Showing posts with label Bhai Baldev Singh Wadala. Show all posts
Showing posts with label Bhai Baldev Singh Wadala. Show all posts

Friday, January 20, 2023

ਪ੍ਰਧਾਨ ਧਾਮੀ ਦੀ ਖਿੱਚ ਧੂਹ ਲਈ ਜਿੰਮੇਵਾਰ ਖੁਦ ਬਾਦਲ ਹਨ-ਭਾਈ ਵਡਾਲਾ

Friday 20th January 2023 at 01.20 PM

ਅਖਿਆ- ਜਿਹੜਾ ਪੰਥ ਅਕਾਲੀ ਜੀ ਨੂੰ ਸਾਹ ਰੋਕ ਕੇ ਸੁਣਦਾ ਸੀ, 

ਅੱਜ ਉਹੀ ਇਹਨਾਂ ਦੇ ਸਾਹ ਰੋਕਣ ਲਈ ਖੜਾ?


ਸ੍ਰੀ ਅੰਮ੍ਰਿਤਸਰ ਸਾਹਿਬ
: 19 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਅੱਜ ਮਿਤੀ 19 ਜਨਵਰੀ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ 328 ਪਾਵਨ ਸਰੂਪਾਂ ਦੇ ਇਨਸਾਫ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਪਿਛਲੇ ਸਤਾਈ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਲਾਏ ਗਏ ਕੌਮੀ ਮੋਰਚੇ ਵਿੱਚ ਬਾਦਲਕਿਆਂ ਦੇ ਪ੍ਰਧਾਨ ਧਾਮੀ ਦੀ ਹੋਈ ਖਿੱਚ ਧੂਹ ਲਈ ਜ਼ਿੰਮੇਦਾਰ  ਨਾ ਤਾਂ ਏਜੰਸੀਆਂ ਹਨ, ਨਾਂ ਪੰਜਾਬ ਸਰਕਾਰ ਤੇ ਨਾ ਕੋਈ ਹੋਰ, ਸਗੋਂ ਖੁਦ ਬਾਦਲ ਹਨ। ਜਿਹਨਾ ਦੇ ਬੀਜੇ ਹੋਏ ਕੰਡਿਆਂ ਨੇ ਸ੍ਰੋਮਣੀ ਅਕਾਲੀ ਦਲ, ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ, ਸ੍ਰੋਮਣੀ ਕਮੇਟੀ ਮੈਂਬਰ ਪ੍ਧਾਨ ਜਾਂ ਹੋਰਾਂ ਦੇ ਅਦਬ ਦਾ ਏਨਾ ਕੁ ਭੱਠਾ ਬਿਠਾ ਦਿੱਤਾ ਹੈ, ਇਹਨਾਂ ਵਿੱਚੋਂ ਕੋਈ ਕਿਤੇ ਪੰਥ ਦੇ ਵਿਹੜੇ ਵਿੱਚ ਮਗਰਮੱਛੂ ਹੰਝੂ ਵਹਾਉਣ ਜਾਂਦਾ ਹੈ ਤਾਂ ਅੱਗੇ ਬੈਠਾ ਗੁਰੂ ਪੰਥ ਇਹਨਾਂ ਦੇ ਸਾਹ ਰੋਕਣ ਲਈ ਖੜੵ ਜਾਂਦਾ ਹੈ। 

ਉਹਨਾਂ ਯਾਦ ਕਰਾਇਆ ਕਿ ਕਦੇ ਇਹੀ ਪੰਥ ਆਇਆਂ ਨੂੰ ਅਕਾਲੀ ਜੀ ਆਖ ਕੇ ਸਾਹ ਰੋਕ ਕੇ ਸੁਣਦਾ ਸੀ ਪਰ ਹੁਣ ਕਈ ਦਹਾਕਿਆਂ ਤੋਂ ਬਾਦਲ ਦਲ ਦੀ ਸਿੱਖ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ, ਪੰਥਕ ਗਦਾਰਾਂ ਨਾਲ ਸਾਂਝ, ਕੁਰਸੀ ਚੌਧਰ ਪੈਸੇ ਦੀ ਖਾਤਰ ਸਿੱਖ ਨੌਜਵਾਨਾਂ ਦੇ ਕਤਲ, ਬੇਅਦਬੀ ਕਾਂਡ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ,ਗੋਲਕ ਚੋਰੀ,ਜਮੀਨੀ ਘਪਲੇ,ਵਿਰਾਸਤਾਂ ਦਾ ਮਲੀਆਮੇਟ, ਇਤਿਹਾਸ ਵਿਗਾੜਨ ਦੀ ਕਮੀਨਗੀ,ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਹਾਮੀ ਭਰਨੀ, ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਿੱਕਾ ਬਣਨਾ,ਆਦਿਕ ਕਾਲੇ ਕਾਰਨਾਮਿਆ ਕਰਕੇ ਅਰ ਇਹਨਾਂ ਕਾਲੇ ਕਾਰਨਾਮਿਆਂ ਬਾਬਤ ਖੀਸੇ ਚੋਂ ਨਿੱਕਲੇ ਪ੍ਰਧਾਨ ਜਥੇਦਾਰਾਂ ਦੀ ਵੱਟੀ ਚੁੱਪ ਕਾਰਨ ਅੱਜ ਹਾਲਾਤ ਇਹ ਹਨ।ਕਿ ਧਾਮੀ ਪ੍ਰਧਾਨ ਦੀ ਖਿੱਚ ਧੂਹ ਹੋਈ ਹੈ। ਸ਼ੁਕਰ ਕਰੋ ਤਾਹਨੂੰ ਇਨਸਾਫ ਮਿਲਣ ਤੱਕ ਉਹਨਾਂ ਮੋਰਚੇ ਵਿੱਚ ਬੰਨ੍ਹ ਨੀ ਲਿਆ ਕਿ ਜਿੰਨਾ ਚਿਰ ਪੰਥ ਬੈਠਾ ਇਹ ਵੀ ਬੰਨ੍ਹ ਕੇ ਬਿਠਾਉ।

ਉਹਨਾਂ ਅੱਗੇ ਚੱਲ ਕੇ ਆਪਣੇ ਪ੍ਰੈਸ ਬਿਆਨ ਵਿਚ ਇਹ ਵੀ ਕਿਹਾ ਕਿ ਜਿਹੜੇ ਕੱਲ ਦੀਆਂ ਅਖਬਾਰਾਂ ਵਿੱਚ ਸ਼ੋਸ਼ਲ ਮੀਡੀਆ ਚ ਕਾਂਵਾਂ ਰੌਲੀ ਪਾ ਰਹੇ ਹਨ ਸੰਘ ਪਾੜ-ਪਾੜ ਕੇ ਇਹ 328 ਪਾਵਨ ਸਰੂਪਾਂ ਬੰਦੀ ਸਿੰਘਾਂ ਗੁਰਦੁਆਰਾ ਡਾਂਗ ਮਾਰ ਸਾਹਿਬ ਮੰਗੂ ਮੱਠ ਸਾਹਿਬ ਜਾਂ ਹੋਰ ਪੰਥਕ ਮੁੱਦਿਆ ਵਾਰ ਕਿੱਥੇ ਮਰ ਜਾਂਦੇ ਹਨ ਜਿਹਨਾ ਟੁਕੜਬੋਜਾਂ ਲਈ ਗੁਰੂ ਪੰਥ ਤੋਂ ਵੱਧ ਅਹਿਮੀਅਤ ਕੇਵਲ ਗੁਲਾਮ ਪ੍ਰਧਾਨ ਹੀ ਰੱਖਦਾ ਹੈ ਯਾਦ ਰੱਖਿਉ ਧੱਕੇ ਇੱਥੇ ਵੀ ਤੇ ਧੱਕੇ ਅੱਗੇ ਵੀ ਪੈਣੇ ਹਨ  ਇਸ ਲਈ ਇਸ ਸਭ ਕਾਹੇ ਲਈ ਜਿੰਮੇਵਾਰ ਕੋਈ ਹੋਰ ਨਹੀ ਸਗੋਂ ਖੁਦ ਬਾਦਲ ਹਨ। ਸਦੀਵੀ ਹੱਲ ਪੰਥ ਜੀ ਆਉ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ।

Friday, August 05, 2016

21 ਅਗਸਤ ਨੂੰ ਦੱਸੀ ਜਾਏਗੀ ਮੁੱਖ ਮੰਤਰੀ ਬਾਦਲ ਨੂੰ ਗੁਰੂ ਜੁਗਤ

ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੀਤਾ ਜਾਵੇਗਾ ਕੀਰਤਨ 
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਵਡਾਲਾ ਵੱਲੋਂ ਅਹਿਮ ਐਲਾਨ 
ਲੁਧਿਆਣਾ: 5 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਜੇ ਅੱਜ ਕਿਸੇ ਬੱਚੇ ਕੋਲੋਂ ਪੁਛੋ ਕਿ ਕੀ ਵੱਡਾ ਹੋ ਕੇ ਉਹ ਨੇਤਾ ਬਣੇਗਾ ਤਾਂ ਜੁਆਬ ਬੜੀ ਨਫਰਤ ਵਾਲੀ ਨਾਂਹ ਵਿੱਚ ਹੋਵੇਗਾ। ਸਿਆਸਤ ਇੱਕ ਗਾਹਲ ਵਾਂਗ ਬਣ ਚੁੱਕੀ ਹੈ। ਸਿਆਸਤ ਰਾਜ ਕਰਨ ਵਾਲੀ ਹੋਵੇ ਤੇ ਭਾਵੈਂ ਵਿਰੋਧੀ ਧਿਰ ਵਿੱਚ ਬੈਠੇ ਕੇ ਲੋਕਾਂ ਦੇ ਦੁੱਖ ਦਰਦ ਦੀ ਆਵਾਜ਼ ਬੁਲੰਦ ਕਰਨ ਵਾਲੀ ਪਰ ਲੋਕ ਸਾਫ ਆਖਦੇ ਹਨ ਕਿ ਸਿੱਧੇ ਸਾਧੇ ਸ਼ਰੀਫ ਬੰਦਿਆਂ ਦਾ ਸਿਆਸਤ ਵਿੱਚ ਕੀ ਕੰਮ? ਇਸ ਨਿਘਾਰ ਨੂੰ ਜਦੋਂ ਸਾਰੇ ਤਮਾਸ਼ਬੀਨ ਬਣ ਕੇ ਸਾਜ਼ਿਸ਼ੀ ਚੁੱਪ ਨਾਲ ਦੇਖ ਰਹੇ ਹਨ ਉਦੋਂ ਧਾਰਮਿਕ ਖੇਤਰ ਵਿੱਚੋਂ ਇੱਕ ਆਵਾਜ਼ ਬੁਲੰਦ ਹੋਈ ਹੈ ਭਾਈ ਬਲਦੇਵ ਸਿੰਘ ਵਡਾਲਾ ਦੀ। ਉਹਨਾਂ ਪਲੀਤ ਹੋ ਚੁੱਕੀ ਸਿਆਸਤ ਦੇ ਸ਼ੁੱਧੀਕਰਨ  ਦਾ ਉਪਰਾਲਾ ਕਰਨ ਦੀ ਹਿੰਮਤ ਦਿਖਾਈ ਹੈ। ਇਹ ਐਲਾਨ ਅੱਜ ਉਹਨਾਂ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਮੀਡੀਆ ਦੀ ਮੌਜੂਦਗੀ ਵਿੱਚ।ਕੀਤਾ। 
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਜੁਗਤ ਨਾਲ ਰਾਜ ਭਾਗ ਚਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋ ਜਾਣੂ ਕਰਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ 21 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੀਰਤਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।
            ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਹ ਧਰਨਿਆ, ਮੁਜ਼ਾਹਰਿਆ, ਨਾਅਰਿਆ ਤੇ ਹੋਰ ਹੁੱਲੜਬਾਜੀ ਵਾਲੀ ਰਾਜਨੀਤੀ ਕਰਨ ਵਿਸ਼ਵਾਸ਼ ਨਹੀ ਰੱਖਦੇ ਸਗੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਰਾਹੀ ਜਿਹੜਾ ਰਾਜਨੀਤੀ ਦਾ ਗਾਡੀ ਰਾਹ ਵਿਖਾ ਗਏ ਹਨ ਉਸ ਅਨੁਸਾਰ ਹੀ ਰਾਜਨੀਤੀ ਕਰਨ ਨੂੰ ਮੁਨਾਸਿਬ ਸਮਝਦੇ ਹਨ। ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋ ਬਾਅਦ ਜਦੋ ਮਹਿਸੂਸ ਕੀਤਾ ਕਿ ਪੀਰੀ ਦੇ ਨਾਲ ਨਾਲ ਮੀਰੀ ਨੂੰ ਵੀ ਅਪਨਾਉਣਾ ਜਰੂਰੀ ਹੋ ਗਿਆ ਹੈ ਤਾਂ ਉਹਨਾਂ ਨੇ ਧਰਮ ਤੇ ਰਾਜਨੀਤੀ  ਕਰਨ ਦਾ ਸੰਕਲਪ ਦੁਹਰਾਇਆ ਸੀ ਉਸ ਤੋ ਵੀ ਸਾਡੇ ਸਿਆਸਤਦਾਨ ਅੱਜ ਭਟਕ ਚੁੱਕੇ ਹਨ ਅਤੇ ਝੂਠ, ਫਰੇਬ ਅਤੇ ਹੇਰਾਫੇਰੀ ਦੀ ਨੀਤੀ ਅਪਨਾ ਕੇ ਸਮਾਜ ਵਿੱਚ ਅਸਾਵਾਂਪਨ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਤਾਂ ਜਰੂਰ ਕਿਹਾ ਪਰ ਉਸ ਨੂੰ ਧਰਮ ਦਾ ਉਪਦੇਸ਼ ਦੇ ਕੇ ਉਸ ਦੀ ਜਿੰਦਗੀ ਵਿੱਚ ਵੀ ਅਹਿਮ ਮੋੜ ਲਿਆਦਾ ਜਿਸ ਕਰਕੇ ਉਸ ਨੂੰ ਆਪਣੇ ਕੀਤੇ ਤੇ ਪਛਤਾਉਣਾ ਪਿਆ ਸੀ। ਉਹਨਾਂ ਕਿਹਾ ਕਿ ਧਰਮੀ ਬੰਦਿਆਂ ਵਿੱਚ ਜਦੋ ਰਾਜਨੀਤੀ ਕਰਦਿਆ ਸੱਚ ਬੋਲਣ ਦੀ ਸਮੱਰਥਾ ਆ ਜਾਵੇਗੀ ਤਾਂ ਫਿਰ ਰਾਜਨੀਤੀ ਕੋਈ ਸਰਾਪ ਨਹੀ ਸਗੋਂ ਵਰਦਾਨ ਸਿੱਧ ਹੋਵੇਗੀ ਤੇ ਰਾਜਨੀਤੀਵਾਨਾਂ ਨੂੰ ਫਿਰ ਸੰਗੀਨਾਂ ਦੀ ਛਾਂ ਹੇਠ ਨਹੀ ਸਗੋਂ ਸੰਗਤਾਂ ਦੇ ਪਿਆਰ ਦੀ ਛੱਤਰੀ ਦਾ ਆਨੰਦ ਮਹਿਸੂਸ ਹੋਣ ਲੱਗ ਪਵੇਗਾ। ਉਹਨਾਂ ਕਿਹਾ ਕਿ ਸੰਗੀਨਾਂ ਦੀ ਛਾਂ ਹੇਠ ਸਿਰਫ ਲੁੱਟਮਾਰ ਤਾਂ ਹੋ ਸਕਦੀ ਹੈ ਪਰ ਲੋਕ ਸੇਵਾ ਨਹੀ।  
        ਉਹਨਾਂ ਕਿਹਾ ਕਿ ਅੱਜ ਬਾਦਲ ਸਰਕਾਰ ਨੂੰ ਰਾਗੀਆ ਰਬਾਬੀਆ ਤੋਂ ਵੀ ਡਰ ਲੱਗਣ ਪਿਆ ਹੈ ਤੇ ਜਦੋਂ ਵੀ ਕੋਈ ਵਿਰੋਧੀ ਸਿਆਸੀ ਪਾਰਟੀ ਸਰਕਾਰ ਵਿਰੁੱਧ ਕਿਸੇ ਪ੍ਰੋਗਰਾਮ ਦਾ ਐਲਾਨ ਕਰਦੀ ਹੈ ਤਾਂ ਸਭ ਤੋ ਪਹਿਲਾਂ ਪੁਲੀਸ ਉਹਨਾਂ ਦੇ ਘਰ ਆ ਪੁੱਜਦੀ ਹੈ ਜਦ ਕਿ ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀਆ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ ਹੁੰਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋ ਉਹਨਾਂ ਦੇ ਘਰ ਬਾਰ ਬਾਰ ਪੁਲੀਸ ਭੇਜਣ  ਨੂੰ ਦੇਖਦਿਆਂ ਉਹ ਖੁਦ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾ ਕੇ ਆਪਾ ਸਮੱਰਪਿੱਤ ਕਰ ਦੇਣਗੇ ਤੇ ਬਾਬੇ ਨਾਨਕ ਦੇ ਸੰਕਲਪ ਨੂੰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਕੰਨਾਂ ਤੱਕ ਪਹੁੰਚਾਉਣ ਲਈ 21 ਅਗਸਤ ਨੂੰ ਉਹ ਆਪਣੇ ਸਾਥੀਆ ਨਾਲ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਕੋਠੀ ਦੇ ਬਾਹਰ ਪੂਰੀ ਤਰ੍ਹਾ ਸ਼ਾਤਮਈ ਢੰਗ ਨਾਲ ਕੀਤਰਨ ਕਰਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਸਿਆਸਤ ਸਿਰਫ ਸੁਆਰਥ ਤੇ ਕਮਾਈ ਦਾ ਸਾਧਨ ਨਹੀ ਸਗੋ ਸੇਵਾ ਦਾ ਸੰਕਲਪ ਹੈ। 
ਆਓ ਦੁਆ ਕਰੀਏ ਕਿ ਨਾਸਤਿਕਾਂ ਨੂੰ ਆਸਤਿਕ ਬਣਾ ਦੇਣ ਵਾਲੀ ਇਹ ਜਾਦੂਈ ਆਵਾਜ਼ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੇ ਤਾਂ ਕਿ ਪੰਜਾਬ ਦੇ ਗੁਆਚੇ ਹੋਏ ਰੰਗ ਫਿਰ ਪਰਤਣ ਅਤੇ ਦੋਬਾਰਾ ਦੇਖ ਸਕੀਏ ਰਾਂਗਲਾ ਪੰਜਾਬ। 

Friday, July 15, 2016

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫਤਾਰ

Friday: 15 July 2016 at 10:05 AM
ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਨਾ ਦੇਣ ਵਾਲਾ ਅਰਦਾਸੀਆ ਭਾਈ ਬਲਬੀਰ ਸਿੰਘ ਵੀ ਗ੍ਰਿਫਤਾਰ      
ਅੰਮ੍ਰਿਤਸਰ: 15 ਜੁਲਾਈ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆ ਨੂੰ ਸਰਕਾਰ ਵੱਲੋ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸਰਬੱਤ ਖਾਲਸਾ ਦੌਰਾਨ ਮੁਤਵਾਜੀ ਤਖਤਾਂ ਦੇ ਜਥੇਦਾਰਾਂ ਦੇ ਆਦੇਸ਼ਾਂ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਹੋਰ ਸਹਿਯੋਗੀ ਜਥੇਬੰਦੀਆ ਵੱਲੋ 17 ਜੁਲਾਈ ਨੂੰ ਭਗਤਾ ਭਾਈ ਕਾ ਤੋ ਬਰਗਾੜੀ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਠੁਸ ਕਰਨ ਲਈ ਸਰਕਾਰ ਦੇ ਆਦੇਸ਼ਾਂ 'ਤੇ ਪੁਲੀਸ ਨੇ ਅਕਾਲੀ ਆਗੂਆ ਦੇ ਨਾਲ ਨਾਲ ਉਹਨਾਂ ਰਾਗੀਆ ਢਾਡੀਆ ,ਕਥਾਵਾਚਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ  ਅਤੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਅੱਜ ਸਵੇਰੇ ਪੁਲੀਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋ ਉਹ  ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਰਹੇ ਸਨ। 
           ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਪੰਜ ਵਜੇ ਪੁਲੀਸ ਨੇ ਭਾਈ ਬਲਦੇਵ ਸਿੰਘ ਵਡਾਲਾ ਦੇ ਘਰ ਛਾਪਾ ਮਾਰਿਆ ਤੇ ਉਹਨਾਂ ਨੂੰ ਥਾਣੇ ਜਾਣ ਲਈ ਕਿਹਾ। ਭਾਈ ਵਡਾਲਾ ਨੇ ਜਦੋ ਇਸ ਦਾ ਕਾਰਨ ਪੁੱਛਿਆ ਤਾਂ ਪੁਲੀਸ ਵਾਲੇ ਕੋਈ  ਉਂਤਰ ਨਾ ਦੇ ਸਕੇ ਤੇ ਸਿਰਫ ਇੰਨਾ ਹੀ ਕਿਹਾ ਕਿ ਉਪਰੋ ਆਏ ਹੁਕਮਾਂ ਦੀ ਤਾਮੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਤੋ ਕੋਈ 500 ਸਾਲ ਪਹਿਲਾਂ ਵੀ ਬਾਬਰਕਿਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਕਰਕੇ ਜੇਲ• ਵਿੱਚ ਬੰਦ ਕਰ ਦਿੱਤਾ ਸੀ ਕਿ ਉਹ ਬਾਬਰ ਨੂੰ ਜਾਬਰ ਆਖ ਕੇ ਉਸ ਦੁਆਰਾ ਕੀਤੇ ਜਾ ਰਹੇ ਜ਼ੁਲਮ ਦਾ ਵਿਰੋਧ ਕਰ ਰਹੇ ਸਨ। ਉਹਨਾਂ ਕਿਹਾ ਕਿ ਅੱਜ ਵੀ ਉਹੋ ਸਮਾਂ ਆ ਗਿਆ ਹੈ ਤੇ ਬਾਦਲਕੇ ਵੀ ਬਾਬਰਕਿਆ ਵਾਂਗ ਹੀ ਗੁਰੂ ਦਾ ਜੱਸ ਗਾਉਣ ਵਾਲਿਆ ਨੂੰ ਬਿਨਾਂ ਕੋਈ ਕਾਰਨ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁੱਟ ਰਹੇ ਹਨ। ਉਹਨਾਂ ਕਿਹਾ ਕਿ ਧਾਰਮਿਕ ਵਿਅਕਤੀਆ ਦਾ ਇਹ ਫਰਜ਼ ਬਣਦਾ ਹੈ ਕਿ ਜਦੋ ਜ਼ੁਲਮ ਦੀ ਇੰਤਹਾ ਹੋ ਜਾਵੇ ਤਾਂ ਉਹ ਸੰਗਤਾਂ ਦੀ ਅਵਾਜ਼ ਬਣ ਕੇ ਅੱਗੇ ਆਉਣ ਤੇ ਅੱਜ ਉਹ ਕਿਸੇ ਦਾ ਵੀ ਵਿਰੋਧ ਨਹੀ ਕਰ ਰਹੇ ਸਗੋ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆ ਵੱਲੋ ਇੱਕ ਸਾਲ ਪਹਿਲਾਂ ਬਰਗਾੜੀ ਵਿਖੇ ਹੋਈ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸੰਗਤਾਂ ਸ਼ਾਤਮਈ ਵਿਰੋਧ ਕਰ ਰਹੀਆ ਸਨ ਪਰ ਬਾਦਲ ਮਾਰਕਾ ਪੁਲੀਸ ਨੇ ਸੰਗਤਾਂ ਤੋ ਗੇਲੀ ਚਲਾ ਤੇ ਦੋ ਸਿੱਖਾਂ ਨੂੰ ਮਾਰ ਮੁਕਾਇਆ। ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਰਿਹਾ ਅੱਜ ਤੱਕ ਦੋ ਕਤਲ ਕਰ ਵਾਲੇ ਪੁਲੀਸ ਅਧਿਕਾਰੀਆ ਨੂੰ ਵੀ ਗ੍ਰਿਫਤਾਰ ਨਹੀ ਕੀਤਾ ਗਿਆ ਹੈ ਸਗੋ ਪੁਲੀਸ ਨੂੰ ਵੀ ਅਣਪਛਾਤੀ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਕੁਝ ਜਥੇਬੰਦੀਆ ਵੱਲੋ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਬਾਰੇ ਉਹਨਾਂ ਨੇ ਅਖਬਾਰਾਂ ਵਿੱਚ ਹੀ ਪੜਿਆ ਹੈ ਪਰ ਉਹਨਾਂ ਦਾ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਨਹੀ ਸੀ ਤੇ ਉਹਨਾਂ ਨੇ ਅੱਜ ਇੱਕ ਬਹੁਤ ਵੱਡੇ ਸਮਾਗਮ ਵਿੱਚ ਕੀਰਤਨ ਕਰਨ ਵਾਸਤੇ ਜਾਣਾ ਸੀ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਵੀ ਉਹਨਾਂ ਨੂੰ 15 ਜੂਨ ਨੂੰ ਘਰੋ ਚੁੱਕ ਕੇ ਪੁਲੀਸ ਥਾਣਾ ਰਾਜਾਸਾਂਸੀ ਵਿਖੇ ਲੈ ਗਈ ਸੀ ਜੋ ਲੋਕਤੰਤਰ ਦਾ ਜਿਥੇ ਕਤਲ ਹੈ ਉਥੇ ਸਰਕਾਰ ਦੀ ਬੁਖਲਾਹਟ ਸਪੱਸ਼ਟ ਕਰ ਰਹੀ ਹੈ ਕਿ ਇੰਦਰਾ ਗਾਂਧੀ ਦੀ ਐਮਰਜੈਸੀ ਵਾਂਗ ਹੀ ਬਾਦਲਕਿਆ ਨੇ ਪੰਜਾਬ ਵਿੱਚ ਅਣਐਲਾਨੀ ਐਮਰਜੈਸ਼ੀ ਲਗਾ ਕੇ ਹਰ ਉਸ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸਰਕਾਰ ਦੀਆ ਸਮਾਜ ਵਿਰੋਧੀ ਨੀਤੀਆ ਨੂੰ ਉਜਾਗਰ ਕਰ ਰਹੀ ।
          ਇਸੇ ਤਰ•ਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੀਤੇ ਮਹੀਨੇ ਦੋ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾਂ ਟੇਕਣ ਆਏ ਡਿਊਟੀ ਤੇ ਬੈਠੇ ਭਾਈ ਬਲਬੀਰ ਸਿੰਘ ਅਰਦਾਸੀਏ ਨੇ ਇਹ ਕਹਿ ਕੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਵਿੱਚ ਬਾਦਲ ਸਰਕਾਰ ਵੀ ਸ਼ਾਮਲ ਹੈ ਜਿਸ ਨੇ ਅੱਜ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕੀਤਾ ਤੇ ਅਜਿਹੇ ਵਿਅਕਤੀ ਨੂੰ ਗੁਰੂ ਘਰ ਤੋ ਸਿਰੋਪਾ ਨਹੀ ਦਿੱਤਾ ਜਾ ਸਕਦਾ। ਇਸ ਤੋ ਪਹਿਲਾਂ ਭਾਈ ਬਲਬੀਰ ਸਿੰਘ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ 20 ਜਨਵਰੀ 2016 