ਖੱਬੇ ਪੱਖੀ ਅਤੇ ਦੇਸ਼ ਭਗਤ ਸੰਗਠਨਾਂ ਨੇ ਦਿੱਤੀ ਤਿੱਖੇ ਐਕਸ਼ਨ ਦੀ ਚੇਤਾਵਨੀ
ਲੁਧਿਆਣਾ: 5 ਫਰਵਰੀ 2015: (ਰੈਕਟਰ
ਕਥੂਰੀਆ):
ਲੁਧਿਆਣਾ ਅੱਜ ਫਿਰ ਲਾਲੋਲਾਲ ਸੀ। ਲਾਲ ਝੰਡੀਆਂ ਨਾਲ, ਰੋਹ ਨਾਲ, ਜੋਸ਼ ਨਾਲ ਅਤੇ ਦੇਸ਼ ਭਗਤੀ ਦੇ
ਜਜ਼ਬੇ ਨਾਲ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨੇੜਲੇ ਸਾਥੀ ਅਤੇ ਗਦਰ ਦੀ ਲਹਿਰ ਦੇ ਪ੍ਰੇਰਨਾ
ਸਰੋਤ ਸਾਥੀ ਬਾਬਾ ਗੁਰਮੁਖ ਸਿੰਘ ਲਲਤੋਂ ਹੁਰਾਂ ਦੇ ਬੁੱਤ ਦੀ ਬੇਹੁਰਮਤੀ ਦੀ ਚੁਨੌਤੀ
ਨੂੰ ਕਬੂਲ ਕਰਦਿਆਂ ਦੇਸ਼ ਭਗਤ ਸਫਾਂ ਨੇ ਚੇਤਾਵਨੀ ਦਿੱਤੀ ਕਿ ਇਸ ਅਪਮਾਨ ਨੂੰ ਅਸੀਂ ਹਰਗਿਜ਼
ਸਹਿਣ ਨਹੀਂ ਕਰਾਂਗੇ। ਪ੍ਰਸ਼ਾਸਨ ਅਤੇ ਪੁਲਿਸ ਨੇ ਭਾਵੇਂ ਬੇਹੁਰਮਤੀ ਅਤੇ ਭੰਨਤੋੜ ਦੀ ਇਸ
ਸ਼ਰਮਨਾਕ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਪਰ ਬੜੇ ਲੰਮੇ ਸੰਘਰਸ਼ਾਂ ਮਗਰੋਂ ਲਈ
ਆਜ਼ਾਦੀ ਵਾਸਤੇ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ ਭਗਤਾਂ ਨੂੰ ਚੇਤੇ ਕਰਦਿਆਂ ਦੇਸ਼ ਭ੍ਗੱਟ
ਤਾਕਤਾਂ ਨੇ ਅੱਜ ਫਿਰ ਸੰਕਲਪ ਲਿਆ ਕਿ ਜੇ ਲੋੜ ਪਈ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ
ਤਿੱਖਾ ਕਰਨ ਤੋਂ ਪਿੱਛੇ ਨਹੀਂ ਹਟਾਂਗੇ।
ਕਾਬਿਲੇ ਜ਼ਿਕਰ ਹੈ ਕਿ ਚਾਰ ਮਹੀਨੇ
ਬੀਤਣ ਦੇ ਬਾਵਜੂਦ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਜੀ ਦੇ ਆਦਮਕਦ ਬੁੱਤ ਦੀ
ਭੰਨਤੋੜ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਸਾਜ਼ਿਸ਼ੀ
ਚੁੱਪ ਦੇ ਖਿਲਾਫ਼ ਰੋਹ ਪ੍ਰਗਟ ਕਰਨ ਲਈ ਅੱਜ ਕੋਮਾਗਾਟਾ ਮਾਰੂ ਕਮੇਟੀ ਲੁਧਿਆਣਾ, ਜ਼ਿਲੇ
ਦੀਆਂ ਦਰਜਨਾਂ ਕਿਸਾਨ ਅਤੇ ਮਜਦੂਰ ਜੱਥੇਬੰਦੀਆਂ , ਜਮਹੂਰੀ ਅਤੇ ਤਰਕਸ਼ੀਲ ਸੰਗਠਨਾਂ, ਅਤੇ
ਹੋਰ ਲੋਕ ਪੱਖੀ ਜੱਥੇਬੰਦੀਆਂ ਅੱਜ ਬਾਅਦ ਤੱਕ ਰਹੀਆਂ।
ਕਈ ਹੋਰ ਬੁਲਾਰਿਆਂ ਨੇ ਵੀ ਪੁਲਿਸ ਅਤੇ ਸਿਆਸੀ ਗੁੰਡਾ ਗਠਜੋੜ ਦੀ ਨਿਖੇਧੀ ਕਰਦਿਆਂ ਇਸ ਨੂੰ ਬੇਨਕਾਬ ਕੀਤਾ।
ਬੁਲਾਰਿਆਂ ਨੇ ਜੋਰ ਦਿੱਤਾ ਕਿ ਅਸੀਂ ਆਪਣੇ ਨਾਇਕਾਂ ਦੇ ਸਨਮਾਣ ਕਰਨਾ ਵੀ ਜਾਂਦੇ ਹਾਂ ਅਤੇ ਅਪਮਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਸਾਨੂੰ ਆਉਂਦਾ ਹੈ। ਬੁਲਾਰਿਆਂ ਨੇ ਕਿਹਾ ਕੀ ਜੇ ਕਿਸੇ ਬਾਬੇ ਦੀ ਫਿਲਮ ਦੇ ਪੋਸਟਰ ਨੂੰ ਕੋਈ ਪਾੜ੍ਹ ਜਾਏ ਤਾਂ ਉਸ ਪੋਸਟਰ ਦੀ ਰਾਖੀ ਲਈ ਕਾਰਵਾਈ ਹੁੰਦੀ ਹੈ ਪਰ ਦੇਸ਼ ਭਗਤਾਂ ਦੇ ਮਾਮਲੇ ਵਿੱਚ ਸ਼ਰਮਨਾਕ ਨਮੋਸ਼ੀ ਭਰੀ ਚੁੱਪ ਵਰਤੀ ਗਈ ਹੈ।
ਇਸ
ਭਰਵੇਂ ਇਕਠ ਨੂੰ ਦੇਖ ਕੇ ਸਾਰਾ ਪ੍ਰਸ਼ਾਸਨ ਵੀ ਘਬਰਾਇਆ ਹੋਇਆ ਲੱਗ ਰਿਹਾ ਸੀ। ਪੁਲਿਸ ਦੇ
ਭਾਰੀ ਬੰਦੋਬਸਤ ਕੀਤੇ ਗਏ ਸਨ। ਡੀਸੀ ਨੇ ਰੋਹ ਭਰੇ ਲੋਕਾਂ ਦਾ ਸਾਹਮਣਾ ਕਰਨ ਦੀ ਬਜਾਏ
ਆਪਣਾ ਪ੍ਰਤੀਨਿਧੀ ਭੇਜ ਕੇ ਮੰਗ ਪੱਤਰ ਲਿਆ ਅਤੇ ਯੋਗ ਕਾਰਵਾਈ ਦਾ ਭਰੋਸਾ ਵੀ ਦਿੱਤਾ।
No comments:
Post a Comment