15th July 2022 at 07:22 AM
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ੋਰਦਾਰ ਐਕਸ਼ਨ
ਲੁਧਿਆਣਾ: 15 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਇਸਦੇ ਨਾਲ ਹੀ ਦਰਿਆਈ, ਨਹਿਰੀ ਪਾਣੀ ਘਟਾ ਦਿੱਤਾ ਗਿਆ ਜਿਸ ਕਾਰਨ ਪਾਣੀ ਡੂੰਘੇ ਹੋਏ। ਆਗੂਆਂ ਨੇ ਕਿਹਾ ਕਿ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਕਾਰਖਾਨੇ, ਫੈਕਟਰੀਆਂ ਮਿੱਲਾ ਜੋ ਸਾਡੇ ਦਰਿਆਵਾਂ ਨਦੀਆਂ ਨੂੰ ਪ੍ਰਦੂਸ਼ਤ ਕਰ ਰਹੇ ਹਨ ਉਥੇ ਉਹ ਪ੍ਰਦੂਸ਼ਤ ਪਾਣੀ ਨੂੰ ਬੋਰ ਕਰਕੇ ਧਰਤੀ ਹੇਠਾਂ ਸੁੱਟ ਕੇ ਪੀਣ ਵਾਲੇ ਪਾਣੀ ਨੂੰ ਵੀ ਖ਼ਰਾਬ ਕਰ ਰਹੇ ਹਨ ਅਤੇ ਫਿਰ ਸਾਫ਼ ਕਰਨ ਲਈ ਠੇਕਾ ਵੀ ਕੰਪਨੀਆਂ ਨੂੰ ਦਿੱਤਾ ਜਾਵੇਗਾ। ਇਸ ਕੰਮ ਲਈ ਫਿਰ ਮਨਮਰਜ਼ੀ ਦੇ ਭਾਅ ਤੇ ਸਾਨੂੰ ਪਾਣੀ ਵੇਚਣਗੇ।
ਸਰਕਾਰ ਆਪ ਕੁਝ ਨਹੀਂ ਕਰ ਰਹੀ ਸਗੋਂ ਸਭ ਕੁਝ ਕਾਰਪੋਰੇਟਾਂ ਕੰਪਨੀਆਂ ਨੂੰ ਸੌਂਪ ਰਹੀ ਹੈ ਜਿਵੇਂ ਕਿ ਪਹਿਲਾਂ ਵੀ ਸਰਕਾਰੀ ਅਦਾਰਿਆਂ ਜਾਇਦਾਦਾਂ ਨੂੰ ਵੀ ਵੇਚਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜ ਦਿਨ ਦੇ ਧਰਨੇ ਦੀ ਤਿਆਰੀ ਲਈ ਸਾਰੇ ਜ਼ਿਲ੍ਹੇ ਬਲਾਕਾਂ ਅਤੇ ਪਿੰਡਾਂ ਦੇ ਵਿਚ ਮੀਟਿੰਗਾਂ ਹੋ ਕੇ ਤਿਆਰੀ ਦੀ ਰੂਪ ਰੇਖਾ ਬਣਾਈ ਗਈ ਹੈ।
ਸਰਕਾਰ ਤੋਂ ਮੰਗ ਕੀਤੀ ਗਈ ਕਿ ਫ਼ਸਲੀ ਵਿਭਿੰਨਤਾ ਲਈ ਐੱਮਐੱਸਪੀ ਲਾਗੂ ਕੀਤੀ ਜਾਵੇ ਅਤੇ ਪ੍ਰਦੂਸ਼ਤ ਪਾਣੀ ਨੂੰ ਦਰਿਆਵਾਂ ਤੇ ਧਰਤੀ ਹੇਠਾਂ ਸੁੱਟਣਾ ਬੰਦ ਕੀਤਾ ਜਾਵੇ ਪਾਣੀ ਨੂੰ ਵਪਾਰਕ ਵਸਤੂ ਨਾ ਬਣਾਇਆ ਜਾਵੇ ਇਹ ਕੁਦਰਤੀ ਸੋਮਾ ਹੈ ਅਤੇ ਕੁਦਰਤੀ ਹੀ ਆਮ ਲੋਕਾਂ ਨੂੰ ਵਰਤਣਾ ਚਾਹੀਦਾ ਹੈ। ਆਗੂਆਂ ਨੇ ਹੋਰ ਕਿਹਾ ਕਿ ਜਬਰੀ ਜ਼ਮੀਨਾਂ ਅਕਵਾਇਰ ਕਰਨ ਲਈ ਜੋ ਭਾਰਤਮਾਲਾ ਯੋਜਨਾ ਤਹਿਤ ਪ੍ਰੋਜੈਕਟ ਅਧੀਨ ਜ਼ਬਰੀ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ , ਜਿਸ ਲਈ ਲਗਾਤਾਰ ਕੋਟਆਗਾ ਮੋਰਚਾ ਚੱਲ ਰਿਹਾ ਹੈ ਉਸ ਵਿਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।

No comments:
Post a Comment