾਏ, ਸ਼ਿਵੇਂਦਰ ਮਾਹਲ, ਬੀਐਨ ਸ਼ਰਮਾ, ਨਿਰਮਲ ਅਤੇ ਰਿਸ਼ੀ ਨੇ ਮਹੱਤਵਪੂਰਣ ਭੂਮਿਕਾਵਾਂ ਅਦਾ ਕੀਤੀਆਂ ਹਨ। ਫਿਲਮ ਦੀ ਕਹਾਣੀ ਕਾਫੀ ਦਿਲਚਸਪ ਅਤੇ ਦਰਸ਼ਕਾਂ ਨੂੰ ਬੰਨ ਕੇ ਰੱਖਦੀ ਹੈ। ਫਿਲਮ ਭਾਵਨਾਵਾਂ ਨਾਲ ਭਰਪੂਰ ਇਕ ਡ੍ਰਾਮਾ ਹੈ। ਫਿਲਮ ਵਿਚ ਦਿਲ ਨੂੰ ਮੋਹ ਲੈਣ ਵਾਲੇ ਕਈ ਦ੍ਰਿਸ਼ ਹਨ ਅਤੇ ਇਹ ਉਨਾਂ ਨੂੰ ਪਿਆਰ ਦੀ ਡੋਰ ਨਾਲ ਬੰਨਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਸਫਰ ਤੈਅ ਕਰਨ ਦੀ ਕਹਾਣੀ ਬਿਆਨ ਕਰਦੀ ਹੈ। ਇਸ ਵਿਚ ਕਾਮੇਡੀ ਸੀਨ ਵੀ ਦਰਸ਼ਕਾਂ ਨੂੰ ਕੁਤਕਤਾਰੀਆਂ ਕਰਨ ਲਈ ਤਿਆਰ ਹਨ।
ਫਿਲਮ ਨੂੰ ਖੂਬਸੂਰਤ ਪੁਰਤਗਾਲ ਅਤੇ ਪੰਜਾਬ ਦੇ ਹਰੇ-ਭਰੇ ਮਾਹੌਲ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਇਹ ਦੇਖਣ ਵਿਚ ਕਾਫੀ ਖੂਬਸੂਰਤ ਬਣ ਗਏ ਹਨ। ਫਿਲਮ ਵਿਚ ਮੌਕੇ ਅਨੁਸਾਰ ਕਾਫੀ ਖੂਬਸੂਰਤ ਗੀਤ ਵੀ ਹਨ ਜੋ ਕਿ ਪੰਜਾਬ ਦੇ ਰੰਗੀਲੇ ਮਾਹੌਲ ਨੂੰ ਪੇਸ਼ ਕਰਦੇ ਹਨ। ਲਵ ਸਾਂਗ ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਧਰਤੀ ‘ਤੇ ਸਵਰਗ ਸਰੀਖੀ ਖੂਬਸੂਰਤੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਫਿਲਮ ਦੀ ਸਿਨੇਮੇਟੋਗ੍ਰਾਫੀ ਨਵੀਰ ਖਾਨ, ਅੰਸ਼ੁਲ ਚੌਬੇ ਅਤੇ ਜੋਓਮੋਂਗੇ ਨੇ ਕੀਤੀ ਹੈ ਤੇ ਫਿਲਮ ਦੇ ਪ੍ਰੋਮੋਸ਼ਨਲ ਹੈਡ ਹਨ ਗਣਪਤੀ ਕਿ੍ਰਏਸ਼ਨ  
ਫਿਲਮ ਦਾ ਸੰਗੀਤ ਡਾ. ਜੀਯੂਸ, ਸੰਤੋਸ਼ ਕਟਾਰੀਆ ਨੇ ਦਿੱਤਾ ਹੈ। ਫਿਲਮ ਵਿਚ 7 ਖੂਬਸੂਰਤ ਗੀਤ ਹਨ, ਜਿਨਾਂ ਵਿਚ ਦੋ ਲੋਕ ਗੀਤ ਵੀ ਹਨ ਜੋ ਕਿ ਕਿਸਮਤ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹਨ ਅਤੇ ਇਨਾਂ ਨੂੰ ਆਰਿਫ ਲੌਹਾਰ ਨੇ ਕੰਪੋਜ ਕੀਤਾ ਹੈ। ਐਨਬਮ ਵਿਚ ਬੇਹੱਦ ਆਤਮਿਕ ਗੀਤ ਹਨ ਜੋ ਕਿ ਦਰਸ਼ਕਾਂ ਨੂੰ ਕੀਲਣ ਦੀ ਸਮਰਥਾ ਰੱਖਦੇ ਹਨ। ਗੀਤਾਂ ਨੂੰ ਮੰਨੇ-ਪ੍ਰਮੰਨੇ ਗਾਇਕਾਂ ਨੇ ਗਾਇਆ ਹੈ ਜਿਨਾਂ ਵਿਚ ਜੋਰਾ ਰੰਧਾਵਾ ਅਤੇ ਫਤਹਿ ਸ਼ਾਮਲ ਹਨ ਅਤੇ ਉਹ ਅੱਜ ਦੇ ਸਰੋਤਾਵਾਂ ਦੀ ਪਹਿਲੀ ਪਸੰਦ ਹਨ। ਉਥੇ ਪਾਰੰਪਰਿਕ ਦਰਸ਼ਕਾਂ ਲਈ ਨਛੱਤਰ ਗਿੱਲ, ਜਸਪਿੰਦਰ ਨਰੂਲਾ ਅਤੇ ਫਿਰੋਜ਼ ਖਾਨ ਨੇ ਵੀ ਖੂਬਸੂਰਤ ਗੀਤ ਗਾਏ ਹਨ।
ਆਉਣ ਵਾਲੀ ਫਿਲਮ ਨੂੰ ਲੈ ਕੇ ਰੋਮਾਂਚਿਤ ਹਰਮਨ ਵਿਰਕ ਨੇ ਕਿਹਾ , ‘‘ ਤਿਉਹਾਰਾਂ ਦੇ ਮੌਕੇ ‘ਤੇ ਮੈਂ ਫਿਲਮ ਦੀ ਰਿਲੀਜ ਨੂੰ ਲੈ ਕੇ ਬੇਹੱਦ ਰੋਮਾਂਚਕ ਹਾਂਉਂ ਫਿਲਮ ਪੂਰੇ ਪਰਿਵਾਰ ਦਾ ਮਨੋਰੰਜਨ ਕਰਨ ਵਿਚ ਸਮਰਥ ਹੈ ਅਤੇ ਦਿਲ ਨੂੰ ਛੂਹ ਲੈਣ ਵਾਲੀ ਰੋਮਾਂਟਿਕ ਫਿਲਮ ਹੈ। ਉਮੀਦ ਹੈ ਕਿ ਦਰਸ਼ਕ ਇਸ ਦਾ ਆਨੰਦ ਲੈਣਗੇ। ਮੈਨੂੰ ਵੀ ਇਸ ਨੂੰ ਬਣਾਉਂਦੇ ਹੋਏ ਬੇਹੱਦ ਆਨੰਦ ਆਇਆ। ਫਿਲਮ 21 ਅਕਤੂਬਰ ਨੂੰ ਰਿਲੀਜ ਹੋਣ ਲਈ ਤਿਆਰ ਹੈ ਅਤੇ ਤੁਸੀਂ ਵੀ ਇਸ ਨੂੰ ਬਹੁਤ ਪਸੰਦ ਕਰੋਗੇ।‘‘
ਲਕੀਰਾਂ 21 ਅਕਤੂਬਰ, 2016 ਨੂੰ ਰਿਲੀਜ ਹੋਣ ਲਈ ਤਿਆਰ ਹੈ। ਤੁਸੀਂ ਇਸ ਖੂਬਸੂਰਤ ਫਿਲਮ ਦਾ ਅਨੰਦ ਲੈਣ ਲਈ ਆਪਣੇ ਨਜ਼ਦੀਕੀ ਸਿਨੇਮਾ ਤੱਕ ਜ਼ਰੂਰ ਜਾਓ। ਹੁਣ ਦੇਖਣਾ ਹੈ ਕਿ ਫਿਲਮ ਨੂੰ ਦਰਸ਼ਕਾਂ ਦੀ ਕਿੰਨੀ ਕੁ ਪਸੰਦ ਨਸੀਬ ਹੁੰਦੀ ਹੈ। 
  

No comments: