Friday, April 03, 2020

ਕੋਰੋਨਾ ਦੇ ਟਾਕਰੇ ਲਈ ਠਾਕੁਰ ਦਲੀਪ ਸਿੰਘ ਦੀ ਸੰਗਤ ਵੀ ਸਰਗਰਮ

ਨਾਮਧਾਰੀਆਂ ਨੇ 500 ਲੋੜਵੰਦ ਪਰਿਵਾਰਾਂ ਨੂੰ ਪਹੁੰਚਾਈ ਸਹਾਇਤਾ 
ਮੋਹਾਲੀ//ਲੁਧਿਆਣਾ//ਜੀਵਨਨਗਰ: 3 ਅਪ੍ਰੈਲ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::
ਕੋਰੋਨਾ ਦਾ ਇਹ ਅਜੀਬੋ ਗਰੀਬ ਸੰਕਟ ਆਇਆ ਤਾਂ ਸਭ ਤੋਂ ਵਧ ਮੁਸੀਬਤ ਉਸ ਕਿਰਤੀ ਵਰਗ ਲਈ  ਖੜੀ ਹੋਈ ਜਿਸ ਨੇ ਆਪਣੇ ਕੋਲ ਨਾ ਨਗਦੀ ਬਚਾ ਕੇ ਰੱਖੀ ਹੁੰਦੀ ਹੈ ਅਤੇ ਨਾ ਹੀ ਰਾਸ਼ਣ-ਪਾਣੀ। ਇੱਕ ਦਿਹਾੜੀ ਟੁੱਟ ਜਾਵੇ ਤਾਂ ਅਜਿਹੇ ਘਰਾਂ ਵਿੱਚ ਚੁੱਲ੍ਹਾ ਬਲਨਾ ਔਖਾ ਹੋ ਜਾਂਦਾ ਹੈ। ਲਾਕ ਡਾਊਨ ਨੇ ਇਹਨਾਂ ਸਾਰਿਆਂ ਲਈ ਗੰਭੀਰ ਸੰਕਟ ਖੜਾ ਕਰ ਦਿੱਤਾ। ਸੰਕਟ ਦੀ ਇਸ ਘੜੀ ਵਿੱਚ ਜਦੋਂ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ ਉਦੋਂ ਇਨਸਾਨ ਰੱਬ ਅੱਗੇ ਅਰਜੋਈਆਂ ਕਰਦਾ ਹੈ। ਆਖਦੇ ਨੇ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਸੁਣੀਆਂ ਵੀ ਜਾਂਦੀਆਂ ਹਨ। ਠਾਕੁਰ ਦਲੀਪ ਸਿੰਘ ਨੇ ਇਹਨਾਂ ਕਿਰਤੀਆਂ ਅਤੇ ਗਰੀਬਾਂ ਦੀ ਵੀ ਸਾਰ ਲਈ। ਬੜੀ ਹੀ ਉਚੇਚ ਨਾਲ ਇੱਕ ਇੱਕ ਘਰ ਦਾ ਪਤਾ ਲਗਵਾਇਆ ਅਤੇ ਉਹਨਾਂ ਦੀਆਂ ਲੋੜਾਂ ਨੂੰ ਮਹਿਸੂਸ ਕੀਤਾ। ਹਰ ਲੋੜਵੰਦ ਪਰਿਵਾਰ ਨੂੰ ਨਾਮਧਾਰੀ ਸੰਗਤ ਦੀ ਬੇਹੱਦ ਖਾਸ ਟੀਮ ਨੇ ਸੁੱਕੇ ਰਾਸ਼ਣ ਦੇ ਨਾਲ ਨਾਲ ਨਗਦੀ ਵੀ ਦਿੱਤੀ। ਮੌਤੋਂ ਭੁੱਖ ਬੁਰੀ ਵਾਲੇ ਹਾਲਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਠਾਕੁਰ ਦਲੀਪ ਸਿੰਘ ਵੱਲੋਂ ਭੇਜੇ ਫ਼ਰਿਸ਼ਤਿਆਂ ਨੇ ਇਹਨਾਂ ਨੂੰ ਹੌਂਸਲਾ ਦਿੱਤਾ, ਹਿੰਮਤ ਦਿੱਤੀ ਅਤੇ ਆਖਿਆ ਕਿ ਜਲਦੀ ਹੀ ਇਹ ਸੰਕਟ ਵੀ ਟਲ ਜਾਵੇਗਾ। 
ਰਾਸ਼ਣ,  ਨਗਦੀ ਅਤੇ ਹੋਰ ਸਹਾਇਤਾ ਦੀ ਵੰਡ ਵੇਲੇ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਗਾਈਡ ਲਾਈਨਾਂ ਦਾ ਧਿਆਨ ਰੱਖਦਿਆਂ ਇੱਕ ਖਾਸ ਦੂਰੀ ਬਣਾ ਕੇ ਰੱਖੀ ਗਈ। ਇਸ ਸਹਾਇਤਾ ਦੇ ਨਾਲ ਨਾਲ ਕੋਰੋਨਾ ਤੋਂ ਬਚਾਓ ਲਈ ਸਰਕਾਰ ਵੱਲੋਂ ਕੀਤੀਆਂ ਸਾਰੀਆਂ ਅਪੀਲਾਂ ਵੀ ਦੁਹਰਾਈਆਂ ਗਈਆਂ। ਇਸ ਟੀਮ ਨੇ ਜ਼ੋਰ ਦਿੱਤਾ ਕਿ ਇਸ ਦੂਰੀ ਨਾਲ ਹੀ ਕੋਰੋਨਾ ਤੋਂ ਬਚਾਓ ਹੋ ਸਕਦਾ ਹੈ। ਇਸ ਮਕਸਦ ਲਾਇ ਘਰਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। 
ਸਹਾਇਤਾ ਅਤੇ ਜਾਗ੍ਰਤੀ ਦੀ ਇਹ ਮੁਹਿੰਮ ਪਿੰਡ, ਕਰਿਵਾਲਾ, ਦਮਦਮਾ ,ਸੰਤਨਗਰ, ਭੜੋਲੀਆਂ ਵਾਲੀ, ਜੀਵਨ ਨਗਰ ਥੇੜੀ, ਅੰਮ੍ਰਿਤਸਰ ਕਲਾਂ, ਸੰਤਾਵਾਲੀ, ਨਕੋੜਾ,ਰਾਣੀਆਂ ਅਤੇ ਹੋਰ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਚਲਾਇਆ ਗਈ। ਇਹਨਾਂ ਪਿੰਡ ਦੇ 500 ਲੋੜਵੰਦ ਪਰਿਵਾਰਾਂ ਨੂੰ ਇਹ ਨਾਮਧਾਰੀ ਸਹਾਇਤਾ ਕਿੱਟ ਪਹੁੰਚਾਈ ਗਈ। 
ਇਸ ਮੁੱਖ ਸੇਵਾ ਲਈ ਹਰਭੇਜ ਸਿੰਘ, ਗੁਰਨਾਮ ਸਿੰਘ, ਮੋਹਨ ਸਿੰਘ ਝੱਬਰ, ਸੁਖਰਾਜ ਸਿੰਘ, ਜਗਤਾਰ ਸਿੰਘ, ਹਰਭਜਨ ਸਿੰਘ ਸੇਠ, ਹਰਦੀਪ ਸਿੰਘ, ਭੱਲਾ ਸਰਪੰਚ ਜਸਪਾਲ ਸਿੰਘ ਜਸਬੀਰ ਸਿੰਘ  ਠੇਕੇਦਾਰ ਜਸਬੀਰ ਸਿੰਘ ਸੇਠੀ ਨੇ ਬਹੁਤ ਸਰਗਰਮੀ ਨਾਲ ਇਸ ਮਿਸ਼ਨ ਵਿੱਚ ਹਿਸਾ ਪਾਇਆ। ਕੁਝ ਹੋਰ ਪਿੰਡਾਂ ਵਿੱਚ ਵੀ ਜਲਦੀ ਹੀ ਇਹ ਸਹਾਇਤਾ ਪਹੁੰਚਾਈ ਜਾਵੇਗੀ। 

No comments: