Friday, November 07, 2014

ਮਹਾਨ ਅਕਤੁਬਰ ਇਨਕਲਾਬ ਅਤੇ ਸਾਡੇ ਕੰਮ- ਰਾਜੇਸ਼ ਤਿਆਗੀ

                                                                           ਅੰਗ੍ਰੇਜ਼ੀ ਤੋਂ ਪੰਜਾਬੀ ਅਨੁਵਾਦ --ਰਜਿੰਦਰ
ਲੀਡਰਸ਼ੀਪ ਦੀ ਅਣਹੋਂਦ ਹੋਵੇਗੀ ਤਾਂ ਮੌਕਾ ਖੁੱਸ ਜਾਵੇਗਾ
Courtesy Photo 
ਅਕਤੂਬਰ 1917 ', ਸੰਸਾਰ ਸਾਮਰਾਜਵਾਦ ਦੀ ਲੜੀ ਰੂਸ ' ਆਪਣੀ ਸਭ ਤੋਂ ਕਮਜ਼ੋਰ ਕੜੀ ਤੋਂ ਟੁੱਟ ਗਈ, ਜਿਸਦਾ ਨਤੀਜਾ ਸੀ, ਪ੍ਰੋਲੇਤਾਰੀ ਦੀ ਸਪੱਸ਼ਟ ਸਿਆਸੀ ਜਿੱਤ। ਸਾਡੀ ਪੀੜ੍ਹੀ  ਲਈ ਇਤਿਹਾਸ ' ਪਹਿਲੀ ਵਾਰ ਹੋਣ ਵਾਲ਼ੀ, ਇੱਕ ਕਾਮਯਾਬ ਉੱਥਲ-ਪੁਥਲ, ਜਿਸਨੇ ਸੱਤਾ ਮਜ਼ਦੂਰ ਜਮਾਤ ਦੇ ਹੱਥਾਂ ' ਸੌਂਪ ਦਿੱਤੀ, ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਕਤੂਬਰ ਇਨਕਲਾਬ ਕਰੇਂਸਕੀ ਅਧੀਨ ਬੁਰਜੂਆ ਹਕੁਮਤ ਨੂੰ ਢਾਉਂਦੇ ਹੋਏ, ਨਾਲ਼ ਦੀ ਨਾਲ਼ ਜ਼ਾਰਸ਼ਾਹੀ ਦੀ ਪਾਸ਼ਵਿਕ ਰਹਿੰਦ-ਖੁੰਹਦ ਨੂੰ ਖ਼ਤਮ ਕਰਦੇ ਹੋਏ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਤੱਕ ਪੁੱਜਿਆ।
ਇਸ ਜਿੱਤ ਨੂੰ ਕਿਵੇਂ ਹਾਸਲ ਕੀਤਾ ਅਤੇ ਅਸਲ ' ਮਜ਼ਦੂਰ ਜਮਾਤ ਦੀ ਇਸ ਇਤਿਹਾਸਕ ਸਫ਼ਲਤਾ ਦੇ ਸਬਕ ਕੀ ਸਨ, ਅਤੇ ਇਸ ਤੋਂ ਵੀ ਵੱਧ ਦਿਲਚਸਪ ਹੈ ਕਿ ਇਹ ਜਿੱਤ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਤੌਰ ਕਿਉਂ ਨਹੀਂ ਉੱਭਰੀ, ਇਹ ਅਜਿਹੇ ਮੁੱਦੇ ਹਨ ਜਿਹੜੇ ਇਸ ਮਹਾਨ ਜਿੱਤ ਅਤੇ ਇਸ ਤੋਂ ਬਾਅਦ ਦੀਆਂ ਹਾਰਾਂ ਨੂੰ ਸਮਝਣ ਲਈ  ਫੈਸਲਾਕੁੰਨ ਹਨ।
ਰੂਸ ' 'ਅਕਤੂਬਰ' ਨੂੰ ਸਮਝਣ ਲਈ ਸਾਨੂੰ ਪਹਿਲਾਂ 'ਫਰਵਰੀ' ਨੂੰ ਸਮਝਣਾ ਪਏਗਾ। ਫਰਵਰੀ ਇਨਕਲਾਬ ਰੂਸ ' ਬਿਨਾਂ ਕਿੱਥੋਂ ਵੀ ਪੂਰਵ-ਅਨੁਮਾਨ ਤੋਂ ਸ਼ੁਰੂ ਹੋਇਆ। ਜ਼ਾਰ ਹੀ ਨਹੀਂ ਸਗੋਂ ਉਸਦਾ ਕੋਈ ਵੀ ਸਹਿਯੋਗੀ ਇਸ ਦਾ ਅਗਾਊ ਪਤਾ ਨਹੀਂ ਲਗਾ ਸਕਿਆ। ਪਹਿਲੀ ਸੰਸਾਰ ਜੰਗ ' ਜ਼ਾਰ ਦੀ ਹਾਰ ਅਤੇ ਉਸਦੀ ਹਕੂਮਤ ' ਡੂੰਘੀਆਂ ਹੁੰਦੀਆਂ ਵਿਰੋਧਤਾਈਆਂ ਨੇ 'ਫਰਵਰੀ' ਦੀਆਂ ਘਟਨਾਵਾਂ ਨੂੰ ਅਸਾਨ ਬਣਾਇਆ। ਸਾਰੇ ਵਿਰੋਧੀ ਆਗੂ, ਬਾਲਸ਼ਵਿਕ ਅਤੇ ਮੇਨਸ਼ਵਿਕ ਰੂਸ ਤੋਂ ਦੂਰ ਸਨ ਅਤੇ ਇਨਕਲਾਬ ਹਰ ਰੂਪ ਹੇਠਾਂ ਤੋਂ ਆਪ-ਮੂਹਾਰੀ ਕਾਰਵਾਈ ਸੀ।
ਮਜ਼ਦੂਰਾਂ ਦੀਆਂ ਸੋਵੀਅਤਾਂ, ਪ੍ਰੋਲੇਤਾਰੀਏ ਦੀ ਦੀ ਅਸਲੀ ਜਮਾਤੀ ਸੱਤਾ ਦੇ ਅੰਗ, ਜਿਹੜੀਆਂ ਹੜਤਾਲ ਕਮੇਟੀਆਂ 1905 ਦੇ ਵਿਦਰੋਅ ਦੌਰਾਨ ਪੈਦਾ ਹੋਈਆਂ, 1917 ' ਫਰਵਰੀ ਇਨਕਲਾਬ ' ਦੁਬਾਰਾ ਉੱਭਰੀਆਂ। ਫਰਵਰੀ ਇਨਕਲਾਬ ਨੇ ਅਸਲ ' ਮਜ਼ਦੂਰਾਂ ਦੇ ਹੱਥਾਂ ਸਿਆਸੀ ਸੱਤਾ ਨੂੰ ਸੌਂਪਿਆਂ, ਜਿਹੜੇ ਹਥਿਆਰਬੰਦ ਸਨ ਅਤੇ ਉਹਨਾਂ ਨੇ ਆਪਣੀ ਅਸਲ ਜਮਾਤੀ ਸੱਤਾ ਕਾਇਮ ਕੀਤੀ। ਸਾਰੇ ਛੋਟੇ, ਵੱਡੇ ਫੈਸਲਿਆਂ ਲਈ, ਸਾਰੇ ਰਸਮੀ ਅਧਿਕਾਰੀ ਸੋਵੀਅਤਾਂ ਦੀ ਮਾਨਤਾ ਲੈਂਦੇ ਸਨ, ਇਸ ਤੋਂ ਬਿਨਾਂ ਕੰਮ ਨੂੰ ਅਮਲ ' ਨਹੀਂ ਸੀ ਲਿਆ ਜਾਂਦਾ।
ਫਰਵਰੀ ਇਨਕਲਾਬ ਦੀ ਤਰਾਸਦੀ ਇਹ ਸੀ ਕਿ ਜਦੋਂ ਕਿ ਅਸਲੀ ਸੱਤਾ ਸੋਵੀਅਤਾਂ ਦੀ ਕਮਾਂਡ ਹੈਠ ਹਥਿਆਰਬੰਦ ਪ੍ਰੋਲੇਤਾਰੀਏ ਦੇ ਹੱਥਾਂ ' ਸੀ, ਪਰ ਸੋਵੀਅਤਾਂ ਦੀ ਲੀਡਰਸ਼ੀਪ ਮੈਨਸ਼ਵਿਕਾਂ ਦੇ ਹੱਥਾਂ ' ਸੀ, ਜਿਹੜੇ ਸੋਚਦੇ ਸਨ ਕਿ ਫਰਵਰੀ ਇਨਕਲਾਬ ਇੱਕ ਬੁਰਜੂਆ-ਜਮਹੂਰੀ ਇਨਕਲਾਬ ਹੈ, ਇਸ ਤਰਾਂ ਬੁਰਜੂਆਜ਼ੀ ਇਸ ਦੀ ਨਿਆਂਸੰਗਤ ਆਗੂ ਹੈ। ਮੈਨਸ਼ਵਿਕ ਇਸ ਗੱਲ 'ਤੇ ਸਹਿਮਤ ਸਨ ਕਿ ਬੁਰਜੂਆਜ਼ੀ ਨੂੰ 'ਫਰਵਰੀ' ' ਸੱਤਾ ' ਕੇ ਆਪਣੀ ਬੁਰਜੂਆ ਜਮਹੂਰੀਅਤ ਕਾਇਮ ਕਰਨੀ ਚਾਹੀਦੀ ਹੈ, ਇਸਦੇ ਵਿਕਾਸ ਨਾਲ਼ ਮਜ਼ਦੂਰ ਜਮਾਤ ਮਜ਼ਬੂਤ ਹੋਵੇਗੀ, ਇੱਕ ਇਤਿਹਾਸਕ ਦੌਰ ਮਗਰੋਂ ਰੂਸ ' ਮਜ਼ਦੂਰ ਜਮਾਤ ਸੱਤਾ ' ਆਏਗੀ। ਬਾਲਸ਼ਵਿਕ ਮੈਨਸ਼ਵਿਕਾਂ ਤੋਂ ਭਿੰਨ ਸੋਚਦੇ ਸਨ ਕਿ ਬੁਰਜੂਆਜ਼ੀ ਰੂਸ ' ਬਹੁਤ ਕਮਜ਼ੋਰ ਹੈ ਇਸ ਬੁਰਜੂਆ ਰੀਪਬਲੀਕ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਹਕੂਮਤ ਅਧੀਨ ਸਥਾਪਿਤ ਹੋਵੇਗੀ। ਲੈਨਿਨ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਹਕੂਮਤ ਅਧੀਨ ਇਨਕਲਾਬੀ ਬੁਰਜੂਆ ਜਮਹੂਰੀਅਤ ਦੀ ਸਥਾਪਤੀ ਤਾਨਾਸ਼ਾਹੀ ਅਤੇ ਖੜੋਤ ਦੀ ਪੰਜਾਲੀ ਨੂੰ ਤੋੜ ਦਏਗੀ, ਅਤੇ ਪੱਛਮ ਦੇ ਮੁਲਕਾਂ ਨੂੰ ਚਿੰਗਾਰੀਆਂ ਭੇਜੇਗੀ ਖਾਸ ਕਰਕੇ ਜਰਮਨੀ ਨੂੰ ਜਿਹੜਾ ਕਿ ਪ੍ਰੋਲੇਤਾਰੀ ਇਨਕਲਾਬ ਲਈ ਪ੍ਰੋੜ੍ਹ ਹੋ ਰਿਹਾ ਸੀ। ਉਸਨੇ ਨਿਰੂਪਣ ਕੀਤਾ ਕਿ ਪੱਛਮ ਦਾ ਪ੍ਰੋਲੇਤਾਰੀਆ ਪਹਿਲਾਂ ਸੱਤਾ ' ਆਏਗਾ ਅਤੇ ਫਿਰ ਰੂਸ ' ਮਜ਼ਦੂਰ ਜਮਾਤ ਨੂੰ ਸੱਤਾ ਹਾਸਲ ਕਰਨ ਲਈ ਮਦਦ ਕਰੇਗਾ। ਜਦੋਂ ਕਿ ਬਾਲਸ਼ਵਿਕ ਅਤੇ ਮੈਨਸ਼ਵਿਕ ਦੋਨੋ ਇਸ ਗੱਲ 'ਤੇ ਸਹਿਮਤ ਸਨ ਕਿ ਪੱਛਮੀ ਯੂਰਪ ਦੇ ਉੱਨਤ ਦੇਸ਼ਾਂ ' ਪ੍ਰੋਲੇਤਾਰੀਏ ਦੇ ਸੱਤਾ ' ਆਉਣ ਤੋਂ ਪਹਿਲਾਂ ਪ੍ਰੋਲੇਤਾਰੀ ਇੱਕਲਾ ਰੂਸ ' ਸੱਤਾ ਨਹੀਂ ਸਕਦਾ।
ਦੋਨਾਂ ਧਿਰਾਂ ਨੇ ਆਪਣੇ-ਆਪਣੇ ਢੰਗ ਨਾਲ਼ ਰੂਸ ' ਇਨਕਲਾਬ ਦੇ ਰਾਹ ਨੂੰ ਸਮਝਣ ਲਈ, ਇਤਿਹਾਸ ' ਸਮਾਂ ਵਿਹਾ ਚੁੱਕੇ, ਯੂਰਪ ਦੇ ਪੁਰਾਣੇ ਬੁਰਜੂਆ ਇਨਕਲਾਬਾਂ ਵੱਲ ਦੇਖਿਆ, ਅਤੇ 'ਮੰਜਲਵਾਦ' ਦੇ ਸਿਧਾਂਤ ਨੂੰ ਈਜ਼ਾਦ ਕੀਤਾ, ਮਤਲਬ ਇਨਕਲਾਬ ਦੋ ਮੰਜਲਾਂ ' ਉੱਭਰੇਗਾ- ਪਹਿਲੀ ਜਮਹੂਰੀ ਅਤੇ ਦੂਜੀ ਸਮਾਜਵਾਦੀ। ਇਹਨਾਂ ਇਨਕਲਾਬਾਂ ਨੂੰ ਇਤਿਹਾਸਕ ਕਾਰਨਾਂ ਕਰਕੇ ਬੁਰਜੂਆਜ਼ੀ ਦੀ ਅਗਵਾਈ ' ਲੜਿਆ ਗਿਆ ਸੀ, ਅਤੇ ਬਿਨਾਂ ਸ਼ੱਕ ਬੁਰਜੂਆਜ਼ੀ ਨੂੰ ਸੱਤਾ ' ਲਿਆਂਦਾ। ਬੁਰਜੂਆਜ਼ੀ ਨੇ ਪਹਿਲਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੱਤਾ ਪ੍ਰਾਪਤੀ ' ਮਦਦ ਹਾਸਲ ਕਰਨ ਲਈ ਹਥਿਆਰਬੰਦ ਕੀਤਾ, ਆਪਣੀ ਤਾਨਾਸ਼ਾਹੀ ਦੀ ਕਾਇਮੀ ਦੇ ਤੁਰੰਤ ਬਾਅਦ ਇਸਨੇ ਉਹਨਾਂ ਨੂੰ ਨਿਹੱਥਾ ਕਰ ਦਿੱਤਾ ਅਤੇ ਆਪਣੀ ਸੱਤਾ ਨੂੰ ਇਨਕਲਾਬੀ ਮਜ਼ਦੂਰ ਜਮਾਤ ਵਿਰੁੱਧ ਮੋੜ ਦਿੱਤਾ। ਇਸ ਤਰਾਂ ਇਨਕਲਾਬ ਨੂੰ ਆਪਣੀ ਦੂਜੀ ਮੰਜਲ ' ਆਉਣਾ ਪਿਆਬੁਰਜੂਆ ਹਕੂਮਤ ਦੇ ਵਿਰੁੱਧ ਪ੍ਰੋਲੇਤਾਰੀ।
ਪੁਰਾਣੇ ਯੂਰਪੀ ਇਨਕਲਾਬਾਂ ਦੀ 'ਦੋ ਮੰਜਲ' ਦੀ ਵਿਸ਼ੇਸਤਾ ਹੀ ਹੈ ਜਿਹੜੀ ਉਸ ਸਮੇਂ ਇਤਿਹਾਸਕ ਦੌਰ ਰਾਹੀਂ ਹੋਂਦ ' ਆਈ,  ਪਰ ਮਗਰੋਂ ਮਾਰਕਸ ਦੇ ਪੈਰੋਕਾਰਾਂ ਰਾਹੀਂ ਇਸ ਨੂੰ ਪੱਕੇ ਤੌਰ 'ਤੇ ਇਨਕਲਾਬ ਦੇ 'ਦੋ ਮੰਜਲ ਦੇ ਸਿਧਾਂਤ' ਦੇ ਸੂਤਰੀਕਰਨ ਵਿੱਚ ਰੂਪਾਂਤਰਿਤ ਕਰ ਦਿੱਤਾ ਗਿਆ – 'ਸਰਮਾਏਦਾਰੀ ਅੱਜਸਮਾਜਵਾਦ ਕੱਲ', ਅਤੇ ਅਸੀਂ ਦੇਖਾਂਗੇ ਕਿ ਕਿਵੇਂ ਇਹ ਸੂਤਰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਤੌਰ 'ਤੇ ਟਾਲਣ ਦਾ ਅੰਧਵਿਸ਼ਵਾਸ ਬਣ ਗਿਆ।
ਇਸ ' ਹੈਰਾਨੀ ਵਾਲ਼ੀ ਕੋਈ ਗੱਲ ਨਹੀਂ ਹੈ ਕਿ ਜਦੋਂ ਕਿ ਫਰਵਰੀ ਇਨਕਲਾਬ ਨੇ ਅਸਲੀ ਸੱਤਾ ਮਜ਼ਦੂਰ ਜਮਾਤ ਦੇ ਹੱਥਾਂ ' ਦਿੱਤੀ, ਜੋ ਕਿ ਸੋਵੀਅਤਾਂ ' ਚੰਗੀ ਤਰ੍ਹਾਂ ਜਥੇਬੰਦ ਸਨ, ਜਿਨ੍ਹਾਂ ਦੀ ਲੀਡਰਸ਼ੀਪ ਨੇ ਬੁਰਜੂਆ ਗੁੱਟ ਅੱਗੇ ਆਤਮਸਮਰਪਣ ਕਰ ਦਿੱਤਾ, ਜਿਹੜਾ ਕਿ ਉਹਨਾਂ ਦੇ ਅਨੁਮਾਨ ਮੁਤਾਬਕ ਇਨਕਲਾਬ ਦਾ ਇੱਕੋ-ਇੱਕ ਨਿਆਂਸੰਗਤ ਦਾਅਵੇਦਾਰ ਸੀ। ਇਸ ਤਰਾਂ ਆਰਜੀ ਬੁਰਜੂਆ ਸਰਕਾਰ ਪਹਿਲਾਂ ਪ੍ਰਿਸ ਲਵੋਵ ਅਤੇ ਫਿਰ ਕਰੇਂਸਕੀ ਦੇ ਅਧੀਨ ਪੈਦਾ ਹੋਈ। ਸਿਰਫ਼ ਮੈਨਸ਼ਵਿਕ ਹੀ ਨਹੀਂ ਸਗੋਂ ਸਤਾਲਿਨ ਸਮੇਤ, ਸਾਰੇ ਮੁੱਖ ਬਾਲਸ਼ਵਿਕ ਆਗੂਆਂ ਨੇ ਵੀ ਮਜ਼ਦੂਰ ਜਮਾਤ ਨੂੰ 'ਫਰਵਰੀ ਸਰਕਾਰ' ਦੀ ਹਮਾਇਤ ਕਰਨ ਨੂੰ ਕਿਹਾ, ਜਿਹੜੀ ਉਹਨਾਂ ਮੁਤਾਬਕ ਸਮਾਜਿਕ ਇਨਕਲਾਬ ਦੀ ਆਗੂ ਸੀ।
ਲਿਓ ਟਰਾਟਸਕੀ, ਰੂਸੀ ਇਨਕਲਾਬ ਦੇ ਸਾਂਝੇ ਆਗੂ ਨੇ  ਬਹੁਤ ਪਹਿਲਾਂ 1906 ' 'ਨਤਿਜੇ ਅਤੇ ਸੰਭਾਵਨਾਵਾਂ' ' ਘੋਸ਼ਿਤ ਉਸਦੀ 'ਸਥਾਈ ਇਨਕਲਾਬ' ਦੇ ਸਿਧਾਂਤ ਰਾਹੀਂ ਮੈਨਸ਼ਵਿਕਾਂ ਅਤੇ ਬਾਲਸ਼ਵਿਕਾਂ ਦੀ ਸਾਂਝੀ ਤਜਵੀਜ 'ਤੇ ਵੱਖਰਾ ਮੱਤ ਰੱਖਿਆ ਸੀ। ਟਰਾਟਸਕੀ ਨੇ ਮੱਤ ਰੱਖਿਆ ਕਿ ਪ੍ਰੋਲੇਤਾਰੀਆ ਹੀ ਸੱਤਾ ਲਈ ਨਿਆਂਸੰਗਤ ਦਾਅਵੇਦਾਰ ਹੈ ਅਤੇ ਰੂਸੀ ਇਨਕਲਾਬ, ਪ੍ਰੋਲੇਤਾਰੀ ਇਨਕਲਾਬ ਦੀ ਤੌਰ 'ਤੇ ਹੀ ਸਫ਼ਲ ਹੋ ਸਕਦਾ ਹੈ।
ਜਦੋਂ ਕਿ ਸਾਰੀ ਬਾਲਸ਼ਵਿਕ ਲੀਡਰਸ਼ੀਪ ਨੇ ਮੈਨਸ਼ਵਿਕਾਂ ਦੇ ਹੱਥਾਂ ' ਹੱਥ ਪਾ ਕੇ ਫਰਵਰੀ ਸਰਕਾਰ ਦੀ ਹਮਾਇਤ ਨੂੰ ਜ਼ਾਰੀ ਰੱਖਿਆ, ਲੈਨਿਨ ਅਤੇ ਟਰਾਟਸਕੀ ਨੇ ਇਸਦਾ ਵਿਰੋਧ ਕੀਤਾ। ਜਦੋਂ ਲੈਨਿਨ ਜਲਾਵਤਨ ਸਨ, ਸਵਿਟਜ਼ਰਲੈਂਡ ਅੰਦਰ ਉਹਨਾਂ ਨੂੰ 'ਦੋ ਮੰਜਲ ਦੇ ਸਿਧਾਂਤ' ਦੇ ਅਤੇ 'ਜਮਹੂਰੀ ਤਾਨਾਸ਼ਾਹੀ' ਦੇ ਪੂਰਾਣੇ ਸੂਤਰੀਕਰਨ ਦੇ ਤਰਕ-ਦੋਸ਼ ਦਾ ਅਹਿਸਾਸ ਹੋਇਆ ਅਤੇ ਉਹਨਾਂ ਆਰਜ਼ੀ ਸਰਕਾਰ ਦੀ ਹਮਾਇਤ ਦੀ ਆਪਣੇ ਪੰਜ ਖ਼ਤਾਂ ' ਅਲੋਚਨਾ ਵੀ ਕੀਤੀ। ਬਾਲਸ਼ਵਿਕ ਆਗੂਆਂ ਨੇ ਇਹਨਾਂ ਪੰਜ ਖ਼ਤਾਂ 'ਚੋਂ ਸਿਰਫ਼ ਪਹਿਲਾਂ ਹੀ ਬਹੁਤ ਜ਼ਿਆਦਾ ਤੋੜ-ਮਰੋੜ ਨਾਲ਼ ਪੇਸ਼ ਕੀਤਾ ਇਹ ਕਹਿ ਕੇ ਕਿ ਇਹ ਲੈਨਿਨ ਦੇ ਵਿਚਾਰ ਹਨ ਪਾਰਟੀ ਨੇ ਇਹਨਾਂ ਤੋਂ ਕੁਝ ਨਹੀਂ ਲੈਣਾ। ਜਿਵੇਂ ਹੀ ਲੈਨਿਨ 3 ਮਾਰਚ ਨੂੰ ਰੂਸ ਪੁੱਜੇ, ਅਪ੍ਰੈਲ ਥੀਸਸ ਪੇਸ਼ ਕੀਤੀ ਜਿਸ ' ਉਹਨਾਂ ਨੇ ਗੜਕਵੀਂ ਅਵਾਜ ' ਫਰਵਰੀ ਸਰਕਾਰ ਨੂੰ ਢਾਹ ਦੇਣ ਲਈ ਕਿਹਾ, ਸਖ਼ਤੀ ਨਾਲ਼ ਬਾਲਸ਼ਵਿਕ ਅਤੇ ਮੈਨਸ਼ਵਿਕ ਆਗੂਆਂ ਦੀ ਆਰਜੀ ਸਰਕਾਰ ਦੀ ਹਮਾਇਤ ਕਰਨ ਲਈ ਅਲੋਚਨਾ ਕੀਤੀ। ਲੈਨਿਨ ਪਾਰਟੀ ' ਇੱਕਲੇ ਰਹਿ ਗਏ ਅਤੇ ਉਹਨਾਂ ਟਰਾਟਸਕੀਵਾਦੀ ਦਾ ਠੱਪਾ ਲਗਾ ਦਿੱਤਾ।
ਜਿਵੇਂ ਜਿਵੇਂ ਆਉਣ ਵਾਲ਼ੇ ਦਿਨ ਆਰਜੀ ਸਰਕਾਰ ਦੇ ਖ਼ਾਸੇ ਨੂੰ ਮਜ਼ਦੂਰ ਜਮਾਤ ਵਿਰੁੱਧ ਬੁਰਜੂਆ ਹਿੱਤਾਂ ਦੇ ਸੰਦ ਦੀ ਤੌਰ 'ਤੇ ਉਜਾਗਰ ਕਰਦੇ ਗਏ, ਬਾਲਸ਼ਵਿਕ ਅਹੁਦੇਦਾਰ ਅਤੇ ਕਤਾਰਾਂ, ਲੈਨਿਨ ਮਗਰ ਇੱਕਠੇ ਹੋਣ ਲੱਗੇ, ਅਤੇ ਆਗੂ ਉਸ ਦੇ ਪਿੱਛੇ ਲੱਗਣ ਲਈ ਮਜ਼ਬੂਰ ਹੋਏ। ਜੁਲਾਈ ਮੁਜ਼ਾਹਰੇ 'ਤੇ ਫਾਇਰਿੰਗ ਨੇ ਨਾ ਸਿਰਫ਼ ਸਮਾਜਿਕ ਜਨਵਾਦੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਗੋਂ ਸਮਾਜਵਾਦੀ ਇਨਕਲਾਬੀਆਂ ਦੀਆਂ ਅੱਖਾਂ ਵੀ ਖੋਲ੍ਹ ਦਿੱਤੀਆਂ ਜਿਹੜੇ ਕਿਸਾਨੀ ਦੇ ਨੁਮਾਇੰਦੇ ਸਨ। ਹਾਲਤਾਂ ਨੇ 'ਨਵੀਂ ਸਮਝਦਾਰੀ' ਦੀ ਜਿੱਤ ਨੂੰ ਅਸਾਨ ਬਣਾਇਆ, ਜਿਨ੍ਹਾਂ ਨੇ ਜਮਹੂਰੀ ਇਨਕਲਾਬ ਨੂੰ ਨਕਾਰ ਦਿੱਤਾ ਅਤੇ ਪ੍ਰੋਲੇਤਾਰੀ ਇਨਕਲਾਬ ਲਈ ਕਿਹਾ ਕਿ 'ਅਕਤੂਬਰ' ਦਾ ਰਾਹ ਸਪੱਸ਼ਟ ਹੈ। ਇਹ 'ਦੋ ਮੰਜਲ ਦੇ ਸਿਧਾਂਤ' ਵਿਰੁੱਧ 'ਸਥਾਈ ਇਨਕਲਾਬ' ਦਾ ਰਾਹ ਸੀ।
ਲੈਨਿਨ ਨੇ ਕਿਹਾ ਕਿ ਫਰਵਰੀ ', ਰੂਸ ', ਬੁਰਜੂਆਜੀ ਨੇ ਖੁਦ ਨੂੰ ਮਜ਼ਬੂਤ ਬਣਾਇਆ ਅਤੇ ਸੱਤਾ ' ਇਸ ਕਰਕੇ ਨਹੀਂ ਆਈ ਕਿ ਉਹ ਇਨਕਲਾਬ ਦੀ ਨਿਆਂਸੰਗਤ ਦਾਅਵੇਦਾਰ ਸੀ ਜਾਂ ਉਸਦੀ ਪ੍ਰੋਲੇਤਾਰੀਏ 'ਤੇ ਸਿਆਸੀ ਸ਼੍ਰੇਸ਼ਠਤਾ ਸੀ, ਸਗੋਂ ਸਮਾਂ-ਵਿਹਾ ਚੁੱਕੇ ਸੂਤਰਾਂ ', ਪ੍ਰੋਲੇਤਾਰੀ ਦੇ ਆਗੂਆਂ ਦੇ ਉਲਝੇ ਰਹਿਣ ਕਰਕੇ ਸੱਤਾ ' ਆਈ। 'ਮੰਜਲਵਾਦ' ਦੇ ਪੁਰਾਣੇ ਸਿਧਾਂਤ ਨਾਲ਼ ਤੋੜ-ਵਿਛੋੜਾ ਕਰਕੇ ਹੀ ਪ੍ਰੋਲੇਤਾਰੀਆ ਇਤਿਹਾਸਕ ਜਿੱਤ, ਅਕਤੂਬਰ ਇਨਕਲਾਬ ਦੀ ਜਿੱਤ ਵੱਲ ਅੱਗੇ ਵਧਿਆ।
ਫਰਵਰੀ ਹਕੂਮਤ ਇੱਥੋਂ ਤੱਕ ਕਿ ਇਨਕਲਾਬ ਦੇ ਘੱਟੋ-ਘੱਟ ਜਮਹੂਰੀ ਕੰਮਾਂ ਨੂੰ ਵੀ ਨਹੀਂ ਪੂਰਾ ਕਰ ਸਕਿਆ। ਨਾ ਤਾਂ ਇਹ ਜੰਗ ਨੂੰ ਰੋਕ ਸਕਿਆ ਅਤੇ ਨਾ ਹੀ ਇਸ ਨੇ ਵੱਧ ਜ਼ਰੂਰੀ ਜ਼ਰਈ ਸੁਧਾਰਾ ਨੂੰ ਜਾਰੀ ਕੀਤਾ। ਕੌਮੀਅਤਾਂ ਦੀ ਸਮਸਿਆ ਜਿਉਂ ਦੀ ਤਿਉਂ ਬਣੀ ਰਹੀ। ਬੁਰਜੂਆ ਹਕੂਮਤ ਜਮਹੂਰੀਅਤ ਦੇ ਕੰਮਾਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਵਿਰੋਧਤਾਈਆਂ ਡੂੰਘਾ ਕਰਦੇ ਹੋਏ ਸਿਖਰ-ਬਿੰਦੂ 'ਤੇ ਲੈ ਗਈ। ਇਸ ਤਰ੍ਹਾਂ ਬੁਰਜੂਆ ਜਮਹੂਰੀਅਤ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਜਿੰਮਾਂ ਪ੍ਰੋਲੇਤਾਰੀਏ 'ਤੇ ਗਿਆ, ਪ੍ਰੋਲੇਤਾਰੀਏ ਨੇ ਇਹ ਜਿੰਮੇਵਾਰੀ ਮਨੁੱਖਤਾ ਦੇ ਇਤਿਹਾਸ ' ਹੁਣ ਤੱਕ ਦੇ ਸਭ ਤੋਂ ਮਹਾਨ ਸਮਾਜਿਕ ਇਨਕਲਾਬ- ਮਹਾਨ ਅਕਤੂਬਰ ਇਨਕਲਾਬ ਰਾਹੀਂ ਪੂਰੀ ਕੀਤੀ।
'ਅਕਤੂਬਰ' ਸੰਸਾਰ ਪ੍ਰੋਲੇਤਾਰੀਏ ਦੀ ਸੰਸਾਰ ਬੁਰਜੂਆਜੀ ਵਿਰੁੱਧ ਜਿੱਤ ਦਾ ਪਹਿਲਾ ਧਮਾਕਾ ਸੀ ਅਤੇ ਇਸ ਤਰ੍ਹਾਂ ਸਾਰਤੱਤ ' ਕੌਮਾਂਤਰੀ ਘਟਨਾ ਸੀ। ਇਸਨੇ ਉੱਨਤ ਪੱਛਮ ਦੇ ਇਨਕਲਾਬੀ ਪ੍ਰੋਲੇਤਾਰੀਏ ਅਤੇ ਪੂਰਬ ਦੇ ਮੁਕਤੀ ਸੰਘਰਸ਼ਾਂ ਨੂੰ ਚਿੰਗਾਰੀ ਭੇਜੀ।  ਇਸਨੇ ਸੰਸਾਰ ਸਮਾਜਵਾਦੀ ਇਨਕਲਾਬ ਦੀ ਲੜਾਈ ਦੀ ਚੀਖ਼ ਦੇ ਨਾਲ਼, ਪ੍ਰੋਲੇਤਾਰੀਏ ਦੀ ਸੰਸਾਰ ਪਾਰਟੀ ਨੂੰ ਜਥੇਬੰਦ ਕਰਨ ਦਾ ਤਾਰਕਿਕ ਅਧਾਰ ਤਿਆਰ ਕੀਤਾ-ਤੀਜੀ ਇੰਟਰਨੈਸ਼ਨਲ ਦੇ ਰੂਪ ' (ਕੋਮਿੰਟਰਨ)
ਜਿਵੇਂ ਹੀ ਪ੍ਰੋਲੇਤਾਰੀਏ ਦੀ ਸੰਸਾਰ ਨੂੰ ਜਿੱਤਣ ਦੀ ਲੜਾਈ  ਵਲਾਵੇਂਦਾਰ ਤਰੀਕੇ ਨਾਲ਼, ਸ਼ੁਰੂ ' ਜਰਮਨੀ, ਹੰਗਰੀ ਹੋਰ ਕਿਤੇ ਵੀ ਪਛਾੜਾਂ ਝੱਲਦੇ ਹੋਏ, ਸ਼ੁਰੂ ਹੋਈ, ਗੈਰ-ਫੈਸਲਾਕੁੰਨ, ਦੂਜੀ ਲੀਹ ਵਾਲ਼ੀ ਲੀਡਰਸ਼ੀਪ ਨੇ ਪ੍ਰੋਲੇਤਾਰੀਏ ਦੀ ਸੰਸਾਰ ਇਨਕਲਾਬ ਦੀ ਜਿੱਤ ਮੁਹਿੰਮ ਨੂੰ ਰੋਕਣ ਲਈ, ਆਪਣੇ ਆਪ ਨੂੰ ਨੌਕਰਸ਼ਾਹੀ ਦੇ ਰੂਪ ' ਢਾਲ਼ ਲਿਆ। ਜਿਵੇਂ ਹੀ ਪਹਿਲੀ ਲੀਹ ਵਾਲ਼ੀ ਲੀਡਰਸ਼ੀਪ ਜਿਹੜੀ 'ਅਕਤੂਬਰ' ਨੂੰ ਸਿਰਜਣ ਸਰਗਰਮ ਸੀ, ਨੇ ਦੂਜੀ ਲੀਹ ਵਾਲ਼ਿਆਂ ਵਿਰੁੱਧ ਸੰਘਰਸ਼ ਕੀਤਾ, ਸਤਾਲਿਨ ਨੇ ਕੇਂਦਰ 'ਤੇ ਕਬਜਾ ਕਰਨ ਲਈ ਇੱਕ ਸਫ਼ਲ ਤਖ਼ਤਾਪਲਟ ਜਥੇਬੰਦ ਕੀਤਾ, ਬੇਰਹਿਮੀ ਨਾਲ਼ 'ਅਕਤੂਬਰ' ਦੀ ਜੀਵਤ ਲੀਡਰਸ਼ੀਪ ਦਾ ਖ਼ਾਤਮਾ ਕਰ ਦਿੱਤਾ, ਸੰਸਾਰ ਸਮਾਜਵਾਦੀ ਇਨਕਲਾਬ ਨੂੰ ਮਿੱਟੀ ' ਮਿਲਾਉਂਦੇ ਹੋਏ 'ਇੱਕ ਦੇਸ਼ ' ਸਮਾਜਵਾਦ' ਦਾ ਗੱਦਾਰੀ ਭਰਿਆ ਨਾਅਰਾ ਦਿੱਤਾ। ਉਹਨਾਂ ਨੇ ਨਾ ਸਿਰਫ ਇਨਕਲਾਬ ਨੂੰ ਬਰਬਾਦ ਕੀਤਾ ਸਗੋਂ ਇਸਨੂੰ ਖੱਸੀ ਕਰ ਦਿੱਤਾ, ਅੰਤ ' ਉਹਨਾਂ ਨੇ ਪ੍ਰੋਲੇਤਾਰੀਏ ਦੀ ਸੰਸਾਰ ਪਾਰਟੀਕੋਮਿੰਟਰਨ ਨੂੰ 1943 ' ਭੰਗ ਕਰ ਦਿੱਤਾ।
'ਅਕਤੂਬਰ' ਨੇ ਅਸਲ ਸੰਘਰਸ਼ ਦੇ ਅਖਾੜੇ ' ਵੱਖ-ਵੱਖ ਮੱਤਾਂ ਨੂੰ ਪਰਖਿਆ, ਅਤੇ ਆਪਣੀ ਗਤੀ ' ਇਹਨਾਂ ਨੂੰ ਜਾਂ ਤਾਂ ਨਕਾਰ ਦਿੱਤਾ ਜਾਂ ਹਿਮਾਇਤ ਕੀਤੀ। ਬਾਲਸ਼ਵਿਜ਼ਮ ਜੇਤੂ ਹੋਇਆ ਪਰ ਉਦੋਂ ਹੀ ਜਦੋਂ ਇਸਨੇ ਖੁਦ ਨੂੰ 'ਅਪ੍ਰੈਲ ਥੀਸਸ' ਦੀ  ਕਪਾਂਸ ਨੂੰ ਵਰਤਦੇ ਹੋਏ ਆਪਣੇ ਆਪ ਨੂੰ ਮੋੜ ਲਿਆ, ਜਿਹੜਾ ਕਿ 'ਮੰਜਲਵਾਦ' ਦੇ ਸਿਧਾਂਤ ਤੋਂ 'ਸਥਾਈ ਇਨਕਲਾਬ' ਵੱਲ ਸਪੱਸ਼ਟ ਮੌੜਾ ਸੀ। ਮੈਨਸ਼ਵਿਜ਼ਮ ਹਾਰ ਗਿਆ ਜਿਵੇਂ ਕਿ ਇਸਦਾ ਝੁਕਾਅ ਬੁਰਜੂਆਜ਼ੀ ਅਤੇ ਇਨਕਲਾਬ ਦੇ 'ਦੋ ਮੰਜਲ' ਦੇ ਸਿਧਾਂਤ ਵੱਲ ਸੀ।
'ਮੰਜਲਵਾਦ' ਅਕਤੂਬਰ ਇਨਕਲਾਬ ਰਾਹੀਂ ਦਫ਼ਨਾ ਦਿੱਤਾ ਗਿਆ, ਪਰ ਮਾਰਕਸਵਾਦ ਦੇ ਪੈਰੋਕਾਰਾਂ ਲਈ ਨਹੀਂ। ਪ੍ਰੋਲੇਤਾਰੀ ਰੂਸ ' ਸਫ਼ਲ ਰਿਹਾ, ਪਰ ਪੈਰੋਕਾਰਾਂ ਨੇ 'ਅਕਤੂਬਰ' ਦੇ ਸਬਕਾਂ ਨੂੰ ਫਿਰ ਭੁਲਾ ਲਿਆ, ਅਤੇ ਬਾਅਦ ' 'ਮੰਜਲਵਾਦ' ਦੇ ਉਸੇ ਸਿਧਾਂਤ ਨੂੰ ਇਤਿਹਾਸ ਦੇ ਕੁੜੇਦਾਨ ਤੋਂ ਫਿਰ ਕੱਢ ਲਿਆ। ਸਤਾਲਿਨ ਦੀ ਅਗਵਾਈ ' ਕਰੇਮਲੀਨ ਨੂੰ ਪੂਰੇ ਸੰਸਾਰ ' ਬੁਰਜੂਆਜ਼ੀ ਨਾਲ਼ ਗਠਜੋੜ ਕਰਨ ਲਈ ਸ਼ਰਮਿੰਦਾ ਹੋਣਾ ਪਿਆ। ਜੇਕਰ ਕੇਐਮਟੀ ਅਤੇ ਚੀਨ ' ਚਿਆਂਗ ਕਾਈ ਸ਼ੇਕ ਨਾਲ਼ ਗਠਜੋੜ ਨੇ 1927 ' ਇਨਕਲਾਬ ਦਾ ਗਰਭਪਾਤ ਕੀਤਾ,  ਜਰਮਨੀ ਅਤੇ ਸਪੇਨ ' ਇਹ 'ਹਰਮਨਪਿਆਰੇ ਮੋਰਚੇ' ਦੇ ਰੂਪ ' ਸਾਹਮਣੇ ਆਇਆ, ਸਤਾਲਿਨ ਅਧੀਨ ਕੋਮਿੰਟਰਨ ਦੇ ਦਫ਼ਤਰੀ ਸਿਧਾਂਤ ਜਰਮਨੀ ' 1932 ਅਤੇ ਸਪੇਨ ' 1937 ' ਫਾਸਿਸਟਾਂ ਦੇ ਹੱਥੋਂ ਪ੍ਰੋਲੇਤਾਰੀਏ ਦੀਆਂ ਤਰਾਸਦਿਕ ਹਾਰਾਂ ਵੱਲ ਲੈ ਗਏ।
ਸਤਾਨਿਲਵਾਦੀ ਅਤੇ ਮਾਓਵਾਦੀ 'ਮੰਜਲਵਾਦ' ਮਤਲਬ 'ਦੋ ਮੰਜਲ ' ਇਨਕਲਾਬ' ਦੀ ਵਕਾਲਤ ਕਰਦੇ ਹਨ- ਪਹਿਲਾਂ ਜਮਹੂਰੀ ਅਤੇ ਫਿਰ ਸਮਾਜਵਾਦੀਜਿਸਨੇ ਨੌਜਵਾਨਾਂ ਅਤੇ ਮਜ਼ਦੂਰਾਂ ਦੀਆਂ ਕਈ ਪੀੜ੍ਹੀਆਂ ਨੂੰ ਇਤਿਹਾਸ ਦੇ ਸਹੀ ਇਨਕਲਾਬੀ ਸਬਕ ਨਾਲ਼ ਲੈਸ ਕਰਨ ਦੀ ਬਜਾਏ ਕੁਰਾਹੇ ਪਾ ਦਿੱਤਾ। ਨੌਜਵਾਨਾਂ ਅਤੇ ਮਜ਼ਦੂਰਾਂ ਨੂੰ ਇਨਕਲਾਬੀ ਸਿਧਾਂਤ ਨਾਲ਼ ਲੈਸ ਕਰਨ ਦੀ ਬਜਾਏ, ਉਹ ਲਗਾਤਾਰ ਬੁਰਜੂਆਜ਼ੀ ਅੰਦਰ ਅਗਾਂਹਵਧੂ ਤੱਤਾਂ ਦੀ ਭਾਲ ' ਲੱਗੇ ਰਹੇ ਅਤੇ ਸਾਰੇ ਮੁਲਕਾਂ ' ਬੁਰਜੂਆਜ਼ੀ ਦੇ ਇਸ ਜਾਂ ਉਸ ਤਬਕੇ ਨਾਲ਼ ਚਿਪਕੇ ਰਹੇ।
ਅਕਤੂਬਰ ਦੀ ਸਮਝਦਾਰੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਕਤੂਬਰ ਦੇ ਤੈਅਸ਼ੂਦਾ ਖਾਕੇ 'ਤੇ ਇਸਦੀ ਨਕਲ ਕਰ ਸਕਦੇ ਹਾਂ। ਬਿਨਾਂ ਸ਼ੱਕ, ਜਮਾਂਤੀ ਤਾਕਤਾਂ ਦੇ ਮੌਜੂਦਾ ਸੁਮੇਲ ਮੁਤਾਬਕ ਇਨਕਲਾਬ ਦਾ ਰਾਹ ਹਰੇਕ ਦੇਸ਼ ' ਇੱਕ ਦੂਜੇ ਤੋਂ ਵੱਖਰਾ ਹੋਵੇਗਾ। ਫਿਰ ਵੀ ਹਰ ਦੇਸ਼ ' ਬਹੁਤ ਸਾਰੀਆਂ ਵਸਤੂਗਤ ਹਾਲਤਾਂ ਦਾ ਹੋਣਾ ਲੋੜੀਂਦਾ ਹੈ। ਪਰ ਜਦੋਂ ਇੱਕ ਵਾਰ ਸਾਰੀਆਂ ਵਸਤੂਗਤ ਹਾਲਤਾਂ ਮਿਲ ਜਾਂਦੀਆਂ ਹਨ, ਸਹੀ ਨਜ਼ਰੀਏ ਨਾਲ਼ ਲੈਸ ਲੀਡਰਸ਼ੀਪ ਦਾ ਸਵਾਲ ਫੈਸਲਾਕੁੰਨ ਹੋ ਜਾਂਦਾ ਹੈ, ਅਤੇ ਜੇਕਰ ਇਨਕਲਾਬ ਨੂੰ ਜਿੱਤ ਦੇ ਅੰਤ ਤੱਕ ਲੈ ਜਾਣ ਵਾਲ਼ੀ ਲੀਡਰਸ਼ੀਪ ਦੀ ਅਣਹੋਂਦ ਹੋਵੇਗੀ ਤਾਂ ਮੌਕਾ ਖੁੱਸ ਜਾਵੇਗਾ। ਇਹ ਇੱਕ ਹਾਲਤ ਹੈ ਜਿਹੜੀ ਰੂਸੀ 'ਅਕਤੂਬਰ' ਤੋਂ ਬਾਅਦ ਹਰ ਮੁਲਕ ' ਦਰਜਨਾਂ ਵਾਰੀ ਆਪਣੇ ਆਪ ਨੂੰ ਦੋਹਰਾ ਚੁੱਕੀ ਹੈ।
ਇਸ ਤਰਾਂ ਅਕਤੂਬਰ ਇਨਕਲਾਬ ਦੇ ਸਬਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇੱਕ ਸਫ਼ਲਤਾਪੂਰਵਕ ਸੱਤਾ 'ਤੇ ਕਬਜ਼ਾ ਕਰਨ ਲਈ ਨਾ ਕਿ ਇਸਦੀ ਕਿਤੇ ਵੀ ਨਕਲ ਕਰਨ ਲਈ, ਸਗੋਂ ਭੱਵਿਖੀ ਇਨਕਲਾਬਾਂ ਦਾ ਰਾਹ ਰੁਸ਼ਨਾਉਣ ਲਈ ਅਤੇ ਗ਼ਲਤੀਆਂ ਦੇ ਵਾਰ-ਵਾਰ ਦੁਹਰਾਅ ਨੂੰ ਰੋਕਣ ਲਈ ਜਿਨ੍ਹਾਂ ਨੇ ਪਿਛਲੀ ਸਦੀ ' ਸੰਸਾਰ ਮਜ਼ਦੂਰ ਜਮਾਤ 'ਤੇ ਸੱਟ ਤੋਂ ਬਾਅਦ ਸੱਟ ਮਾਰੀ ਹੈ।
ਅਕਤੂਬਰ ਇਨਕਲਾਬ ਦੀ ਇੱਕ ਸਦੀ ਮਗਰੋਂ, ਸੰਸਾਰ ਮਜ਼ਦੂਰ ਜਮਾਤ ਦੀ ਲਹਿਰ ਦੀਆਂ ਹਾਰਾਂ ਅਤੇ ਪਛਾੜਾਂ ਦੀ ਸਾਰੀ ਕੜੀ ਨਾਲ਼ ਬਹੁਤ ਸਾਰਾ ਇਨਕਲਾਬੀ ਅਨੁਭਵ ਇੱਕਠਾ ਹੋਇਆ ਹੈ। ਜਿੱਤਾਂ ਅਤੇ ਹਾਰਾਂ ਦੇ ਰੂਪ ' ਅਮੀਰ ਅਨੁਭਵ ਹੁਣ ਸਾਡੇ ਹੱਥਾਂ ' ਹੈ। ਜਿਵੇਂ ਹੀ ਸੰਸਾਰ ਸਰਮਾਏਦਾਰੀ ਦਾ ਆਮ ਸੰਕਟ ਗਹਿਰਾ ਰਿਹਾ ਹੈ, ਵਸਤੂਗਤ ਹਾਲਤਾਂ ਬਹੁਤ ਸਾਰੇ ਦੇਸ਼ਾਂ ' ਪ੍ਰੋਲੇਤਾਰੀ ਯੁਗ-ਪਲਟੇ ਲਈ ਪ੍ਰੋੜ੍ਹ ਹੋ ਰਹੀਆਂ ਹਨ। ਪ੍ਰੋਲੇਤਾਰੀਏ ਦੀ ਗਿਣਾਤਮਕ ਗਿਣਤੀ ' ਸੰਸਾਰ ਭਰ ' ਵਾਧੇ ਨੇ ਅਤੀਤ ਤੋਂ ਇੱਕ ਹੋਰ ਵਾਧਾ ਨਾਲ਼ ਜੋੜ ਦਿੱਤਾ ਹੈ। ਪਿਛਲੀ ਸਦੀ ਦੇ ਮੁਕਾਬਲੇ, ਜਦੋਂ ਕਿਸਾਨੀ ਬਹੁਗਿਣਤੀ ਸੀ, ਅੱਜ ਮਜ਼ਦੂਰ ਜਮਾਤ ਸੱਭ ਤੋਂ ਵੱਡਾ ਜਮਾਤੀ ਤਬਕਾ ਹੈ। ਇਹ ਵੱਧ ਇੱਕਠੀ ਹੈ, ਵੱਧ ਤੁਰਦੀ-ਫਿਰਦੀ ਅਤੇ ਪਹਿਲਾਂ ਤੋਂ ਕਿਤੇ ਵੱਧ ਅਨੁਭਵੀ ਹੈ।
ਫਿਰ ਵੀ, ਹਾਰਾਂ ਅਤੇ ਪਛਾੜਾਂ ਦੀ ਸਾਰੀ ਸਦੀ, ਪਹਲਾਂ ਸਤਾਲਿਨ ਦੀ ਅਗਵਾਈ ' ਕਮਿੰਟਰਨ ਦੀਆਂ ਅਧਾਰਹੀਨ ਨੀਤੀਆਂ ਨੇ ਅਤੇ ਫਿਰ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਰਾਹੀਂ ਪੂਰੇ ਸੰਸਾਰ ' ਪ੍ਰੋਲੇਤਾਰੀ ਨੂੰ ਨਿਰਾਸ਼ਾ ਅਤੇ ਦਿਸ਼ਾਹੀਣ ਅਵਸਥਾ ' ਛੱਡ ਦਿੱਤਾ ਹੈ। ਮਜ਼ਦੂਰ ਜਮਾਤ ਨੇ ਆਪਣੀ ਤਾਕਤ ਅਤੇ ਸਮਾਜਵਾਦ ਦੀ ਜਿੱਤ 'ਤੇ ਭਰੋਸਾ ਗੁਆ ਦਿੱਤਾ ਹੈ। ਇਹ ਵਿਰਾਸਤ ਸਤਾਲਿਨਵਾਦੀ ਅਤੇ ਮਾਓਵਾਦੀ ਸਾਡੇ ਲਈ ਛੱਡ ਗਏ ਹਨ।
ਇੱਥੇ ਇੱਕ ਪਾਸੇ, ਪ੍ਰੋੜ੍ਹ  ਵਸਤੂਗਤ ਹਾਲਤਾਂ ਅਤੇ ਪਹਿਲਾਂ ਤੋਂ ਕਿਤੇ ਵੱਧ ਸੰਸਾਰ ਸਮਾਜਵਾਦੀ ਇਨਕਲਾਬ ਦੀ ਸੰਭਾਵਨਾਵਾਂ ਅਤੇ ਦੂਜੇ ਪਾਸੇ ਮਜ਼ਦੂਰ ਜਮਾਤ ਦੀ ਆਪਣੇ ਜਮਾਤੀ ਦੁਸ਼ਮਣ ਵਿਰੁੱਧ, ਸੰਸਾਰ ਬੁਰਜੂਆਜ਼ੀ ਅਤੇ ਵੱਖ-ਵੱਖ ਦੇਸ਼ਾਂ ' ਉਸਦੀ ਸੱਤਾ ਵਿਰੁੱਧ ਬਗਾਵਤ ਲਈ ਉੱਠਣ ਲਈ ਤਿਆਰੀ ਦੀ ਅਣਹੋਂਦ ਵਿਚਕਾਰ ਡੂੰਘੀ ਖਾਈ ਪੈਦਾ ਹੋ ਚੁੱਕੀ ਹੈ। ਇਸ ਖਾਈ ਨੂੰ ਭਰਨ ਲਈ ਸਾਡੀ ਪੀੜ੍ਹੀ ਦੇ ਇਨਕਲਾਬੀਆਂ ਮੂਹਰੇ ਬਹੁਤ ਵੱਡੀ ਚਿਤਾਵਨੀ ਹੈ।
(ਵਰਕਰਜ਼ ਸੋਸ਼ਲਿਸਟ ਬਲਾਗ 'ਚ 16 ਅਕਤੂਬਰ 2010 ਨੂੰ ਪ੍ਰਕਾਸ਼ਿਤ, ਅੰਗਰੇਜ਼ੀ ਤੋਂ ਅਨੁਵਾਦਿਤ) 
ਅਨੁਵਾਦਕ-ਰਜਿੰਦਰ, 9592709990 www.workersocialist.blogspot.com            

No comments: