Sunday 31st July 2022 at 01:31 PM Via WhatsApp
ਨੌਜਵਾਨਾਂ ਅਤੇ ਇਸਤਰੀਆਂ ਨੇ ਸਿਰਜਿਆ ਦਿੱਲੀ ਮੋਰਚੇ ਵਰਗਾ ਮਾਹੌਲ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪੱਖੋਵਾਲ ਡੇਹਲੋਂ, ਮਲੌਦ ਅਤੇ ਦੋਰਾਹਾ ਵੱਲੋ ਲਹਿਰਾ ਟੋਲ ਪਲਾਜ਼ਾ ਤੇ ਸੜਕ ਜਾਮ ਕੀਤਾ ਗਿਆ। ਵਰਦੇ ਮੀਂਹ ਵਿੱਚ ਕਿਸਾਨ ਮਜਦੂਰ ਨੌਜਵਾਨ ਔਰਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਜਾਮ ਵਿੱਚ ਸਮੂਲੀਅਤ ਕੀਤੀ , ਬਸਾਂ ਟੈਪੂਆਂ ਟਰੈਕਟਰ ਟਰਾਲੀਆਂ ਤੇ ਸਵਾਰ ਸੰਘਰਸ਼ ਦੇ ਮੈਦਾਨ ਵਿਚ ਸਾਮਲ ਹੋਏ,ਧਰਨੇ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਜਲੀਆ ਭੇਂਟ ਕਰਕੇ ਕੀਤਾ ਤੇ ਸਾਮਰਾਜੀਆਂ ਦੇ ਖਿਲਾਫ਼ ਜੰਗ ਜਾਰੀ ਦਾ ਅਹਿਦ ਵੀ ਕੀਤਾ ਗਿਆ।
ਸੰਘਰਸ਼ਸ਼ੀਲ ਲੋਕ ਮੰਗ ਕਰ ਰਹੇ ਸਨ ਕਿ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਸਾਰੀਆਂ ਫਸਲਾਂ ਸਰਕਾਰੀ ਖ੍ਰੀਦ ਦੀ ਗਰੰਟੀ ਹੋਵੇ, ਲਖੀਮਪੁਰ ਖੀਰੀ ਕਤਲਕਾਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਵਾਉਣ, ਅੰਦੋਲਨ ਦੌਰਾਨ ਕਿਸਾਨਾਂ ਮਜਦੂਰਾ ਤੇ ਪਾਏ ਪੁਲਿਸ ਕੇਸ ਵਾਪਸ ਲਏ ਜਾਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਅਗਨੀਪਥ ਯੋਜਨਾ ਰਦ ਕੀਤੀ ਜਾਵੇ। ਅਖੌਤੀ ਵਿਕਾਸ ਦੇ ਨਾਂਅ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹਣੀਆ ਬੰਦ ਕੀਤੀਆਂ ਜਾਣ। ਬਹੁਤ ਹੀ ਨਿਗੂਣੇ ਰੇਟਾਂ ਤੇ ਕੀਤੇ ਅਵਾਰਡ ਰਦ ਕਰਕੇ ਮਾਰਕੀਟ ਰੇਟ ਤੇ ਨਵੇਂ ਅਵਾਰਡ ਕੀਤੇ ਜਾਣ।
ਕਿਸਾਨ ਮਜਦੂਰ ਨੌਜਵਾਨ ਔਰਤਾਂ ਨੇ ਸਵੇਰੇ 11ਵਜੇ ਤੋਂ ਸਾਮ 3 ਵਜੇ ਤਕ ਮੁਕੰਮਲ ਸੜਕ ਜਾਮ ਕੀਤਾ ਗਿਆ। ਨੌਜਵਾਨਾਂ ਨੇ ਵਲੰਟੀਅਰਾਂ ਅਤੇ ਲੰਗਰ ਦੀ ਸੇਵਾ ਤਨਦੇਹੀ ਨਾਲ ਸੰਭਾਲੀ। ਅਜ ਦੇ ਵੱਡੇ ਇਕੱਠ ਨੂੰ ਕਿਸਾਨ ਆਗੂਆਂ ਸੁਦਾਗਰ ਸਿੰਘ ਘੁਡਾਣੀ ਜ਼ਿਲ੍ਹਾ ਜਨਰਲ ਸਕੱਤਰ, ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁਜਰਵਾਲ, ਪਰਮਵੀਰ ਘਲੋਟੀ, ਜਸਦੀਪ ਸਿੰਘ ਜੱਸੋਵਾਲ, ਰਾਜਿੰਦਰ ਸਿੰਘ ਖੱਟੜਾ, ਦੇਵਿੰਦਰ ਸਿੰਘ ਘਲੋਟੀ, ਨਿਰਮਲ ਸਿੰਘ ਉਤਰਾਖੰਡ, ਜਸਵੀਰ ਸਿੰਘ ਕੋਟ ਆਗਾ, ਯੁਵਰਾਜ ਸਿੰਘ ਘੁਡਾਣੀ,ਸ਼ਿੰਦਰ ਧੂਰਕੋਟ,ਰੁਪਿੰਦਰ ਜੋਗੀਮਾਜਰਾ,ਮਨੋਹਰ ਸਿੰਘ ਕਲਾਹੜ,ਹਰਜਿੰਦਰ ਸਿੰਘ, ਸੁਰਜੀਤ ਸਿੰਘ ਬੀਬੀ ਰਜਿੰਦਰ ਕੌਰ ਗੁਰਦਿਤਪੁਰਾ, ਪਰਮਜੀਤ ਕੌਰ ਔਜਲਾ, ਮਨਜੀਤ ਕੌਰ ਤੇ ਸਟੇਜ ਦੀ ਕਾਰਵਾਈ ਰਵਨਦੀਪ ਸਿੰਘ ਘਲੋਟੀ ਨੇ ਬਾਖੂਬੀ ਨਿਭਾਈ।

No comments:
Post a Comment