Sat, Oct 7, 2017 at 1:08 PM
ਅੰਧਵਿਸ਼ਵਾਸਾਂ ਨੂੰ ਜਨਮ ਦੇਣ ਵਾਲੀਆਂ ਸਾਜ਼ਿਸ਼ਾਂ 'ਤੇ ਹੋਵੇਗਾ ਮੁੱਖ ਨਿਸ਼ਾਨਾ
ਲੁਧਿਆਣਾ: 7 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅੰਧਵਿਸ਼ਵਾਸਾਂ ਨੂੰ ਜਨਮ ਦੇਣ ਵਾਲੀਆਂ ਸਾਜ਼ਿਸ਼ਾਂ 'ਤੇ ਹੋਵੇਗਾ ਮੁੱਖ ਨਿਸ਼ਾਨਾ
ਲੁਧਿਆਣਾ: 7 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ 8 ਅਕਤੂਬਰ (ਐਤਵਾਰ) ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਖੇ " ਇਤਿਹਾਸਿਕ ਪਦਾਰਥਵਾਦ " ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਚਾਹਲ ( ਬਰਨਾਲਾ) ਹੋਣਗੇ। ਸੁਸਾਇਟੀ ਦੇ ਜਥੇਬੰਦਕ ਮੁਖੀ ਜਸਵੰਤ ਜੀਰਖ ਨੇ ਇਸ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰਿਸ਼ਟੀ ਦੀ ਉਤਪਤੀ ਅਤੇ ਮਨੁੱਖੀ ਵਿਕਾਸ ਦੇ ਇਤਿਹਾਸ ਨੂੰ ਧਾਰਮਿਕ ਵਿਚਾਰਧਾਰਕਾਂ ਵੱਲੋਂ ਗ਼ੈਰ ਵਿਗਿਆਨਿਕ ਮਿਸਾਲਾਂ ਦੇ ਕੇ ਵੱਖ-ਵੱਖ ਤਰ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਧਾਰਨਾਵਾਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਨੂੰ ਜਨਮ ਦੇਂਦੀਆਂ ਹਨ ਉਥੇ ਮਨੁੱਖ ਵੱਲੋਂ ਅਸਲੀਅਤ ਜਾਨਣ ਦੀ ਕੋਸ਼ਿਸ਼ ਵੱਜੋਂ ਅਪਣਾਏ ਜਾਂਦੇ ਰਸਤਿਆਂ ਵਿੱਚ ਅੜਿੱਕਾ ਵੀ ਬਣਦੀਆਂ ਹਨ। ਇਸ ਲਈ ਤਰਕਸ਼ੀਲ ਸੁਸਾਇਟੀ ਦੀ ਲੁਧਿਆਣਾ ਇਕਾਈ ਨੇ ਅਜਿਹੇ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਤਰਕਸ਼ੀਲ ਮੈਂਬਰਾਂ ਅਤੇ ਹੋਰ ਸਮਾਜਿਕ ਕਾਰਕੁਨਾਂ ਨੂੰ ਸਹੀ ਤੇ ਵਿਗਿਆਨਿਕ ਵਿਚਾਰਾਂ ਪ੍ਰਤੀ ਵਧੇਰੇ ਸਿੱਖਿਅਤ ਕੀਤਾ ਜਾ ਸਕੇ।
ਇਸ ਸਬੰਧੀ ਹੋਰ ਵੇਰਵਾ ਜਸਵੰਤ ਜੀਰਖ ਹੁਰਾਂ ਤੋਂ ਇਸ ਨੰਬਰ 'ਤੇ ਲਿਆ ਜਾ ਸਕਦਾ ਹੈ--98151-69825
1 comment:
Thanks for sharing this very useful information...
Post a Comment