6th June 2022, 4:45 PM
ਰੋਜ਼ ਗਾਰਡਨ ਵਿਖੇ ਜਨ ਚੇਤਨਾ ਮੁਹਿੰਮ ਦੌਰਾਨ ਲੋਕਾਂ ਨਾਲ ਵਾਰਤਾਲਾਪ
ਪੂੰਜੀਵਾਦ ਦੇ ਅਣਮਨੁੱਖੀ ਵਿਕਾਸ ਦੀ ਅੰਨੀ ਲਾਲਸਾ ਨੇ ਲਗਾਤਾਰ ਨਾ ਸਿਰਫ ਕੁਦਰਤ ਦੇ ਸੰਤੁਲਨ ਨੂੰ ਵਿਗਾੜਿਆ ਹੈ ਬਲਕਿ ਵਾਤਾਵਰਣ ਨੂੰ ਬੁਰੀ ਤਰ੍ਹਾਂ ਪਲੀਤ ਵੀ ਕੀਤਾ ਹੈ। ਪੂੰਜੀਵਾਦ ਦੇ ਇਹਨਾਂ ਅਣਮਨੁੱਖੀ ਸਿਧਾਂਤਾਂ ਅਤੇ ਗ਼ੈਰਮਨੁੱਖੀ ਪਹੁੰਚ ਕਾਰਨ ਵਾਲੇ ਕਾਰਨਾਂ ਕਰਕੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਵੱਲ ਦਾ ਸਾਡੇ ਤੇ ਬੁਰਾ ਪ੍ਰਭਾਵ ਪੈਂ ਰਿਹਾ ਹੈ। ਅੱਜ ਪੂਰੀ ਦੁਨੀਆ ਦੀ ਬੁਰੀ ਹਾਲਤ ਹੈ। ਹਵਾ ਵੀ ਪ੍ਰਦੂਸ਼ਿਤ ਹੈ, ਪਾਣੀ ਵੀ ਪ੍ਰਦੂਸ਼ਿਤ ਹੈ, ਐਨ ਵੀ ਪ੍ਰਦੂਸ਼ਿਤ ਹੈ, ਸਬਇਆਂ ਵੀ ਪ੍ਰਦੂਸ਼ਿਤ ਹਨ, ਦੁੱਧ ਵੀ ਪ੍ਰਦੂਸ਼ਿਤ ਹੈ ਅਤੇ ਫਲ ਫਰੂਟ ਵੀ ਪ੍ਰਦੂਸ਼ਿਤ ਹਨ। ਇਹਨਾਂ ਨਾਲ ਨਿੱਤ ਨਵੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਹਨਾਂ ਬਿਮਾਰੀਆਂ ਦੇ ਇਲਾਜ ਤੋਂ ਪੂੰਜੀਵਾਦ ਫਿਰ ਅੰਨਾ ਮੁਨਾਫ਼ਾ ਕਮਾਉਂਦਾ ਹੈ। ਇਹਨਾਂ ਸਾਰੇ ਸਕੈਂਡਲਾਂ ਨੂੰ ਬੇਨਕਾਬ ਕਰਦਿਆਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ। ਸਾਂਝੇ ਜਤਨਾਂ ਨਾਲ ਹੀ ਪ੍ਰਦੂਸ਼ਣ ਮੁਕਤ ਦੁਨੀਆ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਇਸ ਲਈ ਸਾਨੂੰ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ ਤਾਂ ਕਿ ਸਾਡੀਆਂ ਅਗਲੀਆਂ ਨਸਲਾਂ ਦਾ ਜੀਵਨ ਸੁਰੱਖਿਅਤ ਰੱਖਿਆ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਦੇ ਮੋਕੇ ਤੇ ਅੱਜ ਲੁਧਿਆਣਾ ਦੇ ਰੋਜ਼ ਗਾਰਡਨ ਵਿਖੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀਪੀਡੀ) ਅਤੇ ਭਾਰਤ ਜਨ ਗਿਆਨ ਵਿਗਿਆਨ ਜੱਥਾ(ਬੀ ਜੇ ਜੀ ਵੀ ਜੇ) ਵਲੋਂ ਜਨ ਚੇਤਨਾ ਮੁਹਿੰਮ ਅਰੰਭੀ ਗਈ। ਇਸ ਮੁਹਿੰਮ ਦਾ ਆਗਾਜ ਸਾਬਕਾ ਜੁਆਇੰਟ ਕਮਿਸ਼ਨਰ ਸ੍ਰੀ ਇੰਦਰਜੀਤ ਸਿੰਘ ਸੇਖੋਂ ਨੇ ਪੌਦਾ ਲਗਾ ਕੇ ਕੀਤਾ। ਵੱਡੀ ਗਿਣਤੀ ਵਿੱਚ ਰੋਜ਼ ਗਾਰਡਨ 'ਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਤੇ ਇਹ ਗੱਲ ਉਭਰਕੇ ਆਈ ਕਿ ਜੇਕਰ ਵਿਸ਼ਵ ਪੱਧਰ ਤੇ ਛੇਤੀ ਹੀ ਕਦਮ ਨਾ ਪੁੱਟੇ ਗਏ ਅਤੇ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਖਤਰਨਾਕ ਹੋਵੇਗਾ, ਜਿਸ ਵਿੱਚ ਜੀਵ ਪ੍ਰਜਾਤੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਏਗਾ। ਬੁਲਾਰਿਆਂ ਨੇ ਕਿਹਾ ਕਿ ਵਿਕਸਤ ਦੇਸ਼ਾਂ ਨੇ ਅੰਨ੍ਹੇਵਾਹ ਉਦਯੋਗੀਕਰਨ ਕਰਕੇ ਵਾਤਾਵਰਣ ਵਿਚ ਬਹੁਤ ਨਿਘਾਰ ਲਿਆਂਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਇਹ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਹਨਾਂ ਹਾਲਾਤਾਂ ਨੂੰ ਸੁਧਾਰ ਕਰਨ ਲਈ ਸਾਨੂੰ ਕੌਮਾਂਤਰੀ ਖੋਜ਼ ਦੇ ਹਿਸਾਬ ਨਾਲ ਕੰਮ ਕਰਨੇ ਪੈਣਗੇ। ਇਨ੍ਹਾਂ ਹਾਲਾਤਾਂ ਦਾ ਸਾਰੇ ਸਮਾਜ ਨੂੰ ਮਿਲ-ਜੁਲ ਕੇ ਹੀ ਸਾਹਮਣਾ ਕਰਨਾ ਹੁੰਦਾ ਹੈ ਜਿਸ ਲਈ ਆਪਸੀ ਸਦਭਾਵਨਾ ਦੀ ਬੜੀ ਲੋੜ ਹੈ। ਬੁਲਾਰਿਆਂ ਨੇ ਅਪੀਲ ਕੀਤੀ ਕਿ ਉਹ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੇ ਨਾਅਰਿਆਂ ਦੇ ਵਿਚ ਨਾਂ ਆਉਣ । ਸਮਾਜ ਨੇ ਵਿਗਿਆਨਕ ਲੀਹਾਂ ਤੇ ਚੱਲ ਕੇ ਹੀ ਤਰੱਕੀ ਕੀਤੀ ਹੈ । ਇਨਸਾਨੀ ਗਲਤ-ਫਹਿਮੀ ਅਤੇ ਹਿੰਸਾ ਦੇ ਮਾਹੌਲ ਵਿਚ ਸਾਰਿਆਂ ਨੂੰ ਤਬਾਹੀ ਸਹਿਣੀ ਪੈਂਦੀ ਹੈ ਜਿਸਦਾ ਕਿ ਪਰਿਆਵਰਣ ਤੇ ਵੀ ਬੁਰਾ ਪ੍ਰਭਾਵ ਪੈਂਦਾਹੈ।
ਲੁਧਿਆਣਾ ਦੀਆਂ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਦੇ ਬਾਰੇ ਚਿੰਤਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਵਗਦਾ ਬੁੱਢਾ ਦਰਿਆ, ਜੋ ਕਿ ਹੁਣ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ, ਵਿੱਚ ਪਾਈ ਜਾਂਦੀ ਗੰਦਗੀ ਨੂੰ ਰੋਕਿਆ ਜਾਵੇ ਤਾਂ ਜੋ ਸ਼ਹਿਰ ਦਾ ਧਰਤੀ ਹੇਠਲਾ ਪਾਣੀ ਸਾਫ਼ ਰਹੇ ਅਤੇ ਸਤਲੁਜ ਦਰਿਆ ਦੂਸ਼ਿਤ ਨਾ ਹੋਵੇ।
ਸ਼ਹਿਰ ਵਿੱਚ ਲੋਕਾਂ ਨੂੰ ਕੱਪੜੇ ਧੋਣ ਲਈ,ਗੱਡੀਆਂ ਧੋਣ ਲਈ ਅਤੇ ਸਾਫ਼ ਸਫਾਈ ਲਈ ਰੀਸਾਈਕਲਡ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਪੀਣ ਵਾਲੇ ਸਾਫ਼ ਪਾਣੀ ਨੂੰ ਬਚਾਇਆ ਜਾ ਸਕੇ। ਪੰਜਾਬ ਅਤੇ ਖਾਸਕਰ ਲੁਧਿਆਣਾ ਵਿੱਚ ਹਾਈਵੇਅ ਉਤੇ ਪੁਲਾਂ ਦੀ ਉਸਾਰੀ ਲਈ ਸਾਰੇ ਦਰੱਖਤ ਕੱਟੇ ਗਏ ਹਨ ਪਰ ਉਨ੍ਹਾਂ ਦੀ ਥਾਂ ਨਵੇਂ ਉਨ੍ਹੀ ਗਿਣਤੀ ਵਿੱਚ ਨਹੀਂ ਲਗਾਏ ਗਏ। ਮੱਤੇਵਾੜਾ ਦੇ ਜੰਗਲ ਨੂੰ ਤਬਾਹ ਨਹੀਂ ਕਰਨਾ ਚਾਹੀਦਾ ਅਤੇ ਸਾਈਕਲ ਵੈਲੀ ਲਈ ਹੋਰ ਥਾਂ ਦਿੱਤੀ ਜਾਣੀ ਚਾਹੀਦੀ ਹੈ।
ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਸਕੂਲ ਦੇ ਪ੍ਰਿੰਸੀਪਲ ਮਿਸਿਜ ਕਰਮਜੀਤ ਕੌਰ ਨੇ ਪ੍ਰਾਪਤ ਕੀਤੇ। ਇਸ ਮੌਕੇ ਰੋਜ਼ ਗਾਰਡਨ ਵਿੱਚ ਆਏ ਬੱਚਿਆਂ ਨੂੰ ਵਾਤਾਵਰਨ ਸਬੰਧੀ ਕੁਝ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਪੁਰਸਕਾਰ ਦਿੱਤੇ ਗਏ। ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਫੈਸਲਾ ਕੀਤਾ ਗਿਆ।
ਰੋਜ਼ ਗਾਰਡਨ ਦੇ ਵੱਖ ਵੱਖ ਥਾਵਾਂ ਤੇ ਬੁਲਾਰਿਆਂ ਜਿਨਾਂ ਵਿੱਚ ਮਿਸਿਜ ਅਮਰਜੀਤ ਕੌਰ- ਜਨਰਲ ਸਕੱਤਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ( ਏਟਕ), ਡਾ: ਅਰੁਣ ਮਿੱਤਰਾ, ਡਾ: ਗਗਨਦੀਪ ਸਿੰਘ, ਐਮ·ਐਸ ਭਾਟੀਆ, ਰਣਜੀਤ ਸਿੰਘ ਅਤੇ ਡਾ: ਮੋਨਿਕਾ ਧਵਨ ਸ਼ਾਮਿਲ ਸਨ ਨੇ ਸੰਬੋਧਨ ਕੀਤਾ।
ਇੰਡੀਅਨ ਡਾਕਟਰਜ਼ ਫਾਰ ਪੀਸ ਡਿਵੈਲਪਮੈਂਟ ਅਤੇ ਭਾਰਤ ਗਿਆਨ ਵਿਗਿਆਨ ਜੱਥਾ ਦੇ ਮੈਂਬਰ ਡਾ: ਸੂਰਜ ਢਿੱਲੋਂ, ਡਾ: ਗੁਰਵੀਰ ਸਿੰਘ, ਡਾ: ਰਜਤ ਗ੍ਰੋਵਰ, ਡਾ: ਅੰਕੁਸ਼ ਕੁਮਾਰ, ਡਾ: ਸੀਰਤ ਸੇਖੋਂ, ਪ੍ਰਦੀਪ ਸ਼ਰਮਾ, ਅੰਮ੍ਰਿਤਪਾਲ ਸਿੰਘ, ਡਾ: ਗੁਰਪ੍ਰੀਤ ਸਿੰਘ, ਅਨੋਦ ਕੁਮਾਰ ਸ਼ਾਮਿਲ ਸਨ। ਉਮੀਦ ਕਰਨੀ ਚਾਹੀਦੀ ਹੈ ਕਿ ਅਸੀਂ ਕੋਈ ਅਜਿਹਾ ਸਿਆਸੀ ਸੱਤਾ ਵਾਲਾ ਢਾਂਚਾ ਲਿਆ ਸਕੀਏ ਜਿਹੜਾ ਮੁਨਾਫ਼ੇ ਨੂੰ ਨਹੀਂ ਬਲਕਿ ਮੁੱਖਤਾ ਨੂੰ ਹੀ ਆਪਣਾ ਇੱਕੋਇੱਕ ਸਿਧਾਂਤ ਅਤੇ ਧਰਮ ਸਮਝੇ। ਜਿਹਾ ਵਨਸਪਤੀ, ਪਾਣੀ, ਹਵਾ ਅਤੇ ਮਾਹੌਲ ਨੂੰ ਪ੍ਰਦੂਸ਼ਿਤ ਕਰਨਾ ਪਾਪ ਸਮਝੇ ਅਤੇ ਇਸ ਜੁਰਮ ਲਈ ਸਖਤ ਸਜ਼ਾਵਾਂ ਦੇਣ ਵਾਲਾ ਹੋਵੇ। ਹੁਣ ਦੇਖਣਾ ਹੈਪ੍ਰਦੂਸ਼ਨ ਮੁਕਤ ਦੁਨੀਆ ਲਈ ਕੌਣ ਕੌਣ ਅੱਗੇ ਆਉਂਦਾ ਹੈ।
No comments:
Post a Comment