ਅਟਵਾਲ, ਅਯਾਲੀ, ਤਲਵੰਡੀ ਅਤੇ ਸ਼ਿਵਾਲਿਕ ਸਮੇਤ ਕਈ ਲੀਡਰ ਪੁੱਜੇ
ਲੁਧਿਆਣਾ: 11 ਜੂਨ 2018: (ਪੰਜਾਬ ਸਕਰੀਨ ਟੀਮ):: ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਜ਼ਿੰਦਗੀ ਵਿੱਚ ਧੱਕੇਸ਼ਾਹੀਆਂ ਆਮ ਜਿਹੀ ਗੱਲ ਹੋ ਗਈਆਂ ਹਨ। ਮੁਸੀਬਤਾਂ ਮਾਰੇ ਲੋਕ ਅਕਸਰ ਇਹਨਾਂ ਦਾ ਵਿਰੋਧ ਕਰਨ ਵਿੱਚ ਵੀ ਨਾਕਾਮ ਰਹਿ ਜਾਂਦੇ ਹਨ। ਆਮ ਤੌਰ 'ਤੇ ਬੇਇਨਸਾਫ਼ੀ ਨੂੰ ਵੀ ਤਕਦੀਰ ਸਮਝ ਲਿਆ ਜਾਂਦਾ ਹੈ। ਅਜਿਹੀ ਸੋਚ ਵਾਲੇ ਮਾਹੌਲ ਦੇ ਬਾਵਜੂਦ ਅਕਾਲੀ ਦਲ ਨੇ ਅੱਜ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਧੱਕੇਸ਼ਾਹੀਆਂ ਨਾਲ ਨਿੱਬੜਣਾ ਆਉਂਦਾ ਹੈ। ਸੰਘਰਸ਼ਾਂ ਅਤੇ ਮੋਰਚਿਆਂ ਵਾਲਾ ਵਿਰਸਾ ਅਤੇ ਜੀਵਨ ਜਾਚ ਅਕਾਲੀਆਂ ਨੂੰ ਅੱਜ ਵੀ ਪੂਰੀ ਤਰਾਂ ਯਾਦ ਹੈ।
ਇਸ ਧਰਨੇ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗ ਵੀ ਸ਼ਾਮਲ ਸਨ।
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਸਿਖਰ ਦੁਪਹਿਰੇ ਗਰਮੀ ਦੇ ਵਿੱਚ ਸਾਰੇ ਲੀਡਰ ਵੀ ਪੁੱਜੇ ਹੋਏ ਸਨ ਅਤੇ ਵਰਕਰ ਵੀ। ਇਹਨਾਂ ਵਰਕਰਾਂ ਦਾ ਇਹ ਏਨਾ ਵਿਸ਼ਾਲ ਇਕੱਠ ਅਕਾਲੀ ਦਲ ਦੀ ਸ਼ਕਤੀ ਦਾ ਵੀ ਪਰਗਟਾਵਾ ਕਰ ਰਿਹਾ ਸੀ। ਸਰਦਾਰ ਗੁਰਸ਼ਰਨ ਸਿੰਘ ਬੜੂੰਦੀ ਦੀ ਸਰਪੰਚੀ ਵਾਲੀ ਚੋਣ ਵਿੱਚ ਹੋਈ ਕਥਿਤ ਧੱਕੇਸ਼ਾਹੀ ਦੇ ਨਾਲ ਨਾਲ 2019 ਅਤੇ 20122 ਦੀਆਂ ਚੋਣਾਂ ਦੀ ਗੱਲ ਵੀ ਕੀਤੀ ਜਾ ਰਹੀ ਸੀ।
Album Protest by Akali Dal at village Barundi
Album Protest by Akali Dal at village Barundi
ਇਸ ਮੌਕੇ ਮੂਲਮੰਤਰ ਦਾ ਜਾਪੁ ਕਰਦਿਆਂ ਚੇਤਾਵਨੀ ਵੀ ਦਿੱਤੀ ਗਈ ਕਿ ਜੇ ਇੱਕ ਹਫਤੇ ਦੇ ਅੰਦਰ ਅਦੰਰ ਇਸ ਮਾਮਲੇ ਵਿੱਚ ਇਨਸਾਫ ਨਾ ਕੀਤਾ ਗਿਆ ਤਾਂ ਸੰਘਰਸ਼ ਏਨਾ ਵੱਡਾ ਹੋਵੇਗਾ ਕਿ ਸਰਕਾਰ ਤੋਂ ਸੰਭਾਲਿਆ ਨਹੀਂ ਜਾਣਾ। ਅਕਾਲੀ ਲੀਡਰਾਂ ਨੇ ਸਪਸ਼ਟ ਕੀਤਾ ਕਿ ਇਹ ਕੋਈ ਮਾਮੂਲੀ ਗੱਲ ਨਹੀਂ। ਜੇ ਇਸ ਧੱਕੇਸ਼ਾਹੀ ਨੂੰ ਚੁੱਪਚਾਪ ਸਹਿ ਲਿਆ ਗਿਆ ਤਾਂ ਇਸ ਕਾਂਗਰਸ ਸਰਕਾਰ ਨੂੰ ਹੋਰ ਧੱਕੇਸ਼ਾਹੀਆਂ ਦਾ ਮੌਕਾ ਮਿਲ ਜਾਣਾ ਹੈ। ਇਸ ਲਈ ਸਰਕਾਰ ਦੀ ਏਨੀ ਹਿੰਮਤ ਨਹੀਂ ਪੈਣ ਦੇਣੀ।
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਇਸ ਮੌਕੇ ਲੋਕ ਸਭਾ ਦੇ ਸਾਬਕਾ ਸਪੀਕਰ-ਚਰਨਜੀਤ ਸਿੰਘ ਅਟਵਾਲ, ਸਾਬਕਾ ਐਮ ਐਲ ਏ ਮਨਪ੍ਰੀਤ ਸਿੰਘ ਅਯਾਲੀ, ਸੀਨੀਅਰ ਅਕਾਲੀ ਲੀਡਰ ਦਰਸ਼ਨ ਸਿੰਘ ਸ਼ਿਵਾਲਿਕ ਸਮੇਤ ਕਈ ਹੋਰ ਸਰਗਮਰ ਆਗੂ ਵੀ ਮੌਜੂਦ ਸਨ।
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
Album Protest by Akali Dal at village Barundi
ਫੇਸਬੁੱਕ 'ਤੇ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
Album Protest by Akali Dal at village Barundi
No comments:
Post a Comment