Friday, November 17, 2023

ਕੀ ਮੁੱਖ ਮੰਤਰੀ ਦੀ ਲੁਧਿਆਣਾ ਸਾਈਕਲ ਰੈਲੀ ਨਸ਼ਾ ਛੁਡਾਓ ਹੈ?

ਡਾ. ਦਲੇਰ ਸਿੰਘ ਮੁਲਤਾਨੀ ਦੀਆਂ ਗੱਲਾਂ ਅਹਿਮ ਨੁਕਤੇ ਉਠਾਉਂਦਿਆਂ ਹਨ 


ਚੰਡੀਗੜ੍ਹ//ਲੁਧਿਆਣਾ: 17 ਨਵੰਬਰ 2023: (ਪੰਜਾਬ ਸਕਰੀਨ ਡੈਸਕ)::

ਨਸ਼ਿਆਂ ਦਾ ਮੁੱਦਾ ਲੰਮੇ ਅਰਸੇ ਤੋਂ ਗੰਭੀਰ ਬਣਿਆ ਹੋਇਆ ਹੈ। ਤਕਰੀਬਨ ਹਰ ਪਾਰਟੀ ਚੋਣਾਂ ਵੇਲੇ ਇਹਨਾਂ ਨਸ਼ਿਆਂ ਨੂੰ ਬੰਦ ਕਰਾਉਣ ਦੇ ਵਾਅਦੇ ਕਰਦੀ ਹੈ ਪਰ ਮਸਲਾ ਹੈ ਕਿ ਸੁਲਝਦਾ ਹੀ ਨਹੀਂ। ਇਸ ਸਬੰਧੀ ਬਣਾਏ ਕਾਨੂੰਨ ਅਤੇ ਇਹਨਾਂ ਦੀ ਰੋਕਥਾਮ ਲਈ ਬਣਾਈਆਂ ਫੋਰਸਾਂ ਅਤੇ ਸਕੁਐਡ ਸਭ ਬੇਬਸ ਹੋਏ ਨਜ਼ਰ ਆਉਂਦੇ ਹਨ। ਸਾਈਕਲ ਰੈਲੀ ਨੇ ਇਹਨਾਂ ਦੀ ਰਿਕਥਾਮ ਕਿਵੇਂ ਕਰਨੀ ਹੈ ਇਹ ਵੀ ਸਮਝ ਤੋਂ ਬਾਹਰ ਹੈ। ਜੇਕਰ ਗੱਲ ਚੇਤਨਾ ਜਗਾਉਣ ਤੱਕ ਹੀ ਸੀਮਿਤ ਹੁੰਦੀ ਤਾਂ ਇਹ ਕੋਸ਼ਿਸ਼ਾਂ ਕਾਫੀ ਅਰਸੇ ਤੋਂ ਜਾਰੀ ਹਨ। ਨਸ਼ੇ ਨਹੀਂ ਰੁਕ ਰਹੇ ਤਾਂ ਜ਼ਾਹਿਰ ਹੈ ਕਿ ਗੱਲ ਕਿਤੇ ਹੋਰ ਅੜੀ ਹੋਈ ਹੈ। ਲੋੜ ਨਸ਼ਿਆਂ ਦੇ ਕਾਰਨਾਂ ਅਤੇ ਲੋੜ ਨੂੰ ਲੱਭਣ ਦੀ ਵੀ ਹੈ। ਅਸਲੀ ਨੁਕਤੇ ਵਿਚਾਰੇ ਬਿਨਾ ਗੱਲ ਨਹੀਂ ਬਣਨੀ। ਡਾਕਟਰ ਦਲੇਰ ਸਿੰਘ ਮੁਲਤਾਨ ਅਕਸਰ ਆਪਣੇ ਬੇਬਾਕ ਬੋਲਾਂ ਨਾਲ ਸੱਤਾ ਅਤੇ ਸਮਾਜ ਦੋਹਾਂ ਨੂੰ ਸੇਧ ਦੇਂਦੇ ਰਹਿੰਦੇ ਹਨ। ਇਸ ਵਾਰ ਵੀ ਉਹਨਾਂ ਆਪਣੇ ਵਿਚਾਰਾਂ  'ਤੇ ਅਧਾਰਿਤ ਇੱਕ ਪੋਸਟ ਸਾਂਝੀ ਕੀਤੀ ਹੈ। ਜਿਹੜੀ ਅਸੀਂ ਇਥੇ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ। ਪੜ੍ਹੋ ਅਤੇ ਵਿਚਾਰੋ ਇਹਨਾਂ ਨੁਕਤਿਆਂ ਨੂੰ ਵੀ-ਜੇਕਰ ਸਾਡੀਆਂ ਨੀਅਤਾਂ ਸਾਫ ਅਤੇ ਸਪਸ਼ਟ ਹਨ ਤਾਂ ਸਫਲਤਾ ਜ਼ਰੂਰ ਮਿਲੇਗੀ।--ਰੈਕਟਰ ਕਥੂਰੀਆ (ਸੰਪਾਦਕ)

ਜ਼ਰਾ ਸੋਚੋ 

ਕੀ ਮੁੱਖ ਮੰਤਰੀ ਦੀ  ਲੁਧਿਆਣਾ ਸਾਈਕਲ ਰੈਲੀ ਨਸ਼ਾ ਛੁਡਾਓ ਹੈ ? ਕਿ  ਨਸ਼ਾ ਭੜਕਾਓ ਹੈ ?ਕਿ ਨਸ਼ਾ ਟਿਕਾਓ ਹੈ ? 

ਵੈਸੇ ਕਦੀ ਮੌਕਾ ਮਿਲੇ ਤਾਂ ਇੰਗਲੈਂਡ ਵਾਲੇ  ਵੀਰ  ਕੋਲੋਂ ਪੁੱਛਣਾ ਕਿ ਪਿੰਡਾਂ ਵਿੱਚ ਕੈਂਸਰ ਰੋਕੋ ਬੱਸ ਭਜਾ ਕੇ ਕਿਹੜਾ ਕੈਂਸਰ ਪੰਜਾਬ ਵਿੱਚ ਖਤਮ ਕਰ ਦਿੱਤਾ ਜਿਹੜਾ ਹੁਣ ਭਗਵੰਤ ਮਾਨ ਸਾਈਕਲ ਤੇ ਚੜ੍ਹ ਕੇ ਨਸ਼ਾ ਖਤਮ ਕਰਨ ਲੱਗਿਆ ।

ਇਸ ਤਰਾਂ ਦੇ ਤਮਾਸ਼ੇ ਪੰਜਾਬ ਵਿੱਚ 15-20 ਸਾਲਾਂ ਤੋਂ ਚੱਲ ਰਹੇ ਪਰ ਨਸ਼ਾ /ਕੈਂਸਰ ਉੱਥੇ ਦਾ ਉੱਥੇ ਜਾਂ ਵੱਧ ਗਿਆ ਪਰ ਕਿਉਂ ? 