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਸਮੇ ਸਿਰੋਪਾ ਨਹੀ ਦਿੱਤਾ ਸੀ ਤੇ ਅਧਿਕਾਰੀਆ ਨੇ ਤੁਰੰਤ ਇਹ ਸੇਵਾ ਕਿਸੇ ਸੇਵਾਦਾਰ ਕੋਲੋ ਕਰਵਾ ਦਿੱਤੀ ਸੀ। ਭਾਈ ਬਲਬੀਰ ਸਿੰਘ ਦੇ ਘਰ ਵੀ ਅੱਜ ਤੜਕੇ ਪੁਲੀਸ ਨੂੰ ਛਾਪਾ ਮਾਰਿਆ ਅਤੇ ਦੂਜਿਆ ਦੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਤੇ ਜੋਦੜੀ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ ਭਾਈ ਬਲਬੀਰ ਸਿੰਘ ਨੂੰ ਜੇਬ ਕਤਰਿਆ ਵਾਂਗ ਗ੍ਰਿਫਤਾਰ ਕਰਕੇ ਥਾਣੇ ਲੈ ਗਈ।
     ਯੂਨਾਈਟਿਡ ਅਕਾਲੀ ਦਲ ਦੇ ਕਨਵੀਨਰ ਤੇ ਸਰਬੱਤ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਮੋਹਕਮ ਸਿੰਘ ਨੂੰ ਵੀ ਪੁਲੀਸ ਨੇ ਉਹਨਾਂ ਦੇ ਘਰੋ ਅੱਜ ਤੜਕੇ ਗ੍ਰਿਫਤਾਰ ਕਰ ਲਿਆ ਜਦ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੂੰ ਵੀ ਪੁਲੀਸ ਗ੍ਰਿਫਤਾਰ ਕਰਕੇ ਥਾਣਾ ਬੀ ਡਵੀਜ਼ਨ ਵਿਖੇ ਲੈ ਗਈ ਜਦ ਕਿ ਕੈਸਰ ਤੋ ਪੀੜਤ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਦੇ ਅੱਜ ਆਪਰੇਸ਼ਨ ਹੋਣਾ ਸੀ। ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਅੱਜ ਆਪਰੇਸ਼ਨ ਹੋਣਾ ਸੀ ਅਤੇ ਪੁਲੀਸ ਨੂੰ ਇਸ ਬਾਰੇ ਇਲਾਜ ਵਾਲੀ ਫਾਈਲ ਵੀ ਦਿਖਾਈ ਗਈ ਪਰ ਉਹਨਾਂ ਨੇ ਇੱਕ ਨਾ ਸੁਣੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਸ੍ਰ ਸੰਧੂ ਨੂੰ ਗ੍ਰਿਫਤਾਰ ਕਰਨ ਵਾਲੀ ਪੁਲੀਸ ਤੇ ਸਰਕਾਰ ਜਿੰਮੇਵਾਰ ਹੋਵੇਗੀ। ਸ੍ਰ ਪਰਮਜੀਤ ਸਿੰਘ ਜਿਜੇਆਣੀ , ਸਤਨਾਮ ਸਿੰਘ ਮਨਾਵਾਂ ਤੇ ਭਾਈ ਵੱਸਣ ਸਿੰਘ ਜਫਰਵਾਲ ਵੀ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਮਿਲੀ ਹੈ ਜਦ ਕਿ ਭਾਈ ਬਲਵੰਤ ਸਿੰਘ ਗੋਪਾਲਾ ਨੂੰ ਗ੍ਰਿਫਤਾਰ ਕਰਨ ਗਈ ਪੁਲੀਸ ਨੂੰ ਉਸ ਵੇਲੇ ਬੇਰੰਗ ਵਾਪਸ ਪਤਰਣਾ ਪਿਆ ਜਦੋ ਉਹ ਦੂਸਰੇ ਪਾਸੇ ਦੀ ਕੰਧ ਟੱਪ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ।