Sunday, December 16, 2018

Mediways:ਡਾ. ਸਤੀਸ਼ ਜੈਨ ਬਣੇ ਮੈਡੀਕਲ ਡਾਇਰੈਕਟਰ, ਮਨਪ੍ਰੀਤ ਬਣੀ CEO

ਮਰੀਜ਼ਾਂ ਨੂੰ ਮਿਲਣਗੀਆਂ ਹੁਣ ਹੋਰ ਸਹੂਲਤਾਂ 
ਲੁਧਿਆਣਾ: 16 ਦਸੰਬਰ 2018:  (ਪੰਜਾਬ  ਸਕਰੀਨ ਬਿਊਰੋ)::
ਅੱਜਕਲ ਦੇ ਸਵਾਰਥ ਭਰੇ ਦੌਰ ਵਿੱਚ ਮਨੁੱਖੀ ਭਲੇ ਨੂੰ ਯਾਦ ਰੱਖਣਾ ਅਤੇ ਨਿਸ਼ਕਾਮ ਹੋ ਕੇ ਚੱਲਣਾ ਕੋਈ ਆਸਾਨ ਨਹੀਂ। ਇਸ ਹਕੀਕਤ ਦੇ ਬਾਵਜੂਦ ਮੈਡੀਵੇਜ਼ ਹਸਪਤਾਲ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਆਮ ਲੋਕਾਂ ਦੇ ਦੁੱਖ ਦਰਦ ਨੂੰ  ਨੂੰ ਦੂਰ ਕਰਨ ਲਈ ਜਤਨਸ਼ੀਲ ਹੈ। ਹੁਣ ਹਸਪਤਾਲ  ਦੀ ਮੈਨੇਜਮੈਂਟ ਨੇ ਇਸੇ  ਨੇਕ ਮਕਸਦ ਨੂੰ ਸਾਹਮਣੇ ਰੱਖ ਕੇ ਕੁਝ ਨਵੀਆਂ ਤਬਦੀਲੀਆਂ ਕੀਤੀਆਂ ਹਨ। 
ਮੈਨੇਜਮੈਂਟ ਵਿੱਚ ਬਦਲਾਅ ਹੋਣ ਤੋਂ ਬਾਦ ਪ੍ਰਬੰਧਕਾਂ ਨੇ ਸੀਨੀਅਰ ਕੈਂਸਰ ਸਰਜਨ ਡਾ. ਸਤੀਸ਼ ਜੈਨ ਨੂੰ ਲੁਧਿਆਣਾ ਮੈਡੀਵੇਜ ਹਸਪਤਾਲ ਦਾ ਮੈਡੀਕਲ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਮਨਪ੍ਰੀਤ ਕੌਰ ਨੂੰ ਚੀਫ ਐਗਜ਼ੀਕਿਊਟਿਵ ਅਫਸਰ (ਸੀਈਓ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਸਪਤਾਲ ਵੱਲੋਂ ਜਾਰੀ ਪਰੈਸ ਨੋਟ ਵਿੱਚ ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਭਾਊ ਨੇ ਦੱਸਿਆ ਕਿ ਮੈਨੇਜਮੈਂਟ ਵਿੱਚ ਬਦਲਾਅ ਹੋਣ ਦੇ ਨਾਲ ਹੀ ਹਸਪਤਾਲ ਵਿੱਚ ਵੀ ਕਈ ਬਦਲਾਅ ਕੀਤੇ ਗਏ ਹਨ। ਮਰੀਜਾਂ ਨੂੰ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਹਸਪਤਾਲ ਦੇ ਪ੍ਰਸ਼ਾਸਨਿਕ ਕੰਮ ਸਹੀ ਢੰਗ ਨਾਲ ਚਲਾਉਣ ਲਈ ਕੈਂਸਰ ਸਪੈਸ਼ਲਿਸਟ ਡਾ. ਸਤੀਸ਼ ਜੈਨ ਨੂੰ ਮੈਡੀਕਲ ਡਾਇਰੈਕਟਰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਮਨਪ੍ਰੀਤ ਕੌਰ ਨੂੰ ਸੀਈਓ ਦੀ ਜਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਉਹ ਮਰੀਜ਼ਾਂ ਦੀ ਜ਼ਰੂਰਤ ਦੇ ਮੁਤਾਬਿਕ ਹਸਪਤਾਲ ਵਿੱਚ ਜ਼ਰੂਰੀ ਪ੍ਰਬੰਧਾਂ ਦਾ ਇੰਤਜਾਮ ਕਰ ਸਕਣ। ਪੰਜਾਬ ਮੈਡੀਕਲ ਕੌਂਸਿਲ ਦੇ ਮੈਂਬਰ ਤੇ ਮੈਡੀਸਨ ਸਪੈਸ਼ਲਿਸਟ ਡਾ. ਕਰਮਵੀਰ ਗੋਇਲ, ਹਸਪਤਾਲ ਦੇ ਜਨਰਲ ਮੈਨੇਜਰ ਨਵੀਨ ਅਗਰਵਾਲ ਤੇ ਕਾਰਪੋਰੇਟ ਸੈਲ ਦੀ ਇੰਚਾਰਜ ਮੈਨੇਜਰ ਮੋਨਿਕਾ ਸੂਦ ਨੇ ਨਵੇਂ ਅਧਿਕਾਰੀਆਂ ਦਾ ਸਵਾਗਤ ਕੀਤਾ।
  

No comments: