ਅਧਿਆਪਕ ਹੀ ਬਾਕੀ ਸਾਰੇ ਕਿੱਤਿਆਂ ਦਾ ਨਿਰਮਾਤਾ ਹੁੰਦਾ ਹੈ-ਪ੍ਰੋ: ਕੇਨ ਜੋਨਜ਼
ਗਰੀਬ ਜਾਂ ਅਮੀਰ, ਗੋਰਾ ਜਾਂ ਕਾਲਾ-ਪੜ੍ਹਾਈ ਲਿਖਾਈ ਬਿਨਾ ਕਿਸੇ ਦੀ ਤਰੱਕੀ ਸੰਭਵ ਨਹੀਂ। ਸਰ ਚੁੱਕ ਕੇ ਜਿਊਂਦੇ ਰਹਿਣ ਲਈ ਵੀ ਪੜ੍ਹਾਈ ਲਿਖਾਈ ਜ਼ਰੂਰੀ ਹੈ। ਚੰਗੇ ਅਧਿਆਪਕਾਂ ਬਿਨਾ ਚੰਗੀ ਪੜ੍ਹਾਈ ਲਿਖਾਈ ਵੀ ਸੰਭਵ ਨਹੀਂ ਹੋ ਸਕਦੀ। ਚੰਗੇ ਅਤੇ ਸਫਲ ਅਧਿਆਪਕ ਕਿਵੇਂ ਬਣੀਏ? ਕੀ ਹਨ ਸਫਲ ਅਧਿਆਪਨ ਦੇ ਗੁਰ? ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿੱਚ ਹੋਏ ਸੈਮੀਨਾਰ ਦੌਰਾਨ। For More Pics Please Clcik Here
ਪੰਜਾਬ ਰਾਜ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ, ‘ਲੁਧਿਆਣਾ’ ਦੇ ਹੰਬੜਾਂ ਰੋਡ ਸਥਿਤ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵਿੱਚ ਇੰਟਰਨੈਸ਼ਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਡੀਆ ਚੈਪਟਰ ਦੇ ਅੰਤਰਗਤ 26 ਮਾਰਚ 2017 ਨੂੰ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। For More Pics Please Clcik Here
ਇੰਟਰਨੈਸ਼ਨਲ ਪ੍ਰੋਫੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇੰਡੀਆ ਚੈਪਟਰ ਦੇ ਆਨਰੇਰੀ ਸੈਕਟਰੀ, ਡਾ: ਮਨਪ੍ਰੀਤ ਕੌਰ (ਵਾਈਸ ਪ੍ਰਿੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਬੁੱਧੀਜੀਵੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰੋ: ਕੇਨ ਜੋਨਜ਼, (ਐਜੂਕੇਸ਼ਨਲ ਕੰਸਲਟੈਂਟ ਐਂਡ ਮੈਨੇਜਿੰਗ ਐਡੀਟਰ, ਪ੍ਰੋਫੈਸ਼ਨਲ ਡਿਵੈਲਪਮੈਂਟ ਇਨ ਐਜੂਕੇਸ਼ਨ ਜਰਨਲ) ਕੀ-ਨੋਟ ਸਪੀਕਰ ਦੀ ਸ਼ਖਸ਼ੀਅਤ ਨਾਲ ਸਰੋਤਿਆਂ ਨੁੰ ਰੂ-ਬਰੂ ਕਰਵਾਇਆ। For More Pics Please Clcik Here
ਪ੍ਰੋ: ਐਮ.ਐਲ. ਠਾਕੁਰ, ਪ੍ਰਿੰਸੀਪਲ, ਸ਼੍ਰੀ ਵਿਸ਼ਨੂੰ ਐਸ.ਡੀ.ਪੀ.ਜੀ. ਕਾਲਜ, ਭਟੋਲੀ, ਊਨਾ (ਹਿਮਾਚਲ ਪ੍ਰਦੇਸ਼), ਡਾ: ਸੁਸ਼ੀਲਾ ਨਾਰੰਗ, ਪ੍ਰਿੰਸੀਪਲ, ਕੈਨਵੇ ਕਾਲਜ ਆਫ ਐਜੂਕੇਸ਼ਨ, ਅਬੋਹਰ, ਡਾ: ਰਕੇਸ਼ ਸੰਧੂ, ਪ੍ਰਿੰਸੀਪਲ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਕਰਨਾਲ (ਹਰਿਆਣਾ) ਇਸ ਸੈਮੀਨਾਰ ਦੇ ਪੈਨੇਲਿਸਟ ਹਨ।For More Pics Please Clcik Here
ਇਸ ਸੈਮੀਨਾਰ ਦੇ ਸਰਪ੍ਰਸਤ, ਪ੍ਰੋ: ਜੇ.ਪੀ.ਸਿੰਘ, (ਪ੍ਰਧਾਨ, ਪ੍ਰਤਾਪ ਚੈਰੀਟੇਬਲ ਟਰੱਸਟ, ਲੁਧਿਆਣਾ, ਡਾ: ਰਮੇਸ਼ ਇੰਦਰ ਕੌਰ ਬੱਲ (ਵਿੱਤ ਸਕੱਤਰ, ਪ੍ਰਤਾਪ ਚੈਰੀਟੇਬਲ ਟਰੱਸਟ, ਲੁਧਿਆਣਾ), ਡਾ: ਰਮੇਸ਼ ਸੰਧੂ (ਐਸੋਸੀਏਟ, ਪ੍ਰੋ: ਸੀ.ਆਰ. ਕਾਲਜ ਆਫ ਐਜੂਕੇਸ਼ਨ, ਹਿਸਾਰ), ਡਾ: ਰਣਬੀਰ ਸਿੰਘ ਕੀਂਗਰਾ, ਪ੍ਰਿੰਸੀਪਲ, ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ (ਬਠਿੰਡਾ), ਡਾ: ਚਮਨ ਲਾਲ ਬੰਗਾ, ਸਹਾਇਕ ਪ੍ਰੋ:, ਡਿਪਾਰਟਮੈਂਟ ਆਫ ਐਜੂਕੇਸ਼ਨ (ਆਈ.ਸੀ.ਡੀ.ਈ.ਓ.ਐਲ.), ਐਚ.ਪੀ.ਯੂਨੀਵਰਸਿਟੀ, ਸ਼ਿਮਲਾ, ਸ਼੍ਰੀ ਸੁਸ਼ੀਲ ਕੁਮਾਰ ਪੁੰਡੀਰ, ਸਹਾਇਕ ਡਾਇਰੈਕਟਰ, ਸਕੂਲਜ਼ ਉ”ੱਚ ਸਿੱਖਿਆ (ਹਿਮਾਚਲ ਪ੍ਰਦੇਸ਼), ਸ਼ਿਮਲਾ, ਡਾ: ਰਵਿੰਦਰ ਕੌਰ, ਡਾ: ਮੁਆ ਖੋਸਲਾ ਇਸ ਅੰਤਰ-ਰਾਸ਼ਟਰੀ ਸੈਮੀਨਾਰ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਡਾ: ਬਲਵੰਤ ਸਿੰਘ (ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ, ਚੇਅਰ, ਆਈ.ਪੀ.ਡੀ.ਏ. ਇੰਡੀਆ, ਐਗਜ਼ੀਕਿਊਟਿਵ, ਮੈਂਬਰ, ਆਈ.ਪੀ.ਡੀ.ਏ. ਯੂ.ਕੇ.) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਅਧਿਆਪਕ ਸਿੱਖਿਆ ਵਿੱਚ ਹੋਰ ਨਿਖਾਰ ਲਿਆਉਣ ਲਈ ਆਪਣੇ ਆਪ ਹੀ ਉਪਰਾਲੇ ਕਰਨੇ ਪੈਣਗੇ ਕਿਉਂਕਿ ਕੋਈ ਵੀ ਸਾਡੇ ਲਈ ਕੁਝ ਨਹੀਂ ਕਰ ਸਕਦਾ। ਜੇਕਰ ਅਸੀਂ ਪ੍ਰਭਾਵਸ਼ਾਲੀ ਅਧਿਆਪਕ ਬਣਨਾ ਹੈ ਤਾਂ ਸਾਨੂੰ ਸਖਤ ਮਿਹਨਤ ਕਰਨੀ ਪਵੇਗੀ।
ਪ੍ਰੋ: ਕੇਨ ਜੋਨਜ਼, ਨੇ ਆਪਣੇ ਕੀ-ਨੋਟ ਭਾਸ਼ਣ ਵਿੱਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਸਿੱਖਿਆ ਬਾਰੇ ਖੋਜ ਕਰਦੇ ਸਮੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਚੰਗੇ ਅਧਿਆਪਕਾਂ ਦਾ ਨਿਰਮਾਣ ਕਰੀਏ, ਕਿਉਂਕਿ ਅਧਿਆਪਕ ਹੀ ਬਾਕੀ ਸਾਰੇ ਕਿੱਤਿਆਂ (ਡਾਕਟਰ, ਨੇਤਾ, ਇੰਜੀਨੀਅਰ, ਵਕੀਲ ਆਦਿ) ਦਾ ਨਿਰਮਾਤਾ ਹੁੰਦਾ ਹੈ। ਸਾਨੂੰ ਦੂਜਿਆਂ ਨੂੰ ਸਿੱਖਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡੇ ਗਿਆਨ ਅਤੇ ਤਜਰਬੇ ਵਿੱਚ ਵੀ ਵਾਧਾ ਹੁੰਦਾ ਹੈ। ਖੋਜਾਂ ਦੁਆਰਾ ਅਸੀਂ ਆਪਣੀਆਂ ਅਧਿਆਪਨ ਵਿਧੀਆਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰ ਸਕਦੇ ਹਾਂ। ਅਸੀਂ ਨਵੀਆਂ ਅਧਿਆਪਨ ਤਕਨੀਕਾਂ ਨੂੰ ਸਿੱਖ ਸਕਦੇ ਹਾਂ, ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀਆਂ ਸਿੱਖਿਆ ਲੋੜਾਂ ਦੇ ਅਨੁਸਾਰ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਅੰਤਰ-ਰਾਸ਼ਟਰੀ ਜਰਨਲ ਲਈ ਇੱਕ ਪ੍ਰਭਾਵਸ਼ਾਲੀ ਖੋਜ ਪੇਪਰ ਕਿਵੇਂ ਲਿਖ ਸਕਦੇ ਹਾਂ, ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਸਾਡੇ ਜਰਨਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਸ ਦੀਆਂ ਲੋੜਾਂ ਅਨੁਸਾਰ ਹੀ ਸਾਨੂੰ ਖੋਜ ਪੇਪਰ ਲਿਖਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਜਰਨਲ ਦੀਆਂ ਆਪਣੀਆਂ-ਆਪਣੀਆਂ ਲੋੜਾਂ ਹੁੰਦੀਆਂ ਹਨ। ਇਸਤੋਂ ਬਾਅਦ ਵਿਸ਼ਾ-ਵਸਤੂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਸਤੋਂ ਸਮਾਜ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਇੱਕ ਚੰਗੇ ਖੋਜ-ਪੇਪਰ ਦਾ ਲਾਭ ਹੋ ਸਕਦਾ ਹੈ।
ਇਸ ਉਪਰੰਤ ਤਕਨੀਕੀ ਸੈਸ਼ਨ ਆਰੰਭ ਹੋਇਆ, ਜਿਸ ਵਿੱਚ ਅਲੱਗ-ਅਲੱਗ ਬੁੱਧੀਜੀਵੀਆਂ ਵੱਲੋਂ ‘ਕੁਆਲਿਟੀ ਰਿਸਰਚ ਇਨ ਟੀਚਰ ਐਜੂਕੇਸ਼ਨ : ਇਸ਼ੂਜ਼ ਐਂਡ ਚੈਲੈਂਜਿਜ਼ ਇਨ ਐਜੂਕੇਸ਼ਨਲ ਰਿਸਰਚ’ ਅਤੇ ‘ਇੰਟਰਨੈਸ਼ਨਲ ਪਰਸਪੈਕਟਿਵ ਆਫ ਰਿਸਰਚ ਇਨ ਟੀਚਰ ਐਜੂਕੇਸ਼ਨ’ ਵਿਸ਼ਿਆਂ ਉੱਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।
ਦੂਸਰੇ ਦੇਸ਼ਾਂ ਤੋਂ ਆਏ ਹੋਏ ਡੈਲੀਗੇਟਸ ਨੂੰ ਪੰਜਾਬੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਰੂ-ਬਰੂ ਕਰਵਾਉਣ ਲਈ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਗੀਤ, ਲੋਕਸਾਜਾਂ ਅਤੇ ਮਲਵਈ ਗਿੱਧੇ ਨੇ ਆਏ ਹੋਏ ਸਰੋਤਿਆਂ ਦਾ ਮਨ ਮੋਹ ਲਿਆ।
ਅੰਤ ਵਿੱਚ ਡਾ: ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ ਨੇ ਕਾਨਫਰੰਸ ਵਿੱਚ ਆਏ ਹੋਏ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।
No comments:
Post a Comment