ਸੈਨੇਟ ਚੋਣਾਂ ਵਿਚ ਵੀ ਛਾਏ ਹੋਏ ਹਨ ਸੰਘਰਸ਼ਾਂ ਵਾਲੇ ਮੁੱਦੇ
ਚੰਡੀਗੜ੍ਹ: 22 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਕਰਨ ਲਈ ਜਨਕ ਰਾਜ ਸਿੰਘ ਦੀ ਪ੍ਰਧਾਨਗੀ ਵਿਚ ਮੀਟਿੰਗ ਸੱਦੀ ਗਈ।
ਡਾ. ਰਾਬਿੰਦਰ ਨਾਥ ਸ਼ਰਮਾ 18 ਅਗਸਤ 2021 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਗਰੈਜੂਏਟ ਹਲਕੇ ਲਈ ਹੋ ਰਹੀਆਂ ਚੋਣਾਂ ਵਿਚ ਇਕ ਉਮੀਦਵਾਰ ਹਨ। ਉਹ 1992 ਤੋਂ 6 ਵਾਰ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਰਹੇ ਅਤੇ ਯੂਨੀਵਰਸਿਟੀ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਲਈ ਸਦਾ ਲੜਦੇ ਰਹੇ ਹਨ। ਯਾਦ ਰਹੇ ਕਿ ਇਸ ਸਮੇਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਡਾ. ਸ਼ਰਮਾ ਅਤੇ ਉਨ੍ਹਾਂ ਦੇ ਹਮਖਿਆਲੀ ਸਾਥੀਆਂ ਦੀ ਪਹਿਲ ਕਦਮੀ ਨਾਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਰਹੀਆਂ ਹਨ। ਡਾ. ਸ਼ਰਮਾਂ ਕਾਰਪੋਰੇਟ ਘਰਾਣਿਆਂ ਤੇ ਪਰਾਈਵੇਟ ਅਦਾਰਿਆਂ ਦੀ ਹਮਾਇਤੀ ਨਵੀਂ ਸਿੱਖਿਆ ਨੀਤੀ ਦੇ ਸਖ਼ਤ ਵਿਰੋਧੀ ਹਨ। ਮੀਟਿੰਗ ਵਿਚ ਸਮਾਜਿਕ, ਵਿਦਿਅਕ, ਸਾਹਿਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਵਕੀਲ, ਰੰਗਕਰਮੀ, ਮੁਲਾਜ਼ਮ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚੋਂ ਡਾ. ਸੁਖਦੇਵ ਸਿੰਘ ਸਿਰਸਾ, ਪਿਆਰਾ ਲਾਲ ਗਰਗ, ਓ. ਪੀ ਊਮਟ, ਡਾ. ਲਾਭ ਸਿੰਘ ਖੀਵਾ, ਬਲਵਿੰਦਰ ਸਿੰਘ ਜੰਮੂ, ਕਰਮ ਸਿੰਘ ਵਕੀਲ, ਸੱਜਣ ਸਿੰਘ, ਕੰਵਲਜੀਤ ਸਿੰਘ, ਬੀ. ਐਸ ਸੈਣੀ, ਸਰਦਾਰਾ ਸਿੰਘ ਚੀਮਾ, ਪ੍ਰੋ. ਜਗਤਾਰ ਸਿੰਘ ਗਿੱਲ, ਖੁਸ਼ਹਾਲ ਸਿੰਘ ਨਾਗਾ ਬੇਜ਼ਾਰ, ਹਰਚੰਦ ਸਿੰਘ ਬਾਠ, ਰਾਜ ਕੁਮਾਰ, ਹਰਦੀਪ ਸਿੰਘ, ਪ੍ਰੀਤਮ ਸਿੰਘ ਹੁੰਦਲ, ਜਸਪਾਲ ਸਿੰਘ ਦੱਪਰ, ਦਲਜੀਤ ਸਿੰਘ, ਕੁੰਦਰ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ ਮੁਸਾਫਿਰ, ਕੁਲਦੀਪ ਸਿੰਘ, ਗੋਪਾਲ ਦੱਤ ਜੋਸ਼ੀ, ਰਮਿੰਦਰਪਾਲ ਸਿੰਘ, ਪ੍ਰਲਾਦ ਸਿੰਘ ਅਤੇ ਲਾਲ ਜੀ ਲਾਲੀ ਸ਼ਾਮਲ ਹੋਏ। ਹਾਜ਼ਰੀਨ ਨੇ ਕਿਸਾਨ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਅੈਲਾਨ ਕਰਦੇ ਹੋਏ ਮੋਦੀ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਅਪਣਾਏ ਅੜੀਅਲ ਅਤੇ ਨਾ-ਪੱਖੀ ਰਵਈਏ ਦੀ ਨਿਖੇਧੀ ਕੀਤੀ। ਮੀਟਿੰਗ ਵਿਚ ਸ਼ਾਮਿਲ ਸਾਥੀਆਂ ਨੇ ਡਾ. ਰਾਬਿੰਦਰ ਨਾਥ ਸ਼ਰਮਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਗਰੈਜੂਏਟ ਹਲਕੇ ਤੋਂ ਮਦਦ ਕਰਦੇ ਹੋਏ ਜਿਤਾਉਣ ਦਾ ਅਹਿਦ ਕੀਤਾ।
ਡਾ. ਰਾਬਿੰਦਰ ਨਾਥ ਸ਼ਰਮਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਜਮਹੂਰੀਅਤ, ਧਾਰਮਿਕ-ਨਿਰਪੱਖਤਾ ਅਤੇ ਸਾਂਝੀਵਾਲਤਾ ਲਈ ਖਤਰਿਆਂ ਭਰਿਆ ਹੈ। ਦੇਸ਼ ਵਿਚ ਵਿਦਿਅਕ ਅਦਾਰਿਆਂ ਨੂੰ ਕਾਰਪੋਰੇਟ ਘਰਾਣੇ ਹਥਿਆਉਣ ਉਤੇ ਉਤਾਰੂ ਹਨ। ਦੇਸ਼ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ਨੂੰ ਖਤਮ ਕਰਨਾ ਚਾਹੁੰਦੀ ਹੈ। ਵਿਦਿਆਰਥੀਆਂ ਅਤੇ ਆਮ ਜਨਤਾ ਦੇ ਹੱਕਾਂ ਦੀ ਰਾਖੀ ਲਈ ਅੱਜ ਯੂਨੀਵਰਸਿਟੀ ਦੀ ਸੈਨੇਟ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਲੋਕ ਪੱਖੀ ਸੋਚ ਵਾਲੇ ਸੈਨੇਟ ਮੈਂਬਰਾਂ ਦੀ ਪੰਜਾਬ ਯੂਨੀਵਰਸਿਟੀ ਨੂੰ ਸਖ਼ਤ ਲੋੜ ਹੈ। ਅਜਿਹੇ ਮੌਕੇ ਵਿਦਿਆਰਥੀਆਂ, ਮਾਪਿਆਂ ਅਤੇ ਯੂਨੀਵਰਸਿਟੀ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨੀ ਮੇਰਾ ਫਰਜ਼ ਹੈ ਜੋ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।
ਅੰਤ ਵਿਚ ਸਾਥੀ ਰਾਜ ਕੁਮਾਰ ਨੇ ਮੀਟਿੰਗ ਵਿਚ ਸ਼ਾਮਿਲ ਸਾਥੀਆਂ ਦਾ ਮੀਟਿੰਗ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਸੰਪਰਕ ਕਰ ਸਕਦੇ ਹਨ ਕਰਮ ਸਿੰਘ ਵਕੀਲ ਹੁਰਾਂ ਨਾਲ ਉਹਨਾਂ ਦੇ ਮੋਬਾਈਲ ਨੰਬਰ 98143-44446 ਤੇ ਗੱਲ ਕਰਕੇ।
No comments:
Post a Comment