Nov 27, 2018, 7:48 AM
ਫੋਟੋ ਜਰਨਲਿਸਟ ਜਨਮੇਜਾ ਜੋਹਲ ਵੱਲੋਂ ਜਾਰੀ ਕੀਤੀ ਤਸਵੀਰ ਚਰਚਾ ਵਿੱਚ
ਲੁਧਿਆਣਾ: 28 ਨਵੰਬਰ 2018: (ਐਮ ਐਸ ਭਾਟੀਆ)::
ਧਾਰਮਿਕਤਾ ਨਾਲ ਜੁੜਿਆ ਹੋਇਆ ਸਿੱਖ ਸੰਸਾਰ ਹਰ ਰੋਜ਼ ਵਿਛੜੇ ਹੋਏ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਵਾਸਤੇ ਅਰਦਾਸਾਂ ਕਰਦਾ ਹੈ। ਹੁਣ ਇਹਨਾਂ ਵਿਛੜੇ ਅਸਥਾਨਾਂ ਦੀ ਸੇਵਾ ਸੰਭਾਲ ਮਿਲਣ ਦੇ ਆਸਾਰ ਵੀ [ਐਡਾ ਹੋ ਗਏ ਹਨ। ਕਰਤਾਰਪੁਰ ਸਾਹਿਬ ਵਾਲਾ ਲਾਂਹ ਖੋਹਲੇ ਜਾਣ ਵਾਲਿਆਂ ਕੋਸ਼ਿਸ਼ਾਂ ਜੇ ਸਫਲ ਹੋ ਗਈਆਂ ਤਾਂ ਨਿਸਚੇ ਹੀ ਇਹ ਸਭ ਕੁਝ ਸਾਕਾਰ ਹੋ ਸਕੇਗਾ। ਖੁਸ਼ੀਆਂ ਦੀ ਸੰਭਾਵਨਾਵਾਂ ਅਤੇ ਅੜਿੱਕਿਆਂ ਦੀਆਂ ਸਾਜ਼ਿਸ਼ਾਂ ਵਾਲੇ ਇਸ ਨਾਜ਼ੁਕ ਜਿਹੇ ਮਾਹੌਲ ਵਿੱਚ ਇੱਕ ਤਸਵੀਰ ਪ੍ਰਸਿੱਧ ਫੋਟੋ ਜਰਨਲਿਸਟ ਜਨਮੇਜਾ ਜੋਹਲ ਨੇ ਇੱਕ ਤਸਵੀਰ ਮੀਡੀਆ ਨੂੰ ਭੇਜੀ ਹੈ ਜਿਹੜੀ ਕਰਤਾਰਪੁਰ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਸਥਿਤੀ ਦਾ ਦੂਜਾ ਪਹਿਲੂ ਵੀ ਦਿਖਾਉਂਦੀ ਹੈ। ਜਨਮੇਜਾ ਸਿੰਘ ਜੋਹਲ ਮੁਤਾਬਿਕ ਇਹ ਤਸਵੀਰ ਸ਼ਾਹਿਦ ਸ਼ਬੀਰ ਨੇ ਖਿੱਚੀ ਹੈ। ਇਸ ਤਸਵੀਰ ਨੂੰ ਖਿੱਚੇ ਜਾਣ ਦੀ ਤਾਰੀਖ ਦਾ ਵੇਰਵਾ ਭਾਵੇਂ ਤੁਰੰਤ ਨਹੀਂ ਮਿਲ ਸਕਿਆ ਪਰ ਲੱਗਦਾ ਹੈ ਕਿ ਇਹ ਇਹਨਾਂ ਦਿਨਾਂ ਵਿੱਚ ਹੀ ਖਿੱਚੀ ਗਈ ਹੈ। ਸੇਵਾ ਸੰਭਾਲ ਦੀ ਹਕੀਕਤ ਨੂੰ ਦਿਖਾਉਣ ਵਾਲੀ ਇਹ ਤਸਵੀਰ ਕਿੰਨਾ ਕੁ ਅਸਰ ਦਿਖਾਉਂਦੀ ਹੈ ਇਹ ਗੱਲ ਸਮਾਂ ਆਉਣ ਤੇ ਹੀ ਪਤਾ ਲੱਗ ਸਕੇਗੀ।
No comments:
Post a Comment