Showing posts with label Halwara. Show all posts
Showing posts with label Halwara. Show all posts

Thursday, March 22, 2018

ਭਾਰਤੀ ਹਵਾਈ ਸੈਨਾ ਸਾਡੀ ਫੌਜੀ ਤਾਕਤ ਦੀ ਉੱਤਮਤਾ ਦੀ ਪਰਤੀਕ-ਰਾਸ਼ਟਰਪਤੀ

ਭਾਰਤੀ ਹਵਾਈ ਸੈਨਾ ਦੇ 51 ਸਕੁਐਡਰਨ ਨੂੰ ਸਟੈਂਡਰਡ ਅਤੇ 230 ਸਿਗਨਲ ਯੁਨਿਟ ਨੂੰ ਕਲਰਜ਼ ਪਰਦਾਨ ਕੀਤੇ 
ਲੁਧਿਆਣਾ: 22 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਭਾਰਤ ਦੇ ਰਾਸ਼ਟਰਪਤੀ ਸ਼ਰੀ ਰਾਮ ਨਾਥਕੋਵਿੰਦ ਨੇ ਅੱਜ (22 ਮਾਰਚ, 2018) ਹਲਵਾਰਾ, ਪੰਜਾਬ ਵਿੱਚ ਭਾਰਤੀ ਹਵਾਈ ਸੈਨਾ ਦੇ 51 ਸਕੁਐਡਰਨ ਨੂੰ ਸਟੈਂਡਰਡ ਅਤੇ 230 ਸਿਗਨਲ ਯੁਨਿਟ ਨੂੰ ਕਲਰਜ਼ ਪਰਦਾਨ ਕੀਤੇ।
ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ 51 ਸਕੁਐਡਰਨ ਅਤੇ 230 ਸਿਗਨਲ ਯੁਨਿਟ ਨੇ ਆਪਣੇ ਦੇਸ਼ ਦੀ ਸੇਵਾ ਵਿੱਚ ਬਹੁਤ ਨਾਮ ਖੱਟਿਆ ਹੈ। ਉਹਨਾਂ ਕੋਲ ਪਰੋਫੈਸ਼ਨਲ ਉੱਤਮਤਾ ਦਾ ਅਮੀਰ ਇਤਿਹਾਸ ਹੈ ਅਤੇ ਉਹਨਾਂ ਨੇ ਸ਼ਾਂਤੀ ਅਤੇ ਜੰਗ ਦੇ ਦੌਰਾਨ ਭਾਰਤ ਦੀ ਬੜੀ ਸ਼ਾਨ ਅਤੇ ਵਿਲੱਖਣਤਾ ਨਾਲ ਸੇਵਾ ਕੀਤੀ ਹੈ। ਉਹਨਾਂ ਦੇ ਸਮਰਪਣ, ਪਰੋਫੈਸ਼ਨਲ ਵਤੀਰੇ ਵਿਹਾਰ ਅਤੇ ਹੌਂਸਲੇ ਲਈ ਯੂਨਿਟਾਂ ਦਾ ਸਨਮਾਨ ਕਰਨਾ ਉਹਨਾਂ ਵਾਸਤੇ ਇੱਕ ਮਾਣ ਵਾਲੀ ਘੜੀ ਹੈ। ਉਹਨਾਂ ਨੇ ਇਹਨਾਂ ਯੂਨਿਟਾਂ ਦੇ ਨਿਸ਼ਕਾਮ ਬਲੀਦਾਨਾਂ ਅਤੇ ਰਾਸ਼ਟਰ ਦੀ ਸੇਵਾ ਲਈ ਪਿਛਲੇ ਅਤੇ ਵਰਤਮਾਨ ਸਮੇਂ ਦੇ ਸਟਾਫ਼ ਅਤੇ ਪਰਿਵਾਰਾਂ ਦੀ ਤਰੀਫ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਸਾਡੀ ਫੌਜੀ ਤਾਕਤ ਦੀ ਉੱਤਮਤਾ ਦੀ ਪਰਤੀਕ ਹੈ। ਦੇਸ਼ ਅਤੇ ਵਿਦੇਸ਼ ਵਿੱਚ ਸਾਡੀ ਸੈਨਾ ਦੀ ਕਾਰਗੁਜ਼ਾਰੀ, ਇਸਦੇ ਉੱਚ ਮਿਆਰ ਦੀ ਇਕ ਸ਼ਾਨਦਾਰ ਗਵਾਹੀ ਹੈ। ਭਾਰਤੀ ਹਵਾਈ ਸੈਨਾ, ਸਾਡੇ ਸੁਤੰਤਰ ਅਕਾਸ਼ ਦੀ ਸੁਰੱਖਿਆ ਕਰਨ ਤੋਂ ਇਲਾਵਾ, ਹਮੇਸ਼ਾ ਮਨੁੱਖਤਾ ਦੀ ਸਹਾਇਤਾ ਅਤੇ ਆਫ਼ਤਾਂ ਤੋਂ ਰਾਹਤ ਲਈ ਮੁਹਿੰਮਾਂ ਦੀ ਮੋਹਰੀ ਰਹੀ ਹੈ। ਸਾਡੇ ਬਹਾਦਰ ਹਵਾਈ ਲੜਾਕੂਆਂ ਦੀ ਲਚਕ, ਦਰਿੜਤਾ ਅਤੇ ਜੋਸ਼ ਹਰ ਭਾਰਤੀ ਲਈ ਮਾਣ ਦਾ ਸਰੋਤ ਹੈ।
ਬਹਾਦਰ ਹਵਾਈ ਯੋਧਿਆਂ ਦੀ ਲਚਕ, ਦਰਿੜਤਾ ਅਤੇ ਉਤਸ਼ਾਹ ਹਰ ਭਾਰਤੀ ਲਈ ਮਾਣ ਵਾਲੀ ਗੱਲ 
ਹਮੇਸ਼ਾ ਮਨੁੱਖਤਾ ਦੀ ਸਹਾਇਤਾ ਅਤੇ ਆਫ਼ਤਾਂ ਤੋਂ ਰਾਹਤ ਲਈ ਵੀ ਮੁਹਿੰਮਾਂ ਦੀ ਮੋਹਰੀ ਰਹੀ ਸਾਡੀ ਹਵਾਈ ਸੈਨਾ 

Thursday, March 15, 2018

ਰਾਸ਼ਟਰਪਤੀ ਵੱਲੋਂ ਏਅਰ ਫੋਰਸ ਸ਼ਟੇਸ਼ਨ ਹਲਵਾਰਾ ਦਾ ਦੌਰਾ 22 ਨੂੰ

ਜੰਗੀ ਹਵਾਈ ਜਹਾਜ਼ਾਂ ਵੱਲੋ ਹਵਾਈ ਕਰਤਬ ਵੀ ਦਿਖਾਏ ਜਾਣਗੇ
ਹਲਵਾਰਾ (ਲੁਧਿਆਣਾ):: 15 ਮਾਰਚ 2018:(ਪੰਜਾਬ ਸਕਰੀਨ ਬਿਊਰੋ)::
51 ਸੁਕੈਡਰਨ ਨੂੰ 'ਪਰੈਜ਼ੀਡੈਂਟ ਸਟੈਂਡਰਡ' ਅਤੇ 230 ਸਿਗਨਲ ਯੂਨਿਟ ਨੂੰ 'ਪਰੈਜ਼ੀਡੈਂਟ ਕਲਰ' ਸਨਮਾਨ ਨਾਲ ਨਿਵਾਜਣਗੇ। ਇਹ ਐਲਾਨ ਅੱਜ ਭਾਰਤੀ ਹਵਾਈ ਫੌਜ ਦੇ ਪੱਛਮੀ ਕਮਾਂਡ ਦੇ ਏਅਰ ਮਾਰਸ਼ਲ ਵੱਲੋਂ ਏਅਰ ਫੋਰਸ ਹਲਵਾਰਾ ਵਿਖੇ ਪੱਤਰਕਾਰ ਮਿਲਣੀ ਦੌਰਾਨ ਕੀਤਾ ਗਿਆ। 
ਦੇਸ਼ ਦੇ ਰਾਸ਼ਟਰਪਤੀ ਸ਼ਰੀ ਰਾਮ ਨਾਥ ਕੋਵਿੰਦ ਮਿਤੀ 22 ਮਾਰਚ ਨੂੰ ਏਅਰ ਫੋਰਸ ਸ਼ਟੇਸ਼ਨ ਹਲਵਾਰਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ, ਜਿੱਥੇ ਉਹ ਭਾਰਤੀ ਹਵਾਈ ਫੌਜ਼ ਦੀ ਇੱਕ ਸੁਕੈਡਰਨ ਅਤੇ ਸਿਗਨਲ ਯੂਨਿਟ ਨੂੰ ਵਿਸ਼ੇਸ਼ ਰਾਸ਼ਟਰਪਤੀ ਨਿਸ਼ਾਨ ਪਰਦਾਨ ਕਰਨਗੇ।  ਇਸ ਮੌਕੇ ਹਵਾਈ ਫੌਜ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸ ਅਤੇ ਜੰਗੀ ਹਵਾਈ ਜਹਾਜ਼ਾਂ ਵੱਲੋ ਹਵਾਈ ਕਰਤਬ ਦਿਖਾਏ ਜਾਣਗੇ।
ਸਥਾਨਕ ਏਅਰ ਫੋਰਸ ਸ਼ਟੇਸ਼ਨ ਵਿਖੇ ਸੱਦੀ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਵਾਈ ਸੈਨਾ ਦੇ ਪੱਛਮੀ ਕਮਾਂਡ ਦੇ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਏਅਰ ਆਫਿਸਰ ਕਮਾਂਡਿੰਗ ਇਨ ਚੀਫ ਨੇ ਦੱਸਿਆ ਕਿ ਹਵਾਈ ਸ਼ਟੇਸ਼ਨ ਹਲਵਾਰਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਰਾਸ਼ਟਰਪਤੀ ਚਾਰ ਸਾਲ ਬਾਅਦ ਇੱਕ ਵਾਰ ਫਿਰ ਇਸ ਏਅਰ ਫੋਰਸ ਸਟੇਸ਼ਨ ਵਿਖੇ ਹਵਾਈ ਫੌਜ ਦੇ ਸਰਵ-ਉੱਚ ਸਨਮਾਨ ਦੇਣ ਲਈ ਪਧਾਰ ਰਹੇ ਹਨ। ਇਸ ਤੋਂ ਪਹਿਲਾਂ ਸਾਲ 2013 ਵਿੱਚ ਤੱਤਕਾਲੀਨ ਰਾਸ਼ਟਰਪਤੀ ਸ਼ਰੀ ਪਰ੍ਣਵ ਮੁਖ਼ਰਜੀ ਵੀ ਇਹ ਸਨਮਾਨ ਦੇਣ ਲਈ ਏਥੇ ਪਹੁੰਚੇ ਸਨ। ਉਹਨਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ 51 ਸੁਕੈਡਰਨ ਨੂੰ 'ਪਰੈਜ਼ੀਡੈਂਟ ਸਟੈਂਡਰਡ' ਅਤੇ 230 ਸਿਗਨਲ ਯੂਨਿਟ ਨੂੰ 'ਪਰੈਜ਼ੀਡੈਂਟ ਕਲਰ' ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਦੋਵੇਂ ਸਨਮਾਨ ਵੱਖ-ਵੱਖ ਸੁਕੈਡਰਨਾਂ ਅਤੇ ਯੂਨਿਟਾਂ ਨੂੰ ਉਹਨਾਂ ਦੀ ਲਾਮਿਸਾਲ ਕਾਰਗੁਜ਼ਾਰੀ ਨੂੰ ਦੇਖ ਕੇ ਦਿੱਤੇ ਜਾਂਦੇ ਹਨ। ਦਿਨ ਵੀਰਵਾਰ 22 ਮਾਰਚ ਨੂੰ ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ, ਭਾਰਤੀ ਹਵਾਈ ਫੌਜ਼ ਦੇ ਮੁਖੀ ਏਅਰ ਚੀਫ ਮਾਰਸ਼ਲ ਪੀਰੇਂਂਦਰ ਸਿੰਘ ਧਨੋਆ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ, ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਪਰ੍ਮੁੱਖ ਸਖ਼ਸ਼ੀਅਤਾਂ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੀਆਂ।
ਪੱਤਰਕਾਰਾਂ ਵੱਲੋ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਏਅਰ ਮਾਰਸ਼ਲ ਸ਼ਰੀ ਹਰੀ ਕੁਮਾਰ ਨੇ ਦੱਸਿਆ ਕਿ ਹਵਾਈ ਫੌਜ ਦੇਸ਼ ਨੂੰ ਦਰਪੇਸ਼ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਬਿਲਕੁੱਲ ਸਮਰੱਥ ਹੈ। ਉਹਨਾਂ ਸਪਸ਼ਟ ਕੀਤਾ ਕਿ ਭਾਰਤੀ ਹਵਾਈ ਫੌਜ ਵੱਲੋਂ ਗੁਆਂਢੀ ਮੁਲਕਾਂ ਪਾਕਿਸਤਾਨ ਜਾਂ ਚੀਨ ਨੂੰ ਸਾਹਮਣੇ ਰੱਖ ਕੇ ਹੀ ਆਪਣੀ ਸਮਰੱਥਾ ਨਿਰਧਾਰਿਤ ਨਹੀਂ ਕੀਤੀ ਜਾਂਦੀ ਸਗੋਂ ਇਹ ਦੇਖ ਕੇ ਆਪਣੀ ਸਮੱਰਥਾ ਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਦੇਸ਼ 'ਤੇ ਪੈਣ ਵਾਲੇ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਪਰ੍ਮੁੱਖਤਾ ਨਾਲ ਨਜਿੱਠਿਆ ਜਾ ਸਕੇ।
ਉਹਨਾਂ ਕਿਹਾ ਕਿ ਭਾਰਤੀ ਹਵਾਈ ਫੌਜ ਕੋਲ ਲੋੜੀਂਦੀ ਗਿਣਤੀ ਵਿੱਚ ਪਾਇਲਟ, ਜਹਾਜ਼ ਅਤੇ ਹੋਰ ਸਾਜ਼ੋਸਮਾਨ ਮੌਜੂਦ ਹੈ। ਭਾਰਤੀ ਹਵਾਈ ਫੌਜ ਵਿੱਚ ਔਰਤ ਪਾਇਲਟਾਂ ਦੇ ਆਉਣ ਦੇ ਸ਼ੁਰੂ ਹੋਏ ਰੁਝਾਨ ਨੂੰ ਚੰਗਾ ਸੰਕੇਤ ਦੱਸਦਿਆਂ ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਵਿੱਚ ਭਾਰਤੀ ਫੌਜ ਖਾਸ ਕਰਕੇ ਹਵਾਈ ਫੌਜ ਵਿੱਚ ਵੱਧ ਰਿਹਾ ਰੁਝਾਨ ਬਹੁਤ ਹੀ ਸਲ਼ਾਘਾਯੋਗ ਹੈ।
ਹਵਾਈ ਫੌਜ ਦੇਸ਼ ਨੂੰ ਦਰਪੇਸ਼ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਬਿਲਕੁਲ ਤਿਆਰ