11th June 2022 at 04:10 PM
ਮਾਇਆ ਨਗਰ ਗੁਰੂਦੁਆਰਾ ਦੇ ਸਮਰ ਕੈਂਪ ਵਿਚ ਪੁੱਜੇ ਡਾ. ਅਰੁਣ ਮਿੱਤਰਾ
ਰੋਜ਼ ਗਾਰਡਨ ਅਤੇ ਘੁਮਾਰ ਮੰਡੀ ਇਲਾਕੇ ਨੂੰ ਜੋੜਣ ਵਾਲੀ ਸੜਕ ਤੇ ਪੈਂਦੇ ਮਾਇਆ ਨਗਰ ਇਲਾਕੇ ਵਿੱਚ ਇੱਕ ਗੁਰੂਦੁਆਰਾ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ। ਇਥੇ ਹਰ ਰੋਜ਼ ਨਿੱਤੇਨੇਮ ਹੁੰਦਾ ਹੈ ਅਤੇ ਦਿਨ ਦਿਹਾੜਿਆਂ ਤੇ ਕੀਰਤਨ ਦਰਬਾਰ ਵੀ ਸਜਦੇ ਹਨ। ਇਸ ਗੁਰਦੁਆਰੇ ਦੇ ਮੁਖ ਅਹੁਦੇਦਾਰਾਂ ਵਿੱਚੋਂ ਇੱਕ ਹਨ ਸਰਦਾਰ ਰਣਜੀਤ ਸਿੰਘ। ਪੜ੍ਹਾਈ ਲਿਖਾਈ, ਗਣਿਤ ਅਤੇ ਸਾਇੰਸ ਦੇ ਮਾਮਲੇ ਵਿੱਚ ਇਹਨਾਂ ਦੀ ਮੁਹਾਰਤ ਕਮਾਲ ਦੀ ਹੈ। ਬਿਨਾ ਕੋਈ ਕਿਤਾਬ ਖੋਹਲੇ, ਬਿਨਾ ਕਿਸੇ ਨੋਟਬੁੱਕ ਦੇ ਸਰਦਾਰ ਰਣਜੀਤ ਸਿੰਘ ਘੰਟਿਆਂ ਬਧੀ ਭਾਸ਼ਣ ਦੇ ਸਕਦੇ ਹਨ ਅਤੇ ਇਹ ਗੱਲ ਸ਼ਰਤ ਲਾ ਕੇ ਕਹੀ ਜਾ ਸਕਦੀ ਹੈ ਕਿ ਉਹਨਾਂ ਦੇ ਕਿਸੇ ਵੀ ਭਾਸ਼ਣ ਦੇ ਚੱਲਦਿਆਂ ਨਾ ਤਾਂ ਬੱਚੇ ਉੱਠਣਗੇ ਅਤੇ ਨਾ ਹੀ ਵੱਡੀ ਉਮਰ ਦੇ ਸਰੋਤੇ। ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸਾਇੰਸ ਨਾਲ ਸਬੰਧਤ ਵਿਸ਼ਿਆਂ ਬਾਰੇ ਗੱਲ ਕਰਦਿਆਂ ਰਣਜੀਤ ਸਿੰਘ ਜੀ ਨਾ ਤਾਂ ਖੁਦ ਥੱਕਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਥੱਕਣ ਦੇਂਦੇ ਹਨ। ਸਮਾਗਮ ਲੁਧਿਆਣਾ ਦੇ ਸਰਗੋਧਾ ਸਕੂਲ ਵਿਚ ਹੋਵੇ, ਭਾਵੇਂ ਖਾਲਸਾ ਸਕੂਲ ਜਾਨ ਕਾਲਜ ਵਿਚ ਅਤੇ ਭਾਵੇਂ ਕਿਸੇ ਕੌਨਵੈਂਟ ਸਕੂਲ ਵਿਚ ਰਣਜੀਤ ਸਿੰਘ ਜੀ ਹਰ ਥਾਂ ਪਹੁੰਚਦੇ ਹਨ। ਕਿਹਾ ਜਾਂਦਾ ਹੈ ਕਿ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦੀ ਦੇਖਰੇਖ ਹੇਠ ਚੱਲਦਾ ਇਹ ਗੁਰੂਦੁਆਰਾ ਵਿਗਿਆਨ ਦੀ ਸੋਚ ਵਾਲਿਆਂ ਨੂੰ ਜੋੜਨ ਦਾ ਕੰਮ ਕਰਦੇ ਹਨ।
ਬੱਚਿਆਂ ਨੇ ਡਾਕਟਰ ਮਿੱਤਰਾ ਤੋਂ ਅਨੇਕਾਂ ਸੁਆਲ ਕੀਤੇ ਤੇ ਜਾਣਕਾਰੀ ਵੀ ਹਾਸਲ ਕੀਤੀ। ਚਰਚਾ ਦੌਰਾਨ ਬੱਚਿਆਂ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਸਦਭਾਵਨਾ ਪਿਆਰ ਮੁਹੱਬਤ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ ਅਤੇ ਜਲਵਾਯੂ ਪਰਿਵਰਤਨ ਨੂੰ ਰੋਕਣ ਦੇ ਲਈ ਰੁੱਖ ਲਗਾਉਣ ਦੇ ਉਪਰਾਲੇ ਕਰਨਗੇ। ਇਸ ਮੌਕੇ ਤੇ ਅੇਮ ਐਸ ਭਾਟੀਆ, ਜੱਥੇਬੰਦਕ ਸਕੱਤਰ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਮੁੱਖ ਮਹਿਮਾਨ ਬਾਰੇ ਜਣਕਾਰੀ ਦਿੱਤੀ ਗਈ। ਗੁਰੂਦੁਆਰਾ ਸਾਹਿਬ ਵਲੋਂ ਕੈਂਪ ਦੀ ਇੰਚਾਰਜ ਹਮੀਰ ਕੌਰ, ਕਵਲਜੀਤ ਕੌਰ ਅਤੇ ਕਰਤਾਰ ਸਿੰਘ ਬਾਵਾ ਵਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਕਿਹਾ ਗਿਆ।ਸ: ਰਣਜੀਤ ਸਿੰਘ, ਪਰਧਾਨ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਡਾ: ਮਿਤਰਾ ਨੂੰ ਸਿਰੋਪਾ ਦੇ ਕੇ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਸਵਰੂਪ ਸਿੰਘ ਅਤੇ ਸੰਜੀਤ ਕੁਮਾਰ ਵਲੋਂ ਸਹਿਯੋਗ ਦਿੱਤਾ ਗਿਆ।
No comments:
Post a Comment