Monday, June 03, 2013

ਸ਼ਿਵ ਸੈਨਾ ਵੱਲੋਂ ਮੁਜ਼ਾਹਰੇ

ਪੰਜਾਬ ਦਾ ਅਮਨ ਇੱਕ ਵਾਰ ਫੇਰ ਖਤਰੇ ਵਿੱਚ 
ਗੱਲ 1984 ਦੀ ਹੈ---ਕਾਫੀ ਪੁਰਾਣੀ ਲੱਗਦੀ ਹੈ---ਪਰ ਦੁਨੀਆ ਦੇ ਜਾਗਰੂਕ ਲੋਕ ਉਸ ਵੇਲੇ ਵੀ ਸਿਗਰੇਟ ਨੋਸ਼ੀ ਅਤੇ ਤੰਬਾਕੂ ਦਾ ਵਿਰੋਧ ਕਰਦੇ ਸਨ ਲੇਕਿਨ ਸਾਰੀਆਂ ਡਾਕਟਰੀ ਨਸੀਹਤਾਂ ਨੂੰ ਛਿੱਕੇ ਉੱਤੇ ਟੰਗਦਿਆਂ ਕੁਝ ਫਿਰਕਾਪ੍ਰਸਤ ਲੋਕ ਉਸ ਵੇਲੇ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਵੱਡੀਆਂ ਵੱਡੀਆਂ ਸਿਗਰਟਾਂ ਫੜ ਕੇ ਮੁਜ਼ਾਹਰੇ ਕਰਦੇ ਸਨ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ਼, ਸਿੱਖ ਜਗਤ ਦੇ ਖਿਲਾਫ਼---ਸਨ 1984 ਵਿੱਚ ਇਹ ਮੁਜਾਹਰਾ ਸ਼ਾਇਦ ਮਈ ਮਹੀਨੇ ਦੇ ਅਖੀਰ ਵਿੱਚ ਹੋਇਆ ਸੀ--- ਸਿਗਰਟਾਂ ਨੂੰ ਆਪਣਾ ਝੰਡਾ---ਆਪਣਾ  ਮਾਡਲ ਬਣਾ ਕੇ ਤੁਰੇ ਇਹਨਾਂ ਤੰਬਾਕੂ ਪ੍ਰੇਮੀਆਂ ਦੇ ਨਾਅਰੇ ਸਨ---ਬੀੜੀ ਸਿਗਰੇਟ ਪੀਏਂਗੇ ਸ਼ਾਨ ਸੇ ਜਿਏਂਗੇ--ਇਹਨਾਂ ਲੋਕਾਂ ਨੇ ਬਲਿਊ ਸਟਾਰ ਓਪਰੇਸ਼ਨ ਹੋਣ ਦੀ ਖੁਸ਼ੀ ਵਿੱਚ ਮਠਿਆਈਆਂ  ਵੀ ਵੰਡੀਆਂ ਸਨ। ਹੁਣ ਇੱਕ ਵਾਰ ਫੇਰ ਹਾਲਾਤ ਕੁਝ ਓਸੇ ਤਰ੍ਹਾਂ ਕਰਵਟ ਲੈ ਰਹੇ ਲੱਗਦੇ ਹਨ। ਜਦੋਂ ਸਿੱਖ ਜਗਤ ਬਲਿਊ ਸਟਾਰ ਓਪਰੇਸ਼ਨ ਦੇ ਦੁੱਖ ਨੂੰ ਯਾਦ ਕਰ ਰਿਹਾ ਹੈ ਉਸ ਵੇਲੇ ਸ਼ਿਵ ਸੈਨਾ ਐਂਡ ਕੰਪਨੀ ਪੰਜਾਬ 'ਚ ਮੁਜ਼ਾਹਰੇ ਕਰ ਰਹੀ ਹੈ। ਪੋਸਟਰ ਫਾੜ ਰਹੀ  ਅਤੇ ਪੰਜਾਬ ਵਿੱਚ ਵੀ ਠਾਕਰੇਸ਼ਾਹੀ ਦੇ ਸੁਪਨੇ ਦੇਖ ਰਹੀ ਹੈ। ਬੀਜੇਪੀ ਦਾ ਵਿਰੋਧ ਕਰਨ ਵਾਲੇ ਅਨਸਰ ਇਸ ਵੇਲੇ ਅਸਲ ਵਿੱਚ ਕਿਸ ਪਾਰਟੀ ਦੀ ਸੇਵਾ ਕਰ ਰਹੇ ਹਨ ਇਹ ਗੱਲ ਸਾਰੀਆਂ ਧਿਰਾਂ ਨੂੰ ਸਪਸ਼ਟ ਹੀ ਹੈ। ਅਫਸੋਸ ਹੈ ਕੀ ਸਿਆਸਤਦਾਨਾਂ ਨੇ ਏਨਾ ਖੂਨ ਖਰਾਬਾ ਹੋਣ ਦੇ ਬਾਵਜੂਦ ਵੀ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਸਮਝ ਕੇ ਆਪਣੇ ਤਜਰਬੇ ਬੰਦ ਨਹੀਂ ਕੀਤੇ। ਸ਼ਿਵ ਸੈਨਾ ਦੇ ਮੁਜ਼ਾਹਰਿਆਂ ਦੀ ਇਹ ਖਬਰ ਜਗ ਬਾਣੀ ਚੋਂ ਧੰਨਵਾਦ ਸਹਿਤ ਇਥੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਦਿਲਚਸਪ ਗੱਲ ਹੈ ਕਿ ਇਹਨਾਂ ਨੇ ਖਾਲਿਸਤਾਨੀ  ਧਿਰਾਂ ਵੱਲੋਂ ਸੋਸ਼ਲ ਮੀਡੀਆ ਰਹਿਣ ਮਿਲੀਆਂ ਜਵਾਬੀ ਚੁਨੌਤੀਆਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਿਹਨਾਂ ਵਿੱਚ ਇਹਨਾਂ ਨੂੰ ਕਿਸੇ ਟੀ ਵੀ ਚੈਨਲ ਤੇ ਖੁੱਲੀ ਡਿਬੇਟ ਕਰਨ ਲਈ ਕਿਹਾ ਗਿਆ ਸੀ। ਇਹ ਚੁਨੌਤੀ ਯੂ ਟਿਊਬ ਤੇ ਵੀ ਦੇਖੀ ਜਾ ਸਕਦੀ ਹੈ ਜਿਸ ਵਿੱਚ ਬਾਕਾਇਦਾ ਸ਼ਿਵ ਸੈਨਾ ਦਾ ਨਾਮ ਲੈ ਕੇ ਪੂਰੀ ਸਹਿਜ ਅਤੇ ਸ਼ਾਂਤੀ  ਨਾਲ ਗੱਲ ਕੀਤੀ ਗਈ  ਹੈ।

United Sikh Media Canada


Great Gen. Sinha






No comments: