Thursday, September 04, 2014

ਲੁਧਿਆਣਾ ਪੁਲਿਸ ਨੇ ਸੁਲਝਾਇਆ ਕਤਲ ਦਾ ਇੱਕ ਹੋਰ ਮਾਮਲਾ

ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਹੋਇਆ ਸੀ ਜਿੰਮ ਮਾਲਿਕ ਹਨੀ ਦਾ ਕਤਲ  
ਲੁਧਿਆਣਾ: 3 ਸਤੰਬਰ 2014": (ਪੰਜਾਬ ਸਕਰੀਨ ਬਿਊਰੋ):
ਕਾਨੂੰਨ ਨੂੰ ਆਪਣੇ ਹੱਥ ਲੈਣ ਦਾ ਰੁਝਾਣ ਦਿਨੋ ਦਿਨ ਵਧ ਰਿਹਾ ਹੈ। ਕਮਜ਼ੋਰ ਲੋਕ ਪੁਲਿਸ ਕੋਲ ਜਾਣ ਤੋਂ ਡਰਦੇ ਹਨ ਅਤੇ ਬਾਹੂਬਲੀ ਪੁਲਿਸ ਕੋਲ ਜਾਨ ਦੀ ਲੋੜ ਨਹੀਂ ਸਮਝਦੇ। ਓਹ ਆਪਣੇ ਫੈਸਲੇ ਆਪ ਕਰਨਾ ਗਿਝ ਗਏ ਹਨ। ਕਤਲ ਦੇ ਜਿਸ ਮਾਮਲੇ ਨੂੰ ਪੁਲਿਸ ਨੇ ਹੱਲ ਕੀਤਾ ਹੈ ਉਸ ਨੂੰ ਦੇਖਦਿਆਂ ਇਹੀ ਲੱਗ ਰਿਹਾ ਹੈ ਕਿ ਬਾਹੂਬਲੀਆਂ ਅਤੇ ਅਮੀਰਾਂ ਨੂੰ ਪੁਲਿਸ ਨਾਲੋਂ ਜਿਆਦਾ ਭਰੋਸਾ ਆਪਣੇ ਪੈਸੇ ਅਤੇ ਬਾਹੂ-ਬਲ ਉੱਤੇ ਹੈ। 
ਸਥਾਨਕ ਰਿਸ਼ੀ ਨਗਰ ਵਿਚ ਸ਼ਨੀਵਾਰ ਦੀ ਰਾਤ ਜਿੰਮ ਮਾਲਕ ਨੂੰ ਕਤਲ ਕਰਨ ਦੇ ਜਿਸ ਮਾਮਲੇ ਵਿਚ ਪੁਲਿਸ ਨੇ 12 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ ਉਸ ਨੂੰ ਦੇਖਦਿਆਂ ਇੱਕ ਵਾਰ ਫਿਰ ਇਹੀ ਅਹਿਸਾਸ ਹੁੰਦਾ ਹੈ। ਕਿ ਰਿਸ਼ੀ ਨਗਰ ‘ਚ ਸਥਿਤ ਸ਼ੇਪ ਐਕਸ ਜਿਮ ਦੇ ਮਾਲਕ ਹਨੀ ਸ਼ਰਮਾ (39) ਦਾ ਸ਼ਨਿੱਚਰਵਾਰ ਦੇਰ ਰਾਤ ਕੁਝ ਵਿਅਕਤੀਆਂ ਨੇ ਕਤਲ ਕਰ ਦਿੱਤਾ। ਕਤਲ ਦੀ ਇਹ ਘਟਨਾ ਉਦੋਂ ਵਾਪਰੀ ਜਦੋਂ ਹਨੀ ਸ਼ਰਮਾ ਜਿਮ ਬੰਦ ਕਰ ਕੇ ਘਰ ਜਾਣ ਦੀ ਤਿਆਰੀ ‘ਚ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਹਨੀ ਦਾ ਵੱਡਾ ਭਰਾ ਜਤਿੰਦਰ ਉਸ ਨੂੰ ਲੱਭਣ ਲਈ ਜਿਮ ਪੁੱਜਿਆ। ਉਸ ਨੇ ਹਨੀ ਦੀ ਖੂਨ ਨਾਲ ਲਥਪੱਥ ਲਾਸ਼ ਦੇਖੀ। ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰੂ ਦਿੱਤੀ। ਸੂਚਨਾ ਮਿਲਦੇ ਹੀ ਉੱਚ ਪੁਲੀਸ ਅਧਿਕਾਰੀ ਅਤੇ ਥਾਣਾ ਪੀਏਯੂ ਦੀ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਇਸ ਮਾਮਲੇ ‘ਚ ਪੁਲੀਸ ਨੇ ਹੈਬੋਵਾਲ ਸਥਿਤ ਜੱਸੀਆ ਰੋਡ ਵਾਸੀ ਸੋਮਨਾਥ ਸ਼ਰਮਾ ਦੀ ਸ਼ਿਕਾਇਤ ‘ਤੇ ਹੰਬਡ਼ਾ ਰੋਡ ਸਥਿਤ ਦੇਵ ਨਗਰ ਵਾਸੀ ਰਾਜ ਕੁਮਾਰ ਰਾਜੂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਥਾਣਾ ਪੀਏਯੂ ਦੇ ਐਸ.ਐਚ.ਓ. ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਹਨੀ ਸ਼ਰਮਾ ਦਾ ਰਿਸ਼ੀ ਨਗਰ ਦੀ ਮੇਨ ਮਾਰਕਿਟ ‘ਚ ਸ਼ੇਪ ਐਕਸ ਨਾਮ ਦਾ ਜਿੰਮ ਹੈ। ਮੁਲਜ਼ਮ ਰਾਜ ਕੁਮਾਰ ਰਾਜੂ ਹਨੀ ਸ਼ਰਮਾ ਦੇ ਜਿੰਮ ‘ਚ ਐਕਸਰਸਾਈਜ਼ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸਨੇ ਆਪਣੀ ਪਤਨੀ ਨੂੰ ਵੀ ਜਿੰਮ ਜੁਆਇਨ ਕਰਵਾਇਆ ਸੀ। ਰਾਜੂ ਨੂੰ ਸ਼ੱਕ ਹੋਣ ਲੱਗਾ ਕਿ ਹਨੀ ਸ਼ਰਮਾ ਉਸਦੀ ਪਤਨੀ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ। ਇਸ ਗ਼ੱਲ ਨੂੰ ਲੈ ਕੇ ਦੋਹਾਂ ‘ਚ ਲਡ਼ਾਈ ਹੋ ਗਈ। ਉਸ ਸਮੇਂ ਜਾਂਚ ਦੌਰਾਨ ਪੁਲੀਸ ਨੇ ਹਨੀ ਸ਼ਰਮਾ ਅਤੇ ਰਾਜੂ ਦੀ ਪਤਨੀ ਦੇ ਮੋਬਾਈਲ ਕਬਜ਼ੇ ਵਿਚ ਲੈ ਲਏ ਸੀ, ਜਾਂਚ ਵਿਚ ਪੁਲੀਸ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਤਕਰੀਬਨ ਇੱਕ ਹਫ਼ਤਾ ਪਹਿਲਾਂ ਵੀ ਹਨੀ ‘ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਸੀ, ਪ੍ਰੰਤੂ ਉਸ ਸਮੇਂ ਹਨੀ ਵਾਲ ਵਾਲ ਬਚ ਗਿਆ ਸੀ। ਇਸ ਵਾਰ ਦਾ ਹਮਲਾ ਉਸ ਲਈ ਜਾਨਲੇਵਾ ਸਾਬਿਤ ਹੋਇਆ। 
ਇਸ ਸਨਸਨੀਖੇਜ਼ ਕਤਲ ਦੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ: ਪਰਮਜੀਤ ਸਿੰਘ ਪੰਨੂੰ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਥਾਣਾ ਪੀ ਏ ਯੂ ਦੇ ਐਸ. ਐਚ. ਓ. ਸ੍ਰੀ ਸੁਰਿੰਦਰ ਕੁਮਾਰ ਚੋਪੜਾ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਗੌਰਵ ਕੁਮਾਰ ਗੌਰਵ ਵਾਸੀ ਹੈਬੋਵਾਲ ਖੁਰਦ, ਅਭੀਸ਼ੇਕ ਮਲਹੋਤਰਾ ਪੁੱਤਰ ਅਵਿਨਾਸ਼ ਮਲਹੋਤਰਾ ਵਾਸੀ ਹੈਬੋਵਾਲ, ਪਰਮੋਦ ਕੁਮਾਰ ਉਰਫ਼ ਜੱਗਾ ਪੁੱਤਰ ਸਮੇਂ ਸਿੰਘ ਵਾਸੀ ਰਿਸ਼ੀ ਨਗਰ ਅਤੇ ਜਤਿੰਦਰ ਕੁਮਾਰ ਉਰਫ਼ ਜਿੰਦਰ ਪੁੱਤਰ ਓਮ ਪ੍ਰਕਾਸ਼ ਵਾਸੀ ਗੋਪਾਲ ਨਗਰ ਵਜੋਂ ਕੀਤੀ ਗਈ ਹੈ। ਇਸ ਮਾਮਲੇ ਵਿਚ ਲੁੜੀਂਦੇ ਮੁੱਖ ਕਥਿਤ ਦੋਸ਼ੀ ਰਾਜ ਕੁਮਾਰ ਬੇਰੀ, ਸਾਬੀ ਬਰਨਾਲਾ, ਪਿ੍ੰਸ, ਟੋਨੀ, ਦੀਪਕ ਉਰਫ਼ ਨੀਲੂ, ਸੋਨੂੰ ਅਤੇ ਵਰਮਾ ਦਾ ਲੜਕਾ ਅਜੇ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਬੇਰੀ ਉਕਤ ਜਿੰਮ ਵਿਚ ਕਸਰਤ ਕਰਨ ਆਉਂਦਾ ਸੀ ਅਤੇ ਕੁਝ ਦਿਨ ਪਹਿਲਾਂ ਉਸਦੀ ਪਤਨੀ ਵੀ ਜਿੰਮ ਵਿਚ ਆਉਣ ਲੱਗ ਪਈ ਸੀੇ। ਹਾਲਾਂਕਿ ਅੱਜਕਲ੍ਹ ਔਰਤਾਂ ਦਾ ਕਲੱਬਾਂ ਅਤੇ ਜਿੰਮ ਵਿੱਚ ਜਾਣਾ ਇੱਕ ਆਮ ਜਿਹਾ ਵਰਤਾਰਾ ਹੈ ਪਰ ਸ਼ੱਕ ਬੰਦੇ ਨੂੰ ਆਮ ਹਕੀਕਤਾਂ ਵੀ ਨਹੀਂ ਦੇਖਣ ਦੇਂਦਾ। ਸੋ ਬੇਰੀ ਨੂੰ ਵੀ ਸ਼ੱਕ ਸੀ ਕਿ ਉਸਦੀ ਪਤਨੀ ਦੇ ਮਿ੍ਤਕ ਜਿੰਮ ਮਾਲਕ ਹਨੀ ਸ਼ਰਮਾ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸਬੰਧ ਸਨ। ਸ਼ੱਕ ਜਦੋਂ ਦਿਲ ਦਿਮਾਗ ਵਿੱਚ ਘਰ ਕਰ ਜੇ ਤਾਂ  ਕਤਲ ਤੋਂ ਪਹਿਲਾਂ ਵੀ ਬੇਰੀ ਨੇ ਹਨੀ ਨੂੰ ਧਮਕੀਆਂ ਦਿੱਤੀਆਂ ਸਨ। ਘਟਨਾ ਵਾਲੇ ਦਿਨ ਬੇਰੀ ਆਪਣੇ ਸਾਥੀਆਂ ਨਾਲ ਰਾਤ ਵਿਅਕਤੀ ਆਪਣੇ ਬੁਣੇ ਖਿਆਲਾਂ ਦੇ ਜਾਲ ਵਿੱਚ ਖੁਦ ਹੀ ਉਲਝ ਜਾਂਦਾ ਹੈ।  ਦਿਖਾਈ ਦੇਂਦਾ ਹੈ ਜੋ ਉਸਦਾ ਸ਼ੱਕ ਉਸ ਨੂੰ ਦਿਖਾਉਂਦਾ ਹੈ। ਰਾਤ ਨੂੰ 10:30 ਵਜੇ ਦੇ ਕਰੀਬ ਬੇਰੀ ਜਿੰਮ ਦੇ ਬਾਹਰ ਆਇਆ। ਉਥੇ ਹਨੀ ਜਿੰਮ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੇ ਉਸਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਹਾਲਤ ਵਿਚ ਹਨੀ ਨੂੰ ਦਿਆਨੰਦ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲਿਸ ਵੱਲੋਂ ਉਕਤ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪਡ਼ਤਾਲ ਕਰ ਰਹੀ ਹੈ। ਜੁਰਮਾਂ ਦੇ ਵਧ ਰਹੇ ਗ੍ਰਾਫ਼ ਦੀ ਚਿੰਤਾ ਦੇ ਨਾਲ ਨਾਲ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਪੁਲਿਸ ਦੇ ਲਗਾਤਾਰ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਵੀ ਜੁਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਪੁਲਿਸ ਦਾ ਕੋਈ ਖੌਫ਼ ਪੈਦਾ ਕਿਓਂ ਨਹੀਂ ਹੋ ਰਿਹਾ? ਕੀ ਇਸਦਾ ਕਾਰਨ ਬੇੰਥਾ ਪੈਸਾ ਹੈ ਜਾਂ ਸਿਆਸੀ ਲੀਡਰਾਂ ਵੱਲੋਂ ਮਿਲਦੀ ਥਾਪੀ?

No comments: