Showing posts with label Scotch Library. Show all posts
Showing posts with label Scotch Library. Show all posts

Thursday, July 29, 2021

'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਵਫਦ ਦੀ ਉਚੇਚੀ ਪਹਿਲ

 29th July 2021 at 5:52 PM

 'ਸਕਾਚ ਲਾਇਬ੍ਰੇਰੀ' ਦੇ ਮਾਲਕ ਨੂੰ ਮਿਲ ਕੇ ਲਿਆ ਨਾਮ ਬਦਲਣ ਦਾ ਭਰੋਸਾ 


ਅੰਮ੍ਰਿਤਸਰ
//
ਲੁਧਿਆਣਾ: 29 ਜੁਲਾਈ 2021: (ਸਾਹਿਤ ਸਕਰੀਨ//ਪੰਜਾਬ ਸਕਰੀਨ)::
'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ 'ਦੀ ਅੰਮ੍ਰਿਤਸਰ ਇਕਾਈ ਦੇ ਸਮੂਹ ਮੈਂਬਰਾਂ ਨੇ ਅੱਜ 'ਸਕਾਚ ਲਾਇਬ੍ਰੇਰੀ  ਦੇ ਮਾਲਕ  ਰਣਦੀਪ ਸਿੰਘ ਰਿੰਪਲ ਨਾਲ ਬਹੁਤ ਹੀ ਸੁਖਾਵੇਂ ਅਤੇ ਅਪਣੱਤ ਭਰੇ ਮਾਹੌਲ ਵਿੱਚ ਮੁਲਾਕਾਤ ਕੀਤੀ ਅਤੇ ਸ਼ਰਾਬ ਦੇ ਠੇਕੇ ਦੇ ਰੱਖੇ ਉਪਰੋਕਤ ਨਾਮ ਉੱਤੇ  ਇਤਰਾਜ਼ ਪ੍ਰਗਟਾਇਆ। ਇੱਥੇ ਵਰਨਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਸ਼ਾ ਪ੍ਰੇਮੀਆਂ, ਸਾਹਿਤ ਪ੍ਰੇਮੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਵੱਲੋਂ ਠੇਕੇ ਦੇ ਉਪਰੋਕਤ ਨਾਮ ਨੂੰ ਲੈ ਕੇ ਸੋਸ਼ਲ ਤੇ ਪ੍ਰਿੰਟ ਮੀਡੀਆ 'ਤੇ ਇਤਰਾਜ਼  ਜਤਾਇਆ ਜਾ ਰਿਹਾ ਹੈ  ਪਰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਅੰਮ੍ਰਿਤਸਰ ਇਕਾਈ ਵੱਲੋਂ ਅੱਜ ਉਕਤ ਠੇਕੇ ਦੇ ਮਾਲਕ ਨਾਲ ਮੁਲਾਕਾਤ ਕੀਤੀ ਅਤੇ ਲਾਇਬਰੇਰੀ ਸ਼ਬਦ ਨਾਲ ਜੁੜੀਆਂ ਭਾਵਨਾਵਾਂ ਅਤੇ ਪੁਸਤਕ ਸੱਭਿਆਚਾਰ ਦੀ ਵਿਆਖਿਆ ਕੀਤੀ।
ਰਣਦੀਪ ਸਿੰਘ ਰਿੰਪਲ ਵੱਲੋਂ ਜਿੱਥੇ  ਭਾਈਚਾਰੇ ਦੇ ਮੈਂਬਰਾਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਦੀ ਕਦਰ ਕੀਤੀ ਉਥੇ ਅਗਲੇ ਦੋ-ਚਾਰ ਦਿਨਾਂ ਅੰਦਰ ਉਕਤ ਨਾਮ ਬਦਲਣ ਦੀ ਸਹਿਮਤੀ ਵੀ  ਪ੍ਰਗਟ ਕੀਤੀ। 
ਇਸ ਮੌਕੇ ਪ੍ਰਿੰਸੀਪਲ ਗੁਰਬਿੰਦਰ ਸਿੰਘ ਭੱਟੀ, ਸਤਿੰਦਰ ਸਿੰਘ ਓਠੀ, ਜਸਪਾਲ ਕੌਰ ਅਤੇ ਗੁਰਮਿੰਦਰ ਸਿੰਘ ਬਾਜਵਾ ਉਚੇਚੇ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਰਣਦੀਪ ਸਿੰਘ ਰਿੰਪਲ ਨੇ ਕਿਹਾ ਕਿ ਉਹ ਜਨ- ਮਾਨਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਤਾਂ ਹੀ ਨਾਮ ਬਦਲ ਰਹੇ ਹਨ ਪਰ ਦੂਜੇ ਪਾਸੇ ਅਧਿਆਪਕ ਵਰਗ ਦੀ ਕਦਰ ਨੂੰ ਮੁੱਖ ਰੱਖਦਿਆਂ ਸ਼ਰਾਬ ਦਾ 'ਟੀਚਰ ਬ੍ਰਾਂਡ'  ਵੀ ਬਦਲਣ ਲਈ ਯਤਨ ਹੋਣੇ ਚਾਹੀਦੇ ਹਨ। ਇਹ ਜਾਣਕਾਰੀ ਅੱਜ ਇਥੇ ਮਿੱਤਰ ਸੈਨ ਮੀਤ ਹੁਰਾਂ ਨੇ ਮੀਡੀਆ ਨੂੰ ਦਿੱਤੀ। 

Tuesday, July 27, 2021

ਬੇਹੱਦ ਅਫਸੋਸ: ਸ਼ਰਾਬ ਦੇ ਠੇਕੇ ਦਾ ਨਾਮ ਰੱਖਿਆ ਸਕਾਚ ਲਾਇਬ੍ਰੇਰੀ

ਪ੍ਰੋਫੈਸਰ ਗੁਰਭਜਨ ਗਿੱਲ ਨੇ ਕੀਤਾ ਇੰਕਸ਼ਾਫ ਅਤੇ ਲਿਆ ਗੰਭੀਰ ਨੋਟਿਸ 


ਲੁਧਿਆਣਾ: 27 ਅਗਸਤ 2021: (ਪੰਜਾਬ ਸਕਰੀਨ ਬਿਊਰੋ)::
ਸ਼ਬਦ ਗੁਰੂ ਦੀ ਜਾਚ ਅਤੇ ਜੁਗਤ ਚੇਤੇ ਕਰਾਉਣ ਵਾਲੀ ਪਾਵਨ ਧਰਤੀ ਅੰਮ੍ਰਿਤਸਰ ਦਾ ਨਾਮ ਜ਼ਹਿਨ ਵਿੱਚ ਆਉਂਦਿਆਂ ਸਾਰ ਹੀ ਪੂਜਾ ਪਾਠ ਅਤੇ ਪਵਿੱਤਰਤਾ ਦੇ ਨਾਲ ਨਾਲ ਕੁਰਬਾਨੀਆਂ ਦੇ ਜਜ਼ਬੇ ਵਾਲਿਆਂ ਭਾਵਨਾਵਾਂ ਮਨ ਵਿੱਚ ਉੱਠਦੀਆਂ ਹਨ। ਸ਼ਬਦ ਗੁਰੂ ਦੀ ਗੱਲ ਯਾਦ ਆਉਂਦੀ ਹੈ। ਪੋਥੀ ਅਤੇ ਗ੍ਰੰਥ ਦਾ ਖਿਆਲ ਆਉਂਦਾ ਹੈ। 

ਹੁਣ ਕਿਸੇ ਨੇ ਇਹਨਾਂ ਸਾਰੀਆਂ ਭਾਵਨਾਵਾਂ ਨੂੰ ਬੜੀ ਹੀ ਬੇਰਹਿਮੀ ਨਾਲ ਠੇਸ ਪਹੁੰਚਾਉਂਦਿਆਂ ਅੰਮ੍ਰਿਤਸਰ ਵਿਖੇ ਸਕਾਚ ਲਾਇਬ੍ਰੇਰੀ ਖੋਹਲ ਦਿੱਤੀ ਹੈ। ਇਸਦਾ ਗੰਭੀਰ ਨੋਟਿਸ ਲਿਆ ਹੈ ਕਲਮ ਦੇ ਸਰਗਰਮ ਸਿਪਾਹੀ ਪ੍ਰੋਫੈਸਰ ਗੁਰਭਜਨ ਗਿੱਲ ਨੇ। ਉਹਨਾਂ ਅੱਜ ਸਵੇਰੇ ਸਵੇਰੇ ਇੱਕ ਵਟਸਐਪ ਸੁਨੇਹੇ ਵਿੱਚ ਇਸ ਸਬੰਧੀ ਆਪਣਾ ਲਿਖਿਆ ਖੁੱਲ੍ਹਾ ਪੱਤਰ ਵੀ ਜਾਰੀ ਕੀਤਾ ਹੈ। ਇਹ ਪੱਤਰ ਇਥੇ ਹੂਬਹੂ ਦਿੱਤਾ ਜਾ ਰਿਹਾ ਹੈ। ਪੱਤਰ ਦੇ ਅਖੀਰ ਵਿੱਚ ਤਾਰੀਖ ਸ਼ਾਇਦ ਜਲਦੀ ਜਲਦੀ ਵਿੱਚ 28 ਜੁਲਾਈ ਲਿਖੀ ਗਈ ਹੈ ਜਿਸਨੂੰ 27 ਜੁਲਾਈ ਪੜ੍ਹਿਆ ਜਾਵੇ।  

ਸਤਿਕਾਰਤ ਜੀਉ!

ਸੋਸ਼ਲ ਮੀਡੀਆ ਰਾਹੀਂ ਮੇਰੇ ਧਿਆਨ ਵਿੱਚ ਆਇਆ ਹੈ ਕਿ  ਅੰਮ੍ਰਿਤਸਰ ਚ ਕਿਸੇ ਵਪਾਰਕ ਅਦਾਰੇ ਨੇ ਸ਼ਰਾਬ ਦੀ ਦੁਕਾਨ ਦਾ ਨਾਮ ਸਕਾਚ ਲਾਇਬਰੇਰੀ ਰੱਖਿਆ ਹੈ। ਇਹ ਮੰਦਭਾਗੀ ਗੱਲ ਹੈ। 

ਜੇਕਰ ਇਹ ਗੱਲ ਸੱਚ ਹੈ ਤਾਂ ਬੇਹੱਦ ਨਿੰਦਣਯੋਗ ਹੈ। 

ਲਾਇਬਰੇਰੀ ਸ਼ਬਦ ਦਾ ਡਿਕਸ਼ਨਰੀ ਅਰਥ ਹੈ ਉਹ ਸਥਾਨ ਜਿੱਥੇ ਪੁਸਤਕ ਰੱਖੀਆਂ ਹੋਣ, ਕੋਈ ਪੜ੍ਹ,ਦੇਖ ਸਕਦਾ ਹੈ। 

ਪਰ ਬੜਾ ਅਫਸੋਸ ਹੋਇਆ ਹੈ ਕਿ ਅੰਮ੍ਰਿਤਸਰ  ਵਰਗੇ ਪਵਿੱਤਰ ਸ਼ਹਿਰ 'ਚ ਡਿੱਗੀ ਹੋਈ ਰੋਗੀ ਮਾਨਸਿਕਤਾ ਕਾਰਨ ਅਲਫਾ ਵਨ ਮਾਲ(ਮਾਲ ਆਫ ਅੰਮ੍ਰਿਤਸਰ) ਦੇ ਬਿਲਕੁਲ ਸਾਹਮਣੇ ਅਤੇ ਏਅਰਪੋਰਟ ਰੋਡ 'ਤੇ ਸ਼ਰਾਬ ਦੀ ਦੁਕਾਨ ਖੋਲ੍ਹੀ ਗਈ ਹੈ ਜਿਸ ਦਾ ਨਾਂ ਸਕਾਚ ਲਾਇਬਰੇਰੀ "scotch library" ਰੱਖਿਆ ਗਿਆ, ਮਤਲਬ ਹੁਣ ਸ਼ਰਾਬ ਕਿਤਾਬਾਂ ਦੇ ਬਰਾਬਰ ਹੀ ਨਹੀਂ ਬਲਕਿ ਉਪਰ ਰੱਖੀ  ਗਈ ਹੈ ਜੋ ਸਮਾਜ ਨੂੰ ਸੇਧ ਦੇਣ ਦੀ ਥਾਂ ਨਿਘਾਰ ਵੱਲ ਲਿਜਾਵੇਗੀ। 

ਸਾਡੇ ਲਈ ਸ਼ਬਦ ਗੁਰੂ ਨੇ। 

ਜੇਕਰ ਵਪਾਰਕ ਬਿਰਤੀ ਅਧੀਨ ਏਦਾਂ ਦੇ ਨਾਮ ਸ਼ਰਾਬ ਦੀਆਂ ਦੁਕਾਨਾਂ ਦੇ ਰੱਖਣ ਲੱਗ ਗਏ ਤਾਂ ਕਿਤਾਬ ਕਿੱਥੇ ਜਾਵੇਗੀ। 

ਮੇਰੀ ਪੰਜਾਬ ਸਰਕਾਰ,ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਜਿਲ੍ਹਾ ਸਿਖਿਆ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੰਤਰੀ ਸਾਹਿਬਾਨ ਤੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੂੰ ਬੇਨਤੀ ਹੈ ਕਿ ਸਭ ਇਸ ਦਾ ਵਿਰੋਧ ਕਰਨ ਤੇ ਇਸ ਮੁਜਰਮਾਨਾ ਹਰਕਤ ਨੂੰ ਜੁਰਮ ਵਾਂਗ ਵੇਖਣ। 

ਇਸ ਦੀ ਮੁਕੰਮਲ ਜਾਂਚ ਕਰਕੇ ਪੂਰੇ ਪੰਜਾਬ ਲਈ ਭਵਿੱਖ ਲਈ ਨੀਤੀ ਨਿਰਦੇਸ਼ ਜਾਰੀ ਕੀਤੇ ਜਾਣ। 

ਅਦਬ ਸਹਿਤ

ਗੁਰਭਜਨ ਗਿੱਲ

ਸਾਬਕਾ ਪ੍ਰਧਾਨ

ਪੰਜਾਬੀ ਸਾਹਿੱਤ ਅਕਾਡਮੀ

ਲੁਧਿਆਣਾ। 

28 ਜੁਲਾਈ 2021

ਉਮੀਦ ਹੈ ਜਿਸ ਜਿਸ ਨੇ ਵੀ ਇਸਨੂੰ ਪੜ੍ਹ ਲਿਆ ਹੈ ਉਹ ਇਸ ਮਾਮਲੇ ਵਿੱਚ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਆਵਾਜ਼ ਨਾਲ ਆਪਣੀ ਆਵਾਜ਼ ਮਿਲਾਵੈ। ਜੇ ਸਾਂਝੀ ਆਵਾਜ਼ ਉਠਾਉਣ ਵਿੱਚ ਕੋਈ ਦਿੱਕਤ ਵੀ ਹੈ ਤਾਂ ਵੀ ਆਪਣੀ ਵੱਖਰੀ ਆਵਾਜ਼ ਬੁਲੰਦ ਕਰੇ ਪਰ ਬੋਲੇ ਜ਼ਰੂਰ। ਅੰਮ੍ਰਿਤਸਰ ਦੀ ਧਰਤੀ ਤੇ ਇਹ ਨਵਾਂ ਸੂਖਮ ਹਮਲਾ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ।  ਇਸਦੇ ਪਿੱਛੇ ਕੌਣ ਲੋਕ ਹਨ ਇਸਦਾ ਪਤਾ ਲਗਾਇਆ ਜਾਣਾ ਵੀ ਜ਼ਰੂਰੀ ਹੈ।