Monday, March 23, 2020

ਕਰਫਿਊ ਦੌਰਾਨ ਖੁੱਲ੍ਹ 25 ਮਾਰਚ (ਬੁੱਧਵਾਰ) ਤੋਂ ਹੀ ਮਿਲੇਗੀ

Monday: 23rd March 2020 at 9:38 PM
ਮੰਗਲਵਾਰ 24 ਮਾਰਚ ਨੂੰ ਰਹੇਗਾ ਮੁਕੰਮਲ ਕਰਫਿਊ 
ਲੁਧਿਆਣਾ: 23 ਮਾਰਚ 2020: (*ਪੰਜਾਬ ਸਕਰੀਨ ਟੀਮ)::
ਨੋਵੇਲ ਕੋਰੋਨਾ ਵਾਇਰਸ (ਕੋਵਿਡ 19)- ਦਾ ਖਤਰਾ ਲਗਾਤਾਰ ਗੰਭੀਰ ਬਣਿਆ ਹੋਇਆ ਹੈ ਪਰ ਸਾਡੇ ਲੋਕ ਅਜੇ ਤੱਕ ਵੀ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਸਾਰੀ ਦੁਨੀਆ ਦੇ ਸਿਰ 'ਤੇ ਮੌਤ ਮੰਡਰਾ ਰਹੀ ਹੈ। ਰਾਜ ਸਰਕਾਰਾਂ ਦੇ ਨਾਲ ਕੇਂਦਰ ਸਰਕਾਰ ਵੀ ਡੂੰਘੀ ਚਿੰਤਾ ਵਿੱਚ ਹੈ।  ਲੋਕਾਂ ਨੂੰ ਬਚਾਉਣ ਲਈ ਹੀ ਤਰਾਂ ਤਰਾਂ ਦੇ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ ਪਰ ਲੋਕ ਇਸ ਬੇਹੱਦ ਨਾਜ਼ੁਕ ਮੌਕੇ ਨੂੰ ਵੀ ਪਿਕਨਿਕ ਵਾਂਗ ਲੈ ਰਹੇ ਹਨ। ਗਲੀਆਂ ਸੜਕਾਂ ਉੱਤੇ ਹੀ ਹੀ ਹੂ ਹੂ ਕਰਦੇ ਬਾਈਕਾਂ 'ਤੇ ਗੇੜੀਆਂ ਲਾ ਰਹੇ ਹਨ। ਸਰਕਾਰ ਇਕੱਲੀ ਕੀ ਕਰੇ? ਆਪੋ ਆਪਣੇ ਦਰਵਾਜ਼ਿਆਂ ਦੇ ਬਾਹਰ ਖੜੇ ਇੱਕ ਦੂਜੇ ਨਾਲ ਉੱਚੀ ਉੱਚੀ ਗੱਲਾਂ ਮਾਰ ਰਹੇ ਹਨ।  ਕਈ ਇਲਾਕਿਆਂ ਵਿੱਚ ਤਾਂ ਲੋਕ ਤਾਸ਼ ਖੇਡ ਰਹੇ ਹਨ। ਬਹੁਤ ਮੁਸ਼ਕਿਲ ਹੈ ਇਸ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਲਿਜਾਣਾ। ਕਰਫਿਊ ਦੀ ਉਲੰਘਣਾ ਕਰ ਰਹੇ ਅਜਿਹੇ ਲੋਕਾਂ ਨੂੰ ਪੁਲਿਸ ਫੋਰਸਾਂ ਨੇ ਸਖਤੀ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਪਿਆਰ ਨਾਲ ਵੀ ਸਮਝਾਇਆ ਪਰ ਲੱਗਦਾ ਹੈ ਇਹਨਾਂ ਤੇ ਕੋਈ ਅਸਰ ਨਹੀਂ। ਹੁਣ ਪੁਲਿਸ ਵਾਲੇ ਇਹਨਾਂ ਦੇ ਗਲੇ ਵਿੱਚ ਤਖਤੀਆਂ ਲਟਕਾ ਰਹੇ ਹਨ ਜਿਹਨਾਂ ਤੇ ਲਿਖਿਆ ਹੈ,"ਮੈਂ ਸਮਾਜ ਦਾ ਦੁਸ਼ਮਣ ਹਾਂ। ਮੈਂ ਘਰ ਨਹੀਂ ਰਹਿ ਸਕਦਾ। ਇਸ ਕਿਸਮ ਦੀਆਂ ਤਸਵੀਰਾਂ ਉੱਘੇ ਸਮਾਜ ਸੇਵੀ ਅਤੇ ਸ਼ਾਇਰ ਗੁਰਚਰਨ ਨਾਰੰਗ ਹੁਰਾਂ ਨੇ ਵੀ ਸ਼ੇਅਰ ਕੀਤੀਆਂ ਹਨ।  
ਇਸੇ ਦੌਰਾਨ ਕਰਫਿਊ ਵਿੱਚ ਮੰਗਲਵਾਰ ਵਾਲੀ ਢਿੱਲ ਦਾ ਐਲਾਨ ਸੋਧਿਆ ਗਿਆ ਹੈ। ਹੁਣ ਬੁਧਵਾਰ 25 ਮਾਰਚ ਤੋਂ ਹੀ ਕਰਫਿਊ ਦੌਰਾਨ ਛੂਟ ਮਿਲੇਗੀ। ਇਹ ਫੈਸਲਾ ਚੰਡੀਗੜ੍ਹ ਵਿੱਚ ਵੀ ਲਾਗੂ ਕੀਤੇ ਗਏ ਕਰਫਿਊ ਕਾਰਨ ਲਿਆ ਗਿਆ ਹੈ।ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲਾ ਲੁਧਿਆਣਾ ਵਿੱਚ ਵੀ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਮਿਤੀ 23 ਮਾਰਚ ਦੇ ਬਾਅਦ ਦੁਪਹਿਰ 2 ਵਜੇ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ। ਪਰ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਖਰੀਦੋ-ਫਰੋਖ਼ਤ ਕਰਨ ਦੇਣ ਲਈ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲ੍ਹ ਦੇਣ ਦਾ ਜਿਹੜਾ ਫੈਸਲਾ ਜ਼ਿਲਾ ਪ੍ਰਸਾਸ਼ਨ ਵੱਲੋਂ ਲਿਆ ਗਿਆ ਸੀ ਉਸਨੂੰ ਬਦਲ ਦਿੱਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਅਜਿਹਾ ਕਦਮ ਲੋਕਾਂ ਦੇ ਗੈਰ ਗੰਭੀਰ ਰਵਈਏ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਹੁਣ ਇਹ ਖੁੱਲ ਮਿਤੀ 25 ਮਾਰਚ ਦਿਨ ਬੁੱਧਵਾਰ ਤੋਂ ਮਿਲੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਇਹ ਖੁੱਲ੍ਹ ਮਿਤੀ 24 ਮਾਰਚ ਤੋਂ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਚੰਡੀਗੜ੍ਹ ਵਿੱਚ ਵੀ ਕਰਫਿਊ ਲਗਾ ਦੇਣ ਨਾਲ ਇਹ ਖੁੱਲ ਹੁਣ ਮਿਤੀ 25 ਮਾਰਚ ਦਿਨ ਬੁੱਧਵਾਰ ਤੋਂ ਮਿਲਣਯੋਗ ਹੋਵੇਗੀ। ਉਹਨਾਂ ਕਿਹਾ ਕਿ ਮਿਤੀ 24 ਮਾਰਚ ਦਿਨ ਮੰਗਲਵਾਰ ਨੂੰ ਕੋਈ ਵੀ ਵਿਅਕਤੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇਗਾ। ਮੰਗਲਵਾਰ ਨੂੰ ਮੁਕੰਮਲ ਕਰਫਿਊ ਰਹੇਗਾ। ਸਵੇਰੇ 6 ਵਜੇ ਤੋਂ 9 ਵਜੇ (ਤਿੰਨ ਘੰਟੇ) ਤੱਕ ਦੀ ਖੁੱਲ੍ਹ  ਮਿਤੀ 25 ਮਾਰਚ ਦਿਨ ਬੁੱਧਵਾਰ ਤੋਂ ਹੀ ਦਿੱਤੀ ਜਾਵੇਗੀ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਕਰਫਿਊ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।
ਇਸ ਕਰਫਿਊ ਦੌਰਾਨ ਲੋਕਾਂ ਵਿਛ ਭਾਈਚਾਰਕ ਸਾਂਝ ਜ਼ਰੂਰ ਵੱਧ ਰਹੀ ਲਗੱਗਦੀ ਹੈ। ਹੁਣ ਲੋਕ ਜਿੱਥੇ ਮੋਬਾਈਲਾਂ ਤੇ ਇੱਕ ਦੂਜੇ ਦਾ ਹਾਲ ਪੁੱਛ ਰਹੇ ਹਨ ਉੱਥੇ ਗਲੀ ਗੁਆਂਢ ਵੀ ਇੱਕ ਦੂਜੇ ਨਾਲ ਬੜੀ ਅਪਣੱਤ ਨਾਲ ਦੁਆ ਸਲਾਮ ਕਰ ਰਹੇ ਹਨ। ਲੱਗਦਾ ਗਈ ਕੋਰੋਨਾ ਦੀ ਇਸ ਮੁਸੀਬਤ ਨੇ ਲੋਕਾਂ ਵਿੱਚ ਹਾਂ ਪੱਖੀ ਮਾਨਸਿਕ ਤਬਦੀਲੀ ਵੀ ਲਿਆਂਦੀ ਹੈ।
पंजाब स्क्रीन हिंदी में भी पढ़िए यही खबर
कर्फ्यू के दौरान छूट अब बुधवार 25 मार्च को ही मिलेगी

Read in Punjab Screen English also
Curfew Relaxation Starts From 25th March Wednesday

No comments: