Wednesday, May 11, 2016

Police Action:ਕੋਬਿੰਗ ਉਪਰੇਸ਼ਨ:40 ਦੇ ਕਰੀਬ ਸ਼ੱਕੀ ਵਿਅਕਤੀਆ ਪਾਸੋ ਪੁੱਛਗਿੱਛ

Wed, May 11, 2016 at 10:30 PM
ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ
ਲੁਧਿਆਣਾ: 11 ਮਈ 2016: (ਪੰਜਾਬ ਸਕਰੀਨ ਬਿਊਰੋ):
ਮਿਤੀ 07.05.2016 ਨੂੰ ਰੂਪ ਨਗਰ ਧਾਂਦਰਾ ਰੋਡ ਵਿਖੇ ਜੋ ਘਟਨਾ ਹੋਈ ਸੀ, ਜਿਸ ਸਬੰਧੀ ਮਕੱਦਮਾਂ ਨੰਬਰ 67 ਮਿਤੀ 07.05.2016 ਅ/ਧ 323,324,427,452,295-ਏ,506,148,149 ਭ:ਦੰ:ਵਾਧਾ ਜੁਰਮ 307 ਭ:ਦੰ: ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਕਮਿਸ਼ਨਰੇਟ ਲੁਧਿਆਣਾ ਵੱਲੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨ ਦੇ ਇਰਾਦੇ ਨਾਲ ਅੱਜ ਮਿਤੀ 11.05.2016 ਨੂੰ 4-00 ਵਜੇ ਸੁਭਾ ਗਜਟਿਡ ਅਫਸਰਾਨ, ਵੱਖ-ਵੱਖ ਥਾਣਾ ਦੇ ਮੁੱਖ ਅਫਸਰ ਥਾਣਾ ਸਮੇਤ ਭਾਰੀ ਪੁਲਿਸ ਫੋਰਸ ਵੱਲੋ ਮੁਹੱਲਾ ਸਤ ਜੋਤ ਨਗਰ, ਜੀ.ਐਸ.ਬੀ.ਫਲੈਟ ਅਤੇ ਮੁਹੱਲਾ ਰੂਪਨਗਰ,ਧਾਧਰਾਂ ਰੋਡ ਥਾਣਾ ਸਦਰ ਲੁਧਿਆਣਾ ਵਿਖੇ ਸਮਾਜ ਵਿਰੋਧੀ ਅਨਸਰਾਂ ਦੀ ਸ਼ਨਾਖਤ ਕਰਨ ਲਈ ਕੋਬਿੰਗ ਉਪਰੇਸ਼ਨ ਕੀਤਾ ਗਿਆ, ਕੋਬਿੰਗ ਉਪਰੇਸ਼ਨ ਦੌਰਾਨ ਕਾਫੀ ਘਰਾ ਦੀ ਤਲਾਸ਼ੀ ਕੀਤੀ ਗਈ ਅਤੇ 40 ਦੇ ਕਰੀਬ ਸ਼ੱਕੀ ਵਿਅਕਤੀਆ ਪਾਸੋ ਪੁੱਛਗਿੱਛ ਕੀਤੀ ਗਈ।ਅੱਜ ਕੀਤੇ ਗਏ ਸਰਚ ਉਪਰੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 07.05.2016 ਨੂੰ ਰੂਪ ਨਗਰ ਧਾਂਦਰਾ ਰੋਡ ਵਿਖੇ ਜੋ ਘਟਨਾ ਹੋਈ ਸੀ, ਦੇ ਮੁੱਖ ਦੋਸ਼ੀ ਅਖਿਲੇਸ਼ ਕੁਮਾਰ ਪੁੱਤਰ ਰਾਜਿੰਦਰ ਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਜੋ ਨੀਲਮ ਪਤਨੀ ਜੁਗਿੰਦਰ ਕੁਮਾਰੀ ਵਾਸੀ ਜੋਤ ਇਨਕਲੇਵ ਮਾਣਕ ਵਾਲ ਲੁਧਿਆਣਾ ਨਾਲ ਰਹਿੰਦਾ ਸੀ, ਨੀਲਮ ਅਤੇ ਉਸ ਦੇ ਪਤੀ ਜੁਗਿੰਦਰ ਕੁਮਾਰ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ।
ਕਮਿਸ਼ਨਰੇਟ ਲੁਧਿਆਣਾ ਪੁਲਿਸ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ, ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ, ਹਰ ਹਾਲਤ ਵਿੱਚ ਲੋਕਾਂ ਦਾ ਵਿਸ਼ਵਾਸ਼ ਬਹਾਲ ਰੱਖਿਆ ਜਾਵੇਗਾ। 


No comments: