Wednesday, October 15, 2014

ਆਧਾਰ ਕਾਰਡ ਬਣਵਾਉਣ ਸੰਬੰਧੀ ਕੈਂਪ ਅੱਜ ਤੋਂ

Tue, Oct 14, 2014 at 4:58 PM
ਕੈਂਪ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਖੇ
ਲੁਧਿਆਣਾ: 14 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ੍ਰ. ਸੁਪਰੀਤ ਸਿੰਘ ਗੁਲਾਟੀ,
ਵਧੀਕ ਡਿਪਟੀ ਕਮਿਸ਼ਨਰ (ਵ)
ਲੁਧਿਆਣਾ
ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ. ਸੁਪਰੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਸ਼ਹਿਰ ਲੁਧਿਆਣਾ ਦੇ ਵਾਸੀਆਂ ਦੇ ਆਧਾਰ ਕਾਰਡ ਬਣਾਉਣ ਹਿੱਤ ਵਿਸ਼ੇਸ਼ ਕੈਂਪ ਮਿਤੀ 15 ਅਕਤੂਬਰ ਦਿਨ ਬੁੱਧਵਾਰ ਨੂੰ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਪੰਜਾਬ ਐਂਡ ਸਿੰਧ ਬੈਂਕ (ਲੀਡ ਬੈਂਕ) ਵੱਲੋਂ ਸੀ ਬਲਾਕ ਦੇ ਕਮਿਊਨਿਟੀ ਸੈਂਟਰ ਵਿਖੇ ਲਗਾਇਆ ਜਾਵੇਗਾ ਅਤੇ ਇਹ ਉਸ ਦਿਨ ਤੱਕ ਚੱਲਦਾ ਰਹੇਗਾ, ਜਿਸ ਦਿਨ ਤੱਕ ਲੋਕ ਆਧਾਰ ਕਾਰਡ ਬਣਵਾਉਣ ਸੰਬੰਧੀ ਆਉਂਦੇ ਰਹਿਣਗੇ। ਇਸ ਮੌਕੇ ਮੌਜੂਦ ਲੀਡ ਬੈਂਕ ਮੈਨੇਜਰ ਸ੍ਰ. ਮਨਜੀਤ ਸਿੰਘ ਜੱਗੀ ਨੇ ਦੱਸਿਆ ਕਿ ਆਧਾਰ ਕਾਰਡ ਬਣਵਾਉਣ ਆਉਣ ਵਾਲੇ ਵਿਅਕਤੀ ਆਪਣੇ ਨਾਲ ਆਪਣੀ ਇੱਕ ਤਸਵੀਰ, ਇੱਕ ਫੋਟੋ ਸ਼ਨਾਖ਼ਤੀ ਸਬੂਤ ਅਤੇ ਰਿਹਾਇਸ਼ ਸੰਬੰਧੀ ਸਬੂਤ ਨਾਲ ਲੈ ਕੇ ਆਉਣ। 
ਕਾਬਿਲੇ ਜ਼ਿਕਰ ਹੈ ਕਈ ਵਾਰ ਕੈਂਪ ਲੱਗਣ ਦੇ ਬਾਵਜੂਦ ਆਮ ਲੋਕਾਂ ਦੇ ਨਾਲ ਬਹੁਤ ਸਾਰੇ ਖਾਸ ਲੋਕ ਵਿੰ ਅਜੇ ਤੱਕ ਇਹ ਕਾਰਡ ਨਹੀਂ ਬਣਵਾ ਸਕੇ। ਕਦੇ ਇਸ ਦੀ ਅਹਿਮੀਅਤ ਬਾਰੇ ਆਉਂਦੇ ਵੱਖ ਬਿਆਨ ਅਤੇ ਕਦੇ ਕਰਮਚਾਰੀਆਂ ਦਾ ਰਵਈਆ ਇਸ ਮਾਮਲੇ ਵਿੱਚ ਰੁਕਾਵਟ ਬੰਦਾ ਰਿਹਾ।  ਹੁਣ ਦੇਸੀ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਕੈਂਪ ਉਦੋਂ ਤੱਕ ਲੱਗਾ ਰਹੇਗਾ ਜਦੋਂ ਤੱਕ ਲੋਕ ਇਸ ਮਕਸਦ ਲੈ ਇਥੇ ਆਉਂਦੇ ਰਹਿਣਗੇ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਹੰਭਲੇ ਦੌਰਾਨ ਸਾਰਿਆਂ ਦੇ ਕਾਰਡ ਜਰੂਰ ਬਣ ਜਾਣਗੇ। 

No comments: