Sun, Aug 21, 2016 at 7:52 PM
"ਕਸ਼ਮੀਰੀ ਜਨਤਾ ਦਹਾਕਿਆਂ ਤੋਂ ਦਹਿਸ਼ਤਗਰਦੀ ਅਤੇ ਜਬਰ ਦੀ ਸ਼ਿਕਾਰ"
ਲੁਧਿਆਣਾ: 21 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਕਸ਼ਮੀਰ ਦੀ ਉਲਝਦੀ ਜਾ ਰਹੀ ਸਮੱਸਿਆ ਬਾਰੇ ਖੁਲ੍ਹੀਆਂ ਵਿਚਾਰਾਂ ਦਾ ਸਿਲਸਿਲਾ ਲਗਾਤਾਰ ਜ਼ੋਰ ਫੜ ਰਿਹਾ ਹੈ। ਉਮਰ ਖਾਲਿਦ ਅਤੇ ਕੁਝ ਹੋਰਨਾਂ ਚਰਚਿਤ ਵਿਅਕਤੀਆਂ ਦੇ ਲੁਧਿਆਣਾ ਦੌਰੇ ਤੋਂ ਬਾਅਦ ਅੱਜ ਇੱਕ ਵਿਸ਼ੇਸ਼ ਵਿਚਾਰ ਚਰਚਾ ਡਾ.ਅਮਰਜੀਤ ਬਿਲਡਿੰਗ,
ਲੁਧਿਆਣਾ ਵਿੱਚ ਆਯੋਜਿਤ ਹੋਈ। ਨੌਜਵਾਨ ਭਾਰਤ ਸਭਾ ਵੱਲੋਂ ‘ਕਸ਼ਮੀਰ ਦਾ ਮਸਲਾ ਕੀ ਹੈ ਅਤੇ ਇਸਦਾ ਜ਼ਿੰਮੇਵਾਰ ਕੌਣ ਹੈ’ ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ
ਵਿੱਚ ਤਕਰੀਬਨ 15 ਸਾਥੀਆਂ ਨੇ ਸ਼ਮੂਲੀਅਤ ਕੀਤੀ। ਵਿਚਾਰ ਚਰਚਾ ਦੌਰਾਨ ਕਸ਼ਮੀਰੀ ਸਮੱਸਿਆ ਦੇ
ਇਤਿਹਾਸ, ਮੌਜੂਦਾ ਹਾਲਤ ਅਤੇ ਇਸਦੇ ਹੱਲ ਬਾਰੇ ਵੱਖ-ਵੱਖ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਵਿਸ਼ਿਆ ਦੌਰਾਨ ਸਾਥੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਭਾਰਤ ਵਿੱਚ ਸ਼ਾਮਲ ਹੋਂਣ ਤੇ ਲੋਕਾਂ ਨਾਲ ਜਨਮਤ
ਸੰਗ੍ਰਹਿ ਦਾ ਵਾਅਦਾ ਕੀਤਾ ਗਿਆ ਸੀ, ਪਰ ਜੋ ਕਦੇ ਵੀ ਪੂਰਾ ਨਾ ਕੀਤਾ ਗਿਆ ਤੇ ਬਾਅਦ ਰਾਜਨੀਤਿਕ
ਤੌਰ ਤੇ ਜੋੜ-ਤੋੜ ਕਰਕੇ ਭਾਰਤੀ ਰਾਜਸੱਤਾ ਨੇ ਉੱਥੇ ਆਪਣੇ ਪੈਰ ਜਮਾਈ ਰੱਖਣੇ ਚਾਹੇ, ਜਿਸ ਕਾਰਨ
ਕਸ਼ਮੀਰੀ ਆਵਾਮ ਵਿੱਚ ਲਗਾਤਾਰ ਅਸੁਰੱਖਿਆ ਤੇ ਅਲਹਿਦਗੀ ਦਾ ਭਾਵਨਾ ਵਧਦੀ ਗਈ। ਮੌਜਦਾ ਹਾਲਤ ਤੇ ਗੱਲ
ਕਰਦੇ ਹੋਏ ਸਾਥੀਆਂ ਨੇ ਕਸ਼ਮੀਰ ਦੇ ਮੌਜੂਦਾ ਵਿਦਰੋਹਾਂ ਤੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਭਾਰਤੀ ਰਾਜਸੱਤਾ ਕਸ਼ਮੀਰੀ ਲੋਕਾਂ ਤੇ
ਲਗਾਤਾਰ ਜਬਰ ਕਰਦੇ ਹੋਏ, ਭਿਅੰਕਰ ਹਥਿਆਰ ਵਰਤ ਰਹੀ ਹੈ। ਛੱਰਿਆਂ ਵਾਲੀਆਂ ਬੰਦੂਕਾਂ ਦੀ ਵਰਤੋਂ
ਕਰਦੇ ਹੋਏ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਜੋ ਸਿੱਧੀ ਮੌਤ ਤਾਂ ਨਹੀਂ ਦਿੰਦੀ ਪਰ ਜਿਉਂਦੇ
ਰੱਖ ਕੇ ਵੀ ਮੌਤ ਤੋਂ ਬਦਤਰ ਜ਼ਿੰਦਗੀ ਬਤੀਤ ਕਰਨ ਲਈ ਛੱਡ ਦਿੰਦੀ ਹੈ। ਅੰਤ ਵਿੱਚ ਇਸ ਮਸਲੇ ਦੇ ਹੱਲ
ਬਾਰੇ ਗੱਲ ਕਰਦੇ ਹੋਏ ਸਾਰੇ ਸਾਥੀਆਂ ਨੇ ਸਾਂਝੀ ਰਾਏ ਪ੍ਰਗਟ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਲੋਕ
ਦਹਾਕਿਆਂ ਤੋਂ ਆਤੰਕਵਾਦ ਅਤੇ ਭਾਰਤੀ ਜਬਰ ਦਾ ਸ਼ਿਕਾਰ ਹੋ ਰਹੇ ਹਨ ਤੇ ਇਸਦਾ ਅੰਤ ਤਾਂ ਹੀ ਹੋ ਸਕਦਾ
ਹੈ ਜੇਕਰ ਕਸ਼ਮੀਰੀ ਜਨਤਾ ਦੇ ਹੁੰਦੇ ਜਬਰ ਖਿਲਾਫ ਭਾਰਤ ਤੇ ਪਾਕਿਸਤਾਨ ਦੇ ਲੋਕ ਉਹਨਾਂ ਦੇ ਸੰਘਰਸ਼
ਦੀ ਹਿਮਾਇਤ ਕਰਨ ਤੇ ਆਪਣੀਆਂ ਸਰਕਾਰਾਂ ਤੇ ਉੱਥੇ ਹੁੰਦੇ ਜਬਰ ਨੂੰ ਰੋਕਣ ਲਈ ਦਬਾਅ ਪਾਉਣ, ਤੇ
ਕਸ਼ਮੀਰ ਦੀ ਜਨਤਾ ਨੂੰ ਆਪਾ ਨਿਰਣਾ ਦਾ ਹੱਕ ਦਿੱਤਾ ਜਾਵੇ। ਤੇ ਕਸ਼ਮੀਰ ਦੀ ਸੱਚਾਈ ਨੂੰ ਭਾਰਤੀ
ਲੋਕਾਂ ਵਿੱਚ ਪ੍ਰਚਾਰਿਆ ਜਾਵੇ ਤੇ ਉਹਨਾਂ ਨੂੰ ਉੱਥੇ ਹੁੰਦੇ ਜਬਰ ਖਿਲਾਫ ਲੜ ਰਹੇ ਲੋਕਾਂ ਦੀ
ਹਿਮਾਇਤ ਲਈ ਅੱਗੇ ਲਿਂਆਦਾ ਜਾਵੇ।
ਇਸ ਚਰਚਾ ਦਾ ਸੰਚਾਲਨ ਸਾਥੀ ਰਵਿੰਦਰ ਨੇ ਕੀਤਾ। ਇਸ ਚਰਚਾ
ਦੌਰਾਨ ਸਾਥੀ ਸਤੀਸ਼ ਸਚਦੇਵਾ, ਸਾਥੀ ਪ੍ਰਦੀਪ, ਕਲਪਨਾ, ਇੰਦਰਜੀਤ, ਸੰਦੀਪ, ਹਰਸ਼, ਲਵਿਸ਼,
ਸ਼ਿਵਾਨੀ, ਸ਼੍ਰਿਸਟੀ, ਜਸਪ੍ਰੀਤ ਤੇ ਹੋਰ ਸਾਥੀ ਮੌਜੂਦ ਸਨ।ਕਾਬਿਲੇ ਜ਼ਿਕਰ ਹੈ ਕਿ ਇਸਦਾ ਐਲਾਨ ਬਾਕਾਇਦਾ ਪਹਿਲਾਂ ਕਰ ਦਿੱਤਾ ਗਿਆ ਸੀ। ਘਟੋਘੱਟ ਦੋ ਘੰਟੇ ਤੱਕ ਚੱਲੀ ਇਸ ਵਿਚਾਰ ਚਰਚਾ ਵਿੱਚ ਉਹਨਾਂ ਲੋਕਾਂ ਵਿੱਚੋਂ ਕੋਈ ਵੀ ਨਹੀਂ ਪਹੁੰਚਿਆ ਜਿਹੜੇ ਅਕਸਰ ਸੋਸ਼ਲ ਮੀਡੀਆ ਉੱਤੇ ਕਸ਼ਮੀਰ ਮਸਲੇ ਬਾਰੇ ਆਪਣੀ ਜਾਣਕਾਰੀ ਅਜਿਹੇ ਆਯੋਜਨਾਂ ਨੂੰ ਦੇਸ਼ ਵਿਰੋਧੀ ਕਰਾਰ ਦੇਂਦੇ ਨਹੀਂ ਥੱਕਦੇ। ਜਿਹੜੇ ਪਹੁੰਚੇ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਸ਼ਮੀਰੀ ਲੋਕਾਂ ਅਤੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
No comments:
Post a Comment