Monday: 8th February, 2021 at 5:37
GADVASU ਵੱਲੋਂ ਇਸ ਸਿਖਲਾਈ ਦੇ ਹੋਰ ਪ੍ਰੋਗਰਾਮ ਵੀ ਛੇਤੀ ਹੋਣਗੇ
|
Pexels Photo by Brett Sayles |
ਲੁਧਿਆਣਾ: 08 ਫਰਵਰੀ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਖੇਤੀਬਾੜੀ ਦੇ ਨਾਲ ਨਾਲ ਪਸ਼ੂਪਾਲਣ ਨੇ ਵੀ ਹਮੇਸ਼ਾਂ ਹੀ ਭਾਰਤ ਦੀ ਪੇਂਡੂ ਵੱਸੋਂ ਦੀ ਅਰਥਿੱਕਤਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਇਸ ਅਰਥਿੱਕਤਾ ਨੂੰ ਹੁਲਾਰਾ ਦੇਣ ਲਈ ਜਿੱਥੇ ਖੇਤੀਬਾੜੀ ਮਾਹਰ ਅਕਸਰ ਆਪਣੀਆਂ ਅਨਮੋਲ ਸਲਾਹਾਂ ਦੇਂਦੇ ਰਹਿੰਦੇ ਹਨ ਉੱਥੇ ਵੈਟਰਨਰੀ ਯੂਨੀਵਰਸਿਟੀ ਦੇ ਮਾਹਰ ਵੀ ਪਸ਼ੂ ਪਾਲਣ ਬਾਰੇ ਆਪਣੇ ਤਜਰਬਿਆਂ ਤੇ ਅਧਾਰਿਤ ਮਸ਼ਵਰੇ ਦੇਂਦੇ ਰਹਿੰਦੇ ਹਨ। ਸਿਰਫ ਮਸ਼ਵਰੇ ਹੀ ਨਹੀਂ ਇਸ ਮਕਸਦ ਦੀ ਸਿਖਲਾਈ ਵੀ ਬੜੀ ਉਚੇਚ ਨਾਲ ਦਿੱਤੀ ਜਾਂਦੀ ਹੈ। ਬੱਕਰੀ ਅਤੇ ਇਸਦੇ ਦੁੱਧ ਦੀ ਅਹਿਮੀਅਤ ਉਦੋਂ ਪਤਾ ਲੱਗੀ ਜਦੋਂ ਡੇਂਗੂ ਦੇ ਜ਼ੋਰ ਫੜਨ ਮਗਰੋਂ ਬੱਕਰੀ ਦੇ ਦੁੱਧ ਦੀ ਮੰਗ ਹੈਰਾਨੀਜਨਕ ਹੱਦ ਤੱਕ ਵੱਧ ਗਈ। ਮਾਰਕੀਟ ਵਿੱਚ ਉਦੋਂ ਬੱਕਰੀ ਦਾ ਦੁੱਧ ਦੋ ਹਜ਼ਾਰ ਰੁਪਏ ਤੋਂ ਵੀ ਵੱਧ ਦੇ ਭਾਅ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦਾ ਰਿਹਾ। ਉਦੋਂ ਵੈਟਰਨਰੀ ਯੂਨੀਵਰਸਿਟੀ ਨੇ ਹੀ ਇਹ ਦੁੱਧ ਬਹੁਤ ਹੀ ਵਾਜਬ ਕੀਮਤ ਤੇ ਲੋਕਾਂ ਨੂੰ ਮੁਹਈਆ ਕਰਾਇਆ। ਡੇਂਗੂ ਦਾ ਜ਼ੋਰ ਮੁਸੀਬਤ ਵਾਲਾ ਦੌਰ ਸੀ ਪਾਰ ਇਸ ਆਫ਼ਤ ਨੇ ਬੱਕਰੀ ਤੋਂ ਹੋਣ ਵਾਲੇ ਕਾਰੋਬਾਰੀ ਫਾਇਦਿਆਂ ਵਾਲੇ ਪਾਸੇ ਝਾਤ ਅਚਾਨਕ ਹੀ ਪੁਆ ਦਿੱਤੀ। ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬੱਕਰੀ ਪਾਲਣ ਸਬµਧੀ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਦਾ ਸਸ਼ਕਤੀਕਰਨ, ਸਵੈ-ਰੁਜ਼ਗਾਰ ਅਤੇ ਉਹਨਾਂ ਨੂੰ ਉੰਨਤੀ ਲਈ ਉਤਸਾਹਿਤ ਕਰਨਾ ਸੀ। ਸਿਖਲਾਈ ਕਨਵੀਨਰ ਡਾ. ਰਾਜੇਸ਼ ਕਾਸਰੀਜਾ ਅਤੇ ਡਾ. ਰਵਦੀਪ ਸਿµਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ ਕੁਲ 10 ਸਿੱਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਸਰਸਰੀ ਜਿਹੀ ਨਜ਼ਰ ਮਾਰਦਿਆਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬੱਕਰੀ ਪਾਲਣ ਹੁਣ ਇੱਕ ਉੱਭਰ ਰਹੇ ਉੱਦਮ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਇਸਨੂੰ ਇੱਕ ਵਿਸ਼ੇਸ਼ ਉੱਦਮ ਵਜੋਂ ਅਪਣਾਉਣ ਲਈ ਅੱਗੇ ਆ ਰਹੇ ਹਨ। ਇੱਕ ਅਜਿਹਾ ਉੱਦਮ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਚੰਗਾ ਮੋੜਾ ਕੱਟ ਸਕਦੀ ਹੈ।
|
Punjab Screen Photos |
ਇਸ ਹਕੀਕਤ ਨੂੰ ਸਾਹਮਣੇ ਰੱਖਦਿਆਂ ਇਹ ਵਿਭਾਗ ਇਸ ਸਾਲ ਪਹਿਲਾਂ ਹੀ ਬੱਕਰੀ ਸਿਖਲਾਈ ਦੇ ਤਿੰਨ ਪ੍ਰੋਗਰਾਮ ਕਰਵਾ ਚੁੱਕਾ ਹੈ ਅਤੇ ਭਵਿੱਖ ਵਿੱਚ ਹੋਰ ਕਰਵਾਉਣ ਦੀ ਯੋਜਨਾ ਰਖਦਾ ਹੈ। ਇਸ ਕਿਸਮ ਦੇ ਸਿਖਲਾਈ ਪ੍ਰੋਗਰਾਮ ਭਾਈਵਾਲਾਂ ਦੇ ਸਮੂਹ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਗਿਆਨਕ ਪਸ਼ੂ ਪਾਲਣ ਦੇ ਅਭਿਆਸਾਂ ਬਾਰੇ ਵਧੇਰੇ ਗਿਆਨਵਾਨ ਅਤੇ ਜਾਗਰੂਕ ਕਰਦੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ ਜਿੱਥੇ ਬੱਕਰੀ ਪਾਲਣ ਦੇ ਹਰ ਪਹਿਲੂ ਨੂੰ ਬੜੇ ਹੀ ਧਿਆਨ ਨਾਲ ਸਿਖਾਇਆ ਜਾਂਦਾ ਹੈ ਉੱਥੇ ਇਸਦੀ ਮਾਰਕੀਟਿੰਗ ਦੇ ਪਹਿਲੂ ਵੀ ਬਾਰੀਕੀ ਨਾਲ ਸਮਝਾਏ ਜਾਂਦੇ ਹਨ।
|
Pexels Photo-by Trinity Kubassek |
ਇਸ ਮਕਸਦ ਲਈ ਕਰਾਏ ਜਾਂਦੇ ਸਿਖਲਾਈ ਪ੍ਰੋਗਰਾਮ ਵਿੱਚ ਬੱਕਰੀ ਪਾਲਣ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਜਿਵੇਂ ਨਸਲਾਂ, ਪ੍ਰਜਨਣ, ਪ੍ਰਬੰਧਨ, ਸ਼ੈੱਡ ਡਿਜ਼ਾਈਨ, ਮੌਸਮ ਪ੍ਰਬੰµਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਮੀਟ, ਦੁੱਧ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਆਦਿ ਬਾਰੇ ਸਿਧਾਂਤਕ ਤੌਰ ਤੇ ਦੱਸਿਆ ਗਿਆ। ਬੱਕਰੀਆਂ ਨੂੰ ਸੰਭਾਲਣ, ਤਾਪਮਾਨ ਮਾਪਣ, ਤµਦਰੁਸਤ ਜਾਨਵਰਾਂ ਦੀ ਪਛਾਣ, ਦੰਦਾਂ ਤੋਂ ਪਛਾਣ ਅਤੇ ਖੁਰਲੀ ਦੇ ਪ੍ਰਬੰਧਨ ਬਾਰੇ ਵੀ ਭਾਸ਼ਣ ਅਤੇ ਵਿਹਾਰਕ ਸਿਖਲਾਈ ਦਿੱਤੀ ਗਈ। ਇਹਨਾਂ ਬਾਰੀਕੀਆਂ ਨਾਲ ਇਹ ਕੋਰਸ ਕਰਨ ਵਾਲੇ ਸਿਖਿਆਰਥੀਆਂ ਦਾ ਭਵਿੱਖ ਉੱਜਲਾ ਹੋਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ।
|
Pexels Photo-by Julia Volk |
ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਪ੍ਰਕਾਸ਼ ਸਿµਘ ਬਰਾੜ ਨੇ ਕਿਸਾਨਾਂ ਨੂੰ ਮੌਜੂਦਾ ਸਥਿਤੀ ਅਤੇ ਭਵਿੱਖ ਵਿੱਚ ਬੱਕਰੀ ਪਾਲਣ ਦੀ ਮੰµਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਕਰੀ ਉਤਪਾਦਾਂ (ਦੁੱਧ ਅਤੇ ਮੀਟ) ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ 'ਤੇ ਜ਼ੋਰ ਦਿੱਤਾ ਜੋ ਕਿ ਕਿਸਾਨੀ ਦੀ ਆਮਦਨੀ ਨੂੰ ਵਧਾ ਸਕਦੇ ਹਨ। ਇਸਦੇ ਨਾਲ ਹੀ ਇਹ ਉਤਪਾਦਨ ਕਿਸਾਨੀ ਦੀ ਆਰਥਿਕ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਵੀ ਸਹਾਇਤਾ ਕਰ ਸਕਦੇ ਹਨ।
ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਕਿਤਾਬ ਦੇ ਰੂਪ ਵਿੱਚ ਅਤੇ ਇੱਕ ਮੋਬਾਈਲ ਐਪ ਰਾਹੀਂ ਬੱਕਰੀ ਪਾਲਣ ਬਾਰੇ ਗਿਆਨ ਦੇ ਰਹੀ ਹੈ। ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਸ ਕੋਰਸ ਅਤੇ ਹੋਰਨਾਂ ਸਬੰਧਤ ਸੁਆਲਾਂ ਦੇ ਜੁਆਬ ਲਈ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਜਾਂ ਹੋਰ ਪੁੱਛਗਿੱਛ ਲਈ ਹੈਲਪਲਾਈਨ ਨµਬਰ 0161- 2414026 'ਤੇ ਸµਪਰਕ ਕੀਤਾ ਜਾ ਸਕਦਾ ਹੈ।
No comments:
Post a Comment