Tuesday, March 10, 2015

ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ ਦੀ ਵਿਸ਼ੇਸ਼ ਮੀਟਿੰਗ


Tue, Mar 10, 2015 at 1:20 PM
ਪ੍ਰਵਾਸੀ ਸ਼ਾਇਰ ਬਲਬੀਰ ਸਿਕੰਦ ਅਤੇ ਕੁਲਵੰਤ ਕੌਰ ਚੰਨ ਨਾਲ ਇਕ ਸ਼ਾਮ
ਜਲੰਧਰ:10 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਪ੍ਰਵਾਸੀ ਸ਼ਾਇਰ ਬਲਬੀਰ ਸਿਕੰਦ ਅਤੇ ਕੁਲਵੰਤ ਕੌਰ ਚੰਨ (ਫ਼ਰਾਂਸ) ਦੀ ਆਮਦ ਤੇ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ, ਡਾ. ਸੁਰਿੰਦਰਜੀਤ ਕੌਰ ਹੋਰਾਂ ਦੇ ਘਰ ਇਕ ਮਹਿਫ਼ਲ ਦਾ ਪ੍ਰਬੰਧ ਕੀਤਾ ਗਿਆ ਇਸ ਮਹਿਫ਼ਲ ਦੀ ਪ੍ਰਧਾਨਗੀ ਫਿਲਮਕਾਰ, ਡਾਇਰੈਕਟਰ, ਪ੍ਰੋਡਿਊਸਰ, ਗੀਤਕਾਰ-ਜਨਾਬ ਬਲਬੀਰ ਸਿਕੰਦ (ਕੈਨੇਡਾ) ਨੇ ਕੀਤੀ। ਪ੍ਰਵਾਸ ਦਾ ਸੰਤਾਪ ਹੰਢਾ ਰਹੇ ਪੰਜਾਬੀਆਂ ਅਤੇ ਗ਼ੈਰ ਪੰਜਾਬੀਆਂ ਦੇ ਦਰਦ ਦਾ ਇਜ਼ਹਾਰ ਬੀਬੀ ਕੁਲਵੰਤ ਕੌਰ ਚੰਨ ਹੋਰਾਂ ਆਪਣੇ ਗੀਤਾਂ ਨਾਲ ਕਰਦਿਆਂ ਜਿੱਥੇ ਆਪਣੀ ਪੁਰਸੋਜ਼ ਬੁਲੰਦ ਆਵਾਜ਼ ਦਾ ਜਾਦੂ ਬਿਖੇਰਿਆ ਉਥੇ ਮਹਿਫ਼ਲ ਨੂੰ ਝੂਮਣ ਦੇ ਨਾਲ-ਨਾਲ ਸੋਚਣ ਵੀ ਲਾ ਦਿੱਤਾ ਕਿ ਅਸੀਂ ਪ੍ਰਵਾਸ 'ਚੋਂ ਕੀ ਕਮਾ ਰਹੇ ਹਾਂ ਕੀ ਗਵਾ ਰਹੇ ਹਾਂ। ਇਸ ਮੌਕੇ ਤੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਬਲਬੀਰ ਸਿਕੰਦ ਹੋਰਾਂ ਕਿਹਾ ਕਿ ਸ਼ਾਇਰੀ ਦੇ ਨਾਲ ਨਾਲ ਸੁਰੀਲੀ ਆਵਾਜ਼ ਦੀ ਦਾਤ ਰੱਬ ਕੁਲਵੰਤ ਹੋਰਾਂ ਵਰਗੀਆਂ ਪਵਿੱਤਰ ਰੂਹਾਂ ਨੂੰ ਹੀ ਬਖ਼ਸ਼ਦਾ ਹੈ ਸਿਕੰਦ ਹੋਰਾਂ ਆਪਣੇ ਸ਼ਿਅਰਾਂ ਨਾਲ ਮਹਿਫ਼ਲ ਨੂੰ ਕੀਲੀ ਰੱਖਿਆ। ਆਪਣੀਆਂ-ਆਪਣੀਆਂ ਰਚਨਾਵਾਂ ਨਾਲ ਮਹਿਫ਼ਲ ਨੂੰ ਮਹਿਕਾਉਣ ਵਾਲੇ ਸਨ, ਜਨਾਬ ਕੁਲਵਿੰਦਰ ਫੁੱਲ ਮੰਚ ਦੇ ਜਨਰਲ ਸਕੱਤਰ, ਰਾਜਿੰਦਰ ਪਰਦੇਸੀ, ਮੰਚ ਦੇ ਪ੍ਰਧਾਨ, ਸਿਮਰਨਜੋਤ ਮਾਨ, ਕਰਨਜੀਤ ਸਿੰਘ, ਰੇਨੂ ਨਈਅਰ, ਮਨਜੀਤ ਸੋਹਲ, ਡਾ. ਸੁਰਿੰਦਰਜੀਤ ਕੌਰ, ਜਸਪਾਲ ਜ਼ੀਰਵੀ। ਇਸ ਮੌਕੇ ਤੇ ਮੰਚ ਵੱਲੋਂ ਕੁਲਵੰਤ ਕੌਰ ਚੰਨ ਹੋਰਾਂ ਨੂੰ ਬਲਬੀਰ ਸਿਕੰਦ ਹੋਰਾਂ ਸਿਰੋਪਾ ਦੇ ਕੇ ਸਨਮਾਨਤ ਕੀਤਾ। ਮਹਿਫ਼ਲ ਦੀ ਸ਼ੋਭਾ ਵਧਾਉਣ ਵਾਲਿਆਂ ਵਿਚ, ਮੈਡਮ ਜੀਵਨ ਆਸ਼ਾ ਫੁੱਲ, ਚੰਨ ਦੇ ਹਮਸਫ਼ਰ, ਸ. ਰਣਜੀਤ ਸਿੰਘ ਪੈਰਿਸ, ਜੋਗਿੰਦਰ ਸਿੰਘ ਜੋਗੀ, ਪਰਮਿੰਦਰ ਕੌਰ, ਪਰਮਵੀਰ ਸਿੰਘ, ਜਾਰਜ ਸ਼ਾਮਿਲ ਸਨ।
                                                                 --ਰਿਪੋਰਟ:ਸੁਰਿੰਦਰਜੀਤ ਕੌਰ

No comments: