Tuesday 28th September 2021 at 04:18 PM
ਡਾ. ਐਚ ਐਸ ਬੇਦੀ ਵੱਲੋਂ ਸਰਜਰੀ ਵਿੱਚ ਨਵਾਂ ਕ੍ਰਿਸ਼ਮਾ
ਮੋਹਾਲੀ: 28 ਸਤੰਬਰ 2021: (ਗੁਰਜੀਤ ਬਿੱਲਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਜ਼ਰਾ ਸਾ ਦਿਲ ਹੈ ਲੇਕਿਨ ਕਮ ਨਹੀਂ ਹੈ, ਕਿ ਇਸਮੇਂ ਕੌਣ ਸਾ ਆਲਮ ਨਹੀਂ ਹੈ
ਦਿਲ ਦੀ ਸਿਹਤ ਦਾ ਪਤਾ ਆਮ ਤੌਰ ਤੇ ਉਦੋਂ ਲੱਗਣ ਲੱਗਦਾ ਹੈ ਜਦੋਂ ਦਿਲ ਜੁਆਬ ਦੇਣ ਲੱਗਦਾ ਹੈ। ਮਰੀਜ਼ ਆਖ਼ਿਰੀ ਸਾਹਾਂ ਤੇ ਹੁੰਦਾ ਹੈ ਪਰ ਡਾਕਟਰ ਬੇਦੀ ਵਰਗਾ ਕੋਈ ਹੋਣਹਾਰ ਡਾਕਟਰ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਵਾਪਿਸ ਕੱਢ ਲਿਆਉਂਦਾ ਹੈ। ਨਵਾਂ ਜੀਵਨ ਦੇਂਦਾ ਹੈ। ਉਦੋਂ ਪਤਾ ਲੱਗਦਾ ਹੈ ਕਿ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਓਂ ਆਖਿਆ ਜਾਂਦਾ ਹੈ। ਹੁਣ ਡਾਕਟਰ ਬੇਦੀ ਨੇ ਇਸੇ ਰੂਪ ਦਾ ਅਹਿਸਾਸ ਕਰਾਇਆ ਹੈ ਮੋਹਾਲੀ ਦੇ ਇੱਕ ਨਾਮੀਗ੍ਰਾਮੀ ਹਸਪਤਾਲ ਵਿੱਚ। ਫਤਿਹਗੜ੍ਹ ਸਾਹਿਬ ਦੇ 56 ਸਾਲਾ ਸੁਰਜੀਤ ਸਿੰਘ (ਬਦਲਿਆ ਹੋਇਆ ਨਾਮ) ਨੂੰ ਹਾਲ ਹੀ ਵਿਚ ਮੋਹਾਲੀ ਦੇ ਆਈਵੀ ਹਸਪਤਾਲ ਵਿਚ ਇੱਕ ਸਫਲ ਮੁਸ਼ਕਿਲ ਹਾਰਟ ਸਰਜਰੀ ਦੇ ਬਾਅਦ ਨਵੀਂ ਜ਼ਿੰਦਗੀ ਮਿਲੀ ਹੈ।ਮੰਗਲਵਾਰ ਨੂੰ ਆਈਵੀ ਹਸਪਤਾਲ ਵਿਚ ਇੱਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਇਸ ਮੁਸ਼ਕਿਲ ਪ੍ਰਕ੍ਰਿਆ ਨੂੰ ਕਰਨ ਵਾਲੇ ਕਾਰਡਿਯਕ ਵੈਸਕੂਲਰ ਸਾਇੰਸੇਜ ਦੇ ਡਾਇਰੈਕਟਰ, ਡਾ. ਹਰਿੰਦਰ ਸਿੰਘ ਬੇਦੀ ਨੇ ਕਿਹਾ ਕਿ ਮਰੀਜ਼ ਨੂੰ ਦਿਲ ਦਾ ਗੰਭੀਰ ਦੌਰਾ ਪਿਆ ਸੀ। ਉਹ ਇੱਕ ਸਥਾਨਕ ਹਾਰਟ ਹਸਪਤਾਲ ਵਿਚ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਇਲਾਵਾ ਦਿਲ ਵਿਚ ਇੱਕ ਵੱਡੇ ਛੇਦ ਹੋਣ ਦਾ ਪਤਾ ਲੱਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਨੂੰ ਡਾ. ਬੇਦੀ ਦੇ ਕੋਲ ਰੈਫਰ ਕੀਤਾ।
ਡਾ. ਬੇਦੀ, ਜਿਨ੍ਹਾਂ ਨੂੰ ਪਹਿਲਾਂ ਐਸਕਾਰਟਸ ਹਾਰਟ ਇੰਸਟੀਟਿਊਟ, ਦਿੱਲੀ ਅਤੇ ਸੇਂਟ ਵਿੰਸੇਂਟ ਹਸਪਤਾਲ, ਸਿਡਨੀ ਵਿਚ ਅਜਿਹੇ ਮਾਮਲਿਆਂ ਦਾ ਇਲਾਜ ਕੀਤਾ ਹੈ, ਨੇ ਦੱਸਿਆ ਕਿ ਨਾਜੁਕ ਹਾਲਾਤਾਂ ਦੇ ਕਾਰਨ ਇਸ ਮਾਮਲੇ ਵਿਚ ਸਮਾਂ ਬਹੁਤ ਮਹੱਤਵਪੂਰਣ ਸੀ | ਰੋਗੀ ਦੀ ਤੁਰੰਤ ਜਾਂਚ ਕੀਤੀ ਗਈ ਅਤੇ ਐਮਰਜੰਸੀ ਸਰਜਰੀ ਦੇ ਲਈ ਲੈ ਜਾਇਆ ਗਿਆ | ਇਹ ਪੋਸਟ ਹਾਰਨ ਅਟੈਕ ਦੇ ਬਾਅਦ ਇੰਟਰਵੈਂਟ੍ਰੀਕੂਲਰ ਸੇਪਟਮ ਦੇ ਰਪਚਰ ਦਾ ਮਾਮਲਾ ਸੀ, ਡਾ. ਬੇਦੀ ਨੇ ਦੱਸਿਆ।
ਸਰਜਰੀ ਦੇ ਦੌਰਾਨ ਇਹ ਵੀ ਪਾਇਆ ਗਿਆ ਕਿ ਫੇਫੜਿਆਂ ਦੇ ਨਾਲ ਨਾਲ ਦਿਲ ਨੂੰ ਸਚਮੁਚ ਬਹੁਤ ਨੁਕਸਾਨ ਹੋ ਗਿਆ ਸੀ। ਇਨਸਾਨੀ ਜਾਂ ਲੈਣ ਲਈ ਇਹ ਨੁਕਸਾਨ ਕਾਫੀ ਜ਼ਿਆਦਾ ਸੀ। ਹਾਰਟ ਵਿਚ ਮੋਰੀ ਦੇ ਕਾਰਨ ਖੂਨ ਕਾਫੀ ਮਾਤਰਾ ਵਿਚ ਦਿਲ ਦੇ ਸੱਜੇ ਹਿੱਸੇ ਵਿਚ ਚਲਿਆ ਗਿਆ ਸੀ ਅਤੇ ਉੱਥੋਂ ਫੇਫੜਿਆਂ ਵਿਚ ਵੀ ਪਹੁੰਚ ਗਿਆ ਸੀ। ਸਥਿਤੀ ਸੱਚਮੁੱਚ ਗੰਭੀਰ ਸੀ। ਇਸਦੇ ਕਾਰਨ ਰੋਗੀ ਨੂੰ ਸਾਹ ਲੈਣ ਵਿਚ ਸਮੱਸਿਆ ਹੋ ਰਹੀ ਸੀ ਅਤੇ ਆਕਸੀਜਨ ਦਾ ਪੱਧਰ ਵੀ ਬਹੁਤ ਘੱਟ ਹੋ ਗਿਆ ਸੀ।
ਹਰੇਕ ਧੜਕਣ ਦੇ ਨਾਲ ਹਾਰਟ ਦਾ ਫਰੰਟ ਭਾਗ ਬੈਲੂਨਿੰਗ ਆਊਟ ਹੋ ਰਿਹਾ ਸੀ। ਰੋਗੀ ਨੂੰ ਤੁਰੰਤ ਹਾਰਟ ਲੰਗ ਮਸ਼ੀਨ ਤੇ ਰੱਖਿਆ ਗਿਆ ਅਤੇ ਇੱਕ ਸਪੈਸ਼ਲ ਸਾਲਿਊਸ਼ਨ ਨਾਲ ਉਨ੍ਹਾਂ ਦਾ ਹਾਰਟ ਰੋਕਿਆ ਗਿਆ। ਇਹ ਕੋਈ ਛੋਟਾ ਕੰਮ ਨਹੀਂ ਸੀ। ਬਹੁਤ ਵੱਡੀ ਜ਼ਿੰਮੇਵਾਰੀ ਸੀ। ਹਾਰਟ ਦਾ ਛੇਦ ਇੱਕ ਸਪੈਸ਼ਲ ਇੰਪੋਰਟਡ ਤਕਨੀਕ ਨਾਲ ਰਿਪੇਅਰ ਕੀਤਾ ਗਿਆ। ਡਾ. ਬੇਦੀ ਨੇ ਕਿਹਾ ਕਿ ਦਿਲ ਦੇ ਨੁਕਸਾਨੇ ਗਏ ਹਿੱਸੇ ਦੀ ਵੀ ਰਿਪੇਅਰ ਕੀਤੀ ਗਈ। ਇਸ ਰਿਪੇਅਰ ਬਿਨਾ ਜ਼ਿੰਦਗੀ ਦਾ ਸਿਹਤਮੰਦ ਢੰਗ ਨਾਲ ਲੰਮੇਰਾ ਹੋਣਾ ਬੇਹੱਦ ਮੁਸ਼ਕਲ ਸੀ।
ਸਰਜਰੀ ਦੇ ਬਾਅਦ ਰੋਗੀ ਨੇ ਕਾਫੀ ਚੰਗੀ ਤਰ੍ਹਾਂ ਨਾਲ ਰਿਕਵਰ ਕੀਤਾ ਅਤੇ ਸਰਜਰੀ ਦੇ ਬਾਅਦ ਚੌਥੇ ਦਿਨ ਉਸਨੂੰ ਛੁੱਟੀ ਦੇ ਦਿੱਤੀ ਗਈ। ਸਰਜਰੀ ਕਰਨ ਵਾਲੀ ਟੀਮ ਦੇ ਹੋਰ ਮੈਂਬਰ ਡਾ. ਜਿਤੇਨ ਸਿੰਘ, ਡਾ. ਵਿਕਰਮ ਅਰੋੜਾ ਹਨ।

No comments:
Post a Comment