ਲੋਕ ਮੀਡੀਆ ਮੰਚ ਵੱਲੋਂ ਕਰਾਏ ਗਏ ਵਿਚਾਰ ਵਟਾਂਦਰੇ ਦਾ ਨਿਚੋੜ
ਅਨੀਤਾ ਸ਼ਰਮਾ |
ਗੁਰਪ੍ਰੀਤ ਮਹਿਦੂਦਾਂ |
ਪੱਤਰਕਾਰ ਗੁਰਪ੍ਰੀਤ ਮਹਿਦੂਦਾਂ (ਜੀ ਜੀ ਨਿਊਜ਼), ਅਰੁਣ ਕੌਸ਼ਲ (ਪਬਲਿਕ ਵਿਊਜ਼) ਐਡਵੋਕੇਟ ਸ੍ਰੀਪਾਲ ਸ਼ਰਮਾ, ਸਤੀਸ਼ ਸਚਦੇਵਾ ਅਤੇ ਗੁਰਮੇਲ ਮੈਂਡਲੇ (ਨਵਾਂ ਜ਼ਮਾਨਾ), ਇੰਦਰਜੀਤ ਸਿੰਘ (ਸੱਤ ਸਮੁੰਦਰੋਂ ਪਾਰ), ਕੈਨੇਡਾ ਤੋਂ ਆਏ ਤਰਕਸ਼ੀਲ ਆਗੂ ਗੁਰਨਾਮ ਸਿੰਘ ਗਿੱਲ ਅਤੇ ਪੰਜਾਬ ਵਿੱਚ ਸਰਗਰਮ ਤਰਕਸ਼ੀਲ ਜਸਵੰਤ ਜੀਰਖ, ਓਂਕਾਰ ਸਿੰਘ ਪੁਰੀ (ਦਿੱਲੀ ਟਾਈਮਜ਼ ਨਿਊਜ਼), ਡਾਕਟਰ ਭਾਰਤ (ਐਫ ਆਈ ਬੀ ਮੀਡੀਆ), ਰੈਕਟਰ ਕਥੂਰੀਆ (ਪੰਜਾਬ ਸਕਰੀਨ) ਨੇ ਆਪੋ ਆਪਣੇ ਤਜਰਬਿਆਂ ਦੇ ਅਧਾਰ ਉੱਤੇ ਦੱਸਿਆ ਕਿ ਅੱਜ ਦੀ ਸਥਿਤੀ ਕਿੰਨੀ ਭਿਆਨਕ ਹੈ। ਮੀਡੀਆ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬਹੁਤੇ ਸਾਰੇ ਪੱਤਰਕਾਰ ਅੱਜ ਵੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਦੀ ਲੜਾਈ ਲੜ ਰਹੇ ਹਨ। ਉਹਨਾਂ ਦੀਆਂ ਮੇਹਨਤ ਨਾਲ ਤਿਆਰ ਕੀਤੀਆਂ ਖਬਰਾਂ ਨੂੰ ਕਾਰਪੋਰੇਟ ਮੀਡੀਆ ਵਿੱਚ ਥਾਂ ਨਹੀਂ ਮਿਲਦੀ। ਬਹੁਤ ਸਾਰੀਆਂ ਸੱਚੀਆਂ ਖਬਰਾਂ ਨਾ ਅਖਬਾਰਾਂ ਵਿੱਚ ਆਉਂਦੀਆਂ ਹਨ ਅਤੇ ਨਾ ਹੀ ਟੀਵੀ ਚੈਨਲਾਂ ਉੱਤੇ। ਉਹਨਾਂ ਨੂੰ ਕਿਹੜੀ ਅਦਿੱਖ ਸ਼ਕਤੀ ਰੋਕਦੀ ਹੈ ਇਸ ਬਾਰੇ ਵਿਸਥਾਰਤ ਬਹਿਸ ਦੀ ਵੀ ਲੋੜ ਹੈ ਅਤੇ ਇਸ ਰੁਝਾਣ ਨੂੰ ਠੱਲ ਪਾਉਣ ਲਈ ਸਮਾਨੰਤਰ ਲੋਕ ਮੀਡੀਆ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਰੋਜ਼ਾਨਾ ਨਵਾਂ ਜ਼ਮਾਨਾ ਦੀ ਲੋਕ ਪੱਖੀ ਭੂਮਿਕਾ ਦੀ ਪ੍ਰਸੰਸਾ ਵੀ ਹੋਈ।
More Pics on Facebook
More Pics on Facebook
ਸਤੀਸ਼ ਸਚਦੇਵਾ |
More Pics on Facebook
ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਮੌਕੇ ਪੁੱਜੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਤਕਲੀਫ਼ਾਂ ਦੀ ਗੱਲ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਰਹੀ ਇਸ ਲਈ ਪੀਪਲਜ਼ ਮੀਡੀਆ ਲਿੰਕ ਬਣਾਇਆ ਗਿਆ ਹੈ ਤਾਂ ਜੋ ਲੋਕ ਪੱਖੀ ਪੱਤਰਕਾਰਾਂ ਦਾ ਇੱਕ ਸਰਗਰਮ ਗਰੁੱਪ ਬਣਾਇਆ ਜਾ ਸਕੇ। ਸਰੋਤਿਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਐਮਰਜੈਂਸੀ ਵਿੱਚ ਲੋਕਾਂ ਦੀ ਜ਼ੁਬਾਨਬੰਦੀ ਦੇ ਨਾਲ ਨਾਲ ਸੋਚਣੀ ਤੱਕ ਵੀ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਉਹਨਾਂ ਸ਼ਹੀਦ ਭਗਤ ਸਿੰਘ ਦੇ ਵੇਲਿਆਂ ਦੀ ਪੱਤਰਕਾਰੀ ਅਤੇ ਕੁਰਬਾਨੀ ਦੀ ਵੀ ਯਾਦ ਦੁਆਈ।
More Pics on Facebook
More Pics on Facebook
ਮੈਡਮ ਅਨੀਤਾ ਸ਼ਰਮਾ ਨੇ ਲੋਕ ਪੱਖੀ ਪੱਤਰਕਾਰਾਂ ਦੀ ਆਰਥਿਕ ਸਥਿਤੀ ਅਤੇ ਖੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਕੀਮਤੀ ਪੱਤਰਕਾਰਾਂ ਨੂੰ ਬਚਾਉਣ ਲਈ ਕੋਈ ਵੈਲਫੇਅਰ ਸੋਸਾਇਟੀ ਬਣਾਉਣੀ ਚਾਹੀਦੀ ਹੈ ਜਿਹੜੀ ਇਸ ਪਾਸੇ ਉਚੇਚ ਨਾਲ ਧਿਆਨ ਦੇਵੇ।
More Pics on Facebook
More Pics on Facebook
ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਸਥਾਪਤ ਸੰਸਥਾਗਤ ਮੀਡੀਆ ਨਾਲ ਟੱਕਰ ਲੈਣਾ ਵਿਅਕਤੀਗਤ ਤੌਰ ਤੇ ਸੰਭਵ ਹੀ ਨਹੀਂ ਇਸ ਮਕਸਦ ਲਈ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਹਨਾਂ ਇਸ ਵਿਸ਼ੇ ਬਾਰੇ ਹੋਰ ਵੀ ਬਹੁਤ ਕੁਝ ਵਿਸਥਾਰ ਨਾਲ ਕਿਹਾ। More Pics on Facebook
ਮੰਚ ਸੰਚਾਲਨ ਕਰਦਿਆਂ ਪ੍ਰਦੀਪ ਸ਼ਰਮਾ ਇਪਟਾ ਨੇ ਅਜਿਹੀਆਂ ਕਈ ਘਟਨਾਵਾਂ ਦੱਸੀਆਂ ਜਿਹੜੀਆਂ ਅੱਜ ਦੇ ਬੇਬਸ ਹਾਲਾਤਾਂ ਬਾਰੇ ਦੱਸਦਿਆਂ ਸਨ। ਅੰਤ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਲੋਕ ਪੱਖੀ ਮੀਡੀਆ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ ਰਹਿਣ ਵੀ ਪ੍ਰਮਾਣਿਕ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂਕਿ ਅਸਲੀ ਖਬਰਾਂ ਲੁਕਾਉਣ ਵਾਲੇ ਪੂੰਜੀਵਾਦੀ ਮੀਡੀਆ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਕੀਤਾ ਜਿਸ ਕੀਤਾ ਜਾ ਸਕੇ।
More Pics on Facebook
More Pics on Facebook
No comments:
Post a Comment