ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ |
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ |
ਦਿੱਲੀ ਕਾਂਡ ਦੀ ਪੀਡ਼ਤ ਦਾ ਚੁੱਪ-ਚੁਪੀਤੇ ਸਸਕਾਰ
Posted On December - 30 - 2012
ਨਵੀਂ ਦਿੱਲੀ, 30 ਦਸੰਬਰ
ਜੰਤਰ ਮੰਤਰ,ਨਵੀਂ ਦਿੱਲੀ ਵਿਖੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ’ਚ ਟਕਰਾਅ ਹੋਣ ਦਾ ਦ੍ਰਿਸ਼ (ਫੋਟੋ: ਮਾਨਸ ਰੰਜਨ ਭੂਈ) |
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਨੇ ਦਿਖਾਈ ਜਦੋਂਕਿ ਉਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਤਿਮ ਰਸਮਾਂ ਦੱਖਣੀ-ਪੱਛਮੀ ਦਿੱਲੀ ਵਿਚ ਸਥਿਤ ਘਰ ਵਿਚ ਕੀਤੀਆਂ ਗਈਆਂ ਜਿਥੇ ਲਡ਼ਕੀ ਰਹਿੰਦੀ ਸੀ। ਅੱਜ ਸਵੇਰੇ ਤਕਰੀਬਨ 3.30 ਵਜੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਮ੍ਰਿਤਕਾ ਦੀ ਦੇਹ ਲੈ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਮ੍ਰਿਤਕਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਦਿੱਲੀ ਦੀ ਬੱਸ ਵਿਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਉਹ ਪਿਛਲੇ ਦੋ ਹਫਤਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲਡ਼ ਰਹੀ ਸੀ ਪਰ ਲੰਘੇ ਦਿਨ ਸਿੰਗਾਪੁਰ ਦੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਸਰਕਾਰ ਵੀ ਕਸੂਤੀ ਹਾਲਤ ਵਿਚ ਘਿਰੀ ਹੋਈ ਹੈ।
ਅੱਜ ਲੋਕਾਂ ਦੇ ਰੋਹ ਨੂੰ ਵੇਖਦਿਆਂ ਦਿੱਲੀ ਪੁਲੀਸ ਦੇ ਦਬਾਅ ਕਰਕੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਚੁੱਪ-ਚੁਪੀਤੇ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਪੁਲੀਸ, ਬੀਐਸਐਫ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮ੍ਰਿਤਕਾ ਦੀ ਲਾਸ਼ ਪਹਿਲਾਂ ਘਰ ਲਿਜਾਈ ਗਈ ਤੇ ਫਿਰ ਦਵਾਰਕਾ ਸੈਕਟਰ-24 ਵਿਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਗ੍ਰਹਿ ਰਾਜ ਮੰਤਰੀ ਆਰ.ਪੀ.ਐਨ. ਸਿੰਘ, ਦਿੱਲੀ ਭਾਜਪਾ ਦੇ ਮੁਖੀ ਵਿਜੇਂਦਰ ਗੁਪਤਾ ਵੀ ਹਾਜ਼ਰ ਸਨ। ਪਤਾ ਲੱਗਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਪੁਲੀਸ ਨੇ ਅੰਤਿਮ ਸੰਸਕਾਰ ਬਾਰੇ ਸਾਰੀ ਜਾਣਕਾਰੀ ਗੁਪਤ ਰੱਖੀ। ਪ੍ਰਸ਼ਾਸਨ ਤਾਂ ਸਵੇਰੇ 6.30 ਵਜੇ ਹੀ ਸਸਕਾਰ ਕਰਨਾ ਚਾਹੁੰਦਾ ਸੀ ਪਰ ਹਿੰਦੂ ਰਵਾਇਤਾਂ ਮੁਤਾਬਕ ਸੂਰਜ ਚਡ਼੍ਹਨ ਤੋਂ ਪਹਿਲਾਂ ਸਸਕਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ 7.30 ਵਜੇ ਮ੍ਰਿਤਕਾ ਦੇ ਪਿਤਾ ਨੇ ਉਸ ਦੀ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਮ੍ਰਿਤਕਾ ਦਾ ਭਰਾ ਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। -ਪੀ.ਟੀ.ਆਈ. (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
No comments:
Post a Comment