Tuesday, September 17, 2013

ਮਾਮਲਾ ਛੇੜਖਾਨੀ ਦਾ: ਕੇਸ ਦਰਜ ਹੋਇਆ 41 ਦਿਨਾਂ ਮਗਰੋਂ:ਕਾਰਵਾਈ ਜ਼ੀਰੋ

Mon, Sep 16, 2013 at 5:24 PM
ਇਲਾਕੇ 'ਚ ਰੋਸ:ਮਹਿਲਾ ਆਗੂਆਂ ਨੇ ਦਿੱਤੀ ਤਿੱਖੇ ਐਕਸ਼ਨ ਦੀ ਚੇਤਾਵਨੀ 
ਲੁਧਿਆਣਾ: 16 ਸਤੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਮੁੱਹਲਾ ਚਾਂਦ ਕਲੋਨੀ ਦੇ ਨਿਵਾਸੀਆਂ ਨੇ ਇੱਕ ਪ੍ਰੈਸ ਕਾਨਫ਼੍ਰੰਸ ਕਰ ਕੇ ਲੜਕੀ ਦੀ ਛੇੜ ਛਾੜ ਦੇ ਮਾਮਲੇ ਵਿੱਚ 19 ਅਗਸਤ ਨੂੰ ਧਾਰਾ 354 ਅਧੀਨ ਕੇਸ ਦਰਜ ਕਰਨ ਤੋਂ ਬਾਅਦ ਵੀ ਹੁਣ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਨਾ ਕਰਨ ਦੇ ਲਈ ਪੁਲਿਸ ਦੀ ਸਖ਼ਤ ਨਿਖੇਦੀ ਕੀਤੀ। ਪ੍ਰੈਸ ਕਾਨਫ਼ਨੂੰੰਸ ਵਿੱਚ ਮੁੱਹਲੇ ਵਾਲਿਆਂ ਨੇ ਇਸ ਗੱਲ ਤੇ ਹੈਰਾਨੀ ਪਰਗਟ ਕੀਤੀ ਕਿ 2 ਸਿਤੰਬਰ ਨੂੰ ਕਮਿਸ਼ਨਰ ਵਲੋਂ ਮਾਰਕ ਹੋਈ ਚਿੱਠੀ ਦੇ ਬਾਅਦ ਹੁਣ ਤੱਕ ਤਾਂ ਪੁਲਿਸ ਨੇ ਕੁਝ ਨਹੀਂ ਕੀਤਾ ਬਲਕਿ ਹੁਣ ਲੜਕੀ ਨੂੰ ਏ ਡੀ ਸੀ ਪੀ - ੩ ਦੇ ਸ੍ਹਾਮਣੇ ਪੇਸ਼ ਹੋਣ ਦੇ ਸੱਮਨ ਭੇਜ ਦਿੱਤੇ ਹਨ। ਪੀੜਤ ਲੜਕੀ ਕਈ ਵਾਰ ਪਹਿਲਾਂ ਪੀ ਏ ਯੂ ਥਾਣੇ ਜਾ ਕੇ, ਏ ਸੀ ਪੀ ਮੈਡਮ ਪੁਰੇਵਾਲ ਕੋਲ ਜਾ ਕੇ ਤੇ 2 ਤਰੀਖ ਨੂੰ ਪੁਲਿਸ ਕਮਿਸ਼ਨਰ ਕੋਲ ਜਾ ਕੇ ਬਿਆਨ ਦੇ ਚੁੱਕੀ ਹੈ। ਮੁੱਹਲੇ ਵਾਲਿਆਂ ਨੇ ਇਸ ਸੱਮਨ ਤੇ ਸਖ਼ਤ ਇਤਰਾਜ਼ ਜਤਾਇਆ ਤੇ ਮੰਗ ਕੀਤੀ ਕਿ ਉਹਨਾਂ ਨੂੰ ਖ਼ੁਦ ਮੁੱਹਲੇ ਦੇ ਵਿੱਚ ਆ ਕੇ ਮੌਕੇ ਨੂੰ ਦੇਖ ਕੇ ਆਪਣਾ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਇਸ ਪ੍ਰੈਸ ਕਾਨਫ਼ਨੂੰਸ ਵਿੱਚ ਪੰਜਾਬ ਇਸਤਰੀ ਸਭਾ ਦੀ ਸਕੱਤਰ ਜੀਤ ਕੁਮਾਰੀ, ਅਵਤਾਰ ਕੌਰ ਐਡਵੋਕੇਟ, ਵਰਕਿੰਗ ਵੂਮੈਨ ਫ਼ੋਰਮ ਦੀ ਕਨਵੀਨਰ ਡਾ ਨਰਜੀਤ ਕੌਰ, ਡਾ ਚੰਚਲ ਗੁਪਤਾ, ਤੇਜਿੰਦਰ ਕੌਰ ਹਾਜ਼ਰ ਸਨ ਅਤੇ ਉਹਨਾਂ ਨੇ ਦੋਸ਼ੀਆਂ ਦੀ 354 ਤਹਿਤ ਗਿਰਫ਼ਤਾਰੀ ਦੀ ਮੰਗ ਕੀਤੀ ਤੇ ਪੁਲਿਸ ਦੀ ਸ਼ੱਕੀ ਭੂਮਿਕਾ ਦੀ ਸਖ਼ਤ ਨਿਖੇਦੀ ਕੀਤੀ।

ਪੀੜਤ ਲੜਕੀ ਦਾ ਬਿਆਨ ਥੱਲੇ ਹੈ।
ਮੈਂ, ਪੀੜਤ ਲੜਕੀ ਵੀਨਾ ਦੇਵੀ, ਸਪੁੱਤਰੀ ਰਮਾਕਾਂਤ ਯਾਦਵ ਅਤੇ ਧੰਨੋ ਦੇਵੀ , ਪਲਾਟ ਨੰ ੨੪੩, ਗਲੀ ਨੰ ੨, ਚਾਂਦ ਕਲੋਨੀ, ਰਿਸ਼ੀਨਗਰ ਲੁਧਿਆਣਾ ਦੀ ਬੀ ਐਸ ਸੀ ਦੂਸਰਾ ਸਾਲ ਦੀ ਵਿਦਿਆਰਥਣ ਹਾਂ। ੯ ਜੁਲਾਈ ੨੦੧੩ ਨੂੰ ਸ਼ਾਮ ਦੇ ੭ ਵਜੇ ਸ਼ਰਾਬੀਆਂ ਦੁਆਰਾ ਮੇਰੀ ਛੇੜਛਾੜ ਕੀਤੀ ਗਈ ਅਤੇ ਅਸ਼ਲੀਲ ਸ਼ਬਦ ਬੋਲੇ ਗਏ। ਵਿਰੋਧ ਕਰਨ ਤੇ ਸ਼ਰਾਬੀਆਂ ਦੁਆਰਾ ਸਾਡੇ ਘਰ ਆ ਕੇ ਮੇਰੇ ਪਰੀਵਾਰ ਦੀ ਕੁੱਟਮਾਰ ਕੀਤੀ ਗਈ। ਰਾਤ ਨੂੰ ੯।੩੦ ਵਜੇ ਮੇਰੇ ਸਮੇਤ ਪਰਿਵਾਰ ਦੁਆਰਾ ਥਾਣਾ ਪੀ ਏ ਯੂ ਜਾ ਕੇ ਦਰਖ਼ਾਸਤ ਲਿਖਾਈ ਗਈ। ੧੦ ਜੁਲਾਈ ਨੂੰ ਪੁਲਿਸ ਨੇ ਸਾਨੂੰ ਥਾਣੇ ਬੁਲਾਇਆ। ਪਰ ਸਾਡਾ ਪੱਖ ਸੁਣਨ ਦੀ ਬਜਾਏ ਐਸ ਆਈ ਸੋਹਨ ਲਾਲ ਵਲੋਂ ਸਾਡੇ ਹਿਤੈਸ਼ੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਮੇਰੇ ਪਿਤਾ ਤੇ ਮਾਤਾ ਨੂੰ ਡਰਾਵਾ ਦੇ ਕੇ ਮੇਰੀ ਮਾਂ ਧੰਨੋ ਦੇਵੀ ਤੇ ਪਿਤਾ ਰਮਾਂ ਕਾਂਤ ਯਾਦਵ ਨੂੰ ਬਿਨਾ ਕਿਸੇ ਮਹਿਲਾ ਪੁਲਿਸ ਦੀ ਹਾਜ਼ਰੀ ਬਗ਼ੈਰ ਗਿਰਫ਼ਤਾਰ ਕਰ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਮੇਰੇ ਮਾਤਾ ਪਿਤਾ ਨੂੰ ਡਰਾ ਧਮਕਾ ਕੇ ਬੋਗਸ ਰਾਜ਼ੀਨਾਵਾਂ ਤੇ ਜਬਰੀ ਦਸਤਖ਼ਤ ਕਰਵਾਏ ਗਏ। 16ਜੁਲਾਈ ਨੂੰ ਐਸ ਐਚ ਓ ਨੇ ਮੌਕਾ ਦੇਖਿਆ ਪਰ ਕੋਈ ਕਾਰਵਾਈ ਨਹੀਂ ਕੀਤੀ। ੧੭ ਜੁਲਾਈ ਨੂੰ ਮੈਂਨੇ ਇਨਸਾਫ਼ ਲਈ ਐਸ ਐਚ ਓ ਦੇ ਮੋਬਾਈਲ ਤੇ ਐਸ ਐਮ ਐਸ ਕੀਤਾ ਪਰ ਕੋਈ ਕਾਰਵਾਈ ਨਾਂ ਹੋਈ। ਲੋਕਾਂ ਵਲੋਂ ਦਬਾਅ ਪਾਉਣ ਤੇ 19 ਜੁਲਾਈ ਨੂੰ ਕੇਸ ਤਾਂ ਦਰਜ ਕੀਤਾ, ਪਰ ਮੇਰੇ ਵਲੋਂ ਨਹੀਂ ਬਲਕਿ ਮੇਰੀ ਮਾਤਾ ਵਲੋਂ। ਇਸ ਕੇਸ ਵਿੱਚ ਨਾਂ ਤੇ ਛੇੜਛਾੜ ਦੀ ਧਾਰਾ ਤੇ ਨਾ ਹੀ ਸਾਡੇ ਘਰ ਆ ਕੇ ਕੁੱਟਮਾਰ ਕਰਨ ਦੀ 452 ਧਾਰਾ ਲਗਾਈ ਗਈ। ਇਸਤੋਂ ਬਾਅਦ ਮੁੱਹਲਾ ਨਿਵਾਸੀ ਏ ਸੀ ਪੀ ਗੁਰਪ੍ਰੀਤ ਪੁਰੇਵਾਲ ਨੂੰ ਵੀ ਮਿਲੇ।

