Tue, Mar 13, 2018 at 10:52 AM
ਸਾਬਕਾ ਚੋਣ ਕਮਿਸ਼ਨ ਮਨੋਹਰ ਸਿੰਘ ਗਿੱਲ ਦੀ ਪੁਸਤਕ ਬਾਰੇ ਵਿਸ਼ੇਸ਼ ਚਰਚਾ
ਲੁਧਿਆਣਾ: 12 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਜਦੋਂ ਇੰਟਰਨੈਟ ਦੀ ਤਕਨੀਕ ਨੇ ਕਾਗਜ਼ਾਂ 'ਤੇ ਛਪੀਆਂ ਕਿਤਾਬਾਂ ਨੂੰ ਭੁਲਾਉਣ ਵਿੱਚ ਤੂਫ਼ਾਨੀ ਤੇਜ਼ੀ ਦਿਖਾਈ ਹੈ। ਜਦੋਂ ਪੂੰਜੀਵਾਦ ਨੇ ਅਸ਼ਲੀਲਤਾ ਦੇ ਹਥਿਆਰ ਨੂੰ ਵਰਤਦਿਆਂ ਨੌਜਵਾਨ ਵਰਗ ਨੂੰ ਸਾਰਥਕ ਅਰਥਾਂ ਅਤੇ ਵਿਚਾਰਾਂ ਤੋਂ ਦੂਰ ਕਰਨ ਦੇ ਮਾਮਲੇ ਵਿੱਚ ਸਾਜ਼ਿਸ਼ੀ ਚਾਲਾਂ ਵਿੱਚ ਤੇਜ਼ੀ ਲਿਆਂਦੀ ਹੈ। ਪੁਸਤਕਾਂ ਵਾਲੇ ਸੱਭਿਆਚਾਰ ਦੇ ਖਿਲਾਫ ਚੱਲ ਰਹੀ ਹਨੇਰੀ ਦੇ ਸਾਹਮਣੇ ਜਿਹੜੇ ਕੁਝ ਕੁ ਸਿਦਕਵਾਨ ਲੋਕ ਅਜੇ ਵੀ ਖੜੋਤੇ ਹਨ ਉਹਨਾਂ ਵਿੱਚ "ਚੇਤਨਾ ਪ੍ਰ੍ਕਾਸ਼ਨ" ਵਾਲੇ ਸਤੀਸ਼ ਗੁਲਾਟੀ ਵੀ ਹਨ।
ਅਦਾਰਾ "ਚੇਤਨਾ ਪ੍ਰ੍ਕਾਸ਼ਨ" ਲੁਧਿਆਣਾ ਵਲੋਂ ਪ੍ਰ੍ਕਾਸ਼ਿਤ ਕੀਤੀ ਸਾਬਕਾ ਚੋਣ ਕਮਿਸ਼ਨ ਮਨੋਹਰ ਸਿੰਘ ਗਿੱਲ ਦੀ ਪੁਸਤਕ ਪੰਜਾਬੀ ਅਤੇ ਹਿੰਦੀ ਵਿੱਚ ‘ਲਾਹੌਲ-ਸਪਿਤੀ ਦੀਆਂ ਕਹਾਣੀਆਂ’ ਲੋਕ ਅਰਪਣ 15 ਮਾਰਚ ਨੂੰ ਸਥਾਨਕ ਐਸ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਸਵੇਰੇ 10 ਵਜੇ ਲੋਕ ਅਰਪਣ ਕੀਤੀ ਜਾਵੇਗੀ। ਚੇਤਨਾ ਪ੍ਰ੍ਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਨੇ ਇਹ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ ਸਿੰਘ, ਵਿਸ਼ੇਸ਼ ਮਹਿਮਾਨ ਗੁਰਭੇਜ ਸਿੰਘ ਗੁਰਾਇਆ ਹੋਣਗੇ ਤੇ ਇਸ ਪੁਸਤਕ ’ਤੇ ਵਿਚਾਰ ਚਰਚਾ ਪਰੋਫੈਸਰ ਗੁਰਭਜਨ ਸਿੰਘ ਗਿੱਲ, ਡਾ. ਜਗਵਿੰਦਰ ਜੋਧਾ, ਅਨਿਲ ਧੀਮਾਨ ਤੇ ਨਿੰਦਰ ਘੁਗਿਆਣਵੀ ਕਰਨਗੇ ਜਦਕਿ ਪਰਿੰਸੀਪਲ ਧਰਮ ਸਿੰਘ ਸੰਧੂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣਗੇ।
No comments:
Post a Comment