ਠਾਕੁਰ ਦਲੀਪ ਸਿੰਘ ਦੇ ਏਕਤਾ ਵਾਲੇ ਸੱਦੇ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ
ਇਸ ਵਿਸ਼ਾਲ ਨਗਰ ਕੀਰਤਨ ਤੋਂ ਪਹਿਲਾਂ ਪਿੰਡ ਕਲਾਂ ਵਿਖੇ ਭਾਰੀ ਦੀਵਾਨ ਵੀ ਸਜਿਆ ਜਿਸ ਵਿੱਚ ਠਾਕੁਰ ਜੀ ਨੇ ਮਾਤ ਭਾਸ਼ਾ ਨੂੰ ਅਪਨਾਉਣ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਜਿਸ ਤਰਾਂ ਮਾਂ ਪਿਓ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ ਉੱਸੇ ਤਰਾਂ ਮਾਂ ਬੋਲੀ ਅਤੇ ਆਪਣੇ ਧਰਮ-ਸੱਭਿਆਚਾਰ ਦੀ ਬਰਾਬਰੀ ਵੀ ਕੋਈ ਹੋਰ ਨਹੀਂ ਕਰ ਸਕਦਾ। ਉਹਨਾਂ ਇਸ ਦੀਵਾਨ ਵਿੱਚ ਸੰਗਤਾਂ ਨੂੰ ਸੱਦਾ ਦਿੱਤਾ ਕਿ ਆਪਣੇ ਸੱਭਿਆਚਾਰ, ਮਾਂ ਬੋਲੀ ਅਤੇ ਆਪਣੇ ਧਰਮ ਤੇ ਮਾਣ ਕਰਨਾ ਸਿੱਖੋ। ਇਸ ਨਾਲ ਹੀ ਤੁਹਾਡਾ ਸਭਨਾਂ ਦਾ ਭਲਾ ਹੋਵੇਗਾ। ਉਹਨਾਂ ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਵਿਦੇਸ਼ੀ ਸਾਜ਼ਿਸ਼ਾਂ ਦਾ ਵੀ ਜ਼ਿਕਰ ਕੀਤਾ।
ਇਸ ਦੀਵਾਨ ਵਿੱਚ ਠਾਕੁਰ ਜੀ ਨੇ ਗੁਰਬਾਣੀ ਦੇ ਸੰਗੀਤਕ ਪੱਖ ਦੀ ਵੀ ਵਿਸਥਾਰਤ ਚਰਚਾ ਕੀਤੀ ਅਤੇ ਗੁਰਬਾਣੀ ਦੀ ਸੰਗੀਤਕ ਅਮੀਰੀ ਬਾਰੇ ਵੀ ਸੰਗਤ ਨੂੰ ਦੱਸਿਆ। ਉਹਨਾਂ ਬਾਕਾਇਦਾ ਛੰਦਾਂ ਦਾ ਜ਼ਿਕਰ ਕਰਦੇ ਹੋਏ ਪੁੱਛਿਆ ਕਿ ਕੀ ਕਿਸੇ ਹੋਰ ਕੋਲ ਏਨੀ ਸਮਰਥਾ ਅਤੇ ਅਮੀਰੀ ਹੈ? ਉਹਨਾਂ ਸੰਗਤਾਂ ਨੂੰ ਗੁਰਬਾਣੀ ਦੀ ਸੰਗੀਤਕ ਅਮੀਰੀ ਸਮਝਾਉਣ ਲਈ ਜਪੁ ਜੀ ਸਾਹਿਬ ਅਤੇ ਜਾਪੁ ਸਾਹਿਬ ਵਿੱਚ ਕਈ ਤੁਕਾਂ ਦਾ ਉਚਾਰਨ ਕਰਕੇ ਵੀ ਦੱਸਿਆ ਅਤੇ ਸੰਗਤਾਂ ਨੂੰ ਵੀ ਇਸਦਾ ਪਾਠ ਕਰਾਇਆ। ਗੁਰਬਾਣੀ ਸੰਗੀਤ ਦੀਆਂ ਇਹਨਾਂ ਬਾਰੀਕੀਆਂ ਦਾ ਵੇਰਵਾ ਅਤੇ ਛੰਦਾਂ ਦੀ ਗਿਣਤੀ ਲੰਮੇ ਸਮੇਂ ਨਾਮਧਾਰੀ ਸਟੇਜ ਤੇ ਆਈ ਹੈ। ਠਾਕੁਰ ਦਲੀਪ ਸਿੰਘ ਨੇ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰਬਾਣੀ ਨੂੰ ਪੜ੍ਹੋ ਜ਼ਰੂਰ ਤਾਂਕਿ ਤੁਹਾਡੇ ਦਿਲ ਅਤੇ ਦਿਮਾਗ ਵਿੱਚ ਇਹਨਾਂ ਸ਼ਬਦਾਂ ਵਿੱਚ ਲੂਕਾ ਭੰਡਾਰੇ ਦੀ ਕੋਈ ਝਲਕ ਪਵੇ। ਉਹਨਾਂ ਡਰੈਸ ਕੋਡ ਬਾਰੇ ਵੀ ਆਖਿਆ ਕਿ ਨਾਮਧਾਰੀਆਂ ਵੱਲੋਂ ਪਹਿਨੀ ਜਾਂਦੀ ਪੁਸ਼ਾਕ ਕੋਈ ਨਾਮਧਾਰੀਆਂ ਨੇ ਵੱਖਰੀ ਨਹੀਂ ਬਣਾਈ। ਇਹ ਉਹੀ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਸੀ। ਉਹਨਾਂ ਪ੍ਰੇਮ ਅਤੇ ਪਿਆਰ ਸ਼ਬਦਾਂ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਪ੍ਰੇਮ ਸਾਡਾ ਹੈ। ਸਾਡਾ ਸੁਭਾਅ ਹੈ। ਸਾਨੂੰ ਵਿਰਸੇ ਵਿੱਚੋਂ ਮਿਲਿਆ ਹੈ। ਉਹਨਾਂ ਇਸ ਬਾਰੇ ਕਈ ਹਵਾਲੇ ਵੀ ਦਿੱਤੇ।
ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਠਾਕੁਰ ਦਲੀਪ ਸਿੰਘ ਜੀ ਨੇ ਜਿੱਥੇ ਅੱਜ ਦੇ ਇਸ ਆਯੋਜਨ ਦੀ ਅਹਿਮਿਅਤ ਅਤੇ ਲੋੜ ਬਾਰੇ ਦੱਸਿਆ ਉੱਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਤਨ ਨੂੰ ਮਾਲਸ਼ਾਂ ਅਤੇ ਵਰਜਸ਼ਾਂ ਨਾਲ ਅਰੋਗ ਰੱਖਣ ਦਾ ਸੁਨੇਹਾ ਵੀ ਦਿੱਤਾ। ਉਹਨਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਆਗਮਨ ਦਾ ਦਿ੍ਰਸ਼ ਵੀ ਆਪਣੇ ਸ਼ਬਦਾਂ ਵਿੱਚ ਖਿੱਚਿਆ ਅਤੇ ਕਿਹਾ ਕਿ ਏਨੀ ਸਰਦੀ ਵਿੱਚ ਅਜਿਹਾ ਕਰ ਸਕਣਾ ਅਰੋਗਤਾ ਅਤੇ ਦਿ੍ਰੜ ਸੰਕਲਪ ਨਾਲ ਹੀ ਸੰਭਵ ਹੁੰਦਾ ਹੈ। ਇਸ ਲਈ ਗੁਰੂ ਦਾ ਸਿੰਘ ਅਖਵਾਉਣ ਵਾਲੇ ਹਰ ਵਿਅਕਤੀ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਖੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣਾ ਚਾਹੀਦਾ ਹੈ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ
ਇਸ ਮੌਕੇ ਸਰਪੰਚ ਅਜਮੇਰ ਸਿੰਘ, ਸਰਪੰਚ ਜਸਵੰਤ ਸਿੰਘ, ਸੁਰਜੀਤ ਸਿੰਘ, ਅਪਾਰ ਸਿੰਘ, ਸੂਬਾ ਦਰਸ਼ਨ ਸਿੰਘ, ਪ੍ਰਸਿੱਧ ਕਾਰੋਬਾਰੀ ਜਸਵਿੰਦਰ ਸਿੰਘ ਬੱਗਾ, ਹਰਭਜਨ ਸਿੰਘ ਪ੍ਰਧਾਨ, ਸੇਵਕ ਦੇਵ ਸਿੰਘ, ਜਵਾਹਰ ਸਿੰਘ, ਜਸਵੰਤ ਸੋਨੂੰ, ਗੁਰਮੇਲ ਬਰਾੜ, ਜੱਥੇਦਾਰ ਗੁਰਦੀਪ ਸਿੰਘ, ਡਾਕਟਰ ਕਰਮਜੀਤ ਸਿੰਘ, ਬੀਬੀ ਰਣਜੀਤ ਕੌਰ, ਹਰਪ੍ਰੀਤ ਕੌਰ ਅਤੇ ਅਰਵਿੰਦਰ ਸਿੰਘ ਲਾਡੀ ਸਮੇਤ ਕਈ ਹੋਰ ਮੋਇਹਤਬਰ ਅਤੇ ਸਰਗਰਮ ਨਾਮਧਾਰੀ ਸ਼ਾਮਲ ਸਨ।
No comments:
Post a Comment