ਪਰ ੪੧ ਦਿਨ ਬਾਦ ਪੀ ਏ ਯੂ ਪੁਲਿਸ ਨੇ 354 ਦਾ ਕੇਸ ਦਰਜ ਕਜਰ ਲਿਆ। ਪਰ ਹਾਲੇ ਵੀ ਦੋਸ਼ੀਆਂ ਨੂੰ ਫ਼ੜਿਆ ਨਹੀਂ ਗਿਆ ਹੈ। ਅਤੇ ਨਾਂ ਤਾਂ 452 ਵਿੱਚ ਤੇ ਨਾਂ ਹੀ ਮੇਰੇ ਮਾਤਾ ਪਿਤਾ ਨੂੰ ਗੈਰ ਕਾਨੂੰਨੀ ਤੌਰ ਤੇ ਥਾਣੇ ਵਿੱਚ ਰੱਖਣ ਦੀ ਕੋਈ ਧਾਰਾ ਲਗਾਈ ਗਈ ਹੈ ਬਲਕਿ ਉਹਨਾਂ ਤੇ ਹਾਲੇ ਵੀ ਕਰਾਸ ਕੇਸ ਬਣਾਆਿ ਗਿਆ ਹੈ। ਦੋਸ਼ੀ ਲਗਾਤਾਰ ਮੇਰੀ ਤੇ ਮੇਰੇ ਮਾਪਿਆਂ ਦੀ ਮਾਣਹਾਨੀ ਕਰਨ ਤੇ ਲੱਗੇ ਹੋਏ ਹਨ। ਇਸ ਕਰਕੇ ਮੈਂ ਤੇ ਮੇਰਾ ਪਰੀਵਾਰ ਘੋਰ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਾਂ।

ਇਸ ਸਬੰਧ ਵਿੱਚ ਅਸੀਂ 2।09।2013 ਨੂੰ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਦਰਖ਼ਾਸਤ ਦਿੱਤੀ। ਉਹਨਾਂ ਨੇ ਗ਼ੌਰ ਨਾਲ ਸਾਡੀ ਗੱਲ ਸੁਣ ਕੇ ਦੋਸ਼ੀਆਂ ਤੇ ਫ਼ੌਰੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਏ ਡੀ ਸੀ ਪੀ ਜਂੋਗਿੰਦਰ ਸਿੰਘ ਨੂੰ ਕਾਰਵਾਈ ਕਰਨ ਦੇ ਲਈ ਮਾਰਕ ਕਰ ਦਿੱਤਾ। ਅਸੀਂ ਏ ਡੀ ਸੀ ਪੀ ਜੋਗਿੰਦਰ ਸਿੰਘ ਨੂੰ ਅਨੇਕਾਂ ਵਾਰ ਮਿਲੇ ਪਰ ਉਹਨਾਂ ਨੇ ਵਾਰ ਵਾਰ ਟਾਲ ਮਟੋਲ ਹੀ ਕੀਤੀ। ਹੁਣ 354 ਦਾ ਕੇਸ ਦਰਜ ਹੋਏ ਨੂੰ 28 ਦਿਨ ਹੋ ਚੁੱਕੇ ਹਨ ਪਰ ਦੋਸ਼ੀ ਖੁੱਲੇ ਫ਼ਿਰਦੇ ਹਨ। ਇਸ ਤਰਾਂ ਦੇ ਮਾਹੌਲ ਵਿੱਚ ਮੇਰੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਮੈਂ ਤੇ ਮੇਰਾ ਪਰਿਵਾਰ ਲਗਾਤਾਰ ਤਣਾਅ ਵਿੱਚ ਜੀ ਰਹੇ ਹਾਂ। ਸਾਡਾ ਤਾਂ ਪੁਲਿਸ ਤੇ ਅਤੇ ਸਰਕਾਰ ਤੇ ਲੜਕੀਆਂ ਦੀ ਸੁੱਰਖਿਆ ਬਾਰੇ ਵਿਸ਼ਵਾਸ ਉਠਦਾ ਜਾ ਰਿਹਾ ਹੈ।

ਸਾਡੀ ਮੰਗ ਹੈ ਕਿ:
1.ਦੋਸ਼ੀਆਂ ਨੂੰ ਫ਼ੌਰਨ ਗਿਰਫ਼ਤਾਰ ਕੀਤਾ ਜਾਏ।

2.ਦੋਸ਼ੀਆਂ ਤੇ 452 ਤਹਿਤ ਵੀ ਕੇਸ ਦਰਜ ਕੀਤਾ ਜਾਏ ਤੇ ਝੂਠੇ ਮੈਡੀਕਲ ਬਨਾਉਣ ਦਾ ਕੇਸ ਵੀ ਦਰਜ ਕੀਤਾ ਜਾਏ।

3. ਮੇਰੇ ਮਾਤਾ ਪਿਤਾ ਨੂੰ ਗੈਰ ਕਾਨੂੰਨੀ ਤੌਰ ਤੇ ਥਾਣੇ ਵਿੱਚ ਰੱਖਣ ਦੀ ਪੜਤਾਲ ਕਰ ਕੇ ਉੱਚਿਤ ਕਾਰਵਾਈ ਕੀਤੀ ਜਾਏ ਅਤੇ ਤੇ ਉਹਨਾਂ ਤੇ ਬਣਿਆ ਕਰਾਸ ਕੇਸ ਖਤਮ ਕੀਤਾ ਜਾਏ।

ਵੀਨਾ ਦੇਵੀ,ਸਪੁੱਤਰੀ ਰਮਾਕਾਂਤ ਯਾਦਵ ਅਤੇ ਧੰਨੋ ਦੇਵੀ,
ਪਲਾਟ ਨੰ 243, ਗਲੀ ਨੰ 2, ਚਾਂਦ ਕਲੋਨੀ, ਰਿਸ਼ੀਨਗਰ, ਲੁਧਿਆਣਾ


Related links:

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ


-------

No comments: