10th October 2021 at 06:06 PM
ਸੋਸਾਇਟੀ ਨੂੰ ਭੇਂਟ ਕੀਤਾ ਲੱਖ ਰੁਪਏ ਦਾ ਦਿੱਤਾ ਚੈੱਕ
ਇਲਾਕੇ ਚ ਨੌਜਵਾਨਾਂ ਲਈ ਜਿੰਮ ਅਤੇ ਸਰਕਾਰੀ ਡਿਸਪੈਂਸਰੀ ਬਣਾਈ ਜਾਂਣ ਦ ਵੀ ਦਿੱਤਾ ਭਰੋਸਾ
![]() |
| ਬਲਬੀਰ ਸਿੰਘ ਸਿੱਧੂ ਨੂੰ ਸਨਮਾਨਤ ਕਰਦੇ ਹੋਏ ਚਰੰਜੀ ਲਾਲ ਅਤੇ ਸੋਸਾਇਟੀ ਮੈਂਬਰ |
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀ ਸਹਿਯੋਗੀ ਧਾਰਮਿਕ ਸੰਸਥਾਵਾਂ ਦੇ ਪ੍ਰੋਗਰਾਮਾਂ ਵਿੱਚ ਵੀ ਬੜੇ ਹੀ ਉਤਸ਼ਾਹ ਨਾਲ ਪਹੁੰਚਦੇ ਹਨ। ਬੀਤੀ ਰਾਤ ਉਹਨਾਂ ਨੇ ਮਹਾਂਮਾਈ ਦੀ ਚੌਂਕੀ ਵਿੱਚ ਵੀ ਹਾਜ਼ਰੀ ਲਗਵਾਈ।
ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ (ਐੱਚ ਐੱਲ ਹਾਊਸਿਜ਼) ਫ਼ੇਸ - 2, ਮੁਹਾਲੀ ਵੱਲੋਂ ਮਹਾਂ ਮਾਈ ਦੀ ਚੌਂਕੀ ਕਰਵਾਈ ਗਈ। ਜਿਸ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਐਸਏਐਸ ਨਗਰ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਕੌਂਸਲਰ ਜਸਪ੍ਰੀਤ ਕੌਰ ਸਮੇਤ ਵੱਖ ਵੱਖ ਸਿਆਸੀ ਨੇਤਾਵਾਂ ਨੇ ਮਹਾ ਮਾਈ ਦੀ ਚੌਕੀ ਵਿੱਚ ਪੁੱਜ ਕੇ ਹਾਜ਼ਰੀ ਲਵਾਈ। ਮਹਾਂਮਾਈ ਦੇ ਚਰਨਾਂ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੁਸਾਇਟੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤੇ ਜਾਣ ਦੇ ਨਾਲ ਨਾਲ ਇਲਾਕੇ ਵਿੱਚ ਇਕ ਜਿੰਮ ਲਵਾਏ ਜਾਣ ਦਾ ਵੀ ਵਾਅਦਾ ਕੀਤਾ ਗਿਆ। ਇਸਦੇ ਨਾਲ ਹੀ ਸਰਕਾਰੀ ਡਿਸਪੈਂਸਰੀ ਵੀ ਜਲਦੀ ਹੀ ਬਣਾਉਣ ਦਾ ਭਰੋਸਾ ਵੀ ਦਿੱਤਾ ਗਿਆ ਜਿਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਪੂਰੀ ਤਰ੍ਹਾਂ ਨੇੜਿਉਂ ਮਿਲ ਸਕਣਗੀਆਂ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚਿਰੰਜੀ ਲਾਲ ਵੱਲੋ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ,ਕੌਂਸਲਰ ਵਾਲੀਆ ,ਕੌਂਸਲਰ ਪਰਮੋਦ ਕੁਮਾਰ,ਸੁਸਾਇਟੀ ਦੇ ਜਨਰਲ ਸਕੱਤਰ ਸੁਧੀਰ ਕੁਮਾਰ, ਕੈਸ਼ੀਅਰ ਪਰਸ਼ ਰਾਮ, ਦੀਪਕ ਖੋਸਲਾ, ਹਰਜਿੰਦਰ ਕੌਰ, ਮਮਤਾ ਰਾਣਾ ,ਵਿਕਲ ਕੁਮਾਰ,ਆਰ ਕੇ ਪਹੂਜਾ ,ਰਾਜ ਕੁਮਾਰ ਗੁਪਤਾ ਕਮਲ ਸਿੰਘ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਵੱਲੋਂ ਮਹਾਂ ਮਾਈ ਦਾ ਗੁਣਗਾਨ ਕਰਦੇ ਹੋਏ ਹਾਜ਼ਰ ਭਰੀ ਗਈ। ਆਮ ਲੋਕਾਂ ਵਿੱਚ ਇਹਨਾਂ ਵੱਡੀਆਂ ਸ਼ਖਸੀਅਤਾਂ ਦੇ ਪੁੱਜਣ ਕਾਰਨ ਕਾਫੀ ਉਤਸ਼ਾਹ ਅਤੇ ਖੁਸ਼ੀ ਪਾਈ ਗਈ।

No comments:
Post a Comment