Thu, Nov 10, 2016 at 2:41 PM
ਪੁਸਤਕਾਂ ਦਾ ਰਿਲੀਜ਼ ਸਮਾਗਮ ਸਰਕਟ ਹਾਊਸ ਲੁਧਿਆਣਾ ਵਿੱਚ
ਪੁਸਤਕਾਂ ਦਾ ਰਿਲੀਜ਼ ਸਮਾਗਮ ਸਰਕਟ ਹਾਊਸ ਲੁਧਿਆਣਾ ਵਿੱਚ
ਲੁਧਿਆਣਾ: 10 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਹਨ ਜਿਹਨਾਂ ਨੂੰ ਦੋ ਵਕਤ ਦੀ ਰੋਟੀ ਦਾ ਫਿਕਰ ਹੈ। ਬਹੁਤ ਸਾਰੇ ਲੋਕਾਂ ਕੋਲ ਸਿਰ ਦੀ ਛੱਤ ਨਹੀਂ। ਬਹੁਤ ਸਾਰੇ ਲੋਕਾਂ ਨੂੰ ਬਿਮਾਰ ਹੋਣ ਤੇ ਦਵਾਈ ਨਹੀਂ ਜੁੜਦੀ। ਥੁੜਾਂ ਮਾਰੇ ਲੋਕ ਕਦੇ ਕਿਸੇ ਦਰਵਾਜ਼ੇ ਤੇ ਜਾਂਦੇ ਹਨ ਅਤੇ ਕਦੇ ਕਿਸੇ ਦਰਵਾਜ਼ੇ ਤੇ। ਕੋਈ ਮਿਹਨਤਾਂ ਕਰਦਾ ਮਰ ਜਾਂਦਾ ਹੈ ਅਤੇ ਕੋਈ ਠੱਗੀਆਂ ਮਾਰਨਾ ਸਿੱਖ ਜਾਂਦਾ ਹੈ। ਕਿਸੇ ਕੋਲ ਦਾਲ ਰੋਟੀ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਕਿਸੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਅੱਜ ਕਿਸ ਥਾਂ ਤੇ ਜਾ ਕੇ ਕਿਹੜੇ ਮਹਿੰਗੇ ਹੋਟਲ 'ਚ ਖਾਣਾ ਖਾਧਾ ਜਾਵੇ। ਗੱਲ ਕਿ ਦੁਨੀਆ ਭਟਕਣ ਵਿੱਚ ਹੈ। ਪਰ ਬਹੁਤ ਘੱਟ ਲੋਕ ਹਨ ਜਿਹਨਾਂ ਦੀ ਭਟਕਣਾਂ ਕਿਸਮਤ ਨਾਲ ਮਿਲਦੀ ਹੈ। ਉਹ ਸਾਰਿਆਂ ਦੇ ਨਸੀਬ ਵਿੱਚ ਨਹੀਂ ਹੁੰਦੀ। ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸਭ ਕੁਝ ਪਾ ਲੈਣ ਮਗਰੋਂ ਉਹ ਪਹੁੰਚਦੇ ਹਨ ਉਸ ਮਾਨਸਿਕ ਅਵਸਥਾ ਵਿੱਚ ਜਿੱਥੇ ਜਾ ਕੇ ਕਿਸੇ ਵੇਲੇ ਗੁਰੂ ਦੱਤ ਨੇ ਖੁਦ ਨੂੰ ਖੁਦ ਹੀ ਪੁੱਛਿਆ ਸੀ---ਯੇਹ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ ! ਇਸ ਹੁਲਾਰੇ ਮਗਰੋਂ ਹੀ ਅਸਲੀ ਗੱਲ ਸਮਝ ਆਉਂਦੀ ਹੈ ਕਿ ਦੁੱਖ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਾਸੇ ਹਨ। ਕੁਝ ਅਜਿਹੀ ਹੀ ਅਵਸਥਾ ਦਾ ਅਹਿਸਾਸ ਹੁੰਦਾ ਹੈ ਪ੍ਰੀਤਮ ਸਿੰਘ ਭਰੋਵਾਲ ਹੁਰਾਂ ਕੋਲ ਬੈਠ ਕੇ। ਇੱਕ ਖੁਸ਼ਖ਼ਬਰੀ ਹੈ ਕਿ ਉਹਨਾਂ ਨੇ ਆਪਣੇ ਇਹਨਾਂ ਅਹਿਸਾਸਾਂ ਨੂੰ ਸਾਰਿਆਂ ਨਾਲ ਵੰਡਣ ਦਾ ਐਲਾਨ ਕੀਤਾ ਹੈ।
ਬਾਬਾ ਫਰੀਦ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉਘੇ ਸਮਾਜ ਸੇਵੀ ਪ੍ਰੀਤਮ ਸਿੰਘ ਭਰੋਵਾਲ ਦੀਆਂ ਦੋ ਕਿਤਾਬਾਂ ਕੱਲ੍ਹ ਸ਼ੁੱਕਰਵਾਰ 11 ਨਵੰਬਰ ਨੂੰ ਲੋਕ ਅਰਪਣ ਕੀਤੀਆਂ ਜਾਣਗੀਆਂ । ਬਾਬਾ ਫਰੀਦ ਫਾਊਂਡੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਸਕੱਤਰ ਡਾ ਚੰਦਰ ਭਨੋਟ ਨੇ ਦਸਿਆ ਕਿ ਭਰੋਵਾਲ ਦੇ ਦੋ ਕਾਵਿ ਸੰਗ੍ਰਹਿ "ਪ੍ਰੀਤਮ ਰੁਬਾਈਆਂ" ਅਤੇ "ਪ੍ਰੀਤਮ ਹੁਲਾਰੇ" 11 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਰਕਟ ਹਾਊਸ ਵਿੱਚ ਹੋ ਰਹੇ ਸਮਾਗਮ ਵਿੱਚ ਲੋਕ ਅਰਪਣ ਕੀਤੇ ਜਾਣਗੇ। ਸ. ਛਾਪਾ ਨੇ ਦਸਿਆ ਕਿ ਇਸ ਮੌਕੇ ਸਾਹਿਤਕਾਰ, ਸਿਖਿਆ ਸਾਸ਼ਤਰੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਣਗੇ। ਉਹਨਾਂ ਸਭ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।
No comments:
Post a Comment