ਰੇਲਵੇ ਨੇ ਸਫਾਈ ਕਰਵਾ ਲਈ ਪਰ ਗੱਟਰ ਉੱਪਰ ਢੱਕਣ ਨਹੀਂ ਸੀ ਰੱਖਿਆ
ਲੁਧਿਆਣਾ: 25 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਵਿਕਾਸ ਦੇ ਜਿੰਨੇ ਮਰਜ਼ੀ ਦਾਅਵੇ ਕੀਤੇ ਜਨ ਪਰ ਹਕੀਕਤ ਵਿੱਚ ਅੱਜ ਵੀ ਇਨਸਾਨ ਦੀ ਕੀਮਤ ਕੁਝ ਵੀ ਨਹੀਂ। ਉਹ ਰਾਹ ਜਾਂਦਾ ਗੱਟਰ ਵਿੱਚ ਡਿੱਗ ਕੇ ਮੌਤ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਉਸ ਬਾਰੇ ਕੁਝ ਪਤਾ ਨਹੀਂ ਲੱਗਦਾ। ਇਸ ਤਰਾਂ ਦਾ ਨਵਾਂ ਹਾਦਸਾ ਵਾਪਰਿਆ ਹੈ ਰੇਲਵੇ ਸਟੇਸ਼ਨ ਦੇ ਇਲਾਕੇ ਵਿਹੁੱਚ ਜਿੱਥੇ ਇਸ ਤਰਾਂ ਦੀ ਜਾਂਚ ਪੜਤਾਲ ਬਾਰੀਕੀ ਨਾਲ ਰੱਖਣੀ ਬਣਦੀ ਹੈ। ਸਥਾਨਕ ਰੇਲਵੇ ਸਟੇਸ਼ਨ 'ਤੇ ਖੁੱਲ੍ਹੇ ਗਟਰ ਵਿਚੋਂ ਪੁਲਿਸ ਨੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਹੈ ਅਤੇ ਦੇਰ ਸ਼ਾਮ ਤੱਕ ਉਸਦੀ ਸ਼ਨਾਖ਼ਤ ਨਹੀਂ ਸੀ ਕੀਤੀ ਜਾ ਸਕੀ ਸੀ। ਅੱਜ ਲਾਸ਼ ਗਟਰ ਦੇ ਉਪਰਲੇ ਹਿੱਸੇ ਵਿਚ ਆਈ ਤਾਂ ਉਥੇ ਮੌਜੂਦ ਕੁਝ ਲੋਕਾਂ ਨੇ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਇਹ ਗਟਰ ਰੇਲਵੇ ਸਟੇਸ਼ਨ ਗੇਟ ਦੇ ਨੇੜੇ ਸਥਿਤ ਹੈ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਰੇਲਵੇ ਅਧਿਕਾਰੀਆਂ ਵੱਲੋਂ ਸੀਵਰੇਜ ਦੀ ਸਫ਼ਾਈ ਕਰਵਾਈ ਗਈ ਸੀ ਪਰ ਗਟਰ ਸਾਫ਼ ਕਰਨ ਉਪਰੰਤ ਉਸ ਉਪਰ ਢੱਕਣ ਨਹੀਂ ਦਿੱਤਾ ਸੀ, ਜਿਸ ਕਾਰਨ ਉਕਤ ਵਿਅਕਤੀ ਗਟਰ ਵਿਚ ਡਿੱਗ ਪਿਆ। ਇਹ ਲਾਸ਼ ਦਿਨ ਪੁਰਾਣੀ ਲੱਗਦੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
No comments:
Post a Comment