Friday, March 27, 2020

Corona:ਓਪੀਡੀ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਜਾਣ-ਡਾ.ਅਰੁਣ ਮਿੱਤਰਾ

27th March 2020 at 11:32 AM 
ਮਨਮਰਜ਼ੀ ਦੀਆਂ ਦਵਾਈਆਂ ਅਤੇ ਘਰੇਲੂ ਟੋਟਕਿਆਂ ਨਾਲ ਹੋ ਸਕਦੈ ਨੁਕਸਾਨ 
ਲੁਧਿਆਣਾ: 27 ਮਾਰਚ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ)::
ਕੋਰੋਨਾ ਸੰਕਟ ਦੇ ਚਲਦਿਆਂ ਆਮ ਲੋਕ ਬਹੁਤ ਹੀ ਮੁਸ਼ਕਲਾਂ ਵਿੱਚ ਹਨ। ਸਰਕਾਰੀ ਅਤੇ ਗੈਰ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਤੱਕ ਰਾਹਤ ਉਸ ਤੇਜ਼ੀ ਨਾਲ ਪਹੁੰਚ ਰਹੀ ਜਿਵੇਂ ਕਿ ਪਹੁੰਚਣੀ ਚਾਹੀਦੀ ਹੈ। ਰਾਸ਼ਣ ਦੇ ਨਾਲ ਨਾਲ ਮੁੱਖ ਸਮੱਸਿਆ ਸਿਹਤ ਨਾਲ ਸਬੰਧਤ ਮਸਲਿਆਂ ਦੀ ਵੀ ਹੈ। ਕੋਰੋਨਾ ਤੋਂ ਡਰੇ ਹੋਏ ਲੋਕ ਬੇਹੱਦ ਭੰਬਲਭੂਸੇ ਵਿੱਚ ਹਨ। ਉਹ ਜਾਂ ਤਾਂ ਦਵਾਈਆਂ ਛੱਡ ਕੇ ਘਰੇਲੂ ਟੋਟਕਿਆਂ ਨਾਲ ਕੰਮ ਚਲਾ ਰਹੇ ਹਨ ਤੇ ਜਾਂ ਫਿਰ ਮਨਮਨਰਜ਼ੀ ਦੀਆਂ ਦਵਾਈਆਂ ਲੈ ਰਹੇ ਹਨ ਕਿਓਂਕਿ ਉਹਨਾਂ ਦੇ ਗਲੀ ਮੁਹੱਲਿਆਂ ਵਿੱਚ ਕੋਈ ਨੇੜਲਾ ਕਲੀਨਿਕ ਜਾਂ ਹਸਪਤਾਲ ਨਹੀਂ ਖੁੱਲ੍ਹਾ। ਡਾਕਟਰ ਦੀਆਂ ਲਿਖੀਆਂ ਹੋਈਆਂ ਪਰਚਿਆਂ ਤੇ ਦਵਾਈ ਲਈ ਲਈ ਵੀ ਉਹਨਾਂ ਨੂੰ ਕਾਫੀ ਦੂਰ ਤੱਕ ਜਾਣਾ ਪੈਂਦਾ ਹੈ। ਨਿੱਤ ਦਿਨ ਰੰਗ ਬਦਲਦੇ ਮੌਸਮ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਹੋਰ ਵੱਧ ਰਹੀਆਂ ਹਨ।  ਅਜਿਹੀ ਹਾਲਤ ਵਿੱਚ ਜ਼ਰੂਰੀ ਹੈ ਛੋਟੇ ਵੱਡੇ ਹਸਪਤਾਲ ਦੇ ਨਾਲ ਨਾਲ ਗਲੀ ਮੋਹਲਿਆਂ ਦੇ ਕਲੀਨਿਕ ਵੀ ਖੋਹਲੇ ਜਾਨ ਜਿੱਥੇ ਓਪੀਡੀ ਵਰਗੀਆਂ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਜਾਣ। ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵਾਈਸ ਪ੍ਰੈਜੀਡੈਂਟ ਡਾ: ਅਰੁਣ ਮਿੱਤਰਾ ਨੇ ਇਸ ਸਬੰਧੀ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹਸਪਤਾਲਾਂ ਨੂੰ ਰੁਟੀਨ ਓ ਪੀ ਡੀ ਸੇਵਾਵਾਂ ਚਾਲੂ ਕਰਨ ਦੀ ਆਗਿਆ ਦੇਣ। ਕਿਉਂਕਿ ਓ ਪੀ ਡੀ ਸੇਵਾਵਾਂ ਕਾਰਜਸੀਲ ਨਹੀਂ ਹਨ, ਇਸ ਲਈ ਮਰੀਜਾਂ ਨੂੰ ਡਾਕਟਰਾਂ ਤੱਕ ਪਹੁੰਚਣਾ ਬਹੁਤ ਮੁਸਕਲ ਹੋ ਰਿਹਾ ਹੈ। ਇਸਦਾ ਪਹਿਲਾਂ ਤੋਂ ਚਲ ਰਹੀਆਂ ਸਿਹਤ ਸਮੱਸਿਆਵਾਂ ਦਾ ਭਾਰ ਵਾਧ ਜਾਏਗਾ। ਕੁਝ ਵੱਡੇ ਹਸਪਤਾਲਾਂ ਨੂੰ ਕੋਰੋਨਾ ਦੇ ਮਰੀਜਾਂ ਦੀ ਦੇਖਭਾਲ ਲਈ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਕਿ ਛੋਟੇ ਅਤੇ ਦਰਮਿਆਨੇ ਸਿਹਤ ਖੇਤਰ ਦੇ ਅਦਾਰਿਆਂ/ਕਲੀਨਿਕਾਂ ਨੂੰ ਓਪੀਡੀ ਸੇਵਾਵਾਂ ਨੂੰ ਰੁਟੀਨ ਨਾਲ ਚਲਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।  ਅਜਿਹਾ ਕਦਮ ਚੁੱਕ ਕੇ ਆਮ ਲੋਕਾਂ ਨੂੰ ਇੱਕ ਵਡੀ ਰਾਹਤ ਦਿੱਤੀ ਜਾ ਸਕੇ। ਜੇ ਇਸੇ ਤਰਾਂ ਲੋਕਾਂ ਨੇ ਮਨ ਮਰਜ਼ੀ ਦੀਆਂ ਦਵਾਈਆਂ ਵਾਲੀ ਵਰਤੋਂ ਜਾਰੀ ਰੱਖੀ ਤਾਂ ਹੋਰ ਕਈ ਮਸਲੇ ਵੀ ਖੜੇ ਹੋ ਸਕਦੇ ਹਨ। 

No comments: