Friday, April 10, 2015

ਲੁਧਿਆਣਾ: ਲਗਾਤਾਰ ਵਧ ਰਹੀ ਹੈ ਲੁਟੇਰਿਆਂ ਦੀ ਦਹਿਸ਼ਤ

ਸੁੰਦਰ ਨਗਰ ਇਲਾਕੇ ਵਿੱਚ ਝਪੱਟਿਆ ਬਾਈਕ ਸਵਾਰਾਂ ਨੇ ਪਰਸ  
ਲੁਧਿਆਣਾ: 10 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਕਾਰਣ ਰਾਤੋ ਰਾਤ ਅਮੀਰ ਬਣਨ ਦੀ ਚਾਹਤ ਹੋਵੇ, ਜਾਂ ਫਿਰ ਨਸ਼ਿਆਂ ਦਾ ਜ਼ੋਰ ਤੇ ਭਾਵੇਂ ਸਿਆਸੀ ਪੁਸ਼ਤ ਪਨਾਹੀ--ਕੁਲ ਮਿਲਾ ਕੇ ਜੁਰਮ ਲਗਾਤਾਰ ਵਧ ਰਿਹਾ ਹੈ। ਪੁਲਿਸ ਦੇ ਭਾਰੀ ਬੰਦੋਬਸਤ ਅਤੇ ਜੁਰਮਾਂ ਤੇ ਨਿਗਾਹ ਰੱਖਣ ਵਾਲੀ ਨਿੱਤ ਨਵੀਂ ਆ ਰਹੀ ਤਕਨੌਲੋਜੀ ਦੇ ਬਾਵਜੂਦ ਮੁਜਰਿਮ ਬੜੇ ਧੜੱਲੇ ਨਾਲ ਆਪਣੇ ਜੁਰਮਾਂ ਨੂੰ ਅੰਜਾਮ ਦੇ ਰਹੇ ਹਨ। 
ਲੁਧਿਆਣਾ ਅੱਜਕਲ੍ਹ ਜੁਰਮਾਂ ਦਾ ਗੜ੍ਹ  ਬਣਿਆ ਹੋਇਆ ਹੈ।  ਰਾਹ ਜਾਂਦੀਆਂ ਔਰਤਾਂ ਕੋਲੋਂ ਪਰਸ ਖੋਹਣਾ ਅਤੇ ਉਹਨਾਂ ਦੇ ਗਲਾਂ ਵਿੱਚ ਪੈ ਚੇਨੀ ਤੇ ਝਪੱਟਾ ਮਾਰਨਾ ਇਕ ਆਮ ਜਿਹੀ ਗੱਲ ਹੋ ਗਈ ਹੈ। ਨਵੀਂ ਵਾਰਦਾਤ ਅਧੀਨ ਬਾਜ਼ਾਰ ਤੋਂ ਘਰ ਵਾਪਸ ਜਾ ਰਹੀ ਇਕ ਮਹਿਲਾ ਨੂੰ ਸੁੰਦਰ ਨਗਰ ਇਲਾਕੇ 'ਚ ਮੋਟਰਸਾਈਕਲ ਸਵਾਰਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਸਦੇ ਹੱਥ 'ਚ ਫੜ੍ਹਿਆ ਹੋਇਆ ਪਰਸ ਖੋਹ ਕੇ ਲੈ ਗਏ।
ਪਰਸ ਖੋਹਣ ਦੀ ਹਰਕਤ ਉਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਫੁਟੇਜ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੁੰਦਰ ਨਗਰ ਦੀ ਰਹਿਣ ਵਾਲੀ ਇਸ ਮਹਿਲਾ ਅਨੂ ਜੈਨ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਜਦੋਂ ਉਹ ਕਰੀਬ 4 ਵਜੇ ਬਾਜ਼ਾਰ ਤੋਂ ਐਕਟਿਵਾ 'ਤੇ ਘਰ ਵਾਪਸ ਜਾ ਰਹੀ ਸੀ ਤਾਂ ਉਸਨੇ ਆਪਣਾ ਪਰਸ ਐਕਟਿਵਾ ਦੇ ਹੈਂਡਲ 'ਤੇ ਟੰਗਿਆ ਹੋਇਆ ਸੀ। ਇਸ ਦੌਰਾਨ ਪਿਛੋਂ ਮੋਟਰਸਾਈਕਲ ਸਵਾਰਾਂ ਨੇ ਉਸਦਾ ਪਰਸ ਝਪਟ ਲਿਆ। ਪਰਸ 'ਚ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਤੇ ਦੋ ਮੋਬਾਈਲ ਫੋਨ ਸੀ। ਪਹਿਲਾਂ ਲੋਕ ਜੰਗਲਾਂ ਅਤੇ ਵਿਰਾਨਿਆਂ ਵਾਲੇ ਰਸਤਿਆਂ ਚੋਂ ਲੰਘਦਿਆਂ ਡਰਦੇ ਸਨ ਪਰ ਹੁਣ ਇਹ ਦਹਿਸ਼ਤ ਵੱਸਦੇ ਰੱਸਦੇ ਸ਼ਹਿਰੀ ਇਲਾਕਿਆਂ ਵਾਲੇ ਰਸਤਿਆਂ ਵਿੱਚ ਵੀ ਆਮ ਹੋ ਗਈ ਹੈ।

1 comment:

M. S. Bhatia said...

SNATCHERS WHEN IDETIFIED SHOULD BE PUNISHED AND PUBLISISED TO BE CAUTION FOR OTHERS.