Thursday, July 14, 2022

ਨਵੰਬਰ-84 ਦੀ ਕਤਲੇਆਮ ਦੇ ਦੋਸ਼ੀਆਂ ਵੱਲ ਸਖਤ ਹੋਇਆ ਸਿਸਟਮ

14th July 2022 at 06:08 PM Via WhatsApp

ਕਾਨਪੁਰ ਦਬੋਲੀ 'ਚ 7 ਸਿੱਖਾਂ ਦੇ ਕਤਲ ਮਾਮਲੇ 'ਚ ਤਿੰਨ ਹੋਰ ਦੋਸ਼ੀ ਗ੍ਰਿਫਤਾਰ


ਨਵੀਂ ਦਿੱਲੀ:14 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਮੁਲਜ਼ਮਾਂ ਦੀ ਪਛਾਣ ਚੰਦਰ ਪ੍ਰਤਾਪ ਸਿੰਘ (67) ਵਾਸੀ ਪੱਕੀ, ਗੁੱਡੂ
ਉਰਫ਼ ਅਨਿਲ ਨਿਗਮ (58) ਪੁੱਤਰ ਰਾਮਭਜਨ ਨਿਗਮ ਅਤੇ ਰਾਮ
ਚੰਦਰ ਪਾਲ (66) ਪੁੱਤਰ ਸੈਯਦੀਨ ਪਾਲ ਵਾਸੀ ਡਬਲੀ ਵਜੋਂ ਹੋਈ ਹੈ

31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਅੰਦਰ ਵੱਖ ਵੱਖ ਵਿੱਚ ਰਾਜਾ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿਸ ਵਿਚ ਕਾਨਪੁਰ ਸ਼ਹਿਰ ਵਿੱਚ 127 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ।  ਚੇਤੇ ਰਹੇ ਕਿ ਦੇਸ਼ ਦੇ ਹੋਰਨਾਂ ਭਾਗਾਂ ਵਾਂਗ ਕਾਨਪੁਰ ਵਿਚਕ ਵੀ ਸਿੱਖਾਂ ਦੀ ਕਤਲੇ ਆਮ ਦੰਗਿਆਂ ਦੇ ਨਾਮ ਤੇ ਹੀ ਕੀਤੀ ਗਈ ਸੀ। ਉਹਨਾਂ ਦੀਆਂ ਜਾਇਦਾਦਾਂ ਲੁੱਟ ਲੈਣ ਗਈਆਂ ਸਨ ਅਤੇ ਉਹਨਾਂ ਨੂੰ ਜੋਂ ਮਾਰਿਆ ਗਿਆ ਸੀ। ਕਾਨਪੁਰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਐਸਆਈਟੀ ਨੇ ਕਾਨਪੁਰ ਦੇ ਦਾਬੁਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਚੰਦਰ ਪ੍ਰਤਾਪ ਸਿੰਘ (67) ਵਾਸੀ ਪੱਕੀ, ਗੁੱਡੂ ਉਰਫ਼ ਅਨਿਲ ਨਿਗਮ (58) ਪੁੱਤਰ ਰਾਮਭਜਨ ਨਿਗਮ ਅਤੇ ਰਾਮਚੰਦਰ ਪਾਲ (66) ਪੁੱਤਰ ਸੈਯਦੀਨ ਪਾਲ ਵਾਸੀ ਡਬਲੀ ਵਜੋਂ ਹੋਈ ਹੈ। ਇਹਨਾਂ ਮੁਲਜ਼ਮਾਂ ਦੀ ਪਛਾਣ ਨਾਲ ਲੱਗਦਾ ਹੈ ਕਿ ਸਿਸਟਮ ਇਨਸਾਫ ਵਾਲੇ ਪਾਸੇ ਕਦਮ ਵਧ ਰਿਹਾ ਹੈ। 

ਨਵੰਬਰ 84 ਵਿਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਐਸਆਈਟੀ ਹੁਣ ਤੱਕ 22 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਵਿੱਚ ਸ਼ਹਿਰ ਵਿੱਚ 127 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜਾਂਚ ਐਸਆਈਟੀ ਕਰ ਰਹੀ ਹੈ। ਐਸਆਈਟੀ ਦੇ ਡੀਆਈਜੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਐਸਆਈਟੀ ਨੇ ਦੇਰ ਰਾਤ ਡਬੋਲੀ ਵਿੱਚ ਛਾਪੇਮਾਰੀ ਕੀਤੀ। ਇੱਥੋਂ ਦਬੋਲੀ ਵਿੱਚ ਸੱਤ ਸਿੱਖਾਂ ਦੇ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਅੰਦਰ ਐਸਆਈਟੀ ਦੀ ਜਾਂਚ ਵਿੱਚ 12 ਮਾਮਲਿਆਂ ਵਿੱਚ 96 ਮੁਲਜ਼ਮਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿੱਚੋਂ 73 ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ। ਇਨ੍ਹਾਂ ਵਿੱਚੋਂ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਟੀਮਾਂ ਵੱਲੋਂ ਬਾਕੀ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

No comments: