18th July 2022 at 07:01 PM Updated 19th July 2022 at 08:00 AM
ਮਹਾਸਤੀ ਪ੍ਰਵੇਸ਼ ਮਾਲਾ ਜੈਨ ਹਸਪਤਾਲ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ
ਲੁਧਿਆਣਾ:18 ਜੁਲਾਈ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਹਾਈ ਬੀਪੀ, ਲੋ ਬੀਪੀ, ਸ਼ੂਗਰ, ਹਾਰਟ, ਸਰਵਾਈਕਲ, ਮਾਈਗ੍ਰੇਨ, ਕਿਡਨੀ, ਲੀਵਰ--ਅਣਗਿਣਤ ਸਮੱਸਿਆਵਾਂ ਗੰਭੀਰ ਬਣ ਚੁੱਕੀਆਂ ਹਨ। ਛੋਟੀ ਛੋਟੀ ਉਮਰ ਵਿਚ ਵੀ ਇਹਨਾਂ ਸਮੱਸਿਆਵਾਂ ਨੇ ਲੋਕਾਂ ਦੀ ਬਸ ਕਰਾਈ ਪਈ ਹੈ। ਕਿੰਨੇ ਔਖੇ ਹੋਣਾ ਪੈਂਦਾ ਹੈ ਲੋਕਾਂ ਨੂੰ ਇਸਦਾ ਅੰਦਾਜ਼ਾ ਉਹਨਾਂ ਲੋਕਾਂ ਦੇ ਚਿੰਤਿਨ ਚਿਹਰਿਆਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ ਜਿਹੜੇ ਹਸਪਤਾਲਾਂ ਵਿੱਚ ਦਵਾਈਆਂ ਦੇ ਲਿਫਾਫੇ ਅਤੇ ਬਿੱਲ ਫੜੀ ਇੱਕ ਤੋਂ ਦੂਜੀ ਮੰਜ਼ਲ ਵੱਲ ਆ ਜਾ ਰਹੇ ਹੁੰਦੇ ਹਨ।
ਅਚਾਰਿਆ ਡਾਕਟਰ ਲੋਕੇਸ਼ ਇਹ ਸਾਰਾ ਦ੍ਰਿਸ਼ ਦੇਖ ਕੇ ਬਹੁਤ ਦੁਖੀ ਹਨ ਅਤੇ ਇਸਨੂੰ ਬਦਲਣਾ ਚਾਹੁੰਦੇ ਹਨ। ਉਹ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਨਿਜਾਤ ਦਵਾਉਣਾ ਚਾਹੁੰਦੇ ਹਨ। ਉਹ ਯੋਗ ਸਾਧਨਾ ਅਤੇ ਆਯੁਰਵੈਦ ਦੀ ਮਦਦ ਨਾਲ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਦੁਆਉਣਾ ਚਾਹੁੰਦੇ ਹਨ। ਇਸਦੇ ਨਾਲ ਹੀ ਨਵੀਂ ਉਮਰ ਦੇ ਮੁੰਡੇ ਕੁੜੀਆਂ ਦੀ ਇੱਕ ਸਰਗਰਮ ਟੀਮ ਵੀ ਤਿਆਰ ਕਰ ਰਹੇ ਹਨ ਜਿਹੜੀ ਇਸ ਮੁਹਿੰਮ ਨੂੰ ਵੱਡੇ ਪੱਧਰ 'ਤੇ ਘਰ ਘਰ ਲਿਜਾ ਸਕੇ।
ਮਹਾਸਤੀ ਪ੍ਰਵੇਸ਼ ਮਾਲਾ ਜੈਨ ਚੈਰੀਟੇਬਲ ਹਸਪਤਾਲ ਮੋਤੀ ਨਗਰ ਵਿਖੇ ਅਚਾਰੀਆ ਡਾ: ਲੋਕੇਸ਼ ਦੀ ਪ੍ਰਧਾਨਗੀ ਹੇਠ ਮੁਫਤ ਸਿਖਲਾਈ ਅਤੇ ਇਲਾਜ ਕੈਂਪ ਲਗਾਇਆ ਗਿਆ। ਇਸ ਵਿੱਚ ਆਰਥੋ ਨਿਊਰੋ ਲਿਵਰ ਕਿਡਨੀ ਦੇ ਜੋੜਾਂ ਦੇ ਦਰਦ ਦਾ ਇਲਾਜ ਮਾਹਿਰਾਂ ਦੀ ਅਗਵਾਈ ਹੇਠ ਕੀਤਾ ਗਿਆ। ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਅਚਾਰੀਆ ਲੋਕੇਸ਼ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਮੇਂ-ਸਮੇਂ 'ਤੇ ਅਜਿਹੇ ਕੈਂਪ ਲਗਾਏ ਜਾਣਗੇ। ਇੱਥੇ 10 ਵੀਂ ਜਾਂ 12 ਵੀਂ ਪਾਸ ਲੜਕੇ-ਲੜਕੀਆਂ ਲਈ ਅਚਾਰੀਆ ਡਾਕਟਰ ਵੱਲੋਂ ਡਿਪਲੋਮਾ ਅਤੇ ਡਿਗਰੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਇਸ ਵਿੱਚ ਲੈਬਾਰਟਰੀ।ਟੈਕਨਾਲੋਜੀ , ਐਕਸ-ਰੇਅ ਟੈਕਨਾਲੋਜੀ , ਅਪਰੇਸ਼ਨ ਥੀਏਟਰ , ਫਿਜ਼ੀਓਥੈਰੇਪੀ , ਐਲੋਪੈਥਿਕ ਵਿੱਚ ਅਭਿਆਸ ਦੇ ਕੋਰਸ ਵੀ ਕਰਵਾਏ ਜਾਂਦੇ ਹਨ। ਇਹ ਸਾਰੇ ਕੋਰਸ ਨੈਚਰੋਵੇਦਾ ਸੰਸਥਾ ਦੁਆਰਾ ਕਰਵਾਏ ਜਾਂਦੇ ਹਨ। ਇਹ ਕੈਂਪ ਹਰ ਐਤਵਾਰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਲਗਾਇਆ ਜਾਂਦਾ ਹੈ। ਫਾਇਦਾ ਉਠਾਉਣਾ ਚਾਹੋਂ ਤਾਂ ਤੁਸੀਂ ਵੀ ਜਲਦੀ ਸੰਪਰਕ ਕਰੋ।

No comments:
Post a Comment