Thursday, February 22, 2018

ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਵਿਸ਼ੇਸ਼ ਸਮਾਗਮ

ਡਾ. ਰਣਜੀਤ ਕੌਰ ਡਿਪਟੀ ਕਮਿਸ਼ਨਰ ਇਨਕਮ ਟੈਕਸ ਮੁੱਖ ਮਹਿਮਾਨ ਵੱਜੋਂ ਪੁੱਜੇ 
ਮੋਹਾਲੀ//ਚੰਡੀਗੜ: (ਪੰਜਾਬ ਸਕਰੀਨ ਬਿਊਰੋ):: 
ਸੰਸਥਾਵਾਂ ਅਕਸਰ ਕਿਸੇ ਵੀ ਕੱਲੇ ਕਰੇ ਵਿਅਕਤੀ ਨਾਲੋਂ ਵਡੀਆਂ ਹੁੰਦੀਆਂ ਹਨ। ਇਸ ਹਕੀਕਤ ਦੇ ਨਾਲ ਹੀ ਇੱਕ ਸੱਚ ਇਹ ਵੀ ਹੈ ਕਿ ਕਈ ਸ਼ਖਸੀਅਤਾਂ ਅਜਿਹੀ ਕਾਰਗੁਜ਼ਾਰੀ ਦਿਖਾਉਂਦੀਆਂ ਹਨ ਕਿ ਸੰਸਥਾਵਾਂ ਵਿੱਚ ਜਾਨ ਪੈ ਜਾਂਦੀ ਹੈ। ਆਯੋਜਨਾਂ ਵਿੱਚ ਨਵਾਂ ਜੋਸ਼ ਆ ਜਾਂਦਾ ਹੈ। ਅਜਿਹੀ ਹੀ ਇੱਕ ਸ਼ਖ਼ਸੀਅਤ ਹੈ ਅਮਰਜੀਤ ਕੌਰ "ਹਿਰਦੇ"। 
ਗੱਲ  ਖੱਬੀਆਂ ਧਿਰਾਂ ਦੀ ਹੋਵੇ ਤੇ ਭਾਵੇਂ ਪੰਥ ਦੀ, ਉਸ ਕੋਲ ਹਮੇਸ਼ਾਂ ਹੀ ਬਹੁਤ ਕੁਝ ਕਹਿਣ ਲਈ ਹੁੰਦਾ ਹੈ। ਕਈ ਵਾਰ ਉਸਦੇ ਮੂੰਹੋਂ ਨਿਕਲੇ ਬੋਲ ਸਨਸਨੀ ਵਰਗੀ ਸਥਿਤੀ ਵੀ ਪੈਦਾ ਕਰਦੇ ਹਨ। ਜਿਸਦੀਂ ਅਮਰਜੀਤ ਕੌਰ ਹਿਰਦੇ ਨੇ ਦਿਲ ਵਿੱਚ ਲੁਕੀਆਂ ਗੱਲਾਂ ਬੇਬਾਕ ਹੋ ਕੇ ਅੱਖੀਆਂ ਉਸ ਦਿਨ ਬਹੁਤ ਸਾਰੇ ਕਲਮੀ ਧਮਾਕੇ ਹੋਣ ਦੀ ਸੰਭਾਵਨਾ ਹੈ। ਇਹਨਾਂ ਸੰਭਾਵਨਾਵਾਂ ਦੀ ਚਰਚਾ ਨੂੰ ਭਵਿੱਖ ਦੀ ਕਿਸੇ ਪੋਸਟ ਲਈ ਛੱਡਦੇ ਹੋਏ ਗੱਲ ਕਰਦੇ ਹਾਂ ਮਾਂ ਬੋਲੀ ਦਿਵਸ ਮੌਕੇ ਹੋਏ ਸਮਾਗਮਾਂ ਦੀ। 
ਸ਼ਿਵਾਲਿਕ ਪਬਲਿਕ ਸਕੂਲ, ਫੇਜ 6 ਵਿਚ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਆਰਟ ਕੌਸਲ ਦੀ ਸਰਪ੍ਰ੍ਸਤੀ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਅਨੁਰੂਪ ਓਅੰਕਾਰ ਚੈਰੀਟੇਬਲ ਓਰਗੇਨਾਈਜੇਸ਼ਨ ਵੱਲੋਂ ਦਿੱਤਾ ਗਿਆ। ਡਾ ਰਣਜੀਤ ਕੌਰ ਡਿਪਟੀ ਕਮਿਸ਼ਨਰ ਇਨਕਮ ਟੈਕਸ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਵਿਸ਼ੇਸ਼ ਮਹਿਮਾਨ ਜਨਾਬ ਅਸ਼ੋਕ ਨਾਦਿਰ ਜੀ ਸਨ। ਸ ਡੀ ਅੈਸ ਬੇਦੀ ਜੀ ਨੇ ਇਸ ਸਾਹਤਿਕ ਸਮਾਗਮ ਦੀ ਪਰਧਾਨਗੀ  ਕੀਤੀ। ਇਸ ਆਯੋਜਨ ਵਿੱਚ ੳੱਘੇ ਸ਼ਾਇਰਾਂ ਤੋਂ ਇਲਾਵਾ ਸਕੂਲ ਦੇ ਕੈਂਪਸ ਵਿਚਲੇ ਬੀ ਅੈਡ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਵੀ ਵੰਨ-ਸਵੰਨੀਆਂ ਪੇਸ਼ਕਾਰੀਆਂ ਕੀਤੀਆਂ। ਉਥੇ ਮੌਜੂਦ ਸਰੋਤਿਆਂ ਅਤੇ ਦਰਸ਼ਕਾਂ ਨੇ ਇਸ ਅਹਿਸਾਸ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਿਆ ਕਿ ਸਾਡੀ ਮਾਂ ਪੰਜਾਬੀ ਦੀ ਰਹਿੰਦੀ ਦੁਨੀਆਂ ਤੱਕ ਸ਼ਾਨ ਕਾਇਮ ਰਹੇਗੀ। ਸਾਨੂੰ ਇਸਦੇ ਮਰ ਜਾਣ ਦਾ ਹੇਰਵਾ ਤਿਆਗ ਕੇ ਇਸਨੂੰ ਜਿਉਂਦੇ ਰੱਖਣ ਲਈ ਹਰ ਪੰਜਾਬੀ ਨੂੰ ਬਣਦਾ ਸਹਿਯੋਗ ਜਾਰੀ ਰੱਖਣਾ ਚਾਹੀਦਾ ਹੈ। ਹਿਰਦੇ ਮੈਡਮ ਨੇ ਅਨੁਰੂਪ ਓਅੰਕਾਰ ਚੈਰੀਟੇਬਲ ਓਰਗੇਨਾਈਜੇਸ਼ਨ ਵੱਲੋਂ ਡਾ ਸਰਬਜੀਤ ਕੌਰ ਸੋਹਲ ਪਰ੍ਧਾਨ, ਪੰਜਾਬ ਸਾਹਿਤ ਅਕੈਡਮੀ ਚੰਡੀਗੜ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ ਅਤੇ ਆਸ ਪਰ੍ਗਟ ਕੀਤੀ ਕਿ ਇਹ ਜੋਸ਼ ਅਤੇ ਉਮਾਹ ਭਵਿੱਖ ਵਿੱਚ ਵੀ ਬਣਿਆ ਰਹੇਗਾ। 
ਇਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚਿਆਂ ਨੇਪੰਜਾਬੀ ਦਾ ਬੀਰਤਾ ਭਰਪੂਰ ਕਾਵਿ ਕਵੀਸ਼ਰੀ ਦਾ ਜਲਵਾ ਬਖੇਰਿਆ ਤੇ ਇਸ ਸਾਰੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਅਮਰਜੀਤ ਕੌਰ ਹਿਰਦੇ ਦੇ ਜੋਸ਼ੋ ਖਰੋਸ਼ ਨੂੰ ਦੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਮਾਤ ਭਾਸ਼ਾ ਵਾਲਾ ਇਹ ਜਜ਼ਬਾ ਸਾਰਾ ਸਾਲ ਬਣਿਆ ਰਹੇਗਾ ਨਾ ਕਿ ਸਿਰਫ ਇੱਕ ਦਿਵਸ ਵਿਸ਼ੇਸ਼ ਵਾਲੇ ਦਿਨ। 

No comments: