ਰਸਤਿਆਂ 'ਤੇ ਕਿੱਲ ਬੀਜਣ ਵਾਲਿਆਂ ਦੇ ਖਿਲਾਫ ਅੰਦੋਲਨ ਹੋਰ ਤੇਜ਼
ਦਿੱਲੀ ਦੀਆਂ ਬਰੂਹਾਂ ਉੱਤੇ ਨਵੰਬਰ ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਇਕੱਲਾ ਪੰਜਾਬ ਦਾ ਨਾਂ ਰਹਿ ਕੇ, ਇਕੱਲਾ ਪੰਜਾਬ, ਹਰਿਆਣਾ ਜਾਂ ਰਾਜਸਥਾਨ ਦਾ ਨਾਂ ਹੋ ਕੇ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ। ਇਹ ਅੰਦੋਲਨ ਹੁਣ ਇਕੱਲਾ ਕਿਸਾਨਾਂ ਦਾ ਹੀ ਨਹੀਂ ਰਿਹਾ ਇਸ ਨਾਲ ਹੁਣ ਹਰ ਇੱਕ ਮਿਹਨਤਕਸ਼ ਵਰਗ ਜੁੜ ਚੁੱਕਾ ਹੈ ਚਾਹੇ ਉਹ ਮਜ਼ਦੂਰ ਕਿਉਂ ਨਾ ਹੋਵੇ, ਚਾਹੇ ਬੇਜ਼ਮੀਨਾ ਕਿਉਂ ਨਾ ਹੋਵੇ, ਚਾਹੇ ਮੁਲਾਜਮ ਕਿਉਂ ਨਾ ਹੋਵੇ, ਚਾਹੇ ਵਿਦਿਆਰਥੀ ਕਿਉਂ ਨਾ ਹੋਵੇ, ਚਾਹੇ ਘਰੇਲੂ ਔਰਤਾਂ ਕਿਉਂ ਨਾ ਹੋਣ, ਸਭ ਇਸ ਨੂੰ ਆਪਣਾ ਅੰਦੋਲਨ ਸਮਝ ਕੇ ਇਸ ਵਿੱਚ ਯੋਗਦਾਨ ਪਾ ਰਹੇ ਹਨ। ਜਦੋਂ ਦੀ ਮੋਦੀ ਸਰਕਾਰ ਇਨ੍ਹਾਂ 3 ਖੇਤੀ ਆਰਡੀਨੈਂਸਾਂ (ਕਾਨੂੰਨ ਬਨਣ ਤੋਂ ਪਹਿਲਾਂ) ਨੂੰ ਲੈ ਕੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਜ਼ਿਲ੍ਹਾ ਲੈਵਲ ਤੇ ਇਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਜਦੋਂ ਹੀ ਮੋਦੀ ਸਰਕਾਰ ਨੇ ਇਹ 3 ਖੇਤੀ ਆਰਡੀਨੈਸਾਂ ਨੂੰ ਲੋਕ ਸਭਾ ਵਿੱਚ ਬਹੁਮਤ ਹੋਣ ਕਰਕੇ ਅਤੇ ਰਾਜ ਸਭਾ ਵਿੱਚ ਧੱਕੇਸ਼ਾਹੀ ਨਾਲ ਵੋਟਿੰਗ ਕਰਵਾ ਕੇ ਕਾਨੂੰਨ ਬਣਾ ਦਿੱਤੇ, ਉਦੋਂ ਤੋਂ ਹੀ ਪੰਜਾਬ ਦੀਆਂ ਇਹਨਾਂ 32 ਜਥੇਬੰਦੀਆਂ ਨੇ ਸੰਘਰਸ਼ ਦੀ ਅਗਵਾਈ ਕਰਦੇ ਹੋਏ ਪੂਰੇ ਦੇਸ਼ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਵਿੱਚ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਝੰਡਾ ਗੱਡ ਦਿੱਤਾ।
ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ ਹੈ ਕਿਸਾਨਾਂ ਦੇ ਨਾਲ ਹਰ ਇੱਕ ਵਰਗ ਜੁੜਦਾ ਗਿਆ ਅਤੇ ਇਹ ਕਾਰਵਾਂ ਵਿਸ਼ਾਲ ਹੁੰਦਾ ਗਿਆ ਹੈ। ਦਿੱਲੀ ਕੂਚ ਕਰਨ ਵੇਲੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਜਦੋਂ ਪੰਜਾਬ ਦਾ ਕਿਸਾਨ ਤੁਰਿਆ ਤਾਂ ਰਾਸਤੇ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਰੇਤੇ ਦੇ ਢੇਰ ਲਗਾਏ, ਬੈਰੀਕੇਡ ਲਗਾਏ , ਵੱਡੇ-ਵੱਡੇ ਪੱਥਰ ਰੱਖੇ, ਪਰ ਪੰਜਾਬ ਦਾ ਭਾਈ ਹਰਿਆਣਾ ਨਾਲ ਆਣ ਰਲਿਆ ਅਤੇ ਇਸ ਵਿਸ਼ਾਲ ਏਕੇ ਨੇ ਇਹ ਵੱਡੇ-ਵੱਡੇ ਅੜਿੱਕੇ ਰੇਤੇ ਵਾਗੂੰ ਖਿਲਾਰ ਦਿੱਤੇ ਅਤੇ ਜਾ ਕੇ ਦਿੱਲੀ ਵਿੱਚ ਦਾਖਲ ਹੋ ਗਏ। ਧਰਨਾ ਚੱਲਦਾ ਗਿਆ ਅਤੇ ਲੋਕ ਜੁੜਦੇ ਗਏ। ਇਹ ਧਰਨਾ ਨੇ ਹਰ ਇੱਕ ਵਰਗ ਨੂੰ ਆਪਣੇ ਵੱਲ ਖਿੱਚਿਆ। ਦਰਅਸਲ ਹੁਣ ਇਹ ਇੱਕ ਮਾਤਰ ਧਰਨਾ ਨਹੀਂ ਰਿਹਾ ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਇਹ ਹਰ ਵਰਗ ਦਾ ਹਰਮਨ ਪਿਆਰਾ ਅੰਦੋਲਨ ਬਣ ਚੁੱਕਿਆ ਹੈ। ਕਿਉਂਕਿ ਇਹ ਸਿੱਧਾ ਸਿੱਧਾ ਰੋਟੀ ਨਾਲ ਜੁੜਿਆ ਮਸਲਾ ਹੈ।
ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇਸ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚਾ ਬਣਾਇਆ ਜੋ ਕਿ ਪੂਰੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਜਿਸ ਵਿੱਚ ਸੈਕੜੇਂ ਕਿਸਾਨ ਸੰਗਠਨ ਸ਼ਾਮਿਲ ਹਨ। ਇਸ ਘੋਲ ਨੂੰ ਜਾਬਤੇ ਬੱਧ ਚਲਾਉਣ ਲਈ ਸੰਯੁਕਤ ਕਿਸਾਨ ਮੋਰਚਾ ਸਰਕਾਰ ਨਾਲ ਇਸ ਬਿੱਲ ਤੇ ਗੱਲ ਕਰਨ ਇੱਕ ਕੋਰਾਅਡੀਨੇਟਿੰਗ ਕਮੇਟੀ ਵੀ ਬਣਾਈ ਗਈ, ਜਿਸਨੇ ਸਰਕਾਰ ਕਈ ਮੀਟਿੰਗ ਕੀਤੀਆਂ, ਪਰ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਿਆ, ਜਿਸਦੇ ਇਵਜ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਫੈਸਲਾ ਕੀਤਾ ਗਿਆ। ਇਸ ਟਰੈਕਟਰ ਪਰੇਡ ਦਾ ਦਿੱਲੀ ਦੇ ਵਸ਼ਿੰਦਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸਰਕਾਰ ਵੱਲੋਂ ਘੋਲ ਵਿੱਚ ਘੁਸਪੈਠ ਕਰਨ ਲਈ ਦੋਗਲੇ ਬੰਦਿਆਂ ਨੂੰ ਫਿੱਟ ਕੀਤਾ ਗਿਆ, ਜਿਨ੍ਹਾਂ ਨੇ ਕੁਛ ਨੌਜਵਾਨਾਂ ਨੂੰ ਗੁਮਰਾਹ ਕਰਕੇ ਲਾਲ ਕਿਲ੍ਹੇ ਤੇ ਝੰਡਾ ਚੜਾਉਣ ਦੀ ਕੋਸ਼ਿਸ ਕੀਤੀ ਅਤੇ ਘੋਲ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਇਸ ਘਟਨਾ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਗਿਆ, ਕਿਉਂ ਸੰਯੁਕਤ ਕਿਸਾਨ ਮੋਰਚੇ ਦਾ ਮਕਸਦ ਲਾਲ ਕਿਲ੍ਹੇ ਤੇ ਝੰਡਾ ਝੁਲਾਉਣ ਦਾ ਨਹੀਂ ਸੀ, ਉਨ੍ਹਾਂ ਦਾ ਮਕਸਦ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਹੈ। ਲਾਲ ਕਿਲੇ ਤੇ ਅਖੌਤੀ ਕਿਸਾਨ ਪੱਖੀਆਂ ਨੂੰ ਝੰਡਾ ਚੜਾਉਣ ਦਾ ਰਾਸਤਾ ਦੇ ਕੇ, ਹਿੰਸਾ ਕਰਨ ਦੀ ਖੁੱਲ ਦੇ ਕੇ ਦਿੱਲੀ ਪੁਲਿਸ ਨੇ ਹਿੰਸਾ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਛੱਡ ਕੇ ਕਿਸਾਨ ਲੀਡਰਾਂ ਤੇ ਪਰਚੇ ਦਰਜ ਕਰ ਦਿੱਤੇ। ਅਤੇ ਇਸਤੋਂ ਅੱਗੇ ਵੱਧਦੇ ਹੋਏ 26 ਜਨਵਰੀ ਨੂੰ ਟਰੈਕਟਰ ਪਰੇਡ ਮੌਕੇ ਧੱਕੇ ਨਾਲ 122 ਦੇ ਕਰੀਬ ਵਿਅਕਤੀਆਂ ਨੂੰ ਦਿੱਲੀ ਪੁਲਿਸ ਵੱਲੋਂ ਕਿਡਨੈਪ ਕੀਤਾ ਗਿਆ ਜਿਨ੍ਹਾਂ ਵਿੱਚ ਬਜੁਰਗ ਅਤੇ ਨਾਬਾਲਗ ਵੀ ਸ਼ਾਮਿਲ ਹਨ, ਉਨ੍ਹਾਂ ਦਾ ਥੌਹ ਪਤਾ ਅਜੇ ਤੱਕ ਨਹੀਂ ਲੱਗ ਰਿਹਾ। ਉਨ੍ਹਾਂ 'ਚ ਇੱਕ ਮਾਨਸਾ ਦੇ ਬੋਹੇ ਦਾ 63 ਸਾਲ ਦਾ ਜੋਗਿੰਦਰ ਸਿੰਘ, ਫਤਿਹਗੜ੍ਹ ਸਾਹਿਬ ਦਾ 80 ਸਾਲ ਦਾ ਜੋਗਿੰਦਰ ਸਿੰਘ, ਜਦਕਿ ਜੋ ਹਰਿਆਣੇ ਦੇ ਬਜ਼ੁਰਗ ਉਹਨਾਂ 'ਚ ਬਹਾਦਰਗੜ੍ਹ ਦੇ ਅਸ਼ੋਧਾ ਤੋਂ 62 ਸਾਲ ਦਾ ਦਿਆ ਕ੍ਰਿਸ਼ਨ, ਰੋਹਤਕ ਦੇ ਰਿਥਲ ਦਾ 60 ਸਾਲ ਦਾ ਜਗਬੀਰ, ਦਿੱਲੀ ਧਨਸਾ ਪਿੰਡ ਚੋਂ 63 ਸਾਲ ਦਾ ਜਗਬੀਰ, ਦਿੱਲੀ ਧਨਸਾ ਪਿੰਡ ਚੋਂ 63 ਸਾਲ ਦਾ ਧਰਮਪਾਲ ਅਤੇ ਬਹੁਤਿਆਂ ਦੀ ਅਜੇ ਸ਼ਨਾਖਤ ਨਹੀਂ ਹੋਈ। ਨਾਬਾਲਗਾਂ ਦੇ ਆਰੇ ਪੁਲਸ ਨੇ ਜਨਤਕ ਨਹੀਂ ਕੀਤਾ ਜਾ ਰਿਹਾ ਜਦਕਿ ਅਜੇ ਵੀ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੀ ਭਾਲ ਜਾਰੀ ਆ।
ਪਰਸੋਂ ਰਾਤ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨੋਂ ਨਹੀਂ ਹਟਦੀ ਉਦੋਂ ਤੱਕ ਉਹ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਇੱਕ ਪਾਸੇ ਸਰਕਾਰ ਗੱਲਬਾਤ ਕਰਨ ਨੂੰ ਕਹਿ ਰਹੀ ਹੈ ਦੂਸਰੇ ਪਾਸੇ ਇੰਟਰਨੈਟ ਬੰਦ ਕਰਕੇ ਧਰਨੇ ਨੂੰ ਜਾਣ ਵਾਲੇ ਰਸਤਿਆਂ ਤੇ ਨੁਕੀਲੀਆਂ ਕਿੱਲਾਂ ਠੋਕ ਕੇ, ਕਿਸਾਨਾਂ ਦਾ ਰਾਸ਼ਨਪਾਣੀ ਬੰਦ ਕਰਕੇ, 12 ਲੇਅਰਾਂ ਵਾਲੀ ਬੈਰੀਕੇਟਿੰਗ ਕਰਕੇ, ਕੰਡਿਆਲੀਆਂ ਤਾਰਾਂ ਲਗਾ ਖੁਦ ਹੀ ਗੱਲਬਾਤ ਦੇ ਮਾਹੌਲ ਨੂੰਖਰਾਬ ਕਰ ਰਹੀ ਹੈ। ਸਰਕਾਰ ਵੱਲੋਂ ਇਹਨਾਂ ਬਿੱਲਾਂ ਨੂੰ ਪਿਛੇ ਪਾਉਣ ਅਤੇ ਸੋਧਾਂ ਕਰਨ ਵਾਲੀ ਗੱਲ ਨੂੰ ਕਿਸਾਨ ਪਹਿਲਾਂ ਹੀ ਮੁਢੋਂ ਰੱਦ ਕਰ ਚੁੱਕੇ ਹਨ। ਜੇਲ੍ਹਾਂ ਵਿੱਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਬਿਨਾ ਤਾਂ ਗੱਲਬਾਤ ਦਾ ਮਾਹੌਲ ਕਿਸੇ ਵੀ ਹਾਲਤ ਵਿਛਕ ਨਹੀਂ ਬਣ ਸਕਣਾ। ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ ਹੀ ਸਾਡੇ ਅੰਦੋਲਨ ਦਾ ਮੁੱਖ ਮਕਸਦ ਹੈ। ਅਸੀਂ ਆਪਣੇ ਮੁੱਖ ਮਕਸਦ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਸੁਣਨੀ।
ਲੱਕੜ ਦੀ ਥਾਂ ਸਟੀਲ ਦੇ ਡੰਡੇ ਕਿਸ ਨੇ ਤਿਆਰ ਕਰਵਾਏ?
ਪੁਲਿਸ ਪ੍ਰਸ਼ਾਸਨ ਵਲੋਂ ਲੱਕੜ ਦੇ ਡੰਡਿਆਂ ਦੀ ਥਾਂ ਤੇ ਤਲਵਾਰ ਨੁਮਾ ਸਟੀਲ ਦੇ ਡੰਡੇ ਕਿਸ ਸਾਜ਼ਿਸ਼ ਅਧੀਨ ਤਿਆਰ ਕਰਵਾਏ ਜਾ ਰਹੇ ਹਨ? ਜਦੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਜੁਆਬ ਮਿਲਿਆ ਕਿ ਕਿ ਇਹ ਡੰਡੇ ਕਿਸੇ ਪੁਲਿਸ ਵਾਲੇ ਨਿਜੀ ਤੌਰ ਤੇ ਤਿਆਰ ਕਰਵਾਏ ਹਨ। ਕੀ ਹੁਣ ਪੁਲਿਸ ਦਾ ਵੀ ਨਿਜੀਕਰਨ ਹੋਣ ਲੱਗ ਪਿਆ ਹੈ ਜਾਂ ਪੁਲਿਸ ਦੇ ਭੇਸ ਵਿੱਚ ਇਹ ਕਿਸੇ ਹੋਰ ਫੋਰਸ ਜਾਂ ਸੰਗਠਨ ਦੇ ਬੰਦੇ ਹਨ? ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਅਜਿਹੀਆਂ ਸਾਜ਼ਿਸ਼ਾਂ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਸੱਪਾਂ ਨੂੰ ਪੈਰਾਂ ਹੇਹਾਂ ਮਿੱਧ ਕੇ ਖੇਤੀਆਂ ਕਰਨ ਵਾਲੇ ਕਿਸਾਨ ਅਜਿਹੀਆਂ ਸਾਜ਼ਿਸ਼ਾਂ ਦੇ ਸੱਪਾਂ ਦੇ ਸਰ ਕੁਚਲਣਾ ਵੀ ਜਾਣਦੇ ਹਨ। ਅਸੀਂ ਆਪਣੇ ਏਕੇ ਅਤੇ ਸ਼ੰਨਤਮਾਈ ਸੰਘਰਸ਼ ਦੇ ਨਾਲ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਵਾ ਕੇ ਹੀ ਸਾਹ ਲਵਾਂਗੇ। --ਜਸਪ੍ਰੀਤ ਕੌਰ ਸਮਤਾ
No comments:
Post a Comment