ਕਿਸੇ ਵੀ ਮੁਹਿੰਮ  ਨੂੰ ਕਾਮਯਾਬ ਕਰਨਾ ਤਾਂ ਤਿੰਨ ਸਟੈਪ ਹੁੰਦੇ —

Awareness 

Intervention 

Care and support 

ਸਰਕਾਰ ਦੀ ਦੂਸਰੇ ਤੇ ਤੀਸਰੇ ਸਟੈਪ ਵਿੱਚ ਸਾਰੀ ਜ਼ੁੰਮੇਵਾਰੀ ਹੁੰਦੀ  ।ਇੱਕ ਨੰਬਰ ਸਟੈਪ ਵਿੱਚ ਸਰਕਾਰ ਅਤੇ ਲੋਕਾਂ ਦੀ  ਦੋਨਾਂ ਦੀ ਹਿੱਸੇਦਾਰੀ ਹੁੰਦੀ। ਪੰਜਾਬ ਅਜੇ ਸਟੈਪ ਇਕ ਤੇ ਹੀ ਬੈਠਾ ਤੇ  ਆਮ ਲੋਕਾਂ ਨੂੰ ਗੁਮਰਾਹ ਕਰ ਰਿਹਾ ਜਾਂ ਗੁਮਰਾਹ ਹੋ ਰਿਹਾ । 

ਫਿਰ ਸਰਕਾਰ ਕੋਲ਼ੋਂ ਕੋਈ ਪੁੱਛੇ ਕੀ ਤੁਸੀ ਹੁਣ ਜਦੋਂ 

ਘਰ ਘਰ ਪਹਿਲਾਂ ਹੀ ਨਸ਼ੇ ਦੀਆਂ ਗੱਲਾਂ ਹੁੰਦੀਆਂ ਤੇ ਸਾਰਾ ਪੰਜਾਬ ਬਦਨਾਮ ਹੋਇਆ ਫਿਰਦਾ,ਕੁਝ ਸੱਚਾ ਕੁਝ ਝੂਠਾ ਤੇ ਹੁਣ ਸਰਕਾਰ ਸਾਈਕਲ ਰੈਲੀਆਂ ਰਾਹੀਂ ਹੋਰ ਬਦਨਾਮ ਕਰਨ ਤੁਰੀ ਕਿ ਪੰਜਾਬ ਵਿੱਚ ਨਸ਼ਾ ਬਹੁਤ ਹੈ।

ਬੇਈਮਾਨ ਤੇ ਮੂ੍ਰਖ ਸਰਕਾਰ ਜਿਸ ਨੂੰ ਇਹ ਨਹੀਂ ਪਤਾ ਕਿ  ਸਾਈਕਲ ਰੈਲੀ ਤਾਂ ਦੱਸਣ ਵਾਸਤੇ ਕੱਢੀ ਜਾਂਦੀ ਕਿ  ਪੰਜਾਬ ਵਿਚ ਨਸ਼ਾ ਫੈਲ ਗਿਆ । ਜੋ ਕਿ  ਪਹਿਲਾਂ ਹੀ ਸੱਚ ਝੂਠ ਦਾ ਬਹੁਤ ਖਿਲ਼ਾਰਾ ਪਿਆ ਹੋਇਆ ਤੇ ਅਸੀਂ ਆਪ ਹੀ ਬਦਨਾਮ ਹੋ ਚੁੱਕੇ ਜਾਂ ਬਾਹਰਲੀਆਂ ਤਾਕਤਾਂ ਨੇ ਬਦਨਾਮ ਕਰ ਦਿੱਤਾ , ਹੁਣ ਹੋਰ ਲੋਕਾਂ ਨੂੰ ਕੀ ਦੱਸਣਾ ? 

ਸਰਕਾਰ ਜੀ ਨਾਲੇ  ਐਨ ਜੀ ਓਜ ਵਾਲਿਓ ਵੀਰੋ ਤੇ ਭੈਣੋ , ਹੁਣ ਨਸ਼ੇ ਬਾਰੇ ਦੱਸਣ ਨਹੀਂ ,ਨਸ਼ੇ ਕਰਨ  ਵਾਲਿਆਂ ਦਾ ਇਲਾਜ , ਤਸਕਰੀ ਕਰਨ ਵਾਲਿਆਂ ਨੂੰ ਫੜਣ ਤੇ ਨਸ਼ਈਆਂ ਨੂੰ ਮੁੜ ਵਸੇਬਾ ਕਰਨ ਦਾ ਸਮਾਂ ਨਾ ਕਿ ਗਲੀ ਗਲੀ ਰੌਲਾ ਪਾਉਣ ਦਾ। 

