23nd March 2022 at 12:30 PM
ਤਿਰੂਪਤੀ ਤੋਂ ਪੱਤਰਕਾਰ ਐਮ ਐਸ ਭਾਟੀਆ ਦੀ ਖਾਸ ਰਿਪੋਰਟ
ਤਿਰੂਪਤੀ//23 ਮਾਰਚ 2022//ਐਮ ਐਸ ਭਾਟੀਆ
ਤਿਰੂਪਤੀ ਬਾਲਾ ਜੀ ਵਿਖੇ ਦੇਸ਼ ਦੇ ਕੋਨੇ ਕੋਨੇ ਵਿੱਚੋਂ ਆਏ ਬੈਂਕ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਨਾਲ ਉਸ ਥਾਂ ਦਾ ਸਾਰਾ ਮਾਹੌਲ ਹੀ ਇੱਕ ਗੁਲਦਸਤੇ ਵਰਗਾ ਬਣਿਆ ਹੋਇਆ ਸੀ, ਭਾਂਤ ਭਾਂਤ ਦੇ ਇਲਾਕਿਆਂ ਅਤੇ ਸੱਭਿਆਚਾਰਾਂ ਵਿੱਚੋਂ ਜਿਹੜੀ ਏਕਤਾ ਨਜ਼ਰ ਆ ਰਹੀ ਸੀ ਉਹ ਕਿਸੇ ਇੱਕ ਰਾਸ਼ਟਰ ਦੀ ਏਕਤਾ ਨਹੀਂ ਸੀ ਬਲਕਿ ਦੁਨੀਆ ਭਰ ਦੇ ਕਿਰਤੀਆਂ ਦੀ ਏਕਤਾ ਸੀ। ਦੁਨੀਆ ਭਰ ਦੇ ਮੁਲਾਜ਼ਮਾਂ ਦੀ ਏਕਤਾ ਦਾ ਪ੍ਰਤੀਕ ਸੀ। ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਾਲੇ ਯੋਧਿਆਂ ਦੀ ਏਕਤਾ ਸੀ। ਉਹ ਯੋਧੇ ਜਿਹੜੇ ਆਪਣੀਆਂ ਪਰਿਵਾਰਿਕ ਜ਼ਿੰਮੇਦਾਰੀਆਂ ਅਤੇ ਸੁੱਖ ਆਰਾਮ ਨੂੰ ਦਾਅ ਲੈ ਕੇ ਦੇਸ਼ ਅਤੇ ਦੁਨੀਆ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ।
ਇਹ ਯੋਧੇ ਹੱਕੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦੇ ਨਾਲ ਨਾਲ ਬੈਂਕਿੰਗ ਸੈਕਟਰ ਨੂੰ ਪੂੰਜੀਵਾਦ ਅਤੇ ਨਿਜੀਕਰਨ ਦੀ ਸ਼ਿਕੰਜਿਆਂ ਵਿੱਚੋਂ ਬਚਾਉਣ ਲਈ ਵੀ ਸਰਗਰਮ ਹਨ। ਇਸਦੇ ਨਾਲ ਨਾਲ ਬੈਂਕਿੰਗ ਖੇਤਰ ਦੇ ਮੁਲਾਜ਼ਮਾਂ//ਅਫਸਰਾਂ ਅਤੇ ਕਸਟਮਰਾਂ ਦੇ ਫਾਇਦਿਆਂ ਬਾਰੇ ਵੀ ਸਿਰ ਜੋੜ ਕੇ ਸੋਚ ਰਹੇ ਹਨ। ਬੈਂਕਿੰਗ ਸੈਕਟਰ ਤੇ ਨਜ਼ਰਾਂ ਗੱਡ ਕੇ ਬੈਠੇ ਲੁਟੇਰਿਆਂ ਨਾਲ ਕਿਵੇਂ ਨਿਬੜਨ ਹੈ ਇਸ ਬਾਰੇ ਵੀ ਰਣਨੀਤੀ ਬਣਾਉਂਦੇ ਹਨ। ਕੁਲ ਮਿਲਾ ਕੇ ਇਹ ਕਾਨਫਰੰਸ ਕਹਿਣ ਨੂੰ ਤਾਂ ਰਿਟਾਇਰੀਆਂ ਦੀ ਹੈ ਪਰ ਅਸਲ ਵਿੱਚ ਇਹ ਲੋਕ ਮੌਜੂਦਾ ਦੌਰ ਵਿੱਚ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਵੀ ਮਾਰਗ ਦਰਸ਼ਨ ਦੇਂਦੇ ਹਨ।
ਆਲ ਇੰਡੀਆ ਸੈਂਟਰਲ ਬੈਂਕ ਰਿਟਾਇਰੀਜ਼ ਫੈਡਰੇਸ਼ਨ (ਏ.ਆਈ.ਸੀ.ਬੀ.ਆਰ.ਐਫ) ਦੀ ਤਿੰਨ ਸਾਲਾਂ ਬਾਅਦ ਹੋਣ ਵਾਲੀ 5ਵੀਂ ਕਾਨਫ਼ਰੰਸ ਇੱਥੇ ਤਿਰੁਪਤੀ ਵਿਖੇ ਸ਼ੁਰੂ ਹੋਈ । ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੇ ਸੈਂਟਰਲ ਬੈਂਕ ਰਿਟਾਇਰਡ ਇੰਪਲਾਈਜ ਐਸੋਸੀਏਸ਼ਨ ਦੀ ਸਵਾਗਤੀ ਕਮੇਟੀ ਵੱਲੋਂ ਕਾਨਫਰੰਸ ਦੇ ਸਾਰੇ ਪ੍ਰਬੰਧ ਕੀਤੇ ਗਏ। ਦੋ ਦਿਨ ਚੱਲਣ ਵਾਲੀ ਇਸ ਕਾਨਫਰੰਸ ਦਾ ਉਦਘਾਟਣ ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ (ਏ.ਆਈ.ਬੀ.ਆਰ.ਐੱਫ) ਦੇ ਜਨਰਲ ਸਕੱਤਰ ਸ੍ਰੀ ਐਸ ਸੀ ਜੈਨ ਨੇ ਕੀਤਾ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਦੇ ਲਈ 250 ਦੇ ਕਰੀਬ ਡੈਲੀਗੇਟ ਅਤੇ ਅਬਜ਼ਰਵਰ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚੋਂ ਸ਼ਾਮਲ ਹੋਏ। ਆਪਣੇ ਉਦਘਾਟਨੀ ਭਾਸ਼ਨ ਵਿੱਚ ਸ੍ਰੀ ਜੈਨ ਨੇ ਕਿਹਾ ਕਿ ਸੈਂਟਰਲ ਬੈਂਕ ਦੀ ਰਿਟਾਇਰੀਜ਼ ਫੈਡਰੇਸ਼ਨ ਏ ਆਈ ਬੀ ਆਰ ਐੱਫ ਦੀ ਸਭ ਤੋਂ ਮਜ਼ਬੂਤ ਇਕਾਈ ਹੈ ਅਤੇ ਇਸ ਦੀ ਮੈਂਬਰਸ਼ਿਪ ਆਲ ਇੰਡੀਆ ਫੈਡਰੇਸ਼ਨ ਵਿੱਚ ਸਭ ਤੋਂ ਜ਼ਿਆਦਾ ਹੈ। ਅੱਜਕੱਲ੍ਹ ਹਰ ਪਾਸੇ ਬੈਂਕ ਮੁਲਾਜਮਾਂ ਦੀ ਪੈਨਸ਼ਨ ਅਪਡੇਸ਼ਨ ਬਾਰੇ ਹੀ ਪੁੱਛਿਆ ਜਾ ਰਿਹਾ ਹੈ। ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਲਈ ਪੈਨਸ਼ਨ ਅਪਡੇਸ਼ਨ ਨਾਲੋਂ ਵੀ ਫੈਮਿਲੀ ਪੈਨਸ਼ਨ ਦਾ ਵਧਵਾਉਣਾ ਜ਼ਰੂਰੀ ਸੀ। ਅਸੀਂ ਪੈਨਸ਼ਨ ਅਪਡੇਸ਼ਨ ਵਿੱਚ ਆ ਰਹੀਆਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਪਡੇਸ਼ਨ ਦੇ ਬਾਰੇ ਆਈ.ਬੀ.ਏ ਅਤੇ ਸਰਕਾਰ ਦਾ ਰਵੱਈਆ ਸਕਾਰਾਤਮਕ ਹੈ। ਇਸ ਤਰ੍ਹਾਂ 100% ਡੀ ਏ ਨਿਊਟਰੇਲਾਈਜ਼ੇਸ਼ਨ ਵੀ ਸਾਡੇ ਏਜੰਡੇ ਤੇ ਹੈ। ਮੈਡੀਕਲ ਹੈਲਥ ਇੰਸ਼ੋਰੈਂਸ ਅਸੀਂ ਯੂਨੀਅਨ ਵਲੋਂ ਸ਼ੁਰੂ ਕੀਤੀ ਹੈ। ਬਹੁਤ ਸਾਰੇ ਬੈਂਕ ਰਿਟਾਇਰੀ ਯੂਨੀਅਨ ਦੇ ਮੈਂਬਰ ਨਹੀਂ ਹਨ ਇਸ ਲਈ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਡੈਲੀਗੇਟ ਸੈਸ਼ਨ ਵਿਚ ਜਨਰਲ ਸਕੱਤਰ ਸ੍ਰੀ ਅਸ਼ੋਕ ਪਾਟਿਲ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੇ ਵੱਖ ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਪੇਸ਼ ਕੀਤੇ ਗਏ ਸੁਝਾਵਾਂ ਦਾ ਸ੍ਰੀ ਐਸ ਐਮ ਦੇਸ਼ਪਾਂਡੇ ਪ੍ਰਧਾਨ ਏ ਆਈ ਸੀ ਬੀ ਆਰ ਐਫ ਨੇ ਜਵਾਬ ਦਿੱਤਾ। ਆਈ ਹੋਏ ਡੈਲੀਗੇਟਾਂ ,ਅਬਜ਼ਰਵਰਾਂ ਅਤੇ ਮਹਿਮਾਨਾਂ ਦਾ ਸਵਾਗਤ ਚੇਅਰਮੈਨ ਸਵਾਗਤੀ ਕਮੇਟੀ ਪੀ ਲਕਸ਼ਮਣ ਰਾਓ ਨੇ ਕੀਤਾ । ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬੈਂਕ ਦੇ ਜਨਰਲ ਮੈਨੇਜਰ( ਐਚ ਆਰ ਡੀ) ਸ੍ਰੀ ਐਸ ਆਰ ਦਾਸ਼ , ਹੈਦਰਾਬਾਦ ਜ਼ੋਨ ਦੇ ਫੀਲਡ ਜਨਰਲ ਮੈਨੇਜਰ ਸ੍ਰੀ ਕੇ ਐਸ ਐਨ ਵੀ ਸੂਬਾ ਰਾਓ ਗਾਰੂ, ਦੇ ਏ ਆਈ ਸੀ ਬੀ ਆਰ ਐਫ ਚੇਅਰਮੈਨ ਸ੍ਰੀ ਜੇ ਪੀ ਦਵੇ ਸ਼ਾਮਿਲ ਸਨ। ਨੌਰਥ ਜ਼ੋਨ ਤੋਂ ਗਏ ਡੈਲੀਗੇਸ਼ਨ ਵਿਚ ਸ੍ਰੀ ਪੀ ਸੀ ਜੈਨ, ਸ੍ਰੀ ਵਾਈ ਪੀ ਕਸ਼ਿਅਪ , ਐੱਮ.ਐੱਸ. ਭਾਟੀਆ,ਸ੍ਰੀ ਜੀ ਐਸ ਕਟਾਰੀਆ, ਸ੍ਰੀ ਨਰਿੰਦਰ ਸਿੰਘ ਸੋਚ, ਸ੍ਰੀ ਐਚ ਕੇ ਪਵਾਰ ਅਤੇ ਸ੍ਰੀ ਪਿਰਥੀ ਸਿੰਘ ਸਾਂਗਵਾਨ ਸ਼ਾਮਿਲ ਹਨ।
ਬੈਂਕਾਂ ਬਵਿੱਚ ਕੰਮ ਕਰਨ ਵਾਲੇ ਲੋੜ ਪੈਣ ਤੇ ਅੱਧੀ ਅੱਧੀ ਰਾਤ ਤੱਕ ਸਰ ਜੋੜ ਕੇ ਬੈਂਕਾਂ ਵਿਚ ਆਪਣਾ ਕੰਮ ਪੂਰਾ ਕਰਦੇ ਹਨ ਤਾਂ ਕਿ ਦੇਸ਼ ਵਿੱਤੀ ਤੌਰ ਤੇ ਮਜ਼ਬੂਤ ਹੋ ਸਕੇ। ਬੈਂਕਾਂ ਕੋਲੋਂ ਵੱਡੇ ਵੱਡੇ ਕਰਜ਼ੇ ਲੈ ਕੇ ਫਰਾਰ ਹੋਣ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਿਵੇਂ ਕੱਸਣਾ ਹੈ ਇਸ ਦੀ ਚਿੰਤਾ ਵੀ ਰਹਿੰਦੀ ਹੈ। ਕੁਲ ਮਿਲਾ ਕੇ ਬੈਂਕਿੰ ਪਰਿਵਾਰ ਹੀ ਤੁਹਾਡੀਆਂ ਸਾਰਿਆਂ ਦੀਆਂ ਆਰਥਿਕ ਖੁਸ਼ਹਾਲੀਆਂ ਨੂੰ ਵਧਾਉਣ ਲਈ ਸਰਗਰਮ ਰਹਿੰਦਾ ਹੈ।
No comments:
Post a Comment