Aug 12, 2019, 3:20 PM
ਬਾਦਲ ਤੇ ਸੈਣੀ ਨੂੰ ਜੇਲ੍ਹ 'ਚ ਜੇਲ੍ਹ ਭੇਜੋ ਮੈਂ ਵਾਪਿਸ ਕਰ ਦਿਆਂਗਾ ਪਦਮ ਸ਼੍ਰੀ
ਲੁਧਿਆਣਾ: 12 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਨਵੰਬਰ-84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਦੀ ਲੜਾਈ ਕੋਈ ਸੌਖੀ ਨਹੀਂ ਸੀ। ਇਸ ਨੇ ਪੰਥਕ ਅਤੇ ਗੱਦਾਰਾਂ ਦੇ ਦਰਮਿਆਨ ਲਕੀਰ ਖਿੱਚਣ ਵਿੱਚ ਵੀ ਮਦਦ ਕੀਤੀ। ਇਸ ਲਕੀਰ ਨੂੰ ਮੱਧਮ ਕਰਨ ਦੀਆਂ ਸਾਜ਼ਿਸ਼ਾਂ ਵੀ ਨਾਲੋਂ ਨਾਲ ਹੁੰਦੀਆਂ ਰਹੀਆਂ। ਜਦੋਂ ਨਵੰਬਰ-84 ਦੇ ਦੋਸ਼ੀਆਂ ਨੂੰ ਗੁਰਘਰਾਂ ਵਿੱਚ ਬੁਲਾ ਕੇ ਸਿਰੋਪੇ ਦਿੱਤੇ ਜਾ ਰਹੇ ਸਨ ਇਹ ਜੰਗ ਉਦੋਂ ਵੀ ਜਾਰੀ ਸੀ। ਸੰਘਰਸ਼ ਦੀ ਇਸ ਧਾਰ ਨੂੰ ਖੁੰਡਿਆਂ ਕਰਨ ਲਈ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਬਾਦਲ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਫੂਲਕਾ ਨੇ ਇਹਨਾਂ ਕੇਸਾਂ ਨੂੰ ਲੜਨ ਬਦਲੇ ਮੋਤੀਆਂ ਫੀਸਾਂ ਲਈਆਂ ਹਨ। ਉਦੋਂ ਸਰਦਾਰ ਫੂਲਕਾ ਨੇ ਬੜੇ ਹੀ ਜਜ਼ਬਾਤੀ ਹੋ ਕੇ ਇੱਕ ਪ੍ਰੈਸ ਕਾਨਫਰੰਸ ਲੁਧਿਆਣਾ ਵਿੱਚ ਬੁਲਾਈ ਸੀ ਅਤੇ ਭਰੇ ਗਲੇ ਨਾਲ ਸਪਸ਼ਟ ਕੀਤਾ ਸੀਲ ਹੋਣ ਦੇ ਨਾਤੇ ਫੀਸ ਲੈਣਾ ਉਹਨਾਂ ਦਾ ਹੱਕ ਬਣਦਾ ਹੈ ਪਰ ਇਸਦੇ ਬਾਵਜੂਦ ਉਹਨਾਂ ਨੇ ਨਵੰਬਰ-84 ਦੇ ਕੇਸ ਲੜਨ ਬਦਲੇ ਇੱਕ ਪੈਸਾ ਵੀ ਕਿਸੇ ਕੋਲੋਂ ਨਹੀਂ ਲਿਆ। ਵੇਲੇ ਉਹਨਾਂ ਦੇ ਸੰਘਰਸ਼ ਵਾਲੀ ਜੰਗ ਅਕਾਲੀ ਦਲ ਨਾਲ ਸੀ ਹੁਣ ਕਾਂਗਰਸ ਨਾਲ ਹੈ।
ਉਹਨਾਂ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਕਿ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਚਾਰ ਮੰਤਰੀਆਂ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਫੂਲਕਾ ਨੂੰ ਆਪਣਾ ਪਦਮਸ਼੍ਰੀ ਵਾਪਿਸ ਕਰਨਾ ਚਾਹੀਦਾ ਹੈ। ਉਹਨਾਂ ਸਿਫਤ ਕੀਤਾ ਕਿ ਇਹ ਪਦਮਸ਼੍ਰੀ ਮੈਨੂੰ 1984 ਦੇ ਕੇਸਾਂ ਦੀ ਪੈਰਵਾਈ ਕਰਨ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਤੱਕ ਭਿਜਵਾਉਣ ਲਈ ਮਿਲਿਆ ਹੈ। ਇੱਕ ਸਮਾਂ ਅਜਿਹਾ ਸੀ ਜਦੋਂ 1984 ਵਿੱਚ ਓਸ ਸਮੇਂ ਦੀ ਭਾਰਤ ਸਰਕਾਰ ਨੇ ਪੂਰੀ ਸਾਜਿਸ਼ ਕਰਕੇ ਸਿੱਖਾਂ ਨੂੰ ਮਰਵਾਇਆ ਸੀ ਅੱਜ ਹੁਣ ਭਾਰਤ ਸਰਕਾਰ ਨੇ ਹੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਐਵਾਰਡ ਮੈਨੂੰ ਦਿੱਤਾ ਹੈ। ਇਹ ਐਵਾਰਡ ਸਿਰਫ ਮੇਰਾ ਨਹੀਂ ਹੈ ਇਹ ਇਸ ਮੁੱਦੇ ਦੀ ਮਾਨਤਾ ਹੈ। ਅਸਲ ਵਿੱਚ ਉਹਨਾਂ ਦਾ ਭਾਵ ਸੀ ਕਿ ਇਸ ਨਾਲ ਹੀ ਇੱਕ ਇਤਿਹਾਸ ਰਚਿਆ ਗਿਆ ਹੈ ਜਿਹੜਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਇਹੋ ਚੀਜ਼ ਕਾਂਗਰਸ ਨੂੰ ਲਗਾਤਾਰ ਰਡ਼ਕਦੀ ਵੀ ਹੈ। ਕਾਂਗਰਸ ਭਲੀ-ਭਾਂਤ ਇਸ ਗੱਲ ਤੋਂ ਜਾਣੂ ਹੈ ਕਿ ਸੱਜਣ ਕੁਮਾਰ ਨੂੰ ਜੇਲ੍ਹ ਹੋਣ ਤੋਂ ਬਅਦ ਅਗਲਾ ਨੰਬਰ ਜਗਦੀਸ਼ ਟਾਈਟਲਰ ਅਤੇ ਕਮਲਨਾਥ ਦਾ ਹੈ ਜੋ ਕੇ ਬਰਾਬਰ ਦੇ ਦੋਸ਼ੀ ਹਨ। ਇਸ ਕਰਕੇ ਕਾਂਗਰਸ ਕਿਤੇ ਨਾ ਕਿਤੇ ਘਬਰਾਈ ਹੋਈ ਹੈ ਕਿ ਕੋਈ ਨਾ ਕੋਈ ਐਸਾ ਕੰਮ ਕਰੋ ਕਿ 1984 ਵਾਲੇ ਕੇਸਾਂ ਤੇ ਮਾਡ਼ਾ ਉਲਟਾ ਅਸਰ ਪਵੇ। ਇਸ ਭ ਦੇ ਬਾਵਜੂਦ ਸਰਦਾਰ ਫੂਲਕਾ ਨੇ ਕਿਹਾ ਕਿ ਜੇਕਰ ਬੇਅਦਬੀ ਵਾਲੇ ਕੇਸਾਂ ਚ ਮੁੱਖ ਦੋਸ਼ੀ ਬਾਦਲ ਅਤੇ ਸੈਣੀ ਨੂੰ ਜੇਲ੍ਹ ਭੇਜਣ ਲਈ ਪੰਜਾਬ ਸਰਕਾਰ ਦੀ ਇਹੋ ਸ਼ਰਤ ਹੈ ਕਿ ਮੈਂ ਪਦਮਸ਼੍ਰੀ ਐਵਾਰਡ ਵਾਪਿਸ ਕਰਾਂ ਤਾਂ ਮੈਂ ਇਸ ਲਈ ਵੀ ਤਿਆਰ ਹਾਂ। ਪੰਜਾਬ ਸਰਕਾਰ ਬਾਦਲ ਅਤੇ ਸੈਣੀ ਨੂੰ ਜੇਲ੍ਹ ਭੇਜੇ ਅਤੇ ਜਿਸ ਦਿਨ ਹੀ ਬਾਦਲ ਅਤੇ ਸੈਣੀ ਜੇਲ੍ਹ ਜਾਣਗੇ ਮੈਂ ਅਗਲੇ ਦਿਨ ਹੀ ਆਪਣਾ ਪਦਮਸ਼੍ਰੀ ਵਾਪਿਸ ਦੇਵਾਂਗਾ।
No comments:
Post a Comment