ਨਾ ਕੋਈ ਹਾਦਸਾ-ਨਾ ਕੋਈ ਰੋਗ-ਖੁਸ਼ੀਆਂ ਵਿੱਚ ਨਾ ਹੋਵੇ ਸੋਗ
ਲੁਧਿਆਣਾ: 12 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਹਰ ਵਾਰ ਦੀਵਾਲੀ ਵਾਲੀ ਰਾਤ ਲੱਗਦੀਆਂ ਅੱਗਾਂ ਅਤੇ ਹੋਰ ਹਾਦਸਿਆਂ ਤੋਂ ਚਿੰਤਿਤ ਹੋਏ ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਅਪੀਲ ਕੀਤੀ ਹੈ ਕਿ ਇਸ ਵਾਰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈ ਜਾਏ। ਨਾ ਭਾਰੀ ਭਰਕਮ ਬਾਰੂਦ ਵਾਲੇ ਪਟਾਕਿਆਂ ਨਾਲ ਇੱਕ ਦੂਜੇ ਤੋਂ ਜ਼ਿਆਦਾ ਸ਼ੋਰ ਪਾਉਣ ਦੀ ਰੇਸ ਲਾਇ ਜਾਏ ਅਤੇ ਨਾ ਹੀ ਲੋਕਾਂ ਦੀਆਂ ਅੱਖਾਂ, ਕੰਨਾਂ ਅਤੇ ਗਲੇ ਨੂੰ ਨੁਕਸਾਨ ਪਹੁੰਚਾਇਆ ਜਾਏ। ਇਸ ਮਕਸਦ ਲਈ ਅੱਜ ਮੈਡਮ ਕੁਸਮ ਲਤਾ, ਡਾਕਟਰ ਗੁਰਚਰਨ ਕੌਰ ਕੋਚਰ, ਪ੍ਰਦ੍ਵਨ ਰਣਜੀਤ ਸਿੰਘ, ਸੀਨੀਅਰ ਮੈਂਬਰ ਇੰਦਰ ਸਿੰਘ ਸੋਢੀ, ਅਮ੍ਰਿਤਪਾਲ ਸਿੰਘ ਅਤੇ ਪ੍ਰਦੀਪ ਸ਼ਰਮਾ 'ਤੇ ਅਧਾਰਿਤ ਇਕ ਵਫਦ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੈਡਮ ਸਵਰਨਜੀਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਮਿਲਿਆ।
ਭਾਰਤ ਜਨ ਗਆਨ ਵਿਗਿਆਨ ਜੱਥਾ ਲੁਧਿਆਣਾ ਦਾ ਇੱਕ ਡੈਪੂਟੇਸ਼ਨ ਜ਼ਿਲਾ ਸਿਖਿਆ ਅਫਸਰਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜ਼ਿਲੇ ਦੇ ਸਾਰੇ ਸਕੂਲਾਂ ਨੂੰ ਹਿਦਾਇਤ ਕਰਨ ਕਿ ਬੱਚਿਆਂ ਨੂੰ ਦਿਵਾਲੀ ਦੇ ਮੌਕੇ ਤੇ ਪਟਾਕਿਆਂ ਤੇ ਹਰ ਆਤਿਸ਼ਬਾਜ਼ੀ ਦੇ ਨਾਲ ਫੈਲਣ ਵਾਲੇ ਪ੍ਰਦੂਸ਼ਣ ਬਾਰੇ ਜਣਕਾਰੀ ਦੇਣ ਅਤੇ ਬੱਚਿਆਂ ਨੂੰ ਹਰੀ ਦਿਵਾਲੀ ਮਨਾਉਣ ਦੇ ਲਈ ਉਤਸ਼ਾਹਿਤ ਕਰਨ।
ਇਸ ਡੈਪੂਟੇਸ਼ਨ ਦੀ ਅਗਵਾਈ ਜੱਥਾ ਦੇ ਪ੍ਰਧਾਨ ਸ: ਰਣਜੀਤ ਸਿੰਘ ਨੇ ਕੀਤੀੇ ਉਹਨਾਂ ਤੋ ਇਲਾਵਾ ਇਸ ਵਿੱਚ ਸ਼ਾਮਿਲ ਸਨ, ਡਾ: ਗੁਰਚਰਨ ਕੋਚਰ, ਇੰਦਰਜੀਤ ਸਿੰਘ ਸੋਢੀ, ਸ਼੍ਰੀਮਤੀ ਕੁਸੁਮ ਲਤਾ, ਮਨਜੀਤ ਸਿੰਘ ਮਹਿਰਮ, ਸਵਰੂਪ ਸਿੰਘ, ਅਮਿ੍ਰਤਪਾਲ ਸਿੰਘ, ਅਵਤਾਰ ਛਿੱਬੜ, ਬੀ ਐਸ ਢੱਟ, ਮੇਘਨਾਥ, ਭਜਨ ਸਿੰਘ, ਰੈਕਟਰ ਕਥੂਰੀਆ,ਅਤੇ ਪਰਦੀਪ ਸ਼ਰਮਾ। ਇਸ ਮੌਕੇ ਤੇ ਜਾਰੀ ਬਿਆਨ ਵਿੱਚ ਜੱਥਾ ਦੇ ਜਨਰਲ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਦਿਵਾਲੀ ਦੇ ਮੌਕੇ ਅਸੀ ਪਟਾਕੇ ਵਜਾਉਂਦੇ ਹਾਂ ਅਤੇ ਸ਼ੋਰ ਤੇ ਧੂਆਂ ਪੈਦਾ ਕਰਦੇ ਹਾਂ। ਪਟਾਕਿਆਂ ਦੇ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਤੇਜ਼ ਬੰਬ 142 ਡੈਸੀਬਲ ਤੱਕ ਅਵਾਜ਼ ਪੈਦਾ ਕਰਦੇ ਹਨ ਜਿਸਦੇ ਨਾਲ ਕੰਨ ਸਦਾ ਲਈ ਵੀ ਬੋਲੇ ਹੋ ਸਕਦੇ ਹਨ। ਆਮ ਕਰਕੇ ਅਸੀਂ 50 ਡੈਸੀਬਲ ਦੇ ਕਰੀਬ ਅਵਾਜ਼ ਵਿੱਚ ਗੱਲ ਬਾਤ ਕਰਦੇ ਹਾਂ। ਧੂਏਂ ਦੇ ਨਾਲ ਫ਼ੇਫ਼ੜਿਆਂ ਦੀਆਂ ਅਤੇ ਸਾਹ ਦੀ ਨਾਲੀ ਦੀਆਂ ਅਨੇਕਾਂ ਬੀਮਾਰੀਆਂ ਲਗਦੀਆਂ ਹਨ। ਜੱਥੇ ਦੇ ਪ੍ਰਧਾਨ ਰਣਜੀਤ ਸਿੰਘ ਨੇ ਜੱਥੇ ਵਲੋਂ ਪਿਛਲੇ 25 ਸਾਲਾਂ ਤੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਜਾ ਰਹੀ ਜਨ ਚੇਤਨਾ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਪਟਾਕਿਆਂ ਤੇ ਪਾਬੰਦੀ ਲਾਉਣਾ ਇੱਕ ਸ਼ਲਾਘਾਯਗ ਕਦਮ ਹੈ ਪਰ ਇਹ ਸਾਰਾ ਪਟਾਕਾ ਪੰਜਾਬ ਵਿੱਚ ਸਸਤੇ ਭਾਅ ਵਿੱਚ ਵਿਕ ਰਿਹਾ ਹੈ। ਪਟਾਕਿਆਂ ਦੇ ਬਣਾਉਣ ਤੇ ਹੀ ਪਾਬੰਦੀ ਹੌਣੀ ਚਾਹੀਦੀ ਹੈ। ਜੱਥਾ ਦੇ ਜੱਥੇਬੰਦਕ ਸਕੱਤਰ ਸ਼੍ਰੀ ਮਨਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਕੁਦਰਤ ਨੇ ਹਰ ਚੀਜ਼ ਦਾ ਸੰਤੁਲਨ ਬਣਾ ਕੇ ਰਖਿਆ ਹੈ। ਪਰ ਮਨੱੁਖ ਨੇ ਆਪਣੇ ਸੁਆਰਥਾਂ ਦੇ ਲਈ ਇਸਨੂੰ ਵਿਗਾੜ ਦਿੱਤਾ ਹੈ ਜਿਸਦਾ ਖ਼ਮਿਆਜ਼ਾ ਸਾਨੂੰ ਵੱਖ ਵੱਖ ਕੁਦਰਤੀ ਅਫ਼ਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।
ਇਸ ਜੱਥੇ ਨਾਲ ਜੁੜਨ ਲਈ ਸੰਪਰਕ ਕਰ ਸਕਦੇ ਹੋ-ਐਮ ਐਸ ਭਾਟੀਆ ਹੁਰਾਂ ਨਾਲ ਜਿਹੜੇ ਇਸ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਜੱਥੇਬੰਦਕ ਸਕੱਤਰ ਹਨ। ਉਹਨਾਂ ਦਾ ਸੰਪਰਕ ਨੰਬਰ ਹੈ: 9988491002
No comments:
Post a Comment