Showing posts with label International. Show all posts
Showing posts with label International. Show all posts

Saturday, February 21, 2026

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇੱਕ ਹੋਰ ਖਾਸ ਆਯੋਜਨ

Panjabi Bhawan on Saturday 21st February 2026 at 5:22 PM Regarding International Mother Language Day 

ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਕਰਾਇਆ ਪੰਜਾਬੀ ਮਾਤ-ਭਾਸ਼ਾ ਮੇਲਾ 

*ਡਾ. ਲਖਵਿੰਦਰ ਸਿੰਘ ਜੌਹਲ ਨੂੰ  ਫ਼ੈਲੋਸ਼ਿਪ ਪ੍ਰਦਾਨ 

*ਮਾਤ-ਭਾਸ਼ਾ ਟਰਾਫ਼ੀ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ ਨੂੰ 

*ਅੱਗੋਂ ਤੋਂ ਮਾਤ-ਭਾਸ਼ਾ ਦਿਵਸ ਦੀ ਥਾਂ 'ਮਾਂ ਬੋਲੀ ਦਿਵਸ' ਵਜੋਂ ਮਨਾਇਆ


ਲੁਧਿਆਣਾ
: 21 ਫ਼ਰਵਰੀ 2026: (ਪੰਜਾਬ ਸਕਰੀਨ ਡੈਸਕ)::

ਅੱਜ ਥਾਂ ਥਾਂ ਤੇ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਬਹੁਤ ਸਾਰੇ ਸਮਾਗਮ ਹੋਏ। ਚੰਡੀਗੜ੍ਹ ਦੇ ਸੈਕਟਰ 17 ਵਾਲਾ ਧਰਨਾ ਇਸ ਪੱਖੋਂ ਪੱਖੋਂ ਵੱਡਾ ਉੱਦਮ ਉਪਰਾਲਾ ਰਿਹਾ। ਇਸੇ ਦੌਰਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਗਿਆ। ਪੰਜਾਬੀ ਮਾਤ-ਭਾਸ਼ਾ ਮੇਲੇ ਦੀ ਪ੍ਰਧਾਨਗੀ ਲੁਧਿਆਣਾ ਦੀ ਮੇਅਰ ਸ੍ਰੀਮਤੀ ਇੰਦਰਜੀਤ ਕੌਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਸ. ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸੁਆਗਤ ਕਰਦਿਆਂ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਬੰਗਾਲ ਦੇ ਲੋਕਾਂ ਵਾਂਗ ਆਪਣੀ ਮਾਤ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਮਾਤ ਭਾਸ਼ਾ ਮੇਲੇ ਮੌਕੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾ ਕੇ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਡਾ. ਸਰਬਜੀਤ ਸਿੰਘ ਹੋਰਾਂ ਦੱਸਿਆ ਕਿ ਕੈਬਨਿਟ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਦ ਨੇ ਆਪਣੀ ਮਜਬੂਰੀ ਜ਼ਾਹਰ ਕਰਦਿਆਂ ਕਿਹਾ ਕਿ ਅਕਾਡਮੀ ਲਈ 10 ਲੱਖ (ਦਸ ਲੱਖ ਰੁਪਏ) ਦੀ ਗਰਾਂਟ ਮੈਂ ਜਲਦੀ ਭੇਜਾਂਗਾ। 

ਲੁਧਿਆਣਾ ਦੀ ਮੇਅਰ ਸ੍ਰੀਮਤੀ ਇੰਦਰਜੀਤ ਕੌਰ ਨੇ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਵਨ ਮੈਂ ਭਾਵੇਂ ਬਾਰ ਬਾਰ ਆਉਂਦੀ ਹਾਂ, ਜਦੋਂ ਵੀ ਆਉਂਦੀ ਹਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਨੂੰ ਜਦੋਂ ਮੌਕਾ ਮਿਲਦਾ ਹੈ ਮੈਂ ਪੰਜਾਬੀ ਭਾਸ਼ਾ ਵਿਚ ਹੀ ਕੰਮ ਕਰਦੀ ਹਾਂ। ਉਨ੍ਹਾਂ ਇਸ ਮੌਕੇ 'ਤੇ ਅਕਾਡਮੀ ਦੇ ਰਹਿੰਦੇ ਕੰਮਾਂ ਨੂੰ  ਪੂਰਾ ਕਰਨ ਦਾ ਵਾਇਦਾ ਵੀ ਦੁਹਰਾਇਆ। 

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ  ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ। ਸਨਮਾਨ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਫੁਲਕਾਰੀ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਸੀ। 

ਡਾ. ਲਖਵਿੰਦਰ ਸਿੰਘ ਜੌਹਲ ਨੇ ਅਕਾਡਮੀ ਦੀ ਮੌਜੂਦਾ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮੁੱਚੀ ਟੀਮ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦੀ ਹਾਂ, ਅਸੀਂ ਸਾਰੇ ਇਕੋ ਵਿਚਾਰਧਾਰਾ ਦੇ ਲੋਕ ਸਾਂਝੇ ਉਦੇਸ਼ਾਂ ਲਈ ਕਾਰਜਸ਼ੀਲ ਹਾਂ। 

ਅਕਾਡਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਹਰ ਮਾਂ ਬੋਲੀ ਦੀ ਤਰ੍ਹਾਂ ਮੁੱਢਲੀ ਮਹੱਤਤਾ ਹੈ | ਅਕਾਡਮੀ ਵਲੋਂ ਇਹ ਦਿ੍ੜ ਕਰਵਾਉਣ ਲਈ ਹਰ ਸਾਲ ਇਹ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਹਰ ਸਾਲ ਪਹਿਲਾਂ ਨਾਲੋਂ ਬੇਹਤਰ ਹੁੰਦਾ।

ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਪੰਜਾਬੀ ਕਹਾਣੀ ਸਿਰਜਣ, ਕਾਵਿ-ਸਿਰਜਣ, ਪੰਜਾਬੀ ਲੋਕਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ, ਅਖਾਣ ਅਤੇ ਮੁਹਾਂਵਰੇ ਭਰਪੂਰ ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਵੱਖ ਵੱਖ ਮੁਕਾਬਲਿਆਂ ਲਈ ਜਤਿੰਦਰ ਹਾਂਸ, ਸੁਰਿੰਦਰ ਕੈਲੇ, ਇੰਦਰਜੀਤ ਪਾਲ ਕੌਰ, ਜਗਵਿੰਦਰ ਜੋਧਾ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਡਾ. ਗੁਰਇਕਬਾਲ ਸਿੰਘ, ਸ੍ਰੀਮਤੀ ਕੁਲਵਿੰਦਰ ਕਿਰਨ, ਜਸਵਿੰਦਰ ਧਨਾਨਸੂ, ਡਾ. ਹਰੀ ਸਿੰਘ ਜਾਚਕ, ਰਣਧੀਰ ਕੰਵਲ, ਸ੍ਰੀਮਤੀ ਮਨਪ੍ਰੀਤ ਕੌਰ ਭੰਮਰਾ, ਜਸਵੀਰ ਝੱਜ, ਰਵਿੰਦਰ ਰਵੀ, ਪਾਲੀ ਖ਼ਾਦਿਮ, ਪ੍ਰਭਜੋਤ ਸੋਹੀ, ਡਾ. ਪਰਮਜੀਤ ਸਿੰਘ ਸੋਹਲ, ਸੁਰਿੰਦਰ ਰਾਮਪੁਰੀ, ਰਾਜਦੀਪ ਤੂਰ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ ਨੇ ਨਿਰਣਾਇਕਾਂ ਵਜੋਂ ਭੂਮਿਕਾ ਨਿਭਾਈ।  

ਅੱਜ ਦੇ ਹਾਊਸ ਨੇ ਪਾਸ ਕੀਤਾ ਕਿ ਅੱਗੋਂ ਤੋਂ ਮਾਤ-ਭਾਸ਼ਾ ਦਿਵਸ ਦੀ ਥਾਂ 'ਮਾਂ ਬੋਲੀ ਦਿਵਸ' ਵਜੋਂ ਮਨਾਇਆ ਜਾਇਆ ਕਰੇ | ਸਮੁੱਚੇ ਇਕੱਠ ਨੂੰ  ਮਾਤ ਭਾਸ਼ਾ ਸਹੁੰ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਚੁਕਾਈ। 

ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਸੁਖਨਜੋਤ ਸਿੰਘ ਜੌਹਲ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਪਿ੍ਆ ਖ਼ਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ, ਤੀਜਾ ਸਥਾਨ ਹਰਕਮਲ ਕੌਰ ਸੋਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕਾਵਿ-ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਲਵਪ੍ਰੀਤ ਕੌਰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ, ਦੂਜਾ ਸਥਾਨ ਹਰਮਨਪ੍ਰੀਤ ਸਿੰਘ ਮਾਤਾ ਗੁਜਰੀ ਕਾਲਜ ਫ਼ਤਤਿਗੜ੍ਹ ਸਾਹਿਬ, ਤੀਜਾ ਸਥਾਨ ਰਾਜਨਪ੍ਰੀਤ ਸਿੰਘ ਬੈਂਸ ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਅਤੇ ਹੌਸਲਾ ਵਧਾਊ ਇਨਾਮ ਸੁਖਨਜੋਤ ਸਿੰਘ ਅਤੇ ਦਵਿੰਦਰਪਾਲ ਸਿੰਘ ਨੂੰ , ਪੰਜਾਬੀ ਲੋਕਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਅਰਮਾਨ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਸੁਖਦੀਪ ਕੌਰ ਰਾਮਗੜ੍ਹੀਆ ਗ਼ਰਲਜ਼ ਕਾਲਜ ਮਿੱਲਰਗੰਜ ਲੁਧਿਆਣਾ, ਤੀਜਾ ਸਥਾਨ ਅਕਾਸ਼ਦੀਪ ਸਿੰਘ ਜੀ.ਜੀ. ਐੱਨ.ਖ਼ਾਲਸਾ ਕਾਲਜ, ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਦੂਜਾ ਸਥਾਨ ਜੀ.ਐਚ.ਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਸਿੱਧਵਾਂ ਖੁਰਦ, ਤੀਜਾ ਸਥਾਨ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਮਿ੍ਗਾਕਸੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਦੂਜਾ ਸਥਾਨ ਹਿਮਾਸ਼ੀ ਸ਼ਰਮਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੀਜਾ ਸਥਾਨ ਮਨਪ੍ਰੀਤ ਕੌਰ ਅਤੇ ਦੀਆ ਤਲਵਾਰ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਸੁਖਨਜੋਤ ਸਿੰਘ ਜੌਹਲ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਦੂਜਾ ਸਥਾਨ ਹਰਮਨਜੋਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ,  ਤੀਜਾ ਸਥਾਨ ਅਮਨਪ੍ਰੀਤ ਸਿੰਘ ਗੁਰੂ ਨੈਸ਼ਨਲ ਕਾਲਜ ਦੋਰਾਹਾ ਅਤੇ ਹੌਸਲਾ ਵਧਾਊ ਇਨਾਮ ਤਰਨਜੀਤ ਕੌਰ ਲਾਬਾਂ, ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਜਸ਼ਨਦੀਪ ਕੌਰ ਅਤੇ ਹੁਸਨਪ੍ਰੀਤ ਕੌਰ ਖ਼ਾਲਸਾ ਕਾਲਜ ਫ਼ਾਰ ਵਿਮਨ ਲੁਧਿਆਣਾ ਦੂਜਾ ਸਥਾਨ ਅੰਕੁਸ਼ ਅਤੇ ਹਿਮਾਂਸ਼ੂੂ ਕਲਿਆਣ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਤੀਜਾ ਸਥਾਨ ਬਲਦੀਪ ਕੌਰ ਅਤੇ ਸਿਮਰਨਜੀਤ ਕੌਰ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲੇ ਵਿਚ ਪਹਿਲਾ ਸਥਾਨ ਖੁਸ਼ਬੂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਦੂਜਾ ਸਥਾਨ ਜਸਕੀਰਤ ਕੌਰ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ, ਤੀਜਾ ਸਥਾਨ ਕ੍ਰਿਸ਼ਨ ਯਾਦਵ ਸਰਕਾਰੀ ਕਾਲਜ ਲੜਕੇ ਲੁਧਿਆਣਾ ਨੇ ਹਾਸਿਲ ਕੀਤਾ।  ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਏ.ਪੀ.ਜੇ ਕਾਲਜ ਫ਼ਾਈਨ ਆਰਟਸ ਜਲੰਧਰ ਦੀ ਟੀਮ ਨੂੰ  ਮਾਤ-ਭਾਸ਼ਾ ਟਰਾਫ਼ੀ ਦਿੱਤੀ ਗਈ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੀਰ ਸਿੰਘ, ਵਾਹਿਦ (ਸਤਨਾਮ ਸਿੰਘ), ਸਤੀਸ਼ ਗੁਲਾਟੀ, ਭਗਵਾਨ ਢਿੱਲੋਂ, ਸਤਨਾਮ ਸਿੰਘ ਕੋਮਲ, ਡਾ. ਕੁਲਵਿੰਦਰ ਕੌਰ ਮਿਨਹਾਸ, ਸੁਰਿੰਦਰ ਦੀਪ, ਡਾ ਹਰਜਿੰਦਰ ਕੌਰ, ਜਸਵਿੰਦਰ ਕੌਰ ਜੱਸੀ, ਪਰਮਿੰਦਰ ਅਲਬੇਲਾ, ਹਰਵਿੰਦਰ ਥਰੀਕੇ, ਕੁਲਵਿੰਦਰ ਵਾਲੀਆ, ਗੁਰਮੀਤ ਕੌਰ ਵਜੀਦਪੁਰ, ਦੀਪ ਲੁਧਿਆਣਵੀ, ਤਰਲੋਚਨ ਝਾਂਡੇ, ਮੇਜਰ ਸਿੰਘ, ਬਲਰਾਜ ਕੁਹਾੜਾ, ਜਸਪਾਲ ਜੱਗਾ ਜਮਾਲਪੁਰੀ, ਕਸਤੂਰੀ ਲਾਲ, ਮਨਪ੍ਰੀਤ ਕੌਰ, ਸਤਵਿੰਦਰ ਸਿੰਘ ਥਰੀਕੇ, ਸੁਮਿਤ ਗੁਲਾਟੀ, ਡਾ. ਗੁਰਪ੍ਰੀਤ ਰਤਨ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। 

Sunday, March 26, 2017

ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿੱਚ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ

ਅਧਿਆਪਕ ਹੀ ਬਾਕੀ ਸਾਰੇ ਕਿੱਤਿਆਂ ਦਾ ਨਿਰਮਾਤਾ ਹੁੰਦਾ ਹੈ-ਪ੍ਰੋ: ਕੇਨ ਜੋਨਜ਼
ਲੁਧਿਆਣਾ: 26 ਮਾਰਚ 2017: (ਪੰਜਾਬ ਸਕਰੀਨ ਬਿਊਰੋ):: For More Pics Please Clcik Here
ਗਰੀਬ ਜਾਂ ਅਮੀਰ, ਗੋਰਾ ਜਾਂ ਕਾਲਾ-ਪੜ੍ਹਾਈ ਲਿਖਾਈ ਬਿਨਾ ਕਿਸੇ ਦੀ ਤਰੱਕੀ ਸੰਭਵ ਨਹੀਂ। ਸਰ ਚੁੱਕ ਕੇ ਜਿਊਂਦੇ ਰਹਿਣ ਲਈ ਵੀ ਪੜ੍ਹਾਈ ਲਿਖਾਈ ਜ਼ਰੂਰੀ ਹੈ। ਚੰਗੇ ਅਧਿਆਪਕਾਂ ਬਿਨਾ ਚੰਗੀ ਪੜ੍ਹਾਈ ਲਿਖਾਈ ਵੀ ਸੰਭਵ ਨਹੀਂ ਹੋ ਸਕਦੀ। ਚੰਗੇ ਅਤੇ ਸਫਲ ਅਧਿਆਪਕ ਕਿਵੇਂ ਬਣੀਏ? ਕੀ ਹਨ ਸਫਲ ਅਧਿਆਪਨ ਦੇ ਗੁਰ? ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿੱਚ ਹੋਏ ਸੈਮੀਨਾਰ ਦੌਰਾਨ।  For More Pics Please Clcik Here
ਪੰਜਾਬ ਰਾਜ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ, ‘ਲੁਧਿਆਣਾ’ ਦੇ ਹੰਬੜਾਂ ਰੋਡ ਸਥਿਤ ਪ੍ਰਤਾਪ  ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵਿੱਚ ਇੰਟਰਨੈਸ਼ਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਡੀਆ ਚੈਪਟਰ ਦੇ ਅੰਤਰਗਤ 26 ਮਾਰਚ 2017 ਨੂੰ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। For More Pics Please Clcik Here
ਇੰਟਰਨੈਸ਼ਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਡੀਆ ਚੈਪਟਰ ਦੇ ਆਨਰੇਰੀ ਸੈਕਟਰੀ, ਡਾ: ਮਨਪ੍ਰੀਤ ਕੌਰ (ਵਾਈਸ ਪ੍ਰਿੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਬੁੱਧੀਜੀਵੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰੋ: ਕੇਨ ਜੋਨਜ਼, (ਐਜੂਕੇਸ਼ਨਲ ਕੰਸਲਟੈਂਟ ਐਂਡ ਮੈਨੇਜਿੰਗ ਐਡੀਟਰ, ਪ੍ਰੋਫੈਸ਼ਨਲ ਡਿਵੈਲਪਮੈਂਟ ਇਨ ਐਜੂਕੇਸ਼ਨ ਜਰਨਲ) ਕੀ-ਨੋਟ ਸਪੀਕਰ ਦੀ ਸ਼ਖਸ਼ੀਅਤ ਨਾਲ ਸਰੋਤਿਆਂ ਨੁੰ ਰੂ-ਬਰੂ ਕਰਵਾਇਆ। For More Pics Please Clcik Here
ਪ੍ਰੋ: ਐਮ.ਐਲ. ਠਾਕੁਰ, ਪ੍ਰਿੰਸੀਪਲ, ਸ਼੍ਰੀ ਵਿਸ਼ਨੂੰ ਐਸ.ਡੀ.ਪੀ.ਜੀ. ਕਾਲਜ, ਭਟੋਲੀ, ਊਨਾ (ਹਿਮਾਚਲ ਪ੍ਰਦੇਸ਼), ਡਾ: ਸੁਸ਼ੀਲਾ ਨਾਰੰਗ, ਪ੍ਰਿੰਸੀਪਲ, ਕੈਨਵੇ ਕਾਲਜ ਆਫ ਐਜੂਕੇਸ਼ਨ, ਅਬੋਹਰ, ਡਾ: ਰਕੇਸ਼ ਸੰਧੂ, ਪ੍ਰਿੰਸੀਪਲ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਕਰਨਾਲ (ਹਰਿਆਣਾ) ਇਸ ਸੈਮੀਨਾਰ ਦੇ ਪੈਨੇਲਿਸਟ ਹਨ।For More Pics Please Clcik Here
ਇਸ ਸੈਮੀਨਾਰ ਦੇ ਸਰਪ੍ਰਸਤ, ਪ੍ਰੋ: ਜੇ.ਪੀ.ਸਿੰਘ, (ਪ੍ਰਧਾਨ, ਪ੍ਰਤਾਪ ਚੈਰੀਟੇਬਲ ਟਰੱਸਟ, ਲੁਧਿਆਣਾ,  ਡਾ: ਰਮੇਸ਼ ਇੰਦਰ ਕੌਰ ਬੱਲ (ਵਿੱਤ ਸਕੱਤਰ, ਪ੍ਰਤਾਪ ਚੈਰੀਟੇਬਲ ਟਰੱਸਟ, ਲੁਧਿਆਣਾ), ਡਾ: ਰਮੇਸ਼ ਸੰਧੂ (ਐਸੋਸੀਏਟ, ਪ੍ਰੋ: ਸੀ.ਆਰ. ਕਾਲਜ ਆਫ ਐਜੂਕੇਸ਼ਨ, ਹਿਸਾਰ), ਡਾ: ਰਣਬੀਰ ਸਿੰਘ ਕੀਂਗਰਾ, ਪ੍ਰਿੰਸੀਪਲ, ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ (ਬਠਿੰਡਾ), ਡਾ: ਚਮਨ ਲਾਲ ਬੰਗਾ, ਸਹਾਇਕ ਪ੍ਰੋ:, ਡਿਪਾਰਟਮੈਂਟ ਆਫ ਐਜੂਕੇਸ਼ਨ (ਆਈ.ਸੀ.ਡੀ.ਈ.ਓ.ਐਲ.), ਐਚ.ਪੀ.ਯੂਨੀਵਰਸਿਟੀ, ਸ਼ਿਮਲਾ, ਸ਼੍ਰੀ ਸੁਸ਼ੀਲ ਕੁਮਾਰ ਪੁੰਡੀਰ, ਸਹਾਇਕ ਡਾਇਰੈਕਟਰ, ਸਕੂਲਜ਼ ਉ”ੱਚ ਸਿੱਖਿਆ (ਹਿਮਾਚਲ ਪ੍ਰਦੇਸ਼), ਸ਼ਿਮਲਾ, ਡਾ: ਰਵਿੰਦਰ ਕੌਰ, ਡਾ: ਮੁਆ ਖੋਸਲਾ ਇਸ ਅੰਤਰ-ਰਾਸ਼ਟਰੀ ਸੈਮੀਨਾਰ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਡਾ: ਬਲਵੰਤ ਸਿੰਘ (ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ, ਚੇਅਰ, ਆਈ.ਪੀ.ਡੀ.ਏ. ਇੰਡੀਆ, ਐਗਜ਼ੀਕਿਊਟਿਵ, ਮੈਂਬਰ, ਆਈ.ਪੀ.ਡੀ.ਏ. ਯੂ.ਕੇ.) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਅਧਿਆਪਕ ਸਿੱਖਿਆ ਵਿੱਚ ਹੋਰ ਨਿਖਾਰ ਲਿਆਉਣ ਲਈ ਆਪਣੇ ਆਪ ਹੀ ਉਪਰਾਲੇ ਕਰਨੇ ਪੈਣਗੇ ਕਿਉਂਕਿ ਕੋਈ ਵੀ ਸਾਡੇ ਲਈ ਕੁਝ ਨਹੀਂ ਕਰ ਸਕਦਾ। ਜੇਕਰ ਅਸੀਂ ਪ੍ਰਭਾਵਸ਼ਾਲੀ ਅਧਿਆਪਕ ਬਣਨਾ ਹੈ ਤਾਂ ਸਾਨੂੰ ਸਖਤ ਮਿਹਨਤ ਕਰਨੀ ਪਵੇਗੀ। 
ਪ੍ਰੋ: ਕੇਨ ਜੋਨਜ਼, ਨੇ ਆਪਣੇ ਕੀ-ਨੋਟ ਭਾਸ਼ਣ ਵਿੱਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਸਿੱਖਿਆ ਬਾਰੇ ਖੋਜ ਕਰਦੇ ਸਮੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਚੰਗੇ ਅਧਿਆਪਕਾਂ ਦਾ ਨਿਰਮਾਣ ਕਰੀਏ, ਕਿਉਂਕਿ ਅਧਿਆਪਕ ਹੀ ਬਾਕੀ ਸਾਰੇ ਕਿੱਤਿਆਂ (ਡਾਕਟਰ, ਨੇਤਾ, ਇੰਜੀਨੀਅਰ, ਵਕੀਲ ਆਦਿ) ਦਾ ਨਿਰਮਾਤਾ ਹੁੰਦਾ ਹੈ। ਸਾਨੂੰ ਦੂਜਿਆਂ ਨੂੰ ਸਿੱਖਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡੇ ਗਿਆਨ ਅਤੇ ਤਜਰਬੇ ਵਿੱਚ ਵੀ ਵਾਧਾ ਹੁੰਦਾ ਹੈ। ਖੋਜਾਂ ਦੁਆਰਾ ਅਸੀਂ ਆਪਣੀਆਂ ਅਧਿਆਪਨ ਵਿਧੀਆਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰ ਸਕਦੇ ਹਾਂ। ਅਸੀਂ ਨਵੀਆਂ ਅਧਿਆਪਨ ਤਕਨੀਕਾਂ ਨੂੰ ਸਿੱਖ ਸਕਦੇ ਹਾਂ, ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀਆਂ ਸਿੱਖਿਆ ਲੋੜਾਂ ਦੇ ਅਨੁਸਾਰ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਅੰਤਰ-ਰਾਸ਼ਟਰੀ ਜਰਨਲ ਲਈ ਇੱਕ ਪ੍ਰਭਾਵਸ਼ਾਲੀ ਖੋਜ ਪੇਪਰ ਕਿਵੇਂ ਲਿਖ ਸਕਦੇ ਹਾਂ, ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਸਾਡੇ ਜਰਨਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਸ ਦੀਆਂ ਲੋੜਾਂ ਅਨੁਸਾਰ ਹੀ ਸਾਨੂੰ ਖੋਜ ਪੇਪਰ ਲਿਖਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਜਰਨਲ ਦੀਆਂ ਆਪਣੀਆਂ-ਆਪਣੀਆਂ ਲੋੜਾਂ ਹੁੰਦੀਆਂ ਹਨ। ਇਸਤੋਂ ਬਾਅਦ ਵਿਸ਼ਾ-ਵਸਤੂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਸਤੋਂ ਸਮਾਜ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਇੱਕ ਚੰਗੇ ਖੋਜ-ਪੇਪਰ ਦਾ ਲਾਭ ਹੋ ਸਕਦਾ ਹੈ। 
ਇਸ ਉਪਰੰਤ ਤਕਨੀਕੀ ਸੈਸ਼ਨ ਆਰੰਭ ਹੋਇਆ, ਜਿਸ ਵਿੱਚ ਅਲੱਗ-ਅਲੱਗ ਬੁੱਧੀਜੀਵੀਆਂ ਵੱਲੋਂ ‘ਕੁਆਲਿਟੀ ਰਿਸਰਚ ਇਨ ਟੀਚਰ ਐਜੂਕੇਸ਼ਨ : ਇਸ਼ੂਜ਼ ਐਂਡ ਚੈਲੈਂਜਿਜ਼ ਇਨ ਐਜੂਕੇਸ਼ਨਲ ਰਿਸਰਚ’ ਅਤੇ ‘ਇੰਟਰਨੈਸ਼ਨਲ ਪਰਸਪੈਕਟਿਵ ਆਫ ਰਿਸਰਚ ਇਨ ਟੀਚਰ ਐਜੂਕੇਸ਼ਨ’ ਵਿਸ਼ਿਆਂ ਉੱਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। 
ਦੂਸਰੇ ਦੇਸ਼ਾਂ ਤੋਂ ਆਏ ਹੋਏ ਡੈਲੀਗੇਟਸ ਨੂੰ ਪੰਜਾਬੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਰੂ-ਬਰੂ ਕਰਵਾਉਣ ਲਈ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਗੀਤ, ਲੋਕਸਾਜਾਂ ਅਤੇ ਮਲਵਈ ਗਿੱਧੇ ਨੇ ਆਏ ਹੋਏ ਸਰੋਤਿਆਂ ਦਾ ਮਨ ਮੋਹ ਲਿਆ। 
ਅੰਤ ਵਿੱਚ ਡਾ: ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ ਨੇ ਕਾਨਫਰੰਸ ਵਿੱਚ ਆਏ ਹੋਏ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।