ਜੇ ਨਸ਼ੇ ਛਡਾਉਣੇ ਤਾਂ ——-

👉ਨਸ਼ੇ ਛੁਡਾਓ ਪ੍ਰਗਰਾਮ ਸਿਹਤ ਮਹਿਕਮੇ ਨੂੰ ਦਿਓ ਤੇ ਦੂਸਰੇ ਮਹਿਕਮਾਂ ਦਾ ਸਹਿਯੋਗ ਲਵੋ।

👉ਸ਼ਪੈਸ਼ਲ ਪੁਲਿਸ ਕੈਡਰ  ਸਿਹਤ ਮਹਿਕਮੇ ਲਈ ਬਣਾਓ।

👉ਨਸ਼ਾ ਛੁਡਾਓ ਕੇਂਦਰ ਸਹੀ ਢੰਗ ਨਾਲ ਚਲਾਓ।

👉ਦਵਾਈਆਂ ਦੀਆਂ ਦੁਕਾਨਾਂ ਤੇ ਕੰਟਰੋਲ ਕਰੋ।

👉ਤਸਕਰਾਂ ਨੂੰ ਫੜ ਕੇ ਫਾਸਟ ਕੋਰਟਾਂ ਰਾਹੀ ਸਜ਼ਾ ਦਿਵਾਓ।

👉ਜੋ ਗਰੀਬ ਨਸ਼ਾ ਛੱਡੇ ਉਹਨੂੰ ਰੁਜਗਾਰ ਤੇ ਲਾਓ।

👉ਨੇਤਾ ਆਪਣੀਆਂ ਜੇਬਾਂ ਬੰਦ ਕਰਨ ਜੋ ਨਸ਼ੇ ਤਸਕਰਾਂ ਨਾਲ ਮਿਲ ਕੇ ਭਰ ਰਹੇ।

👉ਮੀਡੀਆ ਨੂੰ ਵੀ ਨਸ਼ੇ ਛੁਡਾਉਣ ਬਾਰੇ ਜਾਗਰੂਕ ਕਰੋ ਤੇ ਸੰਜਮ ਨਾਲ ਰਿਪੋਰਟਿੰਗ ਕਰਨ ਲਈ  ਕਹੋ।

ਧਾਰਮਿਕ ਸਥਾਨਾਂ ਨੂੰ ਬੇਨਤੀ ਕਰੋ ਕਿ ੳਹ ਵੀ ਨਸ਼ਾ ਛੁਡਾਉਣ ਵਿੱਚ ਸਹਿਯੋਗ ਕਰਨ ।

❤️ਪੁੱਠੀ ਲੀਹ ਤੇ ਚੜ੍ਹ ਚੁੱਕੀ ਸਰਕਾਰ ਜੋ ਕਿ ਪੰਜਾਬ ਦਾ ਨੁਕਸਾਨ ਜ਼ਿਆਦਾ ਤੇ ਫ਼ਾਇਦਾ ਘੱਟ ਕਰ ਰਹੀ। ਪੰਜਾਬ ਹਤੈਸ਼ੀ ਲੋਕ ਜੇ ਅਜੇ ਵੀ ਨਾ ਜਾਗੇ ਤਾਂ ਪੰਜਾਬ ਵੱਡੀ ਬਰਬਾਦੀ ਤੋਂ ਜ਼ਿਆਦਾ ਦੂਰ ਨਹੀਂ ।

ਪੰਜਾਬ ਵਸੇਗਾ ਕੰਮ ਦੇ ਨਾਲ । 

ਜੈ ਕਿਰਤ 

ਡਾ ਦਲੇਰ ਸਿੰਘ ਮੁਲਤਾਨੀ 

ਸਿਵਲ ਸਰਜਨ ( ਰਿਟਾ )

9814127296

7717319896

No comments: