ਜੰਗੀ ਹਵਾਈ ਜਹਾਜ਼ਾਂ ਵੱਲੋ ਹਵਾਈ ਕਰਤਬ ਵੀ ਦਿਖਾਏ ਜਾਣਗੇ
ਹਲਵਾਰਾ (ਲੁਧਿਆਣਾ):: 15 ਮਾਰਚ 2018:(ਪੰਜਾਬ ਸਕਰੀਨ ਬਿਊਰੋ)::
51 ਸੁਕੈਡਰਨ ਨੂੰ 'ਪਰੈਜ਼ੀਡੈਂਟ ਸਟੈਂਡਰਡ' ਅਤੇ 230 ਸਿਗਨਲ ਯੂਨਿਟ ਨੂੰ 'ਪਰੈਜ਼ੀਡੈਂਟ ਕਲਰ' ਸਨਮਾਨ ਨਾਲ ਨਿਵਾਜਣਗੇ। ਇਹ ਐਲਾਨ ਅੱਜ ਭਾਰਤੀ ਹਵਾਈ ਫੌਜ ਦੇ ਪੱਛਮੀ ਕਮਾਂਡ ਦੇ ਏਅਰ ਮਾਰਸ਼ਲ ਵੱਲੋਂ ਏਅਰ ਫੋਰਸ ਹਲਵਾਰਾ ਵਿਖੇ ਪੱਤਰਕਾਰ ਮਿਲਣੀ ਦੌਰਾਨ ਕੀਤਾ ਗਿਆ।
ਦੇਸ਼ ਦੇ ਰਾਸ਼ਟਰਪਤੀ ਸ਼ਰੀ ਰਾਮ ਨਾਥ ਕੋਵਿੰਦ ਮਿਤੀ 22 ਮਾਰਚ ਨੂੰ ਏਅਰ ਫੋਰਸ ਸ਼ਟੇਸ਼ਨ ਹਲਵਾਰਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ, ਜਿੱਥੇ ਉਹ ਭਾਰਤੀ ਹਵਾਈ ਫੌਜ਼ ਦੀ ਇੱਕ ਸੁਕੈਡਰਨ ਅਤੇ ਸਿਗਨਲ ਯੂਨਿਟ ਨੂੰ ਵਿਸ਼ੇਸ਼ ਰਾਸ਼ਟਰਪਤੀ ਨਿਸ਼ਾਨ ਪਰਦਾਨ ਕਰਨਗੇ। ਇਸ ਮੌਕੇ ਹਵਾਈ ਫੌਜ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸ ਅਤੇ ਜੰਗੀ ਹਵਾਈ ਜਹਾਜ਼ਾਂ ਵੱਲੋ ਹਵਾਈ ਕਰਤਬ ਦਿਖਾਏ ਜਾਣਗੇ।
ਸਥਾਨਕ ਏਅਰ ਫੋਰਸ ਸ਼ਟੇਸ਼ਨ ਵਿਖੇ ਸੱਦੀ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਵਾਈ ਸੈਨਾ ਦੇ ਪੱਛਮੀ ਕਮਾਂਡ ਦੇ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਏਅਰ ਆਫਿਸਰ ਕਮਾਂਡਿੰਗ ਇਨ ਚੀਫ ਨੇ ਦੱਸਿਆ ਕਿ ਹਵਾਈ ਸ਼ਟੇਸ਼ਨ ਹਲਵਾਰਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਰਾਸ਼ਟਰਪਤੀ ਚਾਰ ਸਾਲ ਬਾਅਦ ਇੱਕ ਵਾਰ ਫਿਰ ਇਸ ਏਅਰ ਫੋਰਸ ਸਟੇਸ਼ਨ ਵਿਖੇ ਹਵਾਈ ਫੌਜ ਦੇ ਸਰਵ-ਉੱਚ ਸਨਮਾਨ ਦੇਣ ਲਈ ਪਧਾਰ ਰਹੇ ਹਨ। ਇਸ ਤੋਂ ਪਹਿਲਾਂ ਸਾਲ 2013 ਵਿੱਚ ਤੱਤਕਾਲੀਨ ਰਾਸ਼ਟਰਪਤੀ ਸ਼ਰੀ ਪਰ੍ਣਵ ਮੁਖ਼ਰਜੀ ਵੀ ਇਹ ਸਨਮਾਨ ਦੇਣ ਲਈ ਏਥੇ ਪਹੁੰਚੇ ਸਨ। ਉਹਨਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ 51 ਸੁਕੈਡਰਨ ਨੂੰ 'ਪਰੈਜ਼ੀਡੈਂਟ ਸਟੈਂਡਰਡ' ਅਤੇ 230 ਸਿਗਨਲ ਯੂਨਿਟ ਨੂੰ 'ਪਰੈਜ਼ੀਡੈਂਟ ਕਲਰ' ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਦੋਵੇਂ ਸਨਮਾਨ ਵੱਖ-ਵੱਖ ਸੁਕੈਡਰਨਾਂ ਅਤੇ ਯੂਨਿਟਾਂ ਨੂੰ ਉਹਨਾਂ ਦੀ ਲਾਮਿਸਾਲ ਕਾਰਗੁਜ਼ਾਰੀ ਨੂੰ ਦੇਖ ਕੇ ਦਿੱਤੇ ਜਾਂਦੇ ਹਨ। ਦਿਨ ਵੀਰਵਾਰ 22 ਮਾਰਚ ਨੂੰ ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ, ਭਾਰਤੀ ਹਵਾਈ ਫੌਜ਼ ਦੇ ਮੁਖੀ ਏਅਰ ਚੀਫ ਮਾਰਸ਼ਲ ਪੀਰੇਂਂਦਰ ਸਿੰਘ ਧਨੋਆ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਪਰ੍ਮੁੱਖ ਸਖ਼ਸ਼ੀਅਤਾਂ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੀਆਂ।
ਪੱਤਰਕਾਰਾਂ ਵੱਲੋ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਏਅਰ ਮਾਰਸ਼ਲ ਸ਼ਰੀ ਹਰੀ ਕੁਮਾਰ ਨੇ ਦੱਸਿਆ ਕਿ ਹਵਾਈ ਫੌਜ ਦੇਸ਼ ਨੂੰ ਦਰਪੇਸ਼ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਬਿਲਕੁੱਲ ਸਮਰੱਥ ਹੈ। ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਹਵਾਈ ਫੌਜ ਵੱਲੋਂ ਗੁਆਂਢੀ ਮੁਲਕਾਂ ਪਾਕਿਸਤਾਨ ਜਾਂ ਚੀਨ ਨੂੰ ਸਾਹਮਣੇ ਰੱਖ ਕੇ ਹੀ ਆਪਣੀ ਸਮਰੱਥਾ ਨਿਰਧਾਰਿਤ ਨਹੀਂ ਕੀਤੀ ਜਾਂਦੀ ਸਗੋਂ ਇਹ ਦੇਖ ਕੇ ਆਪਣੀ ਸਮੱਰਥਾ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਦੇਸ਼ 'ਤੇ ਪੈਣ ਵਾਲੇ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਪਰ੍ਮੁੱਖਤਾ ਨਾਲ ਨਜਿੱਠਿਆ ਜਾ ਸਕੇ।
ਉਹਨਾਂ ਕਿਹਾ ਕਿ ਭਾਰਤੀ ਹਵਾਈ ਫੌਜ ਕੋਲ ਲੋੜੀਂਦੀ ਗਿਣਤੀ ਵਿੱਚ ਪਾਇਲਟ, ਜਹਾਜ਼ ਅਤੇ ਹੋਰ ਸਾਜ਼ੋਸਮਾਨ ਮੌਜੂਦ ਹੈ। ਭਾਰਤੀ ਹਵਾਈ ਫੌਜ ਵਿੱਚ ਔਰਤ ਪਾਇਲਟਾਂ ਦੇ ਆਉਣ ਦੇ ਸ਼ੁਰੂ ਹੋਏ ਰੁਝਾਨ ਨੂੰ ਚੰਗਾ ਸੰਕੇਤ ਦੱਸਦਿਆਂ ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਵਿੱਚ ਭਾਰਤੀ ਫੌਜ ਖਾਸ ਕਰਕੇ ਹਵਾਈ ਫੌਜ ਵਿੱਚ ਵੱਧ ਰਿਹਾ ਰੁਝਾਨ ਬਹੁਤ ਹੀ ਸਲ਼ਾਘਾਯੋਗ ਹੈ।
ਹਵਾਈ ਫੌਜ ਦੇਸ਼ ਨੂੰ ਦਰਪੇਸ਼ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਬਿਲਕੁਲ ਤਿਆਰ
No comments:
Post a Comment