ਆਏ ਦਿਨ ਕੱਟੇ ਜਾ ਰਹੇ ਰੁੱਖਾਂ ਵੱਲ ਸਾਡਾ ਧਿਆਨ ਕਿਓਂ ਨਹੀਂ ਜਾਂਦਾ?
ਲੁਧਿਆਣਾ: 4 ਜੂਨ 2022: (ਪ੍ਰਿੰਸੀਪਲ ਨਾਹਰ ਸਿੰਘ ਗਿੱਲ//ਪੰਜਾਬ ਸਕਰੀਨ)::
ਉਸ ਨੇ ਪਿੰਡ ਤੋਂ ਬਾਹਰ ਵਾਰ ਖਾਲੀ ਥਾ ਤੇ ਕੁਝ ਰੁਖ ਲਗਾਏ ਸਨ,ਉਹਨਾ ਵਿਚੋਂ ਇਕ ਰੁੱਖ ਇਕੱਲਾ ਹੀ ਖੜਾ ਸੀ, ਬਾਕੀ ਉਸ ਦੇ ਸੰਗੀ ਸਾਥੀਆਂ ਦੇ ਡੰਗਰਾਂ ਨੇ ਖਾ ਲਏ ਸਨ।ਉਹ ਰੁੱਖ ਹਰ ਵੇਲੇ ਕਿਸੇ ਦੂਸਰੇ ਦਾ ਸਾਥ ਲੋਚਦਾ ਲੋਚਦਾ ਸੀ, ਜਿਵੇਂ ਕਿ ਸਿਆਣਿਆਂ ਨੇ ਕਿਹਾ ਹੈ, ਕਿ ਰੋਹੀ ਵਿਚ ਇਕੱਲਾ ਰੁੱਖ ਵੀ ਨਾ ਹੋਵੇ। ਅਚਾਨਕ ਇਕ ਦਿਨ ਰੁੱਖ ਨੂੰ ਇਕ ਬੱਚਾ ਪਿੰਡ ਤੋਂ ਬਾਹਰ ਉਸ ਵੱਲ ਆਉਦਾ ਵਿਖਾਈ ਦਿੱਤਾ। ਰੁੱਖ ਨੂੰ ਜਿਵੇ ਚਾਅ ਚੜ੍ਹ ਗਿਆ ਹੋਵੇ। ਸਰਸਰ ਕਰਦੀ ਹਵਾ ਨੇ ਜਿਵੇਂ ਰੁੱਖ ਦਾ ਸੁਨੇਹਾ ਉਸ ਬੱਚੇ ਨੂੰ ਦੇ ਦਿੱਤਾ ਹੋਵੇ, ਉਹ ਵੀ ਰੁੱਖ ਨੂੰ ਦੇਖਦੇ ਸਾਰ ਉਸ ਕੋਲ ਦੌੜਦਾ ਚਲਿਆ ਆਇਆ। ਰੁੱਖ ਦੀਆਂ ਟਾਹਣੀਆਂ ਹੇਠਾਂ ਨੂੰ ਲਮਕ ਰਹੀਆਂ ਸਨ, ਜਿਵੇ ਉਹ ਰੁੱਖ ਬੱਚੇ ਨੂੰ ਆਪਣੀਆਂ ਬਾਹਾਂ ਦੇ ਕਲਾਵੇ ਵਿਚ ਲੈ ਕੇ ਪਿਆਰ ਕਰਨਾ ਚਾਹ ਰਿਹਾ ਹੋਵੇ।ਬੱਚਾ ਉਪਰ ਨੂੰ ਉੱਛਲ ਕੇ ਉਸ ਦੀਆਂ ਟਾਹਣੀਆਂ ਨੂੰ ਫੜਨਾ ਚਾਹੁੰਦਾ ਸੀ। ਟਾਹਣੀਆਂ ਉਪਰ ਲੱਗੇ ਫੁੱਲਾਂ ਨੂੰ ਤੋੜਨਾ ਚਾਹੁੰਦਾ ਸੀ। ਜਦੋਂ ਆਪਾ ਨਿਸ਼ਾਵਰ ਕਰਨ ਦੀ ਭਾਵਨਾ ਦਿਲ ਵਿਚ ਪੈਦਾ ਹੋ ਜਾਵੇ ਤਾਂ ਪ੍ਰੇਮ ਵੀ ਉਤਪਨ ਹੋ ਹੀ ਜਾਂਦਾ ਹੈ। ਫਿਰ ਉਸ ਪ੍ਰੇਮ ਵਿਚ ਆਪਾ ਖੋ ਕੇ ਹਾਉਮੈਂ ਵਾਲੀ ਮੈਂ ਦਾ ਖਾਤਮਾ ਸੰਭਵ ਹੁੰਦਾ ਹੈ। ਰੁੱਖ ਨੇ ਫੁੱਲਾਂ ਦੇ ਟੁੱਟਣ ਦੇ ਦੁੱਖ ਨੂੰ ਦਰ-ਕਿਨਾਰ ਕਰਕੇ ਉਸ ਬੱਚੇ ਦੇ ਪ੍ਰੇਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ, ਆਪਣੀਆਂ ਟਾਹਣੀਆਂ ਨੂੰ ਹੋਰ ਹੇਠਾਂ ਕਰ ਦਿੱਤਾ ਤਾਂ ਕਿ ਬੱਚਾ ਫੁੱਲ ਤੋੜ ਸਕੇ।ਜਿਉ ਹੀ ਬੱਚੇ ਦੇ ਹੱਥ ਵਿਚ ਫੱੁਲ ਆਏ ਤੇ ਉਸ ਨੇ ਤੋੜ ਲਏ, ਅਤੇ ਬਹੁਤ ਖੁਸ਼ ਹੋਇਆ।ਰੁੱਖ ਨੂੰ ਵੀ ਜਿਵੇ ਇਕ ਅਜੀਬ ਕਿਸਮ ਦੀ ਖੁਸ਼ੀ ਮਿਲ ਗਈ ਹੋਵੇ।ਬੱਚਾ ਰੁੱਖ ਦੀ ਛਾਂ ਵਿਚ ਬੈਠ ਕੇ ਕਾਫੀ ਚਿਰ ਫੁੱਲਾਂ ਨਾਲ ਖੇਡਦਾ ਰਿਹਾ, ਉਸ ਨੂੰ ਖੇਡਦਾ ਦੇਖ ਕੇ, ਰੁੱਖ ਨੂੰ ਵੀ ਉਸ ਦੀ ਖੇਡ ਵਿਚੋਂ ਬਹੁੱਤ ਆਨੰਦ ਆ ਰਿਹਾ ਸੀ। ਫਿਰ ਜਿਵੇ ਕੁਝ ਯਾਦ ਆ ਗਿਆ ਹੋਵੇ, ਬੱਚਾ ਇਕ ਦਮ ਖੇਡਣਾ ਛੱਡ ਕੇ ਰੁੱਖ ਵੱਲ ਉਪਰ ਨੂੰ ਤੱਕਣ ਲੱਗਾ, ਜਿਵੇ ਘਰ ਜਾਣ ਲਈ ਕਹਿ ਰਿਹਾ ਹੋਵੇ। ਰੁੱਖ ਨੇ ਵੀ ਜਿਵੇ ਹਵਾ ਦੁਆਰਾ ਟਾਹਣੀਆਂ ਹਿਲਾ ਕੇ ਉਸ ਨੂੰ ਫਿਰ ਆਉਣ ਦੀ ਤਾਕੀਦ ਕਰਦੇ ਹੋਏ, ਜਾਣ ਦੀ ਆਗਿਆ ਦੇ ਦਿੱਤੀ।
ਇਹ ਸਿਲਸਿਲਾ ਕਾਫੀ ਚਿਰ ਚੱਲਦਾ ਰਿਹਾ, ਬੱਚਾ ਰੋਜ ਆਉਦਾ, ਰੁੱਖ ਦੀ ਛਾਵੇਂ ਬੈਠ ਕੇ ਉਸ ਦੇ ਫੁੱਲ ਤੋੜ ਕੇ ਖੇਡਦਾ ਰਹਿੰਦਾ ਅਤੇ ਫਿਰ ਘਰ ਚਲਾ ਜਾਂਦਾ। ਰੁੱਖ ਨੂੰ ਜਿਵੇ ਬੱਚੇ ਦੇ ਉਸ ਕੋਲ ਆ ਕੇ ਖੇਡਣ ਤੇ ਇਕੱਲਤਾ ਦਾ ਅਹਿਸਾਸ ਹੀ ਖਤਮ ਹੋ ਜਾਂਦਾ ਸੀ।ਉਹ ਵੀ ਉਸ ਪਿਆਰੇ ਜਿਹੇ ਬੱਚੇ ਤੋਂ ਵਾਰੀ ਜਾਂਦਾ, ਰੁੱਖ ਕਿਉਕਿ ਮਨੁੱਖ ਵਾਂਗ ਹੰਕਾਰੀ ਨਹੀ ਹੁੰਦੇ।ਜੋ ਵੱਡੇ ਹੋਣ ਕਾਰਨ ਆਪ ਤੋਂ ਛੋਟਿਆਂ ਨਾਲ ਸੰਬੰਧ ਨਹੀ ਬਣਾਉਦੇ, ਪ੍ਰੰਤੂ ਆਪ ਤੋਂ ਵੱਡਿਆਂ ਦੇ ਤਲੂਏ ਆਪਣੇ ਮਤਲਬ ਲਈ ਚੱਟਦੇ ਫਿਰਦੇ ਹਨ।ਮਨੁੱਖ ਤੋਂ ਬਗੈਰ ਸਾਰੇ ਜੀਵ ਜੰਤੂ ਅਤੇ ਬਨਸਪਤੀ ਹਰ ਕਿਸੇ ਨੂੰ ਬਗੈਰ ਕਿਸੇ ਲੋਭ ਲਾਲਚ ਦੇ ਪ੍ਰੇਮ ਕਰਦੇ ਹਨ।ਪ੍ਰੰਤੂ ਇਕ ਪ੍ਰੇਮ ਹੀ ਹੈ, ਜਿਸ ਸਾਹਮਣੇ ਕੋਈ ਸੰਸਾਰਿਕ ਨਿਯਮ ਨਹੀ ਠਹਿਰਦਾ।ਇਸ ਪ੍ਰਕਾਰ ਇਹ ਵੱਡਾ ਰੁੱਖ ਵੀ ਉਸ ਨਿੱਕੇ ਬੱਚੇ ਦੇ ਪਿਆਰ ਵਿਚ ਗੁੜੁੰਦ ਹੋਇਆਂ ਆਪਣੀਆਂ ਟਾਹਣੀਆਂ ਨੂੰ ਹੇਠਾਂ ਕਰ ਫੁੱਲ ਤੋੜਨ ਲਈ ਉਕਸਾਉਦਾ।ਜਦੋ ਪਿਆਰਾ ਪ੍ਰੇਮੀ ਨੂੰ ਕੁੱਝ ਦੇ ਪਾਉਦਾ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਹੁੰਦਾ।ਸਮਾਂ ਪਾ ਕੇ ਫੁੱਲਾਂ ਦੇ ਥਾਂ ਫਲ ਬਣ ਗਏ, ਇਹ ਦੇਖ ਬੱਚਾ ਹੋਰ ਜਿਆਦਾ ਖੁੱਸ਼ ਹੋ ਗਿਆ ਅਤੇ ਫਲਾਂ ਦੇ ਪੱਕਣ ਦੀ ਉਡੀਕ ਕਰਦਾ ਹੋਇਆ ਫਲਾਂ ਨੂੰ ਦੇਖਦਾ, ਜਦੋ ਉਹ ਫਲਾਂ ਨੂੰ ਆਪਣੇ ਛੋਟੇ ਛੋਟੇ ਅਤੇ ਕੂਲੇ ਕੂਲੇ ਹੱਥਾਂ ਨਾਲ ਪਲੋਸਦਾ, ਤਾਂ ਰੁੱਖ ਧੁਰ ਅੰਦਰ ਤੱਕ ਅਨੰਦਤ ਹੋ ਜਾਂਦਾ, ਉਸ ਦੀ ਰੂਹ ਖਿੜ ਜਾਂਦੀ।ਇਕ ਦਿਨ ਬੱਚੇ ਨੇ ਫਲ ਨੂੰ ਤੋੜ ਕੇ ਖਾਧਾ, ਤਾਂ ਉਹ ਵੀ ਖੁਸ਼ੀ ਦੇ ਮਾਰੇ ਜਿਵੇਂ ਪਾਗਲ ਹੋਈ ਜਾਵੇ।ਕਿਉਕਿ ਫਲ ਬਹੁਤ ਮਿਠੇ ਸਨ ਜਿਨ੍ਹਾਂ ਨੂੰ ਖਾ ਕੇ ਬੱਚੇ ਨੂੰ ਬਹੁਤ ਖੁਸ਼ੀ ਹੋਈ। ਇਕ ਉਹ ਸਮਾਂ ਵੀ ਆਇਆ, ਜਦੋਂ ਫਲ ਖੱਤਮ ਹੋ ਗਏ, ਫੁੱਲਾਂ ਦਾ ਵੀ ਸਮਾਂ ਨਹੀ ਸੀ।ਰੁੱਖ ਦੇ ਪੱਤੇ ਵੀ ਝੜਨ ਲੱਗ ਪਏ ਸਨ।ਹੁਣ ਰੁੱਖ ਵੀ ਨਿਰਾਸ ਹੋ ਗਿਆ ਕਿਉਕਿ ਬੱਚੇ ਦਾ ਪ੍ਰੇਮ ਫੁੱਲਾਂ, ਫਲਾਂ ਅਤੇ ਛਾਂਦਾਰ ਪੱਤਿਆਂ ਨਾਲ ਸੀ।ਹੁਣ ਉਸ ਬੱਚੇ ਦਾ ਅੰਦਰੋਂ ਪਿਆਰ ਨਹੀ ਰਿਹਾ ਸੀ।
ਲੜਕਾ ਵੱਡਾ ਹੋ ਗਿਆ ਸੀ, ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ।ਰੁੱਖ ਰੋਜ ਉਸ ਦੀ ਉਡੀਕ ਕਰਦਾ, ਪ੍ਰੇਮ ਵਿਚ ਉਡੀਕ ਦਾ ਇਕ ਆਪਣਾ ਹੀ ਮਜਾ ਹੈ, ਜਿੰਨਾ ਨੇ ਪ੍ਰੇਮੀ ਦੀ ਉਡੀਕ ਕੀਤੀ ਹੈ, ਉਹੀ ਉਸ ਨੂੰ ਜਾਣ ਸਕਦਾ ਹੈ। ਪਰ ਉਸ ਉਡੀਕ ਨੂੰ ਲਫਜਾਂ ਵਿਚ ਕਿਸੇ ਕਾਗਜ ਤੇ ਬਿਆਨ ਨਹੀ ਜਾ ਸਕਦਾ।ਜਦੋ ਲੜਕਾ ਆਪਣੇ ਹਾਣੀ ਸਾਥੀਆਂ ਦੀ ਖੇਡ ਤੋ ਵਿਹਲਾ ਹੋ ਕੇ ਕਦੀ ਕਦਾਈ ਉਧਰ ਆਉਦਾ, ਬੇਸ਼ਕ ਰੁੱਖ ਉਪਰ ਫਿਰ ਪਹਿਲਾਂ ਵਾਂਗ ਫੁੱਲ ਆ ਗਏ ਸਨ, ਪਰ ਉਹ ਪਹਿਲਾਂ ਵਾਂਗ ਉਸ ਦੇ ਫੁੱਲਾਂ ਨਾਲ ਨਾ ਖੇਡਦਾ।ਉਹ ਉਸਦੀਆਂ ਟਾਹਣੀਆਂ ਨੂੰ ਪਕੜ ਝੁਲੇ ਝੂਟਦਾ, ਰੁੱਖ ਨੂੰ ਇਉ ਮਹਿਸੂਸ ਹੁੰਦਾ ਜਿਵੇ ਉਹ ਆਪਣੀਆਂ ਬਾਹਵਾਂ ਦੁਆਰਾ ਉਸ ਨੂੰ ਝੂਟੇ ਦੇਂਦਾ ਹੋਵੇ, ਕਿਉਕਿ ਬੱਚੇ ਦੇ ਵੱਡੇ ਹੋਣ ਕਾਰਨ ਉਸ ਦੀਆਂ ਖੇਡਾਂ ਬਦਲ ਗਈਆਂ ਸਨ।ਜਦੋਂ ਲੜਕਾ ਨਾ ਆਉਦਾ ਤਾਂ ਰੁੱਖ ਉਦਾਸ ਹੋ ਜਾਂਦਾ ਕਿ ਉਹ ਆਵੇ ਤੇ ਕਿਵੇ ਵੀ ਉਸ ਨਾਲ ਖੇਡੇ।ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ।ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ।ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ। ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ , ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ।
ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ। ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ। ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ।ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ, ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ, ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ।ਰੁੱਖ ਦਾ ਰੋਮ ਰੋਮ ਅਨੰਦਤ ਹੋ ਗਿਆ ਅਤੇ ਉਹ ਉਸ ਨੂੰ ਅਸੀਸ਼ਾਂ ਦੇਣ ਲੱਗਾ, ਉਸ ਨੂੰ ਇੰਝ ਲੱਗਾ ਜਿਵੇ ਚਿਰ ਤੋ ਵਿਛੜਿਆ ਦੀ ਰੂਹ ਨੂੰ ਸਵਾਂਤੀ ਬੂਦ ਮਿਲ ਗਈ ਹੋਵੇ।ਰੁੱਖ ਨੂੰ ਸਾਰੇ ਬੱਚੇ ਇਕੋ ਜਿਹੇ ਪਿਆਰੇ ਲੱਗ ਰਹੇ ਸਨ।ਆਪਣਾ ਜਾਂ ਪਰਾਇਆ ਮੰਨਣਾ ਤਾਂ ਮਨੁੱਖ ਦੀ ਫਿਤਰਤ ਹੈ, ਰੁੱਖਾਂ ਦੀ ਨਹੀ।ਕਈ ਕਈ ਮਿਤਰਾਂ ਦੋਸਤਾਂ ਵਿਚ ਘਿਿਰਆ ਰੁੱਖ ਹਰ ਕਿਸੇ ਦੀ ਗਲਵਕੜੀ ਤੋ ਪਿਆਰ ਵਿਚ ਗੜੁਚ ਹੋ ਕੇ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝ ਰਿਹਾ ਸੀ।ਬੱਚੇ ਰੋਜ ਆਉਦੇ ਅਤੇ ਖੇਡ ਕੇ ਚਲੇ ਜਾਂਦੇ।ਫਿਰ ਉਹਨਾ ਦਾ ਆਉਣਾ ਬੰਦ ਹੋ ਗਿਆ। ਲੜਕਾ ਵੱਡਾ ਹੋ ਗਿਆ ਸੀ, ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ।ਰੁੱਖ ਰੋਜ ਉਸ ਦੀ ਉਡੀਕ ਕਰਦਾ, ਪ੍ਰੇਮ ਵਿਚ ਉਡੀਕ ਦਾ ਇਕ ਆਪਣਾ ਹੀ ਮਜਾ ਹੈ, ਜਿੰਨਾ ਨੇ ਪ੍ਰੇਮੀ ਦੀ ਉਡੀਕ ਕੀਤੀ ਹੈ, ਉਹੀ ਉਸ ਨੂੰ ਜਾਣ ਸਕਦਾ ਹੈ।ਪਰ ਉਸ ਉਡੀਕ ਨੂੰ ਲਫਜਾਂ ਵਿਚ ਕਿਸੇ ਕਾਗਜ ਤੇ ਬਿਆਨ ਨਹੀ ਜਾ ਸਕਦਾ।ਜਦੋ ਲੜਕਾ ਆਪਣੇ ਹਾਣੀ ਸਾਥੀਆਂ ਦੀ ਖੇਡ ਤੋ ਵਿਹਲਾ ਹੋ ਕੇ ਕਦੀ ਕਦਾਈ ਉਧਰ ਆਉਦਾ, ਬੇਸ਼ਕ ਰੁੱਖ ਉਪਰ ਫਿਰ ਪਹਿਲਾਂ ਵਾਂਗ ਫੁੱਲ ਆ ਗਏ ਸਨ, ਪਰ ਉਹ ਪਹਿਲਾਂ ਵਾਂਗ ਉਸ ਦੇ ਫੁੱਲਾਂ ਨਾਲ ਨਾ ਖੇਡਦਾ।ਉਹ ਉਸਦੀਆਂ ਟਾਹਣੀਆਂ ਨੂੰ ਪਕੜ ਝੁਲੇ ਝੂਟਦਾ, ਰੁੱਖ ਨੂੰ ਇਉ ਮਹਿਸੂਸ ਹੁੰਦਾ ਜਿਵੇ ਉਹ ਆਪਣੀਆਂ ਬਾਹਵਾਂ ਦੁਆਰਾ ਉਸ ਨੂੰ ਝੂਟੇ ਦੇਂਦਾ ਹੋਵੇ, ਕਿਉਕਿ ਬੱਚੇ ਦੇ ਵੱਡੇ ਹੋਣ ਕਾਰਨ ਉਸ ਦੀਆਂ ਖੇਡਾਂ ਬਦਲ ਗਈਆਂ ਸਨ। ਜਦੋਂ ਲੜਕਾ ਨਾ ਆਉਦਾ ਤਾਂ ਰੁੱਖ ਉਦਾਸ ਹੋ ਜਾਂਦਾ ਕਿ ਉਹ ਆਵੇ ਤੇ ਕਿਵੇ ਵੀ ਉਸ ਨਾਲ ਖੇਡੇ।ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ।ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ।ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ।ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ।ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ, ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ।ਰੁੱਖ ਦਾ ਰੋਮ ਰੋਮ ਅਨੰਦਤ ਹੋ ਗਿਆ ਅਤੇ ਉਹ ਉਸ ਨੂੰ ਅਸੀਸ਼ਾਂ ਦੇਣ ਲੱਗਾ, ਉਸ ਨੂੰ ਇੰਝ ਲੱਗਾ ਜਿਵੇ ਚਿਰ ਤੋ ਵਿਛੜਿਆ ਦੀ ਰੂਹ ਨੂੰ ਸਵਾਂਤੀ ਬੂਦ ਮਿਲ ਗਈ ਹੋਵੇ।ਰੁੱਖ ਨੂੰ ਸਾਰੇ ਬੱਚੇ ਇਕੋ ਜਿਹੇ ਪਿਆਰੇ ਲੱਗ ਰਹੇ ਸਨ।ਆਪਣਾ ਜਾਂ ਪਰਾਇਆ ਮੰਨਣਾ ਤਾਂ ਮਨੁੱਖ ਦੀ ਫਿਤਰਤ ਹੈ, ਰੁੱਖਾਂ ਦੀ ਨਹੀ।ਕਈ ਕਈ ਮਿਤਰਾਂ ਦੋਸਤਾਂ ਵਿਚ ਘਿਿਰਆ ਰੁੱਖ ਹਰ ਕਿਸੇ ਦੀ ਗਲਵਕੜੀ ਤੋ ਪਿਆਰ ਵਿਚ ਗੜੁਚ ਹੋ ਕੇ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝ ਰਿਹਾ ਸੀ।ਬੱਚੇ ਰੋਜ ਆਉਦੇ ਅਤੇ ਖੇਡ ਕੇ ਚਲੇ ਜਾਂਦੇ।ਫਿਰ ਉਹਨਾ ਦਾ ਆਉਣਾ ਬੰਦ ਹੋ ਗਿਆ।
ਜਿਉ ਜਿਉ ਬੱਚਾ ਵੱਡਾ ਹੁੰਦਾ ਗਿਆ ਉਸ ਦੀਆਂ ਖੇਡਾਂ ਬਦਲ ਗਈਆਂ, ਜਿਵੇਂ ਜਿਵੇਂ ਲੜਕਾ ਵੱਡਾ ਹੋਇਆ, ਤਿਵੇਂ ਹੀ ਉਹ ਰੁੱਖਾਂ ਦੇ ਪ੍ਰੇਮ ਤੋ ਦੂਰ ਜਾਣ ਲੱਗਾ।ਉਸ ਦਾ ਦਿਲ ਮਾਂ ਬਾਪ ਭੈਣਾਂ ਭਰਾਵਾਂ ਦੇ ਪਿਆਰ ਤੋ ਹੱਟ ਕੇ ਕਿਸੇ ਹੋਰ ਨੌਜੁਆਨ ਲੜਕੀ ਨੂੰ ਤਾਂਘਣ ਲੱਗਾ।ਜਿਵੇਂ ਕੁਦਰਤ ਦੇ ਚੁੰਬਕੀ ਨਿਯਮ ਅਨੁਸਾਰ ਵਿਰੋਧੀ ਧਰੁਵ ਇਕ ਦੂਜੇ ਨੂੰ ਖਿਚਦੇ ਹਨ।ਉਸੇ ਤਰਾਂ ਲੜਕਾ ਅਤੇ ਲੜਕੀ ਦੇ ਪ੍ਰੇਮ ਵੀ ਕੁਦਰਤੀ ਆਪਸੀ ਖਿਚ ਦਾ ਨਤੀਜਾ ਹੈ, ਜਿਸ ਪਿਆਰ ਤੋਂ ਬਾਅਦ ਜਿਣਸੀ ਸੰਬੰਧਾਂ ਦੁਆਰਾ ਮਨੁੱਖੀ ਵੰਸ਼ਜ ਦੀ ਉਤਪਤੀ ਸੰਭਵ ਹੁੰਦੀ ਹੈ।ਫਿਰ ਉਸ ਲੜਕੇ ਦਾ ਵਿਆਹ ਹੋ ਗਿਆ, ਆਪਸੀ ਪਿਆਰ ਦੀ ਖਿੱਚ ਨੇ ਰੂਪ ਵਟਾਇਆ ਅਤੇ ਪਰਿਵਾਰਕ ਜੰੁਮੇਵਾਰੀਆਂ ਪੈਦਾ ਹੋਣ ਲੱਗੀਆਂ।ਹੁਣ ਉਸ ਨੂੰ ਪਰਿਵਾਰ ਦੀ ਰੋਟੀ ਦਾ ਫਿਕਰ ਪਿਆ।ਇਕ ਦਿਨ ਉਹ ਉਦਾਸ ਚਿੱਤ ਰੁੱਖ ਕੋਲ ਗਿਆ, ਉਸ ਦੇ ਤਣੇ ਨਾਲ ਚੁਪ ਚਾਪ ਢੋਅ ਲਾ ਕੇ ਬ ੈਠ ਗਿਆ।ਜਿਹੜੇ ਖੁਸ਼ੀ ਰੁੱਖ ਨੂੰ ਉਸ ਲੜਕੇ ਨੂੰ ਦੂਰੋਂ ਆਉਦਿਆਂ ਦੇਖ ਕੇ ਹੋ ਰਹੀ ਸੀ, ਉਹ ਇਕ ਦਮ ਚਿੰਤਾ ਵਿੱਚ ਬਦਲ ਗਈ।ਪਰ ਆਹ ਕੀ !।ਰੁੱਖ ਨੂੰ ਉਸ ਦੀ ਉਦਾਸੀ ਸਮਝਣ ਵਿੱਚ ਦੇਰ ਨਾ ਲੱਗੀ।ਉਸ ਨੇ ਕਿਹਾ ਕਿ ਮੇਰੇ ਸਾਰੇ ਫੱਲ ਤੋੜ ਕੇ ਲੈ ਜਾ ਅਤੇ ਬਜਾਰ ਵਿੱਚ ਵੇਚ ਕੇ ਰਾਸ਼ਣ ਖਰੀਦ ਲਈਂ।
ਲੇਖਕ |
ਪ੍ਰਿੰਸੀਪਲ ਨਾਹਰ ਸਿੰਘ
ਮੋਬਾਈਲ ਨੰਬਰ 94179-33831
No comments:
Post a Comment