ਮੇਲਾ ਬਣਿਆ ਬਣਿਆ ਸਮਾਜ ਕਲਿਆਣ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ
ਠਾਕੁਰ ਦਲੀਪ ਸਿੰਘ ਜੀ ਨੇ ਦਿੱਤਾ ਵੱਧ ਤੋ ਵੱਧ ਵਿੱਦਿਆ ਗ੍ਰਹਿਣ ਕਰਨ ਸੰਦੇਸ਼
ਦਸੂਹਾ: 15 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਸੰਗਤ ਵੱਲੋਂ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਤੇ ਸਿਮਰਨ ਸਾਧਨਾ ਦਾ ਪ੍ਰਤੀਕ ਸਾਲਾਨਾ ਜੱਪ-ਪ੍ਰਯੋਗ ਅਤੇ ਅੱਸੂ ਦੇ ਮੇਲੇ ਦੇ ਮਹਾਨ ਸਮਾਗਮ ਦਾ ਸਮਾਪਤੀ ਸਮਾਰੋਹ ਬਹੁਤ ਹੀ ਵਿੱਲਖਣ ਢੰਗ ਨਾਲ ਸੰਪੰਨ ਹੋਇਆ। ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾ ਨਤਮਸਤਕ ਹੋਇਆ। ਇਹ ਸਮਾਗਮ 4 ਸਤੰਬਰ ਤੋਂ 15 ਅਕਤੁਬਰ ਤੱਕ ਪ੍ਰਚੀਨ ਪਾਂਡਵ ਤਲਾਬ ਮੰਦਿਰ ਦਸੂਹਾ ਵਿੱਖੇ ਚੱਲਿਆ। ਗੁਰਬਾਣੀ ਅਨੁਸਾਰ ਨਾਮਧਾਰੀ ਸੰਗਤ ਨੇ 40 ਦਿਨ ਜਲ ਦੇ ਕਿਨਾਰੇ ਬਹਿ ਕੇ ਨਾਮ-ਸਿਮਰਨ ਕੀਤਾ ਹੈ ਕਿਉਂਕਿ ਜਲ ਕਿਨਾਰੇ ਬੈਠ ਕੇ ਨਾਮ-ਸਿਮਰਨ ਕਰਨ ਦੀ ਬਹੁਤ ਮਹੱਤਤਾ ਗੁਰਬਾਣੀ ਵਿੱਚ ਲਿਖੀ ਹੈ।
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਦੱਸਿਆ ਕਿ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਬਾਣੀ ਦਾ ਸਿਰਫ ਇਹ ਕਹਿ ਕੇ ਨਾ ਵਿਰੋਧ ਕਰੀਏ ਕਿ ਇਸ ਵਿੱਚਪੁਰਾਣਿਕ ਕਥਾਵਾਂ ਦਾ ਵਰਨਣ ਹੈ ਕਿਉਂਕਿ ਪੁਰਾਣਿਕ ਕਥਾਵਾਂ ਦਾ ਵਰਨਣ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਵੀ ਹੈ। ਇਸੇ ਤਰਾਂ ਸਾਨੂੰ ਆਯੁਰਵੈਦ ਤੇ ਯੋਗ ਨੂੰ ਅਪਨਾਉਣ ਦੀ ਲੋੜ ਹੈ ਕਿਉਂਕਿ ਇਹ ਸਾਰੀਆਂ ਸਵਦੇਸ਼ੀ ਹਨ ਅਤੇ ਸਾਡੇ ਫਾਇਦੇ ਲਈ ਹਨ। ਉਹਨਾਂ ਨੇ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਤੁਲਸੀ ਦੇ ਬੂਟੇ ਲਾਉਣ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਜੇਕਰ ਰੋਜ 5-7 ਪੱਤੇ ਤੁਲਸੀ ਦੇ ਨਿਰਣੇ ਕਾਲਜੇ ਖਾ ਲਏ ਜਾਣ ਤਾਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਉਹਨਾਂ ਹਿੰਦੂ ਸਿੱਖਾਂ ਨੂੰ ਆਪਸ ਵਿੱਚ ਆਪਸੀ ਭਾਈਚਾਰਾ ਗੁਰਬਾਣੀ ਦੀਆਂ ਤੁਕਾਂ ਦੀ ਉਦਾਹਰਣ ਦੇ ਕੇ ਵਧਾਉਣ ਲਈ ਪ੍ਰੇਰਿਆ।ਇਸ ਸਮੇਂ ਉਹਨਾਂ ਨੇ ਵੇਦਾਂਤ ਨੂੰ ਸਮਝਣ ਲਈ ਵੀ ਪ੍ਰੇਰਿਆ ਕਿਉਂਕਿ ਵੇਦਾਂਤ ਸਮਝੇ ਬਗੈਰ ਸਾਨੂੰ ਗੁਰਬਾਣੀ ਸਮਝ ਨਹੀਂ ਆ ਸਕਦੀ।
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਿਦਿਆ ਦੇ ਪੱਖ ਨੂੰ ਵੀ ਉਜਾਗਰ ਕੀਤਾ ਅਤੇ ਦੱਸਿਆ ਕਿ ਉਹਨਾਂ ਵੱਲੋਂ ਤਿਆਰ ਕੀਤੇ ਅਤੇ ਕਰਵਾਏ ਗਏ ਗ੍ਰੰਥਾਂ ਦਾ ਭਾਰ ਨੌਂ ਮਣ ਸੀ। ਇਸ ਬਾਰੇ ਸਾਨੂੰ ਬਹੁਤ ਹੀ ਘੱਟ ਜਾਣਕਾਰੀ ਹੈ।ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਵਿਦਿਆ ਲਈਏ ਅਤੇ ਉੱਚ ਪਦਵੀਆਂ ਗ੍ਰਹਿਣ ਕਰੀਏ ਕਿਉਂਕਿ ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਹੀਵੱਡੇ ਕਾਰੋਬਾਰ, ਵੱਡੀਆਂ ਪਦਵੀਆਂ, ਮੰਤਰੀ, ਆਈ.ਏ.ਐਸ., ਆਈ.ਪੀ.ਐਸ. ਬਣਦੇ ਹਨ ਅਤੇ ਉਹ ਹੀ ਕਲਾਕਾਰ ਤੇ ਲੀਡਰ ਬਣਦੇ ਹਨ।
ਇਸ ਸਮਾਗਮ ਦੋਰਾਨ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੂੰ ਸਮੂਹ ਸੰਗਤ ਨੂੰ ਆਪਣੀ ਨਿਰੋਗ ਸਿਹਤ , ਖਾਣ-ਪੀਣ , ਨਿਰਮਲ ਕਰਮ, ਉੱਚਵਿੱਦਿਆ, ਚੋਹਗਿਰਦੇ ਦੀ ਸਫਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਨੂੰ ਪੂਰੀ ਤਰ੍ਹਾ ਮੰਨਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਆਪ ਜੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਸਤਰੀਆਂ ਨੂੰ ਸਮਾਜ ਵਿੱਚ ਹੋਰ ਉੱਚਾ ਦਰਜਾ ਦਿੱਤਾ ਜਾਵੇ, ਜਿਸ ਲਈ ਆਪਜੀ ਦਵਾਰਾ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਵਾਸਤੇ ਨਾਮਧਾਰੀ ਅੰਮ੍ਰਿਤਧਾਰੀ ਸਿੰਘਣੀਆਂ ਦਵਾਰਾ ਅੱਜ ਅਨੰਦਕਾਰਜ ਦੀ ਰਸਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੀ ਤਰਾਂ ਨਿਭਾਈ ਗਈ ਜਿਸ ਵਿੱਚ ਅੰਮ੍ਰਿਤ ਬਨਾਉਣਾ, ਛਕਾਉਣਾ, ਹਵਨ ਕਰਨਾ, ਲਾਵਾਂ ਤੇ ਸਲੋਕ ਪੜਨੇ ਸ਼ਾਮਲ ਸਨ। ਲੜਕੀਆਂ ਨੂੰ ਹਰ ਪੱਖੋਂ ਸਮਾਜ ਵਿੱਚ ਮੂਹਰੇ ਰੱਖਿਆ ਜਾਵੇ। ਨੂੰਹਾਂ-ਧੀਆਂ ਵਿੱਚ ਫਰਕ ਨਾ ਕੀਤਾ ਜਾਵੇ। ਇਹ ਸਾਰਾ ਕੁਝ ਕਰਵਾ ਕੇ ਸਤਿਗੁਰੂ ਜੀ ਨੇ ਇਹਨਾਂ ਗੱਲਾਂ ਨੂੰ ਕਿਰਿਆਤਮਕ ਰੂਪ ਦਿੱਤਾ ਹੈ।
ਆਪ ਜੀ ਨੇ ਦੱਸਿਆ ਕਿ ਰੋਜ ਹੀ ਕਿਸੇ ਗਰੀਬ ਦੀ ਨਿਮਰਤਾ ਨਾਲ ਮਦਦ ਕਰੋ ਅਤੇ ਰੋਜ ਭਾਵੇਂ ਉਹਨਾਂ ਨੂੰ ਜਲ ਦਾ ਗਿਲਾਸ ਹੀ ਛਕਾ ਦਿਉ ਅਤੇ ਜੀ ਕਹਿ ਕੇ ਬੁਲਾਉ। ਫਿਰ ਕਲਪਨਾ ਕਰੋ ਕਿ ਇਹ ਸਤਿਗੁਰੂ ਨਾਨਕ ਦੇਵ ਜੀ ਜਾਂ ਭਗਵਾਨ ਦਾ ਰੂਪ ਹਨ। ਐਸਾ ਰੋਜ ਕਰਨ ਨਾਲ ਆਪ ਜੀ ਦੀ ਕਲਪਨਾ ਦ੍ਰਿੜ ਹੋ ਜਾਵੇਗੀ ਅਤੇ ਆਪ ਜੀ ਬ੍ਰਹਮਗਿਆਨੀ ਦੀ ਅਵਸਥਾ ਨੂੰ ਪ੍ਰਾਪਤ ਕਰ ਸਕੋਗੇ।
ਵਿਧਵਾ ਵਿਵਾਹ ਜਾਂ ਕਿਸੇ ਪੱਖੋਂ ਮਾਤਾ-ਪਿਤਾਦੇ ਘਰ ਬੈਠੀ ਬੇਟੀ ਦੇ ਪੁਨਰ ਵਿਆਹ ਕਰਵਾਉ ਅਤੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਵੀ ਉਹਨਾਂ ਨੂੰ ਅਪਨਾਉਣ। ਅਰਦਾਸ ਤੋਂ ਬਾਅਦ ਏਕਤਾ ਦਾ ਨਾਅਰਾ ਸੰਗਤ ਨੇ ਮਿਲਕੇ ਪੜ੍ਹਿਆ: “ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ”।
ਵਿੱਸ਼ਵ ਨਾਮਧਾਰੀ ਵਿੱਦਿਅਕ ਜੱਥੇ ਦੇ ਪ੍ਰਧਾਨ ਸੰਤ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬੱਚਿਆਂ ਨੂੰ ਅਰਦਾਸ ਕਰਨ, ਪਾਠ , ਗੁਰਬਾਣੀ ਦੇ ਸ਼ਬਦ ਗਾਇਣ ਕਰਨ ਦਾ ਮੌਕਾ ਦਿੱਤਾ, ਗੁਰਬਾਣੀ ਦਾ ਅਭਿਆਸ ਅਤੇ ਬਾਣੀ ਕੰਠ ਕਰਵਾਈ ਗਈ।
ਅੱਜ ਵਿਸ਼ੇਸ਼ ਰੂਪ ਵਿੱਚ ਸ਼੍ਰੀ ਵਿਨੋਦ ਕੁਮਾਰ ਸਾਂਪਲਾ ਜੀ ਪ੍ਰਧਾਨ ਬੀ.ਜੇ.ਪੀ., ਸ਼੍ਰੀ ਅਰੁਨੇਸ਼ ਠਾਕੁਰ ਜੀਐਮ.ਐਲ.ਏ., ਸੰਤ ਬਾਬਾ ਤੇਜਾ ਸਿੰਘ ਜੀ ਨਿਰਮਲੇ, ਸੰਤ ਯਾਦਵਿੰਦਰ ਸਿੰਘ ਜੀ, ਸੰਤ ਬਾਬਾ ਛਿੰਦਾ ਸਿੰਘ ਜੀ, ਸੰਤ ਬਾਬਾ ਸੂਬਾ ਭਗਤ ਸਿੰਘਜੀ, ਸੂਬਾਭਗਤਸਿੰਘਜੀ, ਸ੍ਰੀ ਬਲਜਿੰਦਰ ਸਿੰਘ ਪਨੇਸਰ, ਸ਼੍ਰੀ ਰਜੇਸ਼ ਮਿਸ਼ਰਾ ਜੀ, ਸੰਤ ਬਲਵਿੰਦਰ ਸਿੰਘ ਜੀ ਦਸੂਹਾ, ਸੰਤ ਬੂਟਾ ਸਿੰਘ ਜੀ, ਸੰਤ ਸੁਖਵਿੰਦਰ ਸਿੰਘ ਜੀ, ਸੰਤ ਦਿਲਬਾਗ ਸਿੰਘ, ਸੰਤ ਜੁਗਿੰਦਰ ਸਿੰਘ ਆਦਿ ਹਾਜ਼ਰ ਸਨ।
1 comment:
Great Work....
Post a